Skip to content

Skip to table of contents

ਜ਼ਬੂਰਾਂ ਦੀ ਕਿਤਾਬ

ਅਧਿਆਇ

ਅਧਿਆਵਾਂ ਦਾ ਸਾਰ

  • 1

    • ਦੋ ਰਾਹਾਂ ਵਿਚ ਫ਼ਰਕ

      • ਪਰਮੇਸ਼ੁਰ ਦਾ ਕਾਨੂੰਨ ਪੜ੍ਹਨ ਕਰਕੇ ਖ਼ੁਸ਼ੀ (2)

      • ਧਰਮੀ ਫਲਦਾਰ ਰੁੱਖ ਵਰਗੇ (3)

      • ਦੁਸ਼ਟ ਤੂੜੀ ਵਾਂਗ ਉਡਾਏ ਜਾਣਗੇ (4)

  • 2

    • ਯਹੋਵਾਹ ਅਤੇ ਉਸ ਦਾ ਚੁਣਿਆ ਹੋਇਆ ਸੇਵਕ

      • ਯਹੋਵਾਹ ਕੌਮਾਂ ਉੱਤੇ ਹੱਸਦਾ ਹੈ (4)

      • ਯਹੋਵਾਹ ਆਪਣੇ ਰਾਜੇ ਨੂੰ ਸਿੰਘਾਸਣ ʼਤੇ ਬਿਠਾਉਂਦਾ ਹੈ (6)

      • ਪੁੱਤਰ ਦਾ ਆਦਰ ਕਰੋ (12)

  • 3

    • ਖ਼ਤਰੇ ਦੇ ਬਾਵਜੂਦ ਪਰਮੇਸ਼ੁਰ ਉੱਤੇ ਭਰੋਸਾ

      • “ਇੰਨੇ ਸਾਰੇ ਦੁਸ਼ਮਣ ਕਿਉਂ?” (1)

      • “ਮੁਕਤੀ ਯਹੋਵਾਹ ਤੋਂ ਹੈ” (8)

  • 4

    • ਪ੍ਰਾਰਥਨਾ ਵਿਚ ਪਰਮੇਸ਼ੁਰ ਉੱਤੇ ਭਰੋਸੇ ਜ਼ਾਹਰ ਕਰਨਾ

      • “ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ, ਤਾਂ ਪਾਪ ਨਾ ਕਰੋ” (4)

      • ‘ਮੈਂ ਸ਼ਾਂਤੀ ਨਾਲ ਸੌਂ ਜਾਵਾਂਗਾ’ (8)

  • 5

    • ਯਹੋਵਾਹ, ਧਰਮੀਆਂ ਦੀ ਪਨਾਹ

      • ਪਰਮੇਸ਼ੁਰ ਦੁਸ਼ਟਤਾ ਨਾਲ ਨਫ਼ਰਤ ਕਰਦਾ ਹੈ (4, 5)

      • “ਆਪਣੇ ਧਰਮੀ ਅਸੂਲਾਂ ਮੁਤਾਬਕ ਮੇਰੀ ਅਗਵਾਈ ਕਰ” (8)

  • 6

    • ਮਿਹਰ ਲਈ ਬੇਨਤੀ

      • ਮਰੇ ਹੋਏ ਲੋਕ ਪਰਮੇਸ਼ੁਰ ਦਾ ਗੁਣਗਾਨ ਨਹੀਂ ਕਰ ਸਕਦੇ (5)

      • ਪਰਮੇਸ਼ੁਰ ਮਿਹਰ ਲਈ ਕੀਤੀ ਫ਼ਰਿਆਦ ਸੁਣਦਾ ਹੈ (9)

  • 7

    • ਯਹੋਵਾਹ ਧਰਮੀ ਨਿਆਂਕਾਰ ਹੈ

      • ‘ਹੇ ਯਹੋਵਾਹ, ਮੇਰਾ ਨਿਆਂ ਕਰ’ (8)

  • 8

    • ਪਰਮੇਸ਼ੁਰ ਦੀ ਮਹਿਮਾ ਅਤੇ ਇਨਸਾਨ ਦੀ ਇੱਜ਼ਤ

      • ‘ਤੇਰਾ ਨਾਂ ਕਿੰਨਾ ਮਹਾਨ ਹੈ!’ (1, 9)

      • ‘ਮਰਨਹਾਰ ਇਨਸਾਨ ਦੀ ਕੀ ਅਹਿਮੀਅਤ ਹੈ?’ (4)

      • ਇਨਸਾਨ ਦੇ ਸਿਰ ʼਤੇ ਸ਼ਾਨੋ-ਸ਼ੌਕਤ ਦਾ ਮੁਕਟ (5)

  • 9

    • ਪਰਮੇਸ਼ੁਰ ਦੇ ਹੈਰਾਨੀਜਨਕ ਕੰਮਾਂ ਦਾ ਐਲਾਨ ਕਰਨਾ

      • ਯਹੋਵਾਹ, ਇਕ ਮਜ਼ਬੂਤ ਪਨਾਹ (9)

      • ਪਰਮੇਸ਼ੁਰ ਦਾ ਨਾਂ ਜਾਣਨ ਦਾ ਮਤਲਬ ਹੈ ਉਸ ʼਤੇ ਭਰੋਸਾ ਰੱਖਣਾ (10)

  • 10

    • ਯਹੋਵਾਹ ਬੇਸਹਾਰਿਆਂ ਦਾ ਸਹਾਰਾ ਹੈ

      • ਦੁਸ਼ਟ ਦਾਅਵਾ ਕਰਦਾ ਹੈ: “ਪਰਮੇਸ਼ੁਰ ਹੈ ਹੀ ਨਹੀਂ” (4)

      • ਬੇਸਹਾਰਾ ਲੋਕ ਯਹੋਵਾਹ ਕੋਲ ਆਉਂਦੇ ਹਨ (14)

      • “ਯਹੋਵਾਹ ਯੁਗਾਂ-ਯੁਗਾਂ ਦਾ ਰਾਜਾ ਹੈ” (16)

  • 11

    • ਯਹੋਵਾਹ ਕੋਲ ਪਨਾਹ ਲੈਣੀ

      • “ਯਹੋਵਾਹ ਆਪਣੇ ਪਵਿੱਤਰ ਮੰਦਰ ਵਿਚ ਹੈ” (4)

      • ਪਰਮੇਸ਼ੁਰ ਹਿੰਸਾ ਨਾਲ ਪਿਆਰ ਕਰਨ ਵਾਲਿਆਂ ਨੂੰ ਨਫ਼ਰਤ ਕਰਦਾ ਹੈ (5)

