Skip to content

ਪਰਿਵਾਰ ਦੀ ਮਦਦ ਲਈ

ਇਨ੍ਹਾਂ ਲੜੀਵਾਰ ਲੇਖਾਂ ਵਿਚ ਪਰਿਵਾਰਾਂ ਲਈ ਬਾਈਬਲ ਤੋਂ ਫ਼ਾਇਦੇਮੰਦ ਸਲਾਹਾਂ ਦਿੱਤੀਆਂ ਗਈਆਂ ਹਨ। a ਪਰਿਵਾਰਾਂ ਨਾਲ ਜੁੜੇ ਲੇਖ ਪੜ੍ਹਨ ਲਈ ਵਿਆਹ ਅਤੇ ਪਰਿਵਾਰ ਭਾਗ ਦੇਖੋ।

a ਇਨ੍ਹਾਂ ਲੜੀਵਾਰ ਲੇਖਾਂ ਵਿਚ ਕੁਝ ਨਾਂ ਬਦਲੇ ਗਏ ਹਨ।

ਵਿਆਹ

ਧੀਰਜ ਕਿਵੇਂ ਪੈਦਾ ਕਰੀਏ?

ਜਦੋਂ ਦੋ ਨਾਮੁਕੰਮਲ ਇਨਸਾਨ ਵਿਆਹ ਕਰਾਉਂਦੇ ਹਨ, ਤਾਂ ਵੱਖੋ-ਵੱਖਰੀਆਂ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ। ਵਿਆਹੁਤਾ ਰਿਸ਼ਤੇ ਨੂੰ ਸਫ਼ਲ ਬਣਾਉਣ ਲਈ ਧੀਰਜ ਦਿਖਾਉਣਾ ਜ਼ਰੂਰੀ ਹੈ।

ਖ਼ੁਸ਼ਹਾਲ ਵਿਆਹੁਤਾ ਰਿਸ਼ਤੇ ਲਈ: ਪਿਆਰ ਜਤਾਓ

ਰੋਜ਼ਮੱਰਾ ਦੇ ਕੰਮਾਂ, ਨੌਕਰੀ ਅਤੇ ਹੋਰ ਚਿੰਤਾਵਾਂ ਕਰਕੇ ਸ਼ਾਇਦ ਪਤੀ-ਪਤਨੀ ਦਾ ਇਕ-ਦੂਸਰੇ ਲਈ ਪਿਆਰ ਠੰਢਾ ਪੈ ਜਾਵੇ। ਕੀ ਉਹ ਫਿਰ ਤੋਂ ਇਕ-ਦੂਸਰੇ ਨੂੰ ਪਹਿਲਾਂ ਵਾਂਗ ਪਿਆਰ ਕਰ ਸਕਣਗੇ?

ਪਿਆਰ ਕਿਵੇਂ ਜ਼ਾਹਰ ਕਰੀਏ?

ਜੀਵਨ ਸਾਥੀ ਕਿਵੇਂ ਦਿਖਾ ਸਕਦੇ ਹਨ ਕਿ ਉਹ ਇਕ-ਦੂਜੇ ਦੀ ਪਰਵਾਹ ਕਰਦੇ ਹਨ? ਬਾਈਬਲ ਅਸੂਲਾਂ ʼਤੇ ਆਧਾਰਿਤ ਚਾਰ ਸੁਝਾਵਾਂ ʼਤੇ ਗੌਰ ਕਰੋ।

ਵਿਆਹ ਦੇ ਵਾਅਦੇ ਨੂੰ ਮਜ਼ਬੂਤ ਕਿਵੇਂ ਕਰੀਏ

ਕੀ ਵਿਆਹ ਵਿਚ ਕੀਤੇ ਵਾਅਦੇ ਨੂੰ ਤੁਸੀਂ ਜ਼ੰਜੀਰ ਸਮਝਦੇ ਹੋ ਜਾਂ ਇਕ ਲੰਗਰ ਸਮਝਦੇ ਹੋ ਜੋ ਤੁਹਾਡੇ ਵਿਆਹ ਨੂੰ ਸਥਿਰ ਬਣਾ ਸਕਦਾ ਹੈ?

ਕੰਮ ਨੂੰ ਕੰਮ ਦੀ ਥਾਂ ʼਤੇ ਕਿਵੇਂ ਰੱਖੀਏ?

ਜਾਣੋ ਕਿ ਕਿਹੜੇ ਪੰਜ ਸੁਝਾਵਾਂ ਦੀ ਮਦਦ ਨਾਲ ਤੁਸੀਂ ਕੰਮ ਨੂੰ ਆਪਣੇ ਵਿਆਹੁਤਾ ਰਿਸ਼ਤੇ ਵਿਚ ਰੋੜਾ ਬਣਨ ਤੋਂ ਰੋਕ ਸਕਦੇ ਹੋ।

ਸੋਚ-ਸਮਝ ਕੇ ਖ਼ਰਚਾ ਕਿਵੇਂ ਕਰੀਏ?

ਇਸ ਤੋਂ ਪਹਿਲਾਂ ਕਿ ਤੁਹਾਡੀ ਜੇਬ ਖਾਲੀ ਹੋ ਜਾਵੇ, ਜ਼ਰਾ ਪੈਸੇ ਖ਼ਰਚਣ ਦੀਆਂ ਆਪਣੀਆਂ ਆਦਤਾਂ ’ਤੇ ਗੌਰ ਕਰੋ। ਇਹ ਨੌਬਤ ਆਉਣ ਤੋਂ ਪਹਿਲਾਂ ਸਿੱਖੋ ਕਿ ਤੁਸੀਂ ਸੋਚ-ਸਮਝ ਕੇ ਖ਼ਰਚਾ ਕਿਵੇਂ ਕਰ ਸਕਦੇ ਹੋ।

ਸੱਸ-ਸਹੁਰੇ ਨਾਲ ਵਧੀਆ ਰਿਸ਼ਤਾ ਕਿਵੇਂ ਬਣਾਈਏ?

ਤਿੰਨ ਸੁਝਾਅ ਦਿੱਤੇ ਗਏ ਹਨ ਜੋ ਸੱਸ-ਸਹੁਰੇ ਸੰਬੰਧੀ ਉਨ੍ਹਾਂ ਕਈ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ ਜਿਨ੍ਹਾਂ ਦਾ ਅਸਰ ਤੁਹਾਡੇ ਵਿਆਹੁਤਾ ਰਿਸ਼ਤੇ ’ਤੇ ਪੈ ਸਕਦਾ ਹੈ।

ਜਦੋਂ ਵਿਚਾਰ ਅਲੱਗ-ਅਲੱਗ ਹੋਣ

ਵਿਆਹੁਤਾ ਜੋੜੇ ਅਸਹਿਮਤੀ ਨੂੰ ਕਿਵੇਂ ਦੂਰ ਕਰ ਸਕਦੇ ਹਨ ਅਤੇ ਇਕ-ਦੂਜੇ ਨਾਲ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਨ?

ਜਦ ਹੋਵੇ ਵੱਖਰੀ ਪਸੰਦ

ਕੀ ਤੁਹਾਨੂੰ ਕਦੇ ਲੱਗਾ ਕਿ ਤੁਹਾਡਾ ਤੇ ਤੁਹਾਡੇ ਜੀਵਨ ਸਾਥੀ ਦਾ ਕੋਈ ਮੇਲ ਨਹੀਂ?

ਨਾਰਾਜ਼ਗੀ ਕਿਵੇਂ ਛੱਡੀਏ?

ਆਪਣੇ ਸਾਥੀ ਦੀ ਕਿਸੇ ਠੇਸ ਪਹੁੰਚਾਉਣ ਵਾਲੀ ਗੱਲ ਨੂੰ ਮਾਫ਼ ਕਰਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਗੱਲ ਨੂੰ ਮਾਮੂਲੀ ਸਮਝੋ ਜਾਂ ਇੱਦਾਂ ਪੇਸ਼ ਆਓ ਜਿੱਦਾਂ ਕੁਝ ਹੋਇਆ ਹੀ ਨਹੀਂ ਸੀ?

ਤੁਸੀਂ ਆਪਣੇ ਗੁੱਸੇ ʼਤੇ ਕਾਬੂ ਕਿਵੇਂ ਪਾ ਸਕਦੇ ਹੋ?

ਗੁੱਸਾ ਕਰਨ ਨਾਲ ਤੁਹਾਡੀ ਸਿਹਤ ਵਿਗੜ ਸਕਦੀ ਹੈ, ਪਰ ਮਨ ਵਿਚ ਗੁੱਸਾ ਰੱਖਣ ਨਾਲ ਵੀ ਸਿਹਤ ਵਿਗੜਦੀ ਹੈ। ਤੁਸੀਂ ਉਦੋਂ ਕੀ ਕਰ ਸਕਦੇ ਹੋ ਜਦੋਂ ਤੁਹਾਡਾ ਜੀਵਨ ਸਾਥੀ ਤੁਹਾਨੂੰ ਗੁੱਸਾ ਚੜ੍ਹਾਉਂਦਾ ਹੈ?

ਜਦੋਂ ਬੱਚੇ ਘਰੋਂ ਚਲੇ ਜਾਣ

ਜਦੋਂ ਬੱਚੇ ਵੱਡੇ ਹੋ ਕੇ ਘਰੋਂ ਚਲੇ ਜਾਂਦੇ ਹਨ, ਤਾਂ ਕੁਝ ਮਾਪਿਆਂ ਲਈ ਇਹ ਵੱਡੀ ਚੁਣੌਤੀ ਹੁੰਦੀ ਹੈ। ਆਪਣੇ ਖਾਲੀ ਘਰ ਵਿਚ ਖ਼ੁਸ਼ ਰਹਿਣ ਲਈ ਉਹ ਕੀ ਕਰ ਸਕਦੇ ਹਨ?

ਜੇ ਤੁਸੀਂ ਵਿਆਹੁਤਾ ਜ਼ਿੰਦਗੀ ਤੋਂ ਖ਼ੁਸ਼ ਨਹੀਂ ਹੋ

ਕੀ ਤੁਹਾਨੂੰ ਲੱਗਦਾ ਹੈ ਕਿ ਉਮਰ ਭਰ ਦਾ ਬੰਧਨ ਉਮਰ ਕੈਦ ਦੇ ਬਰਾਬਰ ਹੈ? ਪੰਜ ਗੱਲਾਂ ਤੁਹਾਡੇ ਵਿਆਹੁਤਾ ਰਿਸ਼ਤੇ ਨੂੰ ਸੁਧਾਰ ਸਕਦੀਆਂ ਹਨ।

ਗੱਲਬਾਤ

ਇਕੱਠੇ ਸਮਾਂ ਗੁਜ਼ਾਰੋ

ਭਾਵੇਂ ਪਤੀ-ਪਤਨੀ ਇਕੱਠੇ ਹੀ ਕਿਉਂ ਨਾ ਹੋਣ, ਪਰ ਫਿਰ ਵੀ ਉਨ੍ਹਾਂ ਨੂੰ ਇਕ-ਦੂਜੇ ਨਾਲ ਗੱਲ ਕਰਨੀ ਔਖੀ ਲੱਗਦੀ ਹੈ। ਜੋੜੇ ਕਿਵੇਂ ਇਕੱਠੇ ਵਧੀਆ ਸਮਾਂ ਬਿਤਾ ਸਕਦੇ ਹਨ?

ਤਕਨਾਲੋਜੀ ਦੀ ਸਹੀ ਵਰਤੋਂ ਕਿਵੇਂ ਕਰੀਏ?

ਤਕਨਾਲੋਜੀ ਦੀ ਵਰਤੋਂ ਨਾਲ ਪਤੀ-ਪਤਨੀ ਦਾ ਰਿਸ਼ਤਾ ਜਾਂ ਤਾਂ ਮਜ਼ਬੂਤ ਹੋਵੇਗਾ ਜਾਂ ਕਮਜ਼ੋਰ। ਇਸ ਦਾ ਤੁਹਾਡੀ ਵਿਆਹੁਤਾ ਜ਼ਿੰਦਗੀ ʼਤੇ ਕੀ ਅਸਰ ਪੈ ਰਿਹਾ ਹੈ?

ਸਮੱਸਿਆਵਾਂ ਬਾਰੇ ਕਿਵੇਂ ਗੱਲਬਾਤ ਕਰੀਏ

ਸਮੱਸਿਆਵਾਂ ਬਾਰੇ ਗੱਲਬਾਤ ਕਰਦੇ ਸਮੇਂ ਝਗੜਾ ਨਾ ਕਰੋ। ਤਿੰਨ ਅਸੂਲਾਂ ਨੂੰ ਲਾਗੂ ਕਰਕੇ ਤੁਸੀਂ ਆਪਣੀ ਸਮਝ ਅਤੇ ਗੱਲਬਾਤ ਕਰਨ ਦੇ ਤਰੀਕੇ ਨੂੰ ਸੁਧਾਰ ਸਕਦੇ ਹੋ।

ਧਿਆਨ ਨਾਲ ਗੱਲ ਸੁਣਨੀ ਸਿੱਖੋ

ਜਦ ਕੋਈ ਕਿਸੇ ਦੀ ਗੱਲ ਧਿਆਨ ਨਾਲ ਸੁਣਦਾ ਹੈ, ਤਾਂ ਇਸ ਤੋਂ ਉਸ ਦੇ ਪਿਆਰ ਦਾ ਸਬੂਤ ਮਿਲਦਾ ਹੈ। ਸਿੱਖੋ ਕਿ ਤੁਸੀਂ ਧਿਆਨ ਨਾਲ ਗੱਲ ਕਿਵੇਂ ਸੁਣ ਸਕਦੇ ਹੋ।

ਸਮਝੌਤਾ ਕਿਵੇਂ ਕਰੀਏ?

ਚਾਰ ਅਜਿਹੇ ਤਰੀਕੇ ਹਨ ਜੋ ਤੁਹਾਨੂੰ ਦੋਵਾਂ ਨੂੰ ਬਹਿਸਬਾਜ਼ੀ ਕਰਨ ਤੋਂ ਬਚਾਉਣਗੇ ਅਤੇ ਮਸਲੇ ਦਾ ਹੱਲ ਲੱਭਣ ਵਿਚ ਤੁਹਾਡੀ ਮਦਦ ਕਰਨਗੇ।

ਤੁਸੀਂ ਆਪਣੀ ਚੁੱਪ ਕਿਵੇਂ ਤੋੜ ਸਕਦੇ ਹੋ?

ਕਿਉਂ ਕੁਝ ਜੋੜੇ ਅਕਸਰ ਇਕ-ਦੂਜੇ ਨਾਲ ਚੁੱਪ ਵੱਟੀ ਬੈਠਦੇ ਹਨ ਅਤੇ ਉਹ ਇਹ ਮੁਸ਼ਕਲ ਕਿਵੇਂ ਹੱਲ ਕਰ ਸਕਦੇ ਹਨ?

ਬਹਿਸ ਕਰਨੋਂ ਕਿਵੇਂ ਹਟੀਏ

ਕੀ ਤੁਸੀਂ ਤੇ ਤੁਹਾਡਾ ਜੀਵਨ ਸਾਥੀ ਲਗਾਤਾਰ ਝਗੜਦੇ ਰਹਿੰਦੇ ਹੋ? ਸਿੱਖੋ ਕਿ ਬਾਈਬਲ ਦੇ ਅਸੂਲ ਤੁਹਾਡੇ ਵਿਆਹੁਤਾ ਜੀਵਨ ਨੂੰ ਸੁਖੀ ਬਣਾਉਣ ਵਿਚ ਕਿਵੇਂ ਮਦਦ ਕਰ ਸਕਦੇ ਹਨ।

ਮਾਫ਼ੀ ਕਿਵੇਂ ਮੰਗੀਏ?

ਉਦੋਂ ਕੀ ਜੇ ਸਾਰਾ ਕਸੂਰ ਮੇਰਾ ਨਹੀਂ ਹੈ?

ਮਾਫ਼ ਕਿਵੇਂ ਕਰੀਏ

ਮਾਫ਼ ਕਰਨਾ ਔਖਾ ਕਿਉਂ ਲੱਗ ਸਕਦਾ ਹੈ? ਦੇਖੋ ਕਿ ਬਾਈਬਲ ਤੁਹਾਡੀ ਮਦਦ ਕਿਵੇਂ ਕਰ ਸਕਦੀ ਹੈ।

ਬੱਚਿਆਂ ਦੀ ਪਰਵਰਿਸ਼

ਬੱਚਿਆਂ ਨੂੰ ਪਲੇਅ ਸਕੂਲ ਵਿਚ ਭੇਜਣਾ ਚਾਹੀਦਾ ਹੈ ਜਾਂ ਨਹੀਂ?

ਬੱਚੇ ਨੂੰ ਪਲੇਅ ਸਕੂਲ ਭੇਜਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਚਾਰ ਸਵਾਲ ਪੁੱਛੋ।

ਕੀ ਮੇਰੇ ਬੱਚੇ ਕੋਲ ਸਮਾਰਟ ਫ਼ੋਨ ਹੋਣਾ ਚਾਹੀਦਾ ਹੈ?

ਇਹ ਪਤਾ ਕਰਨ ਲਈ ਆਪਣੇ ਆਪ ਤੋਂ ਸਵਾਲ ਪੁੱਛੋ ਕਿ ਤੁਸੀਂ ਆਪਣੇ ਬੱਚੇ ਨੂੰ ਸਮਾਰਟ ਫ਼ੋਨ ਦੇਣ ਅਤੇ ਤੁਹਾਡਾ ਬੱਚਾ ਸਮਾਰਟ ਫ਼ੋਨ ਰੱਖਣ ਲਈ ਤਿਆਰ ਹੈ।

ਆਪਣੇ ਬੱਚਿਆਂ ਨੂੰ ਬੁਰੀਆਂ ਖ਼ਬਰਾਂ ਦੇ ਅਸਰ ਤੋਂ ਬਚਾਓ

ਮਾਪੇ ਆਪਣੇ ਬੱਚਿਆਂ ਨੂੰ ਬੁਰੀਆਂ ਖ਼ਬਰਾਂ ਦੇ ਅਸਰ ਤੋਂ ਕਿਵੇਂ ਬਚਾ ਸਕਦੇ ਹਨ?

ਘਰ ਦੇ ਕੰਮਾਂ ਦੀ ਅਹਿਮੀਅਤ

ਕੀ ਤੁਸੀਂ ਆਪਣੇ ਬੱਚਿਆਂ ਨੂੰ ਕੰਮ ਦੇਣ ਤੋਂ ਝਿਜਕਦੇ ਹੋ? ਜੇ ਹਾਂ, ਤਾਂ ਗੌਰ ਕਰੋ ਕਿ ਘਰ ਵਿਚ ਹੱਥ ਵਟਾਉਣ ਕਰਕੇ ਬੱਚੇ ਕਿਵੇਂ ਜ਼ਿੰਮੇਵਾਰ ਬਣਨਾ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ।

ਅਸਫ਼ਲਤਾ ਦਾ ਸਾਮ੍ਹਣਾ ਕਰਨ ਵਿਚ ਬੱਚਿਆਂ ਦੀ ਮਦਦ ਕਰੋ

ਅਸਫ਼ਲਤਾ ਜ਼ਿੰਦਗੀ ਦਾ ਹਿੱਸਾ ਹੈ। ਬੱਚਿਆਂ ਨੂੰ ਅਸਫ਼ਲਤਾ ਬਾਰੇ ਸਹੀ ਨਜ਼ਰੀਆ ਰੱਖਣਾ ਸਿਖਾਓ ਅਤੇ ਮੁਸ਼ਕਲਾਂ ਦਾ ਹੱਲ ਲੱਭਣ ਲਈ ਉਨ੍ਹਾਂ ਦੀ ਮਦਦ ਕਰੋ।

ਵਧੀਆ ਨੰਬਰ ਲਿਆਉਣ ਵਿਚ ਬੱਚੇ ਦੀ ਮਦਦ ਕਿਵੇਂ ਕਰੀਏ?

ਜਾਣੋ ਕਿ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਘੱਟ ਨੰਬਰ ਆਉਣ ਦੇ ਕੀ ਕਾਰਨ ਹਨ ਅਤੇ ਬੱਚੇ ਨੂੰ ਪੜ੍ਹਾਈ ਕਰਨ ਦੀ ਹੱਲਾਸ਼ੇਰੀ ਦੇ ਸਕਦੇ ਹੋ।

ਉਦੋਂ ਕੀ ਜੇ ਮੇਰੇ ਬੱਚੇ ਨੂੰ ਤੰਗ ਕੀਤਾ ਜਾਂਦਾ ਹੈ?

ਚਾਰ ਗੱਲਾਂ ਬੱਚੇ ਨੂੰ ਸਿਖਾਉਣ ਵਿਚ ਤੁਹਾਡੀ ਮਦਦ ਕਰ ਸਕਦੀਆਂ ਹਨ ਕਿ ਤੰਗ ਕੀਤੇ ਜਾਣ ʼਤੇ ਉਸ ਨੇ ਕੀ ਕਰਨਾ ਹੈ।

ਕਿਵੇਂ ਕਰੀਏ ਬੱਚਿਆਂ ਦੀ ਤਾਰੀਫ਼

ਇਕ ਗੱਲ ਲਈ ਕੀਤੀ ਤਾਰੀਫ਼ ਸਭ ਤੋਂ ਜ਼ਿਆਦਾ ਕਾਰਗਰ ਸਾਬਤ ਹੋਈ ਹੈ।

ਬੱਚੇ ਨੂੰ ਅੱਲ੍ਹੜ ਉਮਰ ਦਾ ਬੇੜਾ ਕਰਾਓ ਪਾਰ

ਬਾਈਬਲ ’ਤੇ ਆਧਾਰਿਤ ਪੰਜ ਸੁਝਾਅ ਇਸ ਚੁਣੌਤੀਆਂ ਭਰੇ ਸਮੇਂ ਨੂੰ ਸੌਖਾ ਬਣਾ ਸਕਦੇ ਹਨ।

ਆਪਣੇ ਬੱਚਿਆਂ ਨੂੰ ਸੈਕਸ ਬਾਰੇ ਸਿੱਖਿਆ ਦਿਓ

ਛੋਟੀ ਉਮਰ ਤੋਂ ਹੀ ਬੱਚੇ ਇਕ-ਦੂਜੇ ਨੂੰ ਅਸ਼ਲੀਲ ਮੈਸਿਜ ਭੇਜਣ ਲੱਗ ਪੈਂਦੇ ਹਨ। ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ? ਤੁਸੀਂ ਆਪਣੇ ਬੱਚਿਆਂ ਦੀ ਰਾਖੀ ਕਰਨ ਲਈ ਕੀ ਕਰ ਸਕਦੇ ਹੋ?

ਸ਼ਰਾਬ ਬਾਰੇ ਆਪਣੇ ਬੱਚਿਆਂ ਨਾਲ ਗੱਲ ਕਰਨੀ

ਇਸ ਅਹਿਮ ਵਿਸ਼ੇ ʼਤੇ ਮਾਪੇ ਆਪਣੇ ਬੱਚਿਆਂ ਨਾਲ ਕਦੋਂ ਅਤੇ ਕਿਵੇਂ ਗੱਲ ਕਰ ਸਕਦੇ ਹਨ?

ਬੱਚਿਆਂ ਨੂੰ ਸੰਜਮ ਰੱਖਣਾ ਸਿਖਾਓ

ਤੁਹਾਡੇ ਬੱਚੇ ਜੋ ਚਾਹੁੰਦੇ ਹਨ, ਉਹ ਹਰ ਚੀਜ਼ ਦੇ ਕੇ ਤੁਸੀਂ ਉਨ੍ਹਾਂ ਨੂੰ ਜ਼ਿਆਦਾ ਜ਼ਰੂਰੀ ਚੀਜ਼ਾਂ ਤੋਂ ਵਾਂਝਾ ਰੱਖ ਰਹੇ ਹੋਵੋਗੇ।

ਬੱਚਿਆਂ ਨੂੰ ਨਿਮਰ ਬਣਨਾ ਸਿਖਾਓ

ਆਪਣੇ ਬੱਚੇ ਨੂੰ ਨੀਵਾਂ ਮਹਿਸੂਸ ਕਰਵਾਏ ਬਿਨਾਂ ਨਿਮਰ ਬਣਨਾ ਸਿਖਾਓ।

“ਨਾਂਹ” ਕਹਿਣੀ ਸਿੱਖੋ

ਉਦੋਂ ਕੀ ਜੇ ਤੁਹਾਡਾ ਬੱਚਾ ਰਊਂ-ਰਊਂ ਕਰੇ ਤਾਂਕਿ ਤੁਸੀਂ ਆਪਣਾ ਫ਼ੈਸਲਾ ਬਦਲੋ?

ਜਦ ਤੁਹਾਡਾ ਬੱਚਾ ਝੂਠ ਬੋਲਦਾ ਹੈ

ਜੇ ਤੁਹਾਡਾ ਬੱਚਾ ਝੂਠ ਬੋਲਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਇਸ ਲੇਖ ਵਿਚ ਬਾਈਬਲ-ਆਧਾਰਿਤ ਸਲਾਹਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਬੱਚੇ ਨੂੰ ਸੱਚ ਬੋਲਣ ਦੀ ਅਹਿਮੀਅਤ ਸਮਝਾ ਸਕਦੇ ਹੋ।

ਨੌਜਵਾਨਾਂ ਦੀ ਪਰਵਰਿਸ਼

ਆਪਣੇ ਅੱਲ੍ਹੜ ਬੱਚਿਆਂ ਨਾਲ ਕਿਵੇਂ ਗੱਲ ਕਰੀਏ

ਆਪਣੇ ਅੱਲ੍ਹੜ ਉਮਰ ਦੇ ਬੱਚੇ ਨਾਲ ਗੱਲ ਕਰ ਕੇ ਕੀ ਤੁਸੀਂ ਅੱਕ ਜਾਂਦੇ ਹੋ? ਕਿਹੜੀਆਂ ਗੱਲਾਂ ਕਰਕੇ ਇਸ ਤਰ੍ਹਾਂ ਹੁੰਦਾ ਹੈ?

ਅੱਲੜ੍ਹ ਬੱਚਿਆਂ ਨੂੰ ਇੰਟਰਨੈੱਟ ਦੀ ਸਹੀ ਵਰਤੋਂ ਸਿਖਾਓ

ਤੁਸੀਂ ਆਪਣੇ ਬੱਚੇ ਲਈ ਢੇਰ ਸਾਰੇ ਨਿਯਮ ਬਣਾਉਣ ਦੀ ਬਜਾਇ ਉਸ ਨੂੰ ਸਹੀ ਫ਼ੈਸਲੇ ਕਰਨ ਵਿਚ ਕਿਵੇਂ ਮਦਦ ਦੇ ਸਕਦੇ ਹੋ?

ਜਦੋਂ ਨੌਜਵਾਨ ਆਪਣੇ ਆਪ ਨੂੰ ਜ਼ਖ਼ਮੀ ਕਰਦਾ ਹੈ

ਕੁਝ ਨੌਜਵਾਨ ਜਾਣ-ਬੁੱਝ ਕੇ ਆਪਣੇ ਆਪ ਨੂੰ ਜ਼ਖ਼ਮੀ ਕਰਦੇ ਹਨ। ਉਹ ਇੱਦਾਂ ਕਿਉਂ ਕਰਦੇ ਹਨ? ਤੁਸੀਂ ਆਪਣੇ ਬੱਚੇ ਦੀ ਮਦਦ ਕਿਵੇਂ ਕਰ ਸਕਦੇ ਹੋ?

ਨੌਜਵਾਨਾਂ ਲਈ

ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰੀਏ?

ਦੂਜਿਆਂ ਦਾ ਦਬਾਅ ਚੰਗੇ ਲੋਕਾਂ ਤੋਂ ਬੁਰੇ ਕੰਮ ਕਰਵਾ ਸਕਦਾ ਹੈ। ਹਾਣੀਆਂ ਦੇ ਦਬਾਅ ਬਾਰੇ ਤੁਹਾਨੂੰ ਕਿਹੜੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ ਤੇ ਤੁਸੀਂ ਇਸ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ?

ਗ਼ਲਤ ਕੰਮ ਤੋਂ ਇਨਕਾਰ ਕਿਵੇਂ ਕਰੀਏ?

ਅਸੂਲਾਂ ’ਤੇ ਚੱਲਣ ਵਾਲੇ ਆਦਮੀਆਂ ਤੇ ਔਰਤਾਂ ਦੀ ਇਕ ਨਿਸ਼ਾਨੀ ਹੈ ਕਿ ਉਹ ਗ਼ਲਤ ਕੰਮ ਕਰਨ ਤੋਂ ਇਨਕਾਰ ਕਰਦੇ ਹਨ। ਛੇ ਸੁਝਾਅ ਸਹੀ ਕੰਮ ਕਰਨ ਦੇ ਤੁਹਾਡੇ ਇਰਾਦੇ ਨੂੰ ਪੱਕਾ ਕਰ ਸਕਦੇ ਹਨ ਅਤੇ ਤੁਹਾਨੂੰ ਗ਼ਲਤ ਕੰਮਾਂ ਦੇ ਬੁਰੇ ਅੰਜਾਮ ਤੋਂ ਬਚਾ ਸਕਦੇ ਹਨ।

ਗੁੱਸਾ ਕਿਵੇਂ ਕੰਟ੍ਰੋਲ ਕਰੀਏ?

ਬਾਈਬਲ-ਆਧਾਰਿਤ ਪੰਜ ਸੁਝਾਅ ਤੁਹਾਨੂੰ ਆਪਣੇ ਗੁੱਸੇ ਨੂੰ ਕੰਟ੍ਰੋਲ ਕਰਨ ਵਿਚ ਮਦਦ ਦੇ ਸਕਦੇ ਹਨ।

ਇਕੱਲੇਪਣ ਨਾਲ ਕਿਵੇਂ ਸਿੱਝੀਏ?

ਲੰਬੇ ਸਮੇਂ ਲਈ ਇਕੱਲੇ ਰਹਿਣਾ ਇਕ ਦਿਨ ਵਿਚ 15 ਸਿਗਰਟਾਂ ਪੀਣ ਨਾਲ ਹੋਣ ਵਾਲੇ ਨੁਕਸਾਨ ਦੇ ਬਰਾਬਰ ਹੈ। ਤੁਸੀਂ ਇਕੱਲਿਆਂ ਮਹਿਸੂਸ ਕਰਨ ਤੋਂ ਕਿਵੇਂ ਬਚ ਸਕਦੇ ਹੋ?

ਕਿਵੇਂ ਬਣਾਈਏ ਸੱਚੇ ਦੋਸਤ

ਚਾਰ ਤਰੀਕੇ ਤੁਹਾਡੀ ਮਦਦ ਕਰ ਸਕਦੇ ਹਨ ਤਾਂਕਿ ਤੁਹਾਡੀ ਦੋਸਤੀ ਗੂੜ੍ਹੀ ਹੋ ਸਕੇ।

ਬਦਲਦੇ ਹਾਲਾਤਾਂ ਅਨੁਸਾਰ ਕਿਵੇਂ ਢਲ਼ੀਏ

ਹਾਲਾਤ ਤਾਂ ਬਦਲਦੇ ਹੀ ਰਹਿੰਦੇ ਹਨ। ਧਿਆਨ ਦਿਓ ਕਿ ਕਈਆਂ ਨੇ ਜ਼ਿੰਦਗੀ ਦੇ ਬਦਲਦੇ ਹਾਲਾਤਾਂ ਦਾ ਕਿਵੇਂ ਸਾਮ੍ਹਣਾ ਕੀਤਾ।

ਜਦੋਂ ਮਾਂ ਜਾਂ ਬਾਪ ਗੁਜ਼ਰ ਜਾਵੇ

ਮਾਂ ਜਾਂ ਬਾਪ ਦੇ ਗੁਜ਼ਰ ਜਾਣ ਦਾ ਦੁੱਖ ਅਸਹਿ ਹੁੰਦਾ ਹੈ। ਨੌਜਵਾਨ ਆਪਣੀਆਂ ਅਲੱਗ-ਅਲੱਗ ਭਾਵਨਾਵਾਂ ’ਤੇ ਕਾਬੂ ਕਿਵੇਂ ਪਾ ਸਕਦੇ ਹਨ?