ਜ਼ਬੂਰ 127:1-5

  • ਪਰਮੇਸ਼ੁਰ ਤੋਂ ਬਿਨਾਂ ਸਭ ਕੁਝ ਬੇਕਾਰ ਹੈ

    • “ਜੇ ਯਹੋਵਾਹ ਘਰ ਨਾ ਬਣਾਵੇ” (1)

    • ਬੱਚੇ ਪਰਮੇਸ਼ੁਰ ਵੱਲੋਂ ਵਿਰਾਸਤ ਹਨ (3)

ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। ਸੁਲੇਮਾਨ ਦਾ ਗੀਤ। 127  ਜੇ ਯਹੋਵਾਹ ਘਰ ਨਾ ਬਣਾਵੇ,ਤਾਂ ਉਸ ਦੇ ਬਣਾਉਣ ਵਾਲਿਆਂ ਦੀ ਮਿਹਨਤ ਬੇਕਾਰ ਹੈ।+ ਜੇ ਯਹੋਵਾਹ ਸ਼ਹਿਰ ਦੀ ਰਾਖੀ ਨਾ ਕਰੇ,+ਤਾਂ ਪਹਿਰੇਦਾਰ ਦਾ ਜਾਗਦੇ ਰਹਿਣਾ ਬੇਕਾਰ ਹੈ।   ਤੇਰਾ ਸਵੇਰੇ ਜਲਦੀ ਉੱਠਣਾਅਤੇ ਦੇਰ ਰਾਤ ਤਕ ਜਾਗਦੇ ਰਹਿਣਾ ਵਿਅਰਥ ਹੈ,ਨਾਲੇ ਰੋਟੀ ਲਈ ਮਿਹਨਤ ਕਰਨੀ ਬੇਕਾਰ ਹੈਕਿਉਂਕਿ ਉਹ ਆਪਣੇ ਪਿਆਰਿਆਂ ਦੀ ਦੇਖ-ਭਾਲ ਕਰਦਾ ਹੈਅਤੇ ਉਨ੍ਹਾਂ ਨੂੰ ਮਿੱਠੀ ਨੀਂਦ ਦਿੰਦਾ ਹੈ।+   ਦੇਖੋ! ਪੁੱਤਰ* ਯਹੋਵਾਹ ਵੱਲੋਂ ਵਿਰਾਸਤ ਹਨ;+ਕੁੱਖ ਦਾ ਫਲ ਉਸ ਵੱਲੋਂ ਇਕ ਇਨਾਮ ਹੈ।+   ਜਿਵੇਂ ਇਕ ਸੂਰਮੇ ਦੇ ਹੱਥ ਵਿਚ ਤੀਰ ਹੁੰਦੇ ਹਨ,ਉਸੇ ਤਰ੍ਹਾਂ ਜਵਾਨੀ ਵਿਚ ਪੈਦਾ ਹੋਏ ਪੁੱਤਰ ਹੁੰਦੇ ਹਨ।+   ਖ਼ੁਸ਼ ਹੈ ਉਹ ਆਦਮੀ ਜਿਸ ਦਾ ਤਰਕਸ਼ ਤੀਰਾਂ ਨਾਲ ਭਰਿਆ ਹੋਇਆ ਹੈ।+ ਉਹ ਕਦੇ ਵੀ ਸ਼ਰਮਿੰਦੇ ਨਹੀਂ ਹੋਣਗੇਕਿਉਂਕਿ ਸ਼ਹਿਰ ਦੇ ਦਰਵਾਜ਼ੇ ’ਤੇ ਉਹ ਆਪਣੇ ਦੁਸ਼ਮਣਾਂ ਨੂੰ ਮੂੰਹ-ਤੋੜ ਜਵਾਬ ਦੇਣਗੇ।

ਫੁਟਨੋਟ

ਜਾਂ, “ਬੱਚੇ।”