  • 12

    • ਯਹੋਵਾਹ ਕਾਰਵਾਈ ਕਰਨ ਲਈ ਉੱਠਦਾ ਹੈ

      • ਪਰਮੇਸ਼ੁਰ ਦੀਆਂ ਗੱਲਾਂ ਸ਼ੁੱਧ ਹਨ (6)

  • 13

    • ਯਹੋਵਾਹ ਨੂੰ ਛੁਟਕਾਰੇ ਲਈ ਫ਼ਰਿਆਦ

      • ‘ਹੇ ਯਹੋਵਾਹ, ਕਦ ਤਕ?’ (1, 2)

      • ਯਹੋਵਾਹ ਬੇਸ਼ੁਮਾਰ ਬਰਕਤਾਂ ਦਿੰਦਾ ਹੈ (6)

  • 14

    • ਮੂਰਖ ਦਾ ਵਰਣਨ

      • “ਯਹੋਵਾਹ ਹੈ ਹੀ ਨਹੀਂ” (1)

      • “ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ” (3)

  • 15

    • ਕੌਣ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਬਣ ਕੇ ਰਹਿ ਸਕਦਾ?

      • ਉਹ ਦਿਲੋਂ ਸੱਚ ਬੋਲਦਾ ਹੈ (2)

      • ਉਹ ਦੂਜਿਆਂ ਨੂੰ ਬਦਨਾਮ ਕਰਨ ਵਾਲੀਆਂ ਗੱਲਾਂ ਨਹੀਂ ਕਰਦਾ (3)

      • ਉਹ ਵਾਅਦੇ ਨਿਭਾਉਂਦਾ ਹੈ, ਭਾਵੇਂ ਉਸ ਨੂੰ ਦੁੱਖ ਸਹਿਣਾ ਪਵੇ (4)

  • 16

    • ਯਹੋਵਾਹ, ਚੰਗੀਆਂ ਚੀਜ਼ਾਂ ਦਾ ਸੋਮਾ

      • ‘ਯਹੋਵਾਹ ਮੇਰਾ ਹਿੱਸਾ ਹੈ’ (5)

      • ‘ਰਾਤ ਨੂੰ ਮੇਰੀਆਂ ਸੋਚਾਂ ਮੈਨੂੰ ਸੁਧਾਰਦੀਆਂ ਹਨ’ (7)

      • ‘ਯਹੋਵਾਹ ਮੇਰੇ ਸੱਜੇ ਹੱਥ ਹੈ’ (8)

      • “ਤੂੰ ਮੈਨੂੰ ਕਬਰ ਵਿਚ ਨਹੀਂ ਛੱਡੇਂਗਾ” (10)

  • 17

    • ਸੁਰੱਖਿਆ ਲਈ ਪ੍ਰਾਰਥਨਾ

      • “ਤੂੰ ਮੇਰੇ ਦਿਲ ਨੂੰ ਜਾਂਚਿਆ ਹੈ” (3)

      • “ਆਪਣੇ ਪਰਾਂ ਦੇ ਸਾਏ ਹੇਠ ਮੈਨੂੰ ਲੁਕੋ ਲੈ” (8)

  • 18

    • ਮੁਕਤੀ ਦਿਵਾਉਣ ਕਰਕੇ ਪਰਮੇਸ਼ੁਰ ਦੀ ਵਡਿਆਈ

      • ‘ਯਹੋਵਾਹ ਮੇਰੀ ਚਟਾਨ ਹੈ’ (2)

      • ਯਹੋਵਾਹ ਵਫ਼ਾਦਾਰ ਲੋਕਾਂ ਨਾਲ ਵਫ਼ਾਦਾਰ ਹੈ (25)

      • ਪਰਮੇਸ਼ੁਰ ਦਾ ਕੰਮ ਖਰਾ ਹੈ (30)

      • “ਤੇਰੀ ਨਿਮਰਤਾ ਮੈਨੂੰ ਉੱਚਾ ਚੁੱਕਦੀ ਹੈ” (35)

  • 19

    • ਪਰਮੇਸ਼ੁਰ ਦੀ ਸ੍ਰਿਸ਼ਟੀ ਅਤੇ ਕਾਨੂੰਨ ਗਵਾਹੀ ਦਿੰਦਾ ਹੈ

      • “ਆਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਐਲਾਨ ਕਰਦਾ ਹੈ” (1)

      • ਪਰਮੇਸ਼ੁਰ ਦਾ ਮੁਕੰਮਲ ਕਾਨੂੰਨ ਨਵੇਂ ਸਿਰਿਓਂ ਜਾਨ ਪਾਉਂਦਾ ਹੈ (7)

      • “ਮੇਰੇ ਤੋਂ ਅਣਜਾਣੇ ਵਿਚ ਜੋ ਪਾਪ ਹੋਏ ਹਨ” (12)

  • 20

    • ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਦੀ ਰੱਖਿਆ

      • ਕੁਝ ਲੋਕ ਰਥਾਂ ਅਤੇ ਘੋੜਿਆਂ ʼਤੇ ਭਰੋਸਾ ਰੱਖਦੇ, ‘ਪਰ ਅਸੀਂ ਯਹੋਵਾਹ ਦਾ ਨਾਂ ਲੈ ਕੇ ਅਰਦਾਸ ਕਰਦੇ ਹਾਂ’ (7)

  • 21

    • ਯਹੋਵਾਹ ʼਤੇ ਭਰੋਸਾ ਰੱਖਣ ਵਾਲੇ ਰਾਜੇ ਨੂੰ ਬਰਕਤਾਂ

      • ਰਾਜੇ ਨੂੰ ਲੰਬੀ ਉਮਰ ਦਿੱਤੀ ਗਈ (4)

      • ਪਰਮੇਸ਼ੁਰ ਦੇ ਦੁਸ਼ਮਣਾਂ ਨੂੰ ਹਰਾਇਆ ਜਾਵੇਗਾ (8-12)

  • 22

    • ਨਿਰਾਸ਼ਾ ਵਿੱਚੋਂ ਨਿਕਲ ਕੇ ਮਹਿਮਾ ਕੀਤੀ

      • “ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?” (1)

      • ‘ਉਹ ਮੇਰੇ ਕੱਪੜਿਆਂ ʼਤੇ ਗੁਣੇ ਪਾਉਂਦੇ ਹਨ’ (18)

      • ਮੰਡਲੀ ਵਿਚ ਪਰਮੇਸ਼ੁਰ ਦੀ ਮਹਿਮਾ ਕਰਨੀ (22, 25)

      • ਪੂਰੀ ਧਰਤੀ ਪਰਮੇਸ਼ੁਰ ਦੀ ਭਗਤੀ ਕਰੇ (27)

  • 23

    • “ਯਹੋਵਾਹ ਮੇਰਾ ਚਰਵਾਹਾ ਹੈ”

      • “ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ” (1)

      • “ਉਹ ਮੈਨੂੰ ਤਾਜ਼ਗੀ ਦਿੰਦਾ ਹੈ” (3)

      • “ਮੇਰਾ ਪਿਆਲਾ ਨੱਕੋ-ਨੱਕ ਭਰਿਆ ਹੋਇਆ ਹੈ” (5)

  • 24

    • ਮਹਿਮਾਵਾਨ ਰਾਜਾ ਦਰਵਾਜ਼ਿਆਂ ਰਾਹੀਂ ਅੰਦਰ ਆਉਂਦਾ ਹੈ

      • ‘ਧਰਤੀ ਯਹੋਵਾਹ ਦੀ ਹੈ’ (1)

  • 25

    • ਅਗਵਾਈ ਅਤੇ ਮਾਫ਼ੀ ਲਈ ਪ੍ਰਾਰਥਨਾ

      • “ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇ” (4)

      • ‘ਯਹੋਵਾਹ ਨਾਲ ਗੂੜ੍ਹੀ ਦੋਸਤੀ’ (14)

      • “ਮੇਰੇ ਸਾਰੇ ਪਾਪ ਮਾਫ਼ ਕਰ” (18)

  • 26

    • ਵਫ਼ਾਦਾਰੀ ਦੇ ਰਾਹ ʼਤੇ ਚੱਲਣਾ

      • “ਹੇ ਯਹੋਵਾਹ, ਮੈਨੂੰ ਜਾਂਚ” (2)

      • ਬੁਰੀ ਸੰਗਤ ਤੋਂ ਦੂਰ ਰਹਿਣਾ (4, 5)

      • ‘ਮੈਂ ਪਰਮੇਸ਼ੁਰ ਦੀ ਵੇਦੀ ਦੇ ਆਲੇ-ਦੁਆਲੇ ਚੱਕਰ ਕੱਢਾਂਗਾ’ (6)

  • 27

    • ਯਹੋਵਾਹ ਮੇਰੀ ਜ਼ਿੰਦਗੀ ਦਾ ਕਿਲਾ ਹੈ

      • ਪਰਮੇਸ਼ੁਰ ਦੇ ਮੰਦਰ ਲਈ ਕਦਰ ਜ਼ਾਹਰ ਕਰਨੀ (4)

      • ਪਰਮੇਸ਼ੁਰ ਦੇਖ-ਭਾਲ ਕਰਦਾ ਹੈ, ਭਾਵੇਂ ਮਾਤਾ-ਪਿਤਾ ਨਾ ਕਰਨ (10)

      • “ਯਹੋਵਾਹ ʼਤੇ ਉਮੀਦ ਲਾਈ ਰੱਖ” (14)

  • 28

    • ਇਸ ਜ਼ਬੂਰ ਦੇ ਲਿਖਾਰੀ ਦੀ ਪ੍ਰਾਰਥਨਾ ਸੁਣੀ ਗਈ

      • “ਯਹੋਵਾਹ ਮੇਰੀ ਤਾਕਤ ਅਤੇ ਮੇਰੀ ਢਾਲ ਹੈ” (7)

  • 29

    • ਯਹੋਵਾਹ ਦੀ ਦਮਦਾਰ ਆਵਾਜ਼

      • ਪਵਿੱਤਰ ਪਹਿਰਾਵਾ ਪਾ ਕੇ ਭਗਤੀ ਕਰੋ (2)

      • “ਮਹਿਮਾਵਾਨ ਪਰਮੇਸ਼ੁਰ ਗਰਜਦਾ ਹੈ” (3)

      • ਯਹੋਵਾਹ ਆਪਣੀ ਪਰਜਾ ਨੂੰ ਤਾਕਤ ਬਖ਼ਸ਼ਦਾ ਹੈ (11)

  • 30

    • ਸੋਗ ਜਸ਼ਨ ਵਿਚ ਬਦਲ ਗਿਆ

      • ਪਰਮੇਸ਼ੁਰ ਦੀ ਮਿਹਰ ਜੀਵਨ ਭਰ ਰਹਿੰਦੀ ਹੈ (5)

  • 31

    • ਯਹੋਵਾਹ ਕੋਲ ਪਨਾਹ ਲੈਣੀ

      • “ਮੈਂ ਆਪਣੀ ਜਾਨ ਤੇਰੇ ਹੱਥਾਂ ਵਿਚ ਸੌਂਪਦਾ ਹਾਂ” (5)

      • ‘ਯਹੋਵਾਹ, ਸੱਚਾਈ ਦਾ ਪਰਮੇਸ਼ੁਰ’ (5)

      • ਪਰਮੇਸ਼ੁਰ ਭਲਾਈ ਨਾਲ ਭਰਪੂਰ ਹੈ (19)

  • 32

    • ਖ਼ੁਸ਼ ਹਨ ਉਹ ਜਿਨ੍ਹਾਂ ਨੂੰ ਮਾਫ਼ ਕੀਤਾ ਜਾਂਦਾ ਹੈ

      • “ਮੈਂ ਤੇਰੇ ਸਾਮ੍ਹਣੇ ਆਪਣਾ ਪਾਪ ਕਬੂਲ ਕਰ ਲਿਆ” (5)

      • ਪਰਮੇਸ਼ੁਰ ਡੂੰਘੀ ਸਮਝ ਦਿੰਦਾ ਹੈ (8)

  • 33

    • ਸ੍ਰਿਸ਼ਟੀਕਰਤਾ ਦੀ ਮਹਿਮਾ

      • “ਉਸ ਲਈ ਇਕ ਨਵਾਂ ਗੀਤ ਗਾਓ” (3)

      • ਯਹੋਵਾਹ ਦੇ ਬਚਨ ਅਤੇ ਸਾਹ ਨਾਲ ਸ੍ਰਿਸ਼ਟੀ (6)

      • ਯਹੋਵਾਹ ਦੀ ਖ਼ੁਸ਼ ਕੌਮ (12)

      • ਆਪਣੇ ਲੋਕਾਂ ʼਤੇ ਯਹੋਵਾਹ ਦੀ ਨਜ਼ਰ (18)

  • 34

    • ਯਹੋਵਾਹ ਆਪਣੇ ਸੇਵਕਾਂ ਨੂੰ ਬਚਾਉਂਦਾ ਹੈ

      • “ਆਓ ਆਪਾਂ ਮਿਲ ਕੇ ਉਸ ਦੇ ਨਾਂ ਦੇ ਜਸ ਗਾਈਏ” (3)

      • ਯਹੋਵਾਹ ਦਾ ਦੂਤ ਰੱਖਿਆ ਕਰਦਾ ਹੈ (7)

      • “ਚੱਖੋ ਅਤੇ ਦੇਖੋ ਕਿ ਯਹੋਵਾਹ ਭਲਾ ਹੈ” (8)

      • “ਉਸ ਦੀ ਇਕ ਵੀ ਹੱਡੀ ਤੋੜੀ ਨਹੀਂ ਗਈ” (20)

  • 35

    • ਦੁਸ਼ਮਣਾਂ ਤੋਂ ਛੁਟਕਾਰੇ ਲਈ ਬੇਨਤੀ

      • ਦੁਸ਼ਮਣਾਂ ਨੂੰ ਭਜਾ ਦਿੱਤਾ ਜਾਵੇ (5)

      • ਲੋਕਾਂ ਦੇ ਇਕੱਠ ਵਿਚ ਪਰਮੇਸ਼ੁਰ ਦੀ ਵਡਿਆਈ ਕਰਨੀ (18)

      • ਬੇਵਜ੍ਹਾ ਨਫ਼ਰਤ ਕੀਤੀ ਗਈ (19)

  • 36

    • ਪਰਮੇਸ਼ੁਰ ਦਾ ਅਟੱਲ ਪਿਆਰ ਬੇਸ਼ਕੀਮਤੀ ਹੈ

      • ਦੁਸ਼ਟ ਪਰਮੇਸ਼ੁਰ ਤੋਂ ਨਹੀਂ ਡਰਦਾ (1)

      • ਪਰਮੇਸ਼ੁਰ ਜ਼ਿੰਦਗੀ ਦਾ ਸੋਮਾ ਹੈ (9)

      • “ਤੇਰੇ ਚਾਨਣ ਨਾਲ ਅਸੀਂ ਚਾਨਣ ਦੇਖ ਸਕਦੇ ਹਾਂ” (9)

  • 37

    • ਯਹੋਵਾਹ ʼਤੇ ਭਰੋਸਾ ਰੱਖਣ ਵਾਲੇ ਵਧਣ-ਫੁੱਲਣਗੇ

      • ਦੁਸ਼ਟ ਲੋਕਾਂ ਕਰਕੇ ਪਰੇਸ਼ਾਨ ਨਾ ਹੋ (1)

      • “ਯਹੋਵਾਹ ਤੋਂ ਅਪਾਰ ਖ਼ੁਸ਼ੀ ਪਾ” (4)

      • “ਆਪਣਾ ਰਾਹ ਯਹੋਵਾਹ ਦੇ ਹਵਾਲੇ ਕਰ” (5)

      • “ਹਲੀਮ ਲੋਕ ਧਰਤੀ ਦੇ ਵਾਰਸ ਬਣਨਗੇ” (11)

      • ਧਰਮੀ ਨੂੰ ਰੋਟੀ ਦੀ ਥੁੜ੍ਹ ਨਹੀਂ ਹੋਵੇਗੀ (25)

      • ਧਰਮੀ ਧਰਤੀ ਉੱਤੇ ਹਮੇਸ਼ਾ ਜੀਉਣਗੇ (29)

  • 38

    • ਪਛਤਾਵਾ ਕਰਨ ਵਾਲੇ ਦੁਖੀ ਇਨਸਾਨ ਦੀ ਪ੍ਰਾਰਥਨਾ

      • “ਮੈਂ ਅੰਦਰੋਂ ਟੁੱਟ ਚੁੱਕਾ ਹਾਂ ਅਤੇ ਬਹੁਤ ਹੀ ਨਿਰਾਸ਼ ਹਾਂ” (6)

      • ਯਹੋਵਾਹ ਉਨ੍ਹਾਂ ਦੀ ਬੇਨਤੀ ਸੁਣਦਾ ਜੋ ਉਸ ਨੂੰ ਉਡੀਕਦੇ ਹਨ (15)

      • “ਮੈਂ ਆਪਣੇ ਪਾਪ ਕਰਕੇ ਦੁਖੀ ਸੀ” (18)

  • 39

    • ਜ਼ਿੰਦਗੀ ਛੋਟੀ ਹੈ

      • ਇਨਸਾਨ ਸਾਹ ਹੀ ਹੈ (5, 11)

      • “ਮੇਰੇ ਹੰਝੂਆਂ ਨੂੰ ਅਣਗੌਲਿਆਂ ਨਾ ਕਰ” (12)

  • 40

    • ਬੇਮਿਸਾਲ ਪਰਮੇਸ਼ੁਰ ਦਾ ਧੰਨਵਾਦ ਕਰਨਾ

      • ਪਰਮੇਸ਼ੁਰ ਦੇ ਅਣਗਿਣਤ ਕੰਮਾਂ ਬਾਰੇ ਦੱਸਣਾ ਮੇਰੇ ਵੱਸ ਦੀ ਗੱਲ ਨਹੀਂ (5)

      • ਪਰਮੇਸ਼ੁਰ ਮੁੱਖ ਤੌਰ ਤੇ ਬਲ਼ੀਆਂ ਦੀ ਮੰਗ ਨਹੀਂ ਕਰਦਾ (6)

      • “ਮੈਨੂੰ ਤੇਰੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਹੈ” (8)

  • 41

    • ਬੀਮਾਰ ਇਨਸਾਨ ਦੀ ਪ੍ਰਾਰਥਨਾ

      • ਪਰਮੇਸ਼ੁਰ ਬੀਮਾਰ ਇਨਸਾਨ ਦੀ ਦੇਖ-ਭਾਲ ਕਰਦਾ ਹੈ (3)

      • ਜਿਗਰੀ ਦੋਸਤ ਨੇ ਧੋਖਾ ਦਿੱਤਾ (9)

  • 42

    • ਮਹਾਨ ਮੁਕਤੀਦਾਤੇ ਪਰਮੇਸ਼ੁਰ ਦੀ ਵਡਿਆਈ ਕਰਨੀ

      • ਜਿਵੇਂ ਹਿਰਨ ਪਾਣੀ ਲਈ ਤਰਸਦਾ, ਉਵੇਂ ਪਰਮੇਸ਼ੁਰ ਲਈ ਤਰਸਣਾ (1, 2)

      • “ਮੈਂ ਇੰਨਾ ਉਦਾਸ ਕਿਉਂ ਹਾਂ?” (5, 11)

      • “ਪਰਮੇਸ਼ੁਰ ਦੀ ਉਡੀਕ ਕਰ” (5, 11)

  • 43

    • ਪਰਮੇਸ਼ੁਰ ਨਿਆਂਕਾਰ ਬਣ ਕੇ ਛੁਡਾਉਂਦਾ ਹੈ

      • “ਆਪਣਾ ਚਾਨਣ ਅਤੇ ਆਪਣੀ ਸੱਚਾਈ ਭੇਜ” (3)

      • “ਮੈਂ ਇੰਨਾ ਉਦਾਸ ਕਿਉਂ ਹਾਂ?” (5)

      • “ਪਰਮੇਸ਼ੁਰ ਦੀ ਉਡੀਕ ਕਰ” (5)

  • 44

    • ਮਦਦ ਲਈ ਪ੍ਰਾਰਥਨਾ

      • ‘ਤੂੰ ਹੀ ਸਾਨੂੰ ਬਚਾਇਆ’ (7)

      • “ਵੱਢੀਆਂ ਜਾਣ ਵਾਲੀਆਂ ਭੇਡਾਂ” ਵਾਂਗ (22)

      • “ਉੱਠ! ਸਾਡੀ ਮਦਦ ਕਰ।” (26)

  • 45

    • ਚੁਣੇ ਹੋਏ ਰਾਜੇ ਦਾ ਵਿਆਹ

      • ਦਿਲ ਨੂੰ ਮੋਹ ਲੈਣ ਵਾਲੀਆਂ ਗੱਲਾਂ (2)

      • “ਪਰਮੇਸ਼ੁਰ ਯੁਗਾਂ-ਯੁਗਾਂ ਤਕ ਤੇਰਾ ਸਿੰਘਾਸਣ ਹੈ” (6)

      • ਰਾਜਾ ਲਾੜੀ ਦੀ ਖ਼ੂਬਸੂਰਤੀ ʼਤੇ ਮੋਹਿਤ ਹੁੰਦਾ ਹੈ (11)

      • ਪੁੱਤਰਾਂ ਨੂੰ ਪੂਰੀ ਧਰਤੀ ਦੇ ਹਾਕਮ ਠਹਿਰਾਉਣਾ (16)

  • 46

    • ‘ਪਰਮੇਸ਼ੁਰ ਸਾਡੀ ਪਨਾਹ ਹੈ’

      • ਪਰਮੇਸ਼ੁਰ ਦੇ ਹੈਰਾਨੀਜਨਕ ਕੰਮ (8)

      • ਪਰਮੇਸ਼ੁਰ ਪੂਰੀ ਧਰਤੀ ਤੋਂ ਲੜਾਈਆਂ ਖ਼ਤਮ ਕਰਦਾ ਹੈ (9)

  • 47

    • ਪਰਮੇਸ਼ੁਰ ਪੂਰੀ ਧਰਤੀ ਦਾ ਰਾਜਾ

      • “ਯਹੋਵਾਹ ਸ਼ਰਧਾ ਦੇ ਲਾਇਕ ਹੈ” (2)

      • ਪਰਮੇਸ਼ੁਰ ਦਾ ਗੁਣਗਾਨ ਕਰੋ (6, 7)

  • 48

    • ਮਹਾਨ ਰਾਜੇ ਦਾ ਸ਼ਹਿਰ ਸੀਓਨ

      • ਸਾਰੀ ਧਰਤੀ ਲਈ ਖ਼ੁਸ਼ੀ ਦਾ ਕਾਰਨ (2)

      • ਸ਼ਹਿਰ ਅਤੇ ਇਸ ਦੇ ਬੁਰਜਾਂ ʼਤੇ ਗੌਰ ਕਰੋ (11-13)

  • 49

    • ਧਨ-ਦੌਲਤ ਉੱਤੇ ਭਰੋਸਾ ਕਰਨਾ ਮੂਰਖਤਾ

      • ਕੋਈ ਵੀ ਇਨਸਾਨ ਦੂਜੇ ਨੂੰ ਛੁਡਾ ਨਹੀਂ ਸਕਦਾ (7, 8)

      • ਪਰਮੇਸ਼ੁਰ ਕਬਰ ਦੇ ਮੂੰਹ ਵਿੱਚੋਂ ਕੱਢਦਾ ਹੈ (15)

      • ਧਨ-ਦੌਲਤ ਮੌਤ ਤੋਂ ਨਹੀਂ ਬਚਾ ਸਕਦੀ (16, 17)

  • 50

    • ਪਰਮੇਸ਼ੁਰ ਵਫ਼ਾਦਾਰ ਅਤੇ ਦੁਸ਼ਟ ਵਿਚ ਨਿਆਂ ਕਰਦਾ ਹੈ

      • ਬਲੀਦਾਨ ਚੜ੍ਹਾ ਕੇ ਪਰਮੇਸ਼ੁਰ ਨਾਲ ਇਕਰਾਰ (5)

      • “ਪਰਮੇਸ਼ੁਰ ਖ਼ੁਦ ਨਿਆਂਕਾਰ ਹੈ” (6)

      • ਸਾਰੇ ਜਾਨਵਰ ਪਰਮੇਸ਼ੁਰ ਦੇ ਹਨ (10, 11)

      • ਪਰਮੇਸ਼ੁਰ ਦੁਸ਼ਟਾਂ ਦਾ ਪਰਦਾਫ਼ਾਸ਼ ਕਰਦਾ ਹੈ (16-21)

  • 51

    • ਪਛਤਾਵਾ ਕਰਨ ਵਾਲੇ ਦੀ ਪ੍ਰਾਰਥਨਾ

      • ਮਾਂ ਦੀ ਕੁੱਖ ਵਿਚ ਹੀ ਪਾਪ ਮਿਲਿਆ (5)

      • “ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ” (7)

      • “ਮੇਰੇ ਅੰਦਰ ਇਕ ਸਾਫ਼ ਦਿਲ ਪੈਦਾ ਕਰ” (10)

      • ਦੁਖੀ ਦਿਲ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ (17)

  • 52

    • ਪਰਮੇਸ਼ੁਰ ਦੇ ਅਟੱਲ ਪਿਆਰ ʼਤੇ ਭਰੋਸਾ ਕਰਨਾ

      • ਬੁਰੇ ਕੰਮਾਂ ʼਤੇ ਸ਼ੇਖ਼ੀਆਂ ਮਾਰਨ ਵਾਲਿਆਂ ਨੂੰ ਚੇਤਾਵਨੀ (1-5)

      • ਦੁਸ਼ਟ ਧਨ-ਦੌਲਤ ʼਤੇ ਭਰੋਸਾ ਰੱਖਦਾ ਹੈ (7)

  • 53

    • ਮੂਰਖ ਦਾ ਵਰਣਨ

      • “ਯਹੋਵਾਹ ਹੈ ਹੀ ਨਹੀਂ” (1)

      • “ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ” (3)

  • 54

    • ਦੁਸ਼ਮਣਾਂ ਨਾਲ ਘਿਰੇ ਹੋਣ ਵੇਲੇ ਮਦਦ ਲਈ ਪ੍ਰਾਰਥਨਾ

      • “ਪਰਮੇਸ਼ੁਰ ਮੇਰਾ ਮਦਦਗਾਰ ਹੈ” (4)

  • 55

    • ਦੋਸਤ ਵੱਲੋਂ ਧੋਖਾ ਦਿੱਤੇ ਜਾਣ ਤੋਂ ਬਾਅਦ ਪ੍ਰਾਰਥਨਾ

      • ਜਿਗਰੀ ਦੋਸਤ ਦੇ ਤਾਅਨੇ (12-14)

      • “ਆਪਣਾ ਸਾਰਾ ਬੋਝ ਯਹੋਵਾਹ ʼਤੇ ਸੁੱਟ ਦੇ” (22)

  • 56

    • ਅਤਿਆਚਾਰ ਸਹਿਣ ਵੇਲੇ ਪ੍ਰਾਰਥਨਾ

      • “ਮੈਂ ਪਰਮੇਸ਼ੁਰ ʼਤੇ ਭਰੋਸਾ ਰੱਖਦਾ ਹਾਂ” (4)

      • “ਮੇਰੇ ਹੰਝੂ ਆਪਣੀ ਮਸ਼ਕ ਵਿਚ ਸਾਂਭ ਕੇ ਰੱਖ” (8)

      • “ਮਾਮੂਲੀ ਜਿਹਾ ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?” (4, 11)

  • 57

    • ਮਿਹਰ ਲਈ ਬੇਨਤੀ

      • ਪਰਮੇਸ਼ੁਰ ਦੇ ਖੰਭਾਂ ਹੇਠ ਪਨਾਹ (1)

      • ਦੁਸ਼ਮਣ ਆਪਣੇ ਹੀ ਫੰਦੇ ਵਿਚ ਫਸਦੇ ਹਨ (6)

  • 58

    • ਪਰਮੇਸ਼ੁਰ ਹੈ ਜੋ ਦੁਨੀਆਂ ਦਾ ਨਿਆਂ ਕਰਦਾ ਹੈ

      • ਦੁਸ਼ਟਾਂ ਨੂੰ ਸਜ਼ਾ ਦੇਣ ਲਈ ਬੇਨਤੀ (6-8)

  • 59

    • ਪਰਮੇਸ਼ੁਰ ਢਾਲ ਅਤੇ ਪਨਾਹ ਹੈ

      • ‘ਗੱਦਾਰ ʼਤੇ ਦਇਆ ਨਾ ਕਰ’ (5)

      • “ਮੈਂ ਤੇਰੀ ਤਾਕਤ ਦਾ ਗੁਣਗਾਨ ਕਰਾਂਗਾ” (16)

  • 60

    • ਪਰਮੇਸ਼ੁਰ ਦੁਸ਼ਮਣਾਂ ਨੂੰ ਹਰਾਉਂਦਾ ਹੈ

      • ਇਨਸਾਨਾਂ ਤੋਂ ਛੁਟਕਾਰੇ ਦੀ ਉਮੀਦ ਰੱਖਣੀ ਵਿਅਰਥ (11)

      • “ਸਾਨੂੰ ਪਰਮੇਸ਼ੁਰ ਤੋਂ ਤਾਕਤ ਮਿਲੇਗੀ” (12)

  • 61

    • ਦੁਸ਼ਮਣਾਂ ਤੋਂ ਬਚਣ ਲਈ ਪਰਮੇਸ਼ੁਰ ਮਜ਼ਬੂਤ ਬੁਰਜ

      • ‘ਮੈਂ ਤੇਰੇ ਤੰਬੂ ਵਿਚ ਮਹਿਮਾਨ ਬਣ ਕੇ ਰਹਾਂਗਾ’ (4)

  • 62

    • ਪਰਮੇਸ਼ੁਰ ਹੀ ਛੁਟਕਾਰਾ ਦਿਵਾਉਂਦਾ ਹੈ

      • “ਮੈਂ ਚੁੱਪ-ਚਾਪ ਪਰਮੇਸ਼ੁਰ ਦੀ ਉਡੀਕ ਕਰਦਾ ਹਾਂ” (1, 5)

      • ‘ਪਰਮੇਸ਼ੁਰ ਦੇ ਸਾਮ੍ਹਣੇ ਆਪਣੇ ਦਿਲ ਖੋਲ੍ਹ ਦਿਓ’ (8)

      • ਇਨਸਾਨ ਸਾਹ ਹੀ ਹੈ (9)

      • ਧਨ-ਦੌਲਤ ਉੱਤੇ ਭਰੋਸਾ ਨਾ ਰੱਖੋ (10)

  • 63

    • ਪਰਮੇਸ਼ੁਰ ਲਈ ਤਰਸਣਾ

      • “ਤੇਰਾ ਅਟੱਲ ਪਿਆਰ ਜ਼ਿੰਦਗੀ ਨਾਲੋਂ ਅਨਮੋਲ ਹੈ” (3)

      • ‘ਮੈਂ ਉੱਤਮ ਹਿੱਸੇ ਤੋਂ ਸੰਤੁਸ਼ਟ ਹਾਂ’ (5)

      • ਰਾਤ ਨੂੰ ਪਰਮੇਸ਼ੁਰ ਬਾਰੇ ਸੋਚ-ਵਿਚਾਰ ਕਰਨਾ (6)

      • ‘ਮੈਂ ਪਰਮੇਸ਼ੁਰ ਨਾਲ ਚਿੰਬੜਿਆ ਰਹਾਂਗਾ’ (8)

  • 64

    • ਗੁੱਝੇ ਹਮਲਿਆਂ ਤੋਂ ਸੁਰੱਖਿਆ

      • “ਪਰਮੇਸ਼ੁਰ ਉਨ੍ਹਾਂ ʼਤੇ ਤੀਰ ਚਲਾਏਗਾ” (7)

  • 65

    • ਪਰਮੇਸ਼ੁਰ ਧਰਤੀ ਦੀ ਦੇਖ-ਭਾਲ ਕਰਦਾ ਹੈ

      • ‘ਪ੍ਰਾਰਥਨਾ ਦਾ ਸੁਣਨ ਵਾਲਾ’ (2)

      • ‘ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਤੂੰ ਚੁਣਦਾ ਹੈਂ’ (4)

      • ਪਰਮੇਸ਼ੁਰ ਦੀਆਂ ਭਰਪੂਰ ਬਰਕਤਾਂ (11)

  • 66

    • ਪਰਮੇਸ਼ੁਰ ਦੇ ਹੈਰਾਨੀਜਨਕ ਕੰਮ

      • “ਆਓ ਅਤੇ ਪਰਮੇਸ਼ੁਰ ਦੇ ਕੰਮ ਦੇਖੋ” (5)

      • “ਮੈਂ ਤੇਰੇ ਅੱਗੇ ਸੁੱਖੀਆਂ ਸੁੱਖਣਾਂ ਪੂਰੀਆਂ ਕਰਾਂਗਾ” (13)

      • ਪਰਮੇਸ਼ੁਰ ਪ੍ਰਾਰਥਨਾ ਸੁਣਦਾ ਹੈ (18-20)

  • 67

    • ਧਰਤੀ ਦੇ ਕੋਨੇ-ਕੋਨੇ ਵਿਚ ਲੋਕ ਪਰਮੇਸ਼ੁਰ ਦਾ ਡਰ ਮੰਨਣਗੇ

      • ਪਰਮੇਸ਼ੁਰ ਦੇ ਰਾਹ ਬਾਰੇ ਪਤਾ ਲੱਗੇਗਾ (2)

      • ‘ਦੇਸ਼-ਦੇਸ਼ ਦੇ ਸਾਰੇ ਲੋਕ ਪਰਮੇਸ਼ੁਰ ਦੀ ਮਹਿਮਾ ਕਰਨ’ (3, 5)

      • “ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ” (6, 7)

  • 68

    • ‘ਹੇ ਪਰਮੇਸ਼ੁਰ, ਆਪਣੇ ਦੁਸ਼ਮਣਾਂ ਨੂੰ ਖਿੰਡਾ ਦੇ’

      • “ਯਤੀਮਾਂ ਦਾ ਪਿਤਾ” (5)

      • ਜਿਸ ਦਾ ਕੋਈ ਨਹੀਂ, ਪਰਮੇਸ਼ੁਰ ਉਸ ਨੂੰ ਘਰ ਦਿੰਦਾ ਹੈ (6)

      • ਔਰਤਾਂ ਖ਼ੁਸ਼ ਖ਼ਬਰੀ ਸੁਣਾਉਂਦੀਆਂ ਹਨ (11)

      • ਤੋਹਫ਼ੇ ਵਜੋਂ ਆਦਮੀ (18)

      • ‘ਯਹੋਵਾਹ ਰੋਜ਼ ਸਾਡਾ ਭਾਰ ਚੁੱਕਦਾ ਹੈ’ (19)

  • 69

    • ਬਚਾਅ ਲਈ ਪ੍ਰਾਰਥਨਾ

      • “ਤੇਰੇ ਘਰ ਲਈ ਜੋਸ਼ ਦੀ ਅੱਗ ਮੇਰੇ ਅੰਦਰ ਬਲ਼ ਰਹੀ ਹੈ” (9)

      • “ਮੈਨੂੰ ਛੇਤੀ-ਛੇਤੀ ਜਵਾਬ ਦੇ” (17)

      • “ਉਨ੍ਹਾਂ ਨੇ ਮੈਨੂੰ ਪਿਆਸ ਬੁਝਾਉਣ ਲਈ ਸਿਰਕਾ ਦਿੱਤਾ” (21)

  • 70

    • ਤੁਰੰਤ ਮਦਦ ਲਈ ਪ੍ਰਾਰਥਨਾ

      • “ਮੇਰੀ ਖ਼ਾਤਰ ਛੇਤੀ ਕਦਮ ਚੁੱਕ” (5)

  • 71

    • ਸਿਆਣੀ ਉਮਰ ਦੇ ਲੋਕਾਂ ਦਾ ਭਰੋਸਾ

      • ਜਵਾਨੀ ਤੋਂ ਹੀ ਪਰਮੇਸ਼ੁਰ ʼਤੇ ਭਰੋਸਾ (5)

      • “ਜਦੋਂ ਮੇਰੇ ਵਿਚ ਤਾਕਤ ਨਾ ਰਹੇ” (9)

      • ‘ਪਰਮੇਸ਼ੁਰ ਨੇ ਮੈਨੂੰ ਜਵਾਨੀ ਤੋਂ ਸਿਖਾਇਆ ਹੈ’ (17)

  • 72

    • ਪਰਮੇਸ਼ੁਰ ਵੱਲੋਂ ਠਹਿਰਾਏ ਰਾਜੇ ਦੇ ਰਾਜ ਵਿਚ ਸ਼ਾਂਤੀ

      • “ਧਰਮੀ ਵਧਣ-ਫੁੱਲਣਗੇ” (7)

      • ਪਰਜਾ ਸਮੁੰਦਰ ਤੋਂ ਸਮੁੰਦਰ ਤਕ (8)

      • ਹਿੰਸਾ ਤੋਂ ਬਚਾਵੇਗਾ (14)

      • ਧਰਤੀ ਉੱਤੇ ਬਹੁਤ ਅੰਨ ਹੋਵੇਗਾ (16)

      • ਯੁਗਾਂ-ਯੁਗਾਂ ਤਕ ਪਰਮੇਸ਼ੁਰ ਦੇ ਨਾਂ ਦੀ ਮਹਿਮਾ ਹੋਵੇ (19)

  • 73

    • ਧਰਮੀ ਆਦਮੀ ਨੇ ਫਿਰ ਤੋਂ ਪਰਮੇਸ਼ੁਰ ਦਾ ਨਜ਼ਰੀਆ ਅਪਣਾਇਆ

      • “ਮੇਰੇ ਕਦਮ ਗ਼ਲਤ ਰਾਹ ਪੈਣ ਹੀ ਵਾਲੇ ਸਨ” (2)

      • “ਮੈਂ ਸਾਰਾ ਦਿਨ ਪਰੇਸ਼ਾਨ ਰਹਿੰਦਾ ਸੀ” (14)

      • ‘ਫਿਰ ਮੈਂ ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿਚ ਗਿਆ’ (17)

      • ਦੁਸ਼ਟ ਤਿਲਕਵੀਆਂ ਥਾਵਾਂ ʼਤੇ (18)

      • ਪਰਮੇਸ਼ੁਰ ਦੇ ਨੇੜੇ ਆਉਣਾ ਚੰਗਾ ਹੈ (28)

  • 74

    • ਪ੍ਰਾਰਥਨਾ ਕਿ ਪਰਮੇਸ਼ੁਰ ਆਪਣੇ ਲੋਕਾਂ ਨੂੰ ਯਾਦ ਕਰੇ

      • ਪਰਮੇਸ਼ੁਰ ਦੇ ਮੁਕਤੀ ਦੇ ਕੰਮ ਯਾਦ ਕੀਤੇ ਗਏ (12-17)

      • “ਦੁਸ਼ਮਣਾਂ ਦੀਆਂ ਲਲਕਾਰਾਂ ਨੂੰ ਯਾਦ ਕਰ” (18)

  • 75

    • ਪਰਮੇਸ਼ੁਰ ਬਿਨਾਂ ਪੱਖਪਾਤ ਦੇ ਨਿਆਂ ਕਰਦਾ ਹੈ

      • ਦੁਸ਼ਟਾਂ ਨੂੰ ਯਹੋਵਾਹ ਦੇ ਪਿਆਲੇ ਵਿੱਚੋਂ ਪੀਣਾ ਪਵੇਗਾ (8)

  • 76

    • ਸੀਓਨ ਦੇ ਦੁਸ਼ਮਣਾਂ ʼਤੇ ਪਰਮੇਸ਼ੁਰ ਦੀ ਜਿੱਤ

      • ਪਰਮੇਸ਼ੁਰ ਹਲੀਮ ਲੋਕਾਂ ਨੂੰ ਬਚਾਉਂਦਾ ਹੈ (9)

      • ਦੁਸ਼ਮਣਾਂ ਦਾ ਘਮੰਡ ਚੂਰ-ਚੂਰ ਕੀਤਾ ਜਾਵੇਗਾ (12)

  • 77

    • ਬਿਪਤਾ ਦੀ ਘੜੀ ਵਿਚ ਪ੍ਰਾਰਥਨਾ

      • ਪਰਮੇਸ਼ੁਰ ਦੇ ਕੰਮਾਂ ʼਤੇ ਮਨਨ (11, 12)

      • ‘ਹੇ ਪਰਮੇਸ਼ੁਰ, ਤੇਰੇ ਜਿੰਨਾ ਮਹਾਨ ਕੌਣ ਹੈ?’ (13)

  • 78

    • ਪਰਮੇਸ਼ੁਰ ਵੱਲੋਂ ਦੇਖ-ਭਾਲ ਅਤੇ ਇਜ਼ਰਾਈਲ ਵਿਚ ਨਿਹਚਾ ਦੀ ਕਮੀ

      • ਆਉਣ ਵਾਲੀ ਪੀੜ੍ਹੀ ਨੂੰ ਦੱਸਣਾ (2-8)

      • “ਉਨ੍ਹਾਂ ਨੇ ਪਰਮੇਸ਼ੁਰ ʼਤੇ ਨਿਹਚਾ ਨਹੀਂ ਕੀਤੀ” (22)

      • “ਸਵਰਗੋਂ ਰੋਟੀ” (24)

      • ‘ਉਨ੍ਹਾਂ ਨੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਦਿਲ ਦੁਖਾਇਆ’ (41)

      • ਮਿਸਰ ਤੋਂ ਵਾਅਦਾ ਕੀਤੇ ਹੋਏ ਦੇਸ਼ ਤਕ (43-55)

      • “ਉਹ ਪਰਮੇਸ਼ੁਰ ਨੂੰ ਵੰਗਾਰਦੇ ਰਹੇ” (56)

  • 79

    • ਪਰਮੇਸ਼ੁਰ ਦੇ ਲੋਕਾਂ ʼਤੇ ਕੌਮਾਂ ਦੇ ਹਮਲੇ ਦੌਰਾਨ ਪ੍ਰਾਰਥਨਾ

      • “ਸਾਡੇ ਗੁਆਂਢੀ ਸਾਨੂੰ ਤੁੱਛ ਸਮਝਦੇ ਹਨ” (4)

      • ‘ਆਪਣੇ ਨਾਂ ਦੀ ਖ਼ਾਤਰ ਸਾਡੀ ਮਦਦ ਕਰ’ (9)

      • “ਸਾਡੇ ਗੁਆਂਢੀਆਂ ਤੋਂ ਸੱਤ ਗੁਣਾ ਬਦਲਾ ਲੈ” (12)

  • 80

    • ਇਜ਼ਰਾਈਲ ਦੇ ਚਰਵਾਹੇ ਨੂੰ ਮਿਹਰ ਲਈ ਪ੍ਰਾਰਥਨਾ

      • “ਹੇ ਪਰਮੇਸ਼ੁਰ, ਸਾਡੇ ʼਤੇ ਦੁਬਾਰਾ ਮਿਹਰ ਕਰ” (3)

      • ਇਜ਼ਰਾਈਲ ਪਰਮੇਸ਼ੁਰ ਦੀ ਅੰਗੂਰੀ ਵੇਲ (8-15)

  • 81

    • ਆਗਿਆ ਮੰਨਣ ਦੀ ਨਸੀਹਤ

      • ਝੂਠੇ ਦੇਵਤਿਆਂ ਦੀ ਭਗਤੀ ਨਾ ਕਰੋ (9)

      • ‘ਕਾਸ਼! ਤੁਸੀਂ ਮੇਰੀ ਗੱਲ ਸੁਣਦੇ’ (13)

  • 82

    • ਸਹੀ ਨਿਆਂ ਲਈ ਫ਼ਰਿਆਦ

      • ਪਰਮੇਸ਼ੁਰ “ਈਸ਼ਵਰਾਂ” ਵਿਚਕਾਰ ਨਿਆਂ ਕਰਦਾ ਹੈ (1)

      • ‘ਮਾਮੂਲੀ ਲੋਕਾਂ ਦਾ ਪੱਖ ਲਓ’ (3)

      • “ਤੁਸੀਂ ਈਸ਼