Skip to content

Skip to table of contents

ਸਵਾਲ 1

ਪਰਮੇਸ਼ੁਰ ਕੌਣ ਹੈ?

“ਲੋਕਾਂ ਨੂੰ ਪਤਾ ਲੱਗ ਜਾਵੇ ਕਿ ਸਿਰਫ਼ ਤੂੰ ਹੀ ਜਿਸ ਦਾ ਨਾਂ ਯਹੋਵਾਹ ਹੈ, ਸਾਰੀ ਧਰਤੀ ʼਤੇ ਅੱਤ ਮਹਾਨ ਹੈਂ।”

ਜ਼ਬੂਰ 83:18

“ਕਬੂਲ ਕਰੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ। ਉਸ ਨੇ ਹੀ ਸਾਨੂੰ ਬਣਾਇਆ ਅਤੇ ਅਸੀਂ ਉਸ ਦੇ ਹਾਂ।”

ਜ਼ਬੂਰ 100:3

“ਮੈਂ ਯਹੋਵਾਹ ਹਾਂ। ਇਹੀ ਮੇਰਾ ਨਾਂ ਹੈ; ਮੈਂ ਆਪਣੀ ਮਹਿਮਾ ਹੋਰ ਕਿਸੇ ਨੂੰ ਨਹੀਂ ਦਿੰਦਾ, ਨਾ ਆਪਣੀ ਵਡਿਆਈ ਘੜੀਆਂ ਹੋਈਆਂ ਮੂਰਤਾਂ ਨੂੰ।”

ਯਸਾਯਾਹ 42:8

“ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।”

ਰੋਮੀਆਂ 10:13

“ਬੇਸ਼ੱਕ ਹਰ ਘਰ ਨੂੰ ਕਿਸੇ-ਨਾ-ਕਿਸੇ ਨੇ ਬਣਾਇਆ ਹੁੰਦਾ ਹੈ, ਪਰ ਜਿਸ ਨੇ ਸਭ ਕੁਝ ਬਣਾਇਆ ਹੈ, ਉਹ ਪਰਮੇਸ਼ੁਰ ਹੈ।”

ਇਬਰਾਨੀਆਂ 3:4

“ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕੋ ਅਤੇ ਦੇਖੋ। ਕਿਹਨੇ ਇਨ੍ਹਾਂ ਨੂੰ ਸਾਜਿਆ? ਉਸੇ ਨੇ ਜਿਹੜਾ ਇਨ੍ਹਾਂ ਦੀ ਸੈਨਾ ਨੂੰ ਗਿਣ ਕੇ ਬਾਹਰ ਲੈ ਜਾਂਦਾ ਹੈ; ਉਹ ਇਨ੍ਹਾਂ ਸਾਰਿਆਂ ਨੂੰ ਨਾਂ ਲੈ ਕੇ ਪੁਕਾਰਦਾ ਹੈ। ਉਹਦੀ ਜ਼ਬਰਦਸਤ ਤਾਕਤ ਅਤੇ ਉਹਦੇ ਹੈਰਾਨੀਜਨਕ ਬਲ ਦੇ ਕਾਰਨ ਇਨ੍ਹਾਂ ਵਿੱਚੋਂ ਇਕ ਵੀ ਗ਼ੈਰ-ਹਾਜ਼ਰ ਨਹੀਂ ਹੁੰਦਾ।”

ਯਸਾਯਾਹ 40:26