ਜ਼ਬੂਰ 37:1-40

  • ਯਹੋਵਾਹ ’ਤੇ ਭਰੋਸਾ ਰੱਖਣ ਵਾਲੇ ਵਧਣ-ਫੁੱਲਣਗੇ

    • ਦੁਸ਼ਟ ਲੋਕਾਂ ਕਰਕੇ ਪਰੇਸ਼ਾਨ ਨਾ ਹੋ (1)

    • “ਯਹੋਵਾਹ ਤੋਂ ਅਪਾਰ ਖ਼ੁਸ਼ੀ ਪਾ” (4)

    • “ਆਪਣਾ ਰਾਹ ਯਹੋਵਾਹ ਦੇ ਹਵਾਲੇ ਕਰ” (5)

    • “ਹਲੀਮ ਲੋਕ ਧਰਤੀ ਦੇ ਵਾਰਸ ਬਣਨਗੇ” (11)

    • ਧਰਮੀ ਨੂੰ ਰੋਟੀ ਦੀ ਥੁੜ੍ਹ ਨਹੀਂ ਹੋਵੇਗੀ (25)

    • ਧਰਮੀ ਧਰਤੀ ਉੱਤੇ ਹਮੇਸ਼ਾ ਜੀਉਣਗੇ (29)

ਦਾਊਦ ਦਾ ਜ਼ਬੂਰ। א [ਅਲਫ਼] 37  ਦੁਸ਼ਟ ਲੋਕਾਂ ਕਰਕੇ ਪਰੇਸ਼ਾਨ ਨਾ ਹੋ*ਬੁਰੇ ਕੰਮ ਕਰਨ ਵਾਲਿਆਂ ਨਾਲ ਈਰਖਾ ਨਾ ਕਰ।+   ਉਹ ਘਾਹ ਵਾਂਗ ਝੱਟ ਮੁਰਝਾ ਜਾਣਗੇ+ਅਤੇ ਹਰੇ ਘਾਹ ਵਾਂਗ ਕੁਮਲ਼ਾ ਜਾਣਗੇ। ב [ਬੇਥ]   ਯਹੋਵਾਹ ’ਤੇ ਭਰੋਸਾ ਰੱਖ ਅਤੇ ਸਹੀ ਕੰਮ ਕਰ;+ਧਰਤੀ ਉੱਤੇ* ਵੱਸ ਅਤੇ ਵਫ਼ਾਦਾਰੀ ਨਾਲ ਚੱਲ।+   ਯਹੋਵਾਹ ਤੋਂ ਅਪਾਰ ਖ਼ੁਸ਼ੀ ਪਾਅਤੇ ਉਹ ਤੇਰੇ ਦਿਲ ਦੀਆਂ ਮੁਰਾਦਾਂ ਪੂਰੀਆਂ ਕਰੇਗਾ। ג [ਗਿਮਲ]   ਆਪਣਾ ਰਾਹ ਯਹੋਵਾਹ ਦੇ ਹਵਾਲੇ ਕਰ;+ਉਸ ਉੱਤੇ ਭਰੋਸਾ ਰੱਖ ਅਤੇ ਉਹ ਤੇਰੀ ਖ਼ਾਤਰ ਕਦਮ ਚੁੱਕੇਗਾ।+   ਉਹ ਤੇਰੀ ਨੇਕੀ ਨੂੰ ਸਵੇਰ ਦੇ ਚਾਨਣ ਵਾਂਗਅਤੇ ਤੇਰਾ ਇਨਸਾਫ਼ ਦੁਪਹਿਰ ਦੀ ਧੁੱਪ ਵਾਂਗ ਚਮਕਾਵੇਗਾ। ד [ਦਾਲਥ]   ਯਹੋਵਾਹ ਸਾਮ੍ਹਣੇ ਚੁੱਪ ਰਹਿ+ਅਤੇ ਧੀਰਜ ਨਾਲ ਉਸ ਦੀ ਉਡੀਕ ਕਰ। ਉਸ ਆਦਮੀ ਕਰਕੇ ਪਰੇਸ਼ਾਨ ਨਾ ਹੋਜੋ ਆਪਣੀਆਂ ਸਾਜ਼ਸ਼ਾਂ ਵਿਚ ਕਾਮਯਾਬ ਹੁੰਦਾ ਹੈ।+ ה [ਹੇ]   ਗੁੱਸਾ ਕਰਨੋਂ ਹਟ ਜਾ ਅਤੇ ਕ੍ਰੋਧ ਨੂੰ ਛੱਡ ਦੇ;+ਗੁੱਸੇ ਵਿਚ ਆ ਕੇ ਬੁਰਾ ਕੰਮ ਨਾ ਕਰ।*   ਕਿਉਂਕਿ ਦੁਸ਼ਟਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ,+ਪਰ ਜਿਹੜੇ ਯਹੋਵਾਹ ’ਤੇ ਉਮੀਦ ਲਾਉਂਦੇ ਹਨ, ਉਹ ਧਰਤੀ ਦੇ ਵਾਰਸ ਬਣਨਗੇ।