ਜ਼ਬੂਰ 77:1-20
ਨਿਰਦੇਸ਼ਕ ਲਈ ਹਿਦਾਇਤ। ਯਦੂਥੂਨ* ਦੀ ਸ਼ੈਲੀ ਮੁਤਾਬਕ। ਆਸਾਫ਼+ ਦਾ ਜ਼ਬੂਰ।
77 ਮੈਂ ਉੱਚੀ ਆਵਾਜ਼ ਵਿਚ ਪਰਮੇਸ਼ੁਰ ਅੱਗੇ ਦੁਹਾਈ ਦਿਆਂਗਾ;ਹਾਂ, ਮੈਂ ਪਰਮੇਸ਼ੁਰ ਅੱਗੇ ਦੁਹਾਈ ਦਿਆਂਗਾ ਅਤੇ ਉਹ ਮੇਰੀ ਸੁਣੇਗਾ।+
2 ਮੈਂ ਬਿਪਤਾ ਦੇ ਦਿਨ ਯਹੋਵਾਹ ਦੀ ਭਾਲ ਕਰਦਾ ਹਾਂ।+
ਮੈਂ ਰਾਤ ਨੂੰ ਵੀ ਉਸ ਅੱਗੇ ਆਪਣੇ ਹੱਥ ਫੈਲਾਈ ਰੱਖਦਾ ਹਾਂ।
ਪਰ ਮੇਰੇ ਮਨ ਨੂੰ ਦਿਲਾਸਾ ਨਹੀਂ ਮਿਲਦਾ।
3 ਪਰਮੇਸ਼ੁਰ ਨੂੰ ਯਾਦ ਕਰ-ਕਰ ਕੇ ਮੇਰਾ ਦਿਲ ਰੋਂਦਾ ਹੈ;+ਮੇਰਾ ਮਨ ਪਰੇਸ਼ਾਨ ਹੈ ਅਤੇ ਮੇਰੀ ਤਾਕਤ ਜਵਾਬ ਦੇ ਗਈ ਹੈ।+ (ਸਲਹ)
4 ਤੂੰ ਮੇਰੀਆਂ ਅੱਖਾਂ ਖੁੱਲ੍ਹੀਆਂ ਰੱਖਦਾ ਹੈਂ;ਮੈਂ ਬੇਚੈਨ ਹਾਂ ਅਤੇ ਬੋਲ ਨਹੀਂ ਸਕਦਾ।
5 ਮੈਂ ਪੁਰਾਣੇ ਸਮਿਆਂ ਨੂੰ ਯਾਦ ਕਰਦਾ ਹਾਂ+ਅਤੇ ਬੀਤ ਚੁੱਕੇ ਵਰ੍ਹਿਆਂ ’ਤੇ ਗੌਰ ਕਰਦਾ ਹਾਂ।
6 ਰਾਤ ਦੇ ਵੇਲੇ ਮੈਨੂੰ ਆਪਣਾ ਗੀਤ ਯਾਦ ਆਉਂਦਾ ਹੈ;+ਮੈਂ ਆਪਣੇ ਮਨ ਵਿਚ ਸੋਚਦਾ ਹਾਂ;+ਮੈਂ ਧਿਆਨ ਨਾਲ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦਾ ਹਾਂ।
7 ਕੀ ਯਹੋਵਾਹ ਹਮੇਸ਼ਾ ਸਾਡੇ ਤੋਂ ਮੂੰਹ ਮੋੜੀ ਰੱਖੇਗਾ?+
ਕੀ ਉਹ ਫਿਰ ਕਦੀ ਸਾਡੇ ’ਤੇ ਮਿਹਰ ਨਹੀਂ ਕਰੇਗਾ?+
8 ਕੀ ਸਾਨੂੰ ਉਸ ਦਾ ਅਟੱਲ ਪਿਆਰ ਕਦੀ ਨਹੀਂ ਮਿਲੇਗਾ?
ਕੀ ਉਸ ਦਾ ਵਾਅਦਾ ਕਦੀ ਪੂਰਾ ਨਹੀਂ ਹੋਵੇਗਾ?
9 ਕੀ ਪਰਮੇਸ਼ੁਰ ਸਾਡੇ ’ਤੇ ਮਿਹਰ ਕਰਨੀ ਭੁੱਲ ਗਿਆ ਹੈ?+
ਕੀ ਗੁੱਸੇ ਵਿਚ ਆ ਕੇ ਉਸ ਨੇ ਰਹਿਮ ਕਰਨਾ ਛੱਡ ਦਿੱਤਾ ਹੈ? (ਸਲਹ)
10 ਕੀ ਮੈਂ ਇਹੀ ਕਹਿੰਦਾ ਰਹਾਂ: “ਇਹ ਗੱਲ ਮੈਨੂੰ ਦੁਖੀ ਕਰਦੀ ਹੈ:+
ਅੱਤ ਮਹਾਨ ਨੇ ਸਾਡੀ ਮਦਦ ਕਰਨ ਤੋਂ ਆਪਣਾ ਸੱਜਾ ਹੱਥ ਰੋਕ ਰੱਖਿਆ ਹੈ”?