+ ו [ਵਾਉ] 10  ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ;+ਤੂੰ ਉਨ੍ਹਾਂ ਦੇ ਟਿਕਾਣੇ ’ਤੇ ਉਨ੍ਹਾਂ ਦੀ ਭਾਲ ਕਰੇਂਗਾ,ਪਰ ਉਹ ਉੱਥੇ ਨਹੀਂ ਹੋਣਗੇ।+ 11  ਪਰ ਹਲੀਮ* ਲੋਕ ਧਰਤੀ ਦੇ ਵਾਰਸ ਬਣਨਗੇ+ਅਤੇ ਸਾਰੇ ਪਾਸੇ ਸ਼ਾਂਤੀ ਹੋਣ ਕਰਕੇ ਅਪਾਰ ਖ਼ੁਸ਼ੀ ਪਾਉਣਗੇ।+ ז [ਜ਼ਾਇਨ] 12  ਦੁਸ਼ਟ ਇਨਸਾਨ ਧਰਮੀ ਦੇ ਖ਼ਿਲਾਫ਼ ਸਾਜ਼ਸ਼ਾਂ ਘੜਦਾ ਹੈ;+ਉਹ ਗੁੱਸੇ ਵਿਚ ਉਸ ਉੱਤੇ ਦੰਦ ਪੀਂਹਦਾ ਹੈ। 13  ਪਰ ਯਹੋਵਾਹ ਉਸ ਉੱਤੇ ਹੱਸੇਗਾਕਿਉਂਕਿ ਉਹ* ਜਾਣਦਾ ਹੈ ਕਿ ਦੁਸ਼ਟ ਦੇ ਨਾਸ਼ ਹੋਣ ਦਾ ਦਿਨ ਜ਼ਰੂਰ ਆਵੇਗਾ।+ ח [ਹੇਥ] 14  ਦੁਸ਼ਟ ਆਪਣੀਆਂ ਤਲਵਾਰਾਂ ਕੱਢਦੇ ਹਨ ਅਤੇ ਕਮਾਨਾਂ ਕੱਸਦੇ ਹਨਤਾਂਕਿ ਉਹ ਦੱਬੇ-ਕੁਚਲੇ ਅਤੇ ਗ਼ਰੀਬ ਲੋਕਾਂ ਨੂੰ ਖ਼ਤਮ ਕਰ ਦੇਣਅਤੇ ਨੇਕੀ ਦੇ ਰਾਹ ’ਤੇ ਚੱਲਣ ਵਾਲਿਆਂ ਨੂੰ ਜਾਨੋਂ ਮਾਰ ਦੇਣ। 15  ਉਨ੍ਹਾਂ ਦੀਆਂ ਤਲਵਾਰਾਂ ਉਨ੍ਹਾਂ ਦੇ ਆਪਣੇ ਦਿਲਾਂ ਨੂੰ ਹੀ ਵਿੰਨ੍ਹਣਗੀਆਂ+ਅਤੇ ਉਨ੍ਹਾਂ ਦੀਆਂ ਕਮਾਨਾਂ ਤੋੜ ਦਿੱਤੀਆਂ ਜਾਣਗੀਆਂ। ט [ਟੇਥ] 16  ਬਹੁਤ ਸਾਰੇ ਦੁਸ਼ਟਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨਾਲੋਂਇਕ ਧਰਮੀ ਦੀਆਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਚੰਗੀਆਂ ਹਨ।+ 17  ਦੁਸ਼ਟਾਂ ਦੀਆਂ ਬਾਹਾਂ ਤੋੜ ਦਿੱਤੀਆਂ ਜਾਣਗੀਆਂ,ਪਰ ਯਹੋਵਾਹ ਧਰਮੀਆਂ ਦਾ ਸਹਾਰਾ ਬਣੇਗਾ। י [ਯੋਧ] 18  ਯਹੋਵਾਹ ਜਾਣਦਾ ਹੈ ਕਿ ਨਿਰਦੋਸ਼ ਲੋਕਾਂ ਨੂੰ ਕੀ ਕੁਝ ਸਹਿਣਾ ਪੈਂਦਾ ਹੈ*ਅਤੇ ਉਨ੍ਹਾਂ ਦੀ ਵਿਰਾਸਤ ਹਮੇਸ਼ਾ ਲਈ ਰਹੇਗੀ।+ 19  ਬਿਪਤਾ ਵੇਲੇ ਉਨ੍ਹਾਂ ਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ;ਕਾਲ਼ ਵੇਲੇ ਉਨ੍ਹਾਂ ਕੋਲ ਖਾਣ ਲਈ ਬਹੁਤ ਭੋਜਨ ਹੋਵੇਗਾ। כ [ਕਾਫ਼] 20  ਪਰ ਦੁਸ਼ਟ ਖ਼ਤਮ ਹੋ ਜਾਣਗੇ;+ਯਹੋਵਾਹ ਦੇ ਦੁਸ਼ਮਣ ਹਰੇ ਘਾਹ ਵਾਂਗ ਮਿਟ ਜਾਣਗੇ;ਉਹ ਧੂੰਏਂ ਵਾਂਗ ਗਾਇਬ ਹੋ ਜਾਣਗੇ। ל [ਲਾਮਦ] 21  ਦੁਸ਼ਟ ਉਧਾਰ ਲੈਂਦਾ ਹੈ ਅਤੇ ਵਾਪਸ ਨਹੀਂ ਮੋੜਦਾ,ਪਰ ਧਰਮੀ ਖੁੱਲ੍ਹੇ ਦਿਲ ਵਾਲਾ* ਹੁੰਦਾ ਹੈ ਅਤੇ ਦੂਸਰਿਆਂ ਨੂੰ ਦਿੰਦਾ ਹੈ।+ 22  ਜਿਨ੍ਹਾਂ ਨੂੰ ਪਰਮੇਸ਼ੁਰ ਬਰਕਤ ਦਿੰਦਾ ਹੈ, ਉਹ ਧਰਤੀ ਦੇ ਵਾਰਸ ਹੋਣਗੇ,ਪਰ ਜਿਨ੍ਹਾਂ ਨੂੰ ਪਰਮੇਸ਼ੁਰ ਸਰਾਪ ਦਿੰਦਾ ਹੈ, ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ।+ מ [ਮੀਮ] 23  ਯਹੋਵਾਹ ਜਿਸ ਇਨਸਾਨ ਦੇ ਰਾਹ ਤੋਂ ਖ਼ੁਸ਼ ਹੁੰਦਾ ਹੈ,+ਉਸ ਦੇ ਕਦਮਾਂ ਨੂੰ ਸੇਧ ਦਿੰਦਾ ਹੈ।*+ 24  ਭਾਵੇਂ ਉਹ ਡਿਗ ਵੀ ਪਵੇ, ਪਰ ਉਹ ਡਿਗਿਆ ਨਹੀਂ ਰਹੇਗਾ+ਕਿਉਂਕਿ ਯਹੋਵਾਹ ਹੱਥ ਵਧਾ ਕੇ ਉਸ ਨੂੰ ਚੁੱਕੇਗਾ।+ נ [ਨੂਣ] 25  ਮੈਂ ਪਹਿਲਾਂ ਜਵਾਨ ਸੀ, ਹੁਣ ਬੁੱਢਾ ਹੋ ਗਿਆ ਹਾਂ,ਪਰ ਮੈਂ ਨਾ ਤਾਂ ਕਦੇ ਧਰਮੀ ਨੂੰ ਤਿਆਗਿਆ ਹੋਇਆ+ਅਤੇ ਨਾ ਹੀ ਉਸ ਦੇ ਬੱਚਿਆਂ ਨੂੰ ਰੋਟੀ* ਲਈ ਹੱਥ ਫੈਲਾਉਂਦੇ ਦੇਖਿਆ ਹੈ।+ 26  ਉਹ ਹਮੇਸ਼ਾ ਖੁੱਲ੍ਹੇ ਦਿਲ ਨਾਲ ਉਧਾਰ ਦਿੰਦਾ ਹੈ,+ਉਸ ਦੇ ਬੱਚਿਆਂ ਨੂੰ ਬਰਕਤਾਂ ਮਿਲਣਗੀਆਂ। ס [ਸਾਮਕ] 27  ਬੁਰਾਈ ਕਰਨੋਂ ਹਟ ਜਾ ਅਤੇ ਨੇਕੀ ਕਰ,+ਤਾਂ ਤੂੰ ਹਮੇਸ਼ਾ ਜੀਉਂਦਾ ਰਹੇਂਗਾ 28  ਕਿਉਂਕਿ ਯਹੋਵਾਹ ਨਿਆਂ-ਪਸੰਦ ਪਰਮੇਸ਼ੁਰ ਹੈ,ਉਹ ਆਪਣੇ ਵਫ਼ਾਦਾਰ ਭਗਤਾਂ ਨੂੰ ਕਦੀ ਨਹੀਂ ਤਿਆਗੇਗਾ।+ ע [ਆਇਨ] ਉਨ੍ਹਾਂ ਦੀ ਹਮੇਸ਼ਾ ਰੱਖਿਆ ਕੀਤੀ ਜਾਵੇਗੀ;+ਪਰ ਦੁਸ਼ਟਾਂ ਦੀ ਔਲਾਦ ਨੂੰ ਖ਼ਤਮ ਕੀਤਾ ਜਾਵੇਗਾ।+ 29  ਧਰਮੀ ਧਰਤੀ ਦੇ ਵਾਰਸ ਬਣਨਗੇ+ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣਗੇ।+ פ [ਪੇ] 30  ਧਰਮੀ ਦੇ ਮੂੰਹੋਂ ਬੁੱਧ ਦੀਆਂ ਗੱਲਾਂ ਨਿਕਲਦੀਆਂ ਹਨ*ਅਤੇ ਉਸ ਦੀ ਜ਼ਬਾਨ ਨਿਆਂ ਦੀਆਂ ਗੱਲਾਂ ਕਰਦੀ ਹੈ।+ 31  ਉਸ ਦੇ ਪਰਮੇਸ਼ੁਰ ਦਾ ਕਾਨੂੰਨ ਉਸ ਦੇ ਦਿਲ ਵਿਚ ਹੈ;+ਉਸ ਦੇ ਕਦਮ ਨਹੀਂ ਲੜਖੜਾਉਣਗੇ।+ צ [ਸਾਦੇ] 32  ਦੁਸ਼ਟ ਇਨਸਾਨ ਧਰਮੀ ਉੱਤੇ ਨਜ਼ਰ ਰੱਖਦਾ ਹੈਤਾਂਕਿ ਉਸ ਨੂੰ ਜਾਨੋਂ ਮਾਰ ਦੇਵੇ। 33  ਪਰ ਯਹੋਵਾਹ ਉਸ ਨੂੰ ਦੁਸ਼ਟ ਦੇ ਹੱਥ ਵਿਚ ਨਹੀਂ ਛੱਡੇਗਾ+ਅਤੇ ਨਿਆਂ ਕਰਨ ਵੇਲੇ ਉਸ ਨੂੰ ਦੋਸ਼ੀ ਨਹੀਂ ਠਹਿਰਾਏਗਾ।+ ק [ਕੋਫ਼] 34  ਯਹੋਵਾਹ ’ਤੇ ਉਮੀਦ ਰੱਖ ਅਤੇ ਉਸ ਦੇ ਰਾਹ ’ਤੇ ਚੱਲ,ਉਹ ਤੈਨੂੰ ਉੱਚਾ ਕਰੇਗਾ ਅਤੇ ਤੂੰ ਧਰਤੀ ਦਾ ਵਾਰਸ ਬਣੇਂਗਾ। ਤੂੰ ਦੁਸ਼ਟਾਂ ਨੂੰ ਨਾਸ਼ ਹੁੰਦਾ+ ਦੇਖੇਂਗਾ।+ ר [ਰੇਸ਼] 35  ਮੈਂ ਬੇਰਹਿਮ ਤੇ ਦੁਸ਼ਟ ਇਨਸਾਨ ਨੂੰ ਵਧਦੇ-ਫੁੱਲਦੇ ਦੇਖਿਆ ਹੈਜਿਵੇਂ ਇਕ ਹਰਿਆ-ਭਰਿਆ ਦਰਖ਼ਤ ਆਪਣੀ ਮਿੱਟੀ ਵਿਚ ਵਧਦਾ-ਫੁੱਲਦਾ ਹੈ।+ 36  ਪਰ ਉਹ ਅਚਾਨਕ ਖ਼ਤਮ ਹੋ ਗਿਆ ਅਤੇ ਪੂਰੀ ਤਰ੍ਹਾਂ ਮਿਟ ਗਿਆ;+ਮੈਂ ਉਸ ਨੂੰ ਲੱਭਦਾ ਰਿਹਾ, ਪਰ ਉਹ ਕਿਤੇ ਨਾ ਲੱਭਾ।+ ש [ਸ਼ੀਨ] 37  ਨਿਰਦੋਸ਼ ਇਨਸਾਨ* ਵੱਲ ਧਿਆਨ ਦੇਅਤੇ ਨੇਕ ਇਨਸਾਨ+ ਉੱਤੇ ਨਜ਼ਰ ਟਿਕਾਈ ਰੱਖਕਿਉਂਕਿ ਉਸ ਇਨਸਾਨ ਦਾ ਭਵਿੱਖ ਸ਼ਾਂਤੀ ਭਰਿਆ ਹੋਵੇਗਾ।+ 38  ਪਰ ਸਾਰੇ ਗੁਨਾਹਗਾਰਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ;ਦੁਸ਼ਟਾਂ ਦਾ ਕੋਈ ਭਵਿੱਖ ਨਹੀਂ ਹੈ।+ ת [ਤਾਉ] 39  ਧਰਮੀਆਂ ਦਾ ਛੁਟਕਾਰਾ ਯਹੋਵਾਹ ਵੱਲੋਂ ਹੋਵੇਗਾ;+ਬਿਪਤਾ ਦੇ ਵੇਲੇ ਉਹ ਉਨ੍ਹਾਂ ਦਾ ਕਿਲਾ ਹੋਵੇਗਾ।+ 40  ਯਹੋਵਾਹ ਧਰਮੀਆਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਬਚਾਵੇਗਾ।+ ਉਹ ਉਨ੍ਹਾਂ ਨੂੰ ਦੁਸ਼ਟਾਂ ਤੋਂ ਛੁਡਾਵੇਗਾ ਅਤੇ ਉਨ੍ਹਾਂ ਨੂੰ ਬਚਾਵੇਗਾਕਿਉਂਕਿ ਉਨ੍ਹਾਂ ਨੇ ਉਸ ਕੋਲ ਪਨਾਹ ਲਈ ਹੈ।+

ਫੁਟਨੋਟ

ਜਾਂ, “ਗੁੱਸੇ ਵਿਚ ਨਾ ਆ।”
ਜਾਂ, “ਦੇਸ਼ ਵਿਚ।”
ਜਾਂ ਸੰਭਵ ਹੈ, “ਗੁੱਸਾ ਨਾ ਕਰੀਂ ਕਿਉਂਕਿ ਇਸ ਨਾਲ ਨੁਕਸਾਨ ਹੀ ਹੋਵੇਗਾ।”
ਜਾਂ, “ਸ਼ਾਂਤ ਸੁਭਾਅ ਦੇ।”
ਯਾਨੀ, ਪਰਮੇਸ਼ੁਰ।
ਇਬ, “ਨਿਰਦੋਸ਼ ਲੋਕਾਂ ਦੇ ਦਿਨਾਂ ਨੂੰ ਜਾਣਦਾ ਹੈ।”
ਜਾਂ, “ਮਿਹਰਬਾਨ।”
ਜਾਂ, “ਕਾਇਮ ਕਰਦਾ ਹੈ।”
ਜਾਂ, “ਭੋਜਨ।”
ਜਾਂ, “ਧੀਮੀ ਆਵਾਜ਼ ਵਿਚ ਬੁੱਧ ਦੀਆਂ ਗੱਲਾਂ ਕਰਦਾ ਹੈ।”
ਜਾਂ, “ਖਰਿਆਈ ਬਣਾਈ ਰੱਖਣ ਵਾਲੇ।”