11 ਮੈਂ ਯਾਹ ਦੇ ਕੰਮਾਂ ਨੂੰ ਯਾਦ ਕਰਾਂਗਾ;ਮੈਂ ਪੁਰਾਣੇ ਸਮਿਆਂ ਵਿਚ ਕੀਤੇ ਤੇਰੇ ਹੈਰਾਨੀਜਨਕ ਕੰਮਾਂ ਨੂੰ ਯਾਦ ਕਰਾਂਗਾ।
12 ਮੈਂ ਤੇਰੇ ਸਾਰੇ ਕੰਮਾਂ ’ਤੇ ਮਨਨ ਕਰਾਂਗਾਅਤੇ ਉਨ੍ਹਾਂ ’ਤੇ ਸੋਚ-ਵਿਚਾਰ ਕਰਾਂਗਾ।+
13 ਹੇ ਪਰਮੇਸ਼ੁਰ, ਤੇਰੇ ਰਾਹ ਪਵਿੱਤਰ ਹਨ।
ਹੇ ਪਰਮੇਸ਼ੁਰ, ਹੋਰ ਕਿਹੜਾ ਦੇਵਤਾ ਤੇਰੇ ਜਿੰਨਾ ਮਹਾਨ ਹੈ?+
14 ਤੂੰ ਸੱਚਾ ਪਰਮੇਸ਼ੁਰ ਹੈਂ ਜੋ ਹੈਰਾਨੀਜਨਕ ਕੰਮ ਕਰਦਾ ਹੈ।+
ਤੂੰ ਦੇਸ਼-ਦੇਸ਼ ਦੇ ਲੋਕਾਂ ਨੂੰ ਆਪਣੀ ਤਾਕਤ ਦਿਖਾਈ ਹੈ।+
15 ਤੂੰ ਆਪਣੀ ਤਾਕਤ* ਨਾਲ ਆਪਣੇ ਲੋਕਾਂ ਨੂੰ,ਹਾਂ, ਯਾਕੂਬ ਅਤੇ ਯੂਸੁਫ਼ ਦੇ ਪੁੱਤਰਾਂ ਨੂੰ ਬਚਾਇਆ।*+ (ਸਲਹ)
16 ਹੇ ਪਰਮੇਸ਼ੁਰ, ਪਾਣੀਆਂ ਨੇ ਤੈਨੂੰ ਦੇਖਿਆ;ਤੈਨੂੰ ਦੇਖ ਕੇ ਉਹ ਉਛਾਲ਼ੇ ਮਾਰਨ ਲੱਗ ਪਏ+ਅਤੇ ਡੂੰਘੇ ਪਾਣੀਆਂ ਵਿਚ ਖਲਬਲੀ ਮੱਚ ਗਈ।
17 ਬੱਦਲਾਂ ਤੋਂ ਮੀਂਹ ਵਰ੍ਹਿਆ।
ਆਕਾਸ਼ ਵਿਚ ਬੱਦਲ ਗਰਜੇ,ਚਾਰੇ ਦਿਸ਼ਾਵਾਂ ਵਿਚ ਤੇਰੇ ਤੀਰ ਚੱਲੇ।+
18 ਤੇਰੀ ਗਰਜ ਦੀ ਆਵਾਜ਼+ ਰਥਾਂ ਦੇ ਪਹੀਆਂ ਵਰਗੀ ਸੀ;ਪੂਰੀ ਧਰਤੀ ਉੱਤੇ ਆਕਾਸ਼ੋਂ ਬਿਜਲੀ ਲਿਸ਼ਕੀ;+ਧਰਤੀ ਕੰਬ ਗਈ ਅਤੇ ਹਿੱਲ ਗਈ।+
19 ਤੂੰ ਸਮੁੰਦਰ ਵਿੱਚੋਂ ਦੀ ਰਾਹ ਕੱਢਿਆ,+ਤੂੰ ਡੂੰਘੇ ਪਾਣੀਆਂ ਵਿੱਚੋਂ ਦੀ ਰਸਤਾ ਬਣਾਇਆ;ਪਰ ਤੇਰੇ ਕਦਮਾਂ ਦੇ ਨਿਸ਼ਾਨ ਕਿਤੇ ਦਿਖਾਈ ਨਹੀਂ ਦਿੱਤੇ।
20 ਤੂੰ ਭੇਡਾਂ ਦੇ ਝੁੰਡ ਵਾਂਗ ਆਪਣੇ ਲੋਕਾਂ ਦੀ ਅਗਵਾਈ ਕੀਤੀ,+ਤੂੰ ਉਨ੍ਹਾਂ ਦੀ ਬਾਂਹ ਮੂਸਾ ਅਤੇ ਹਾਰੂਨ ਦੇ ਹੱਥ ਫੜਾਈ।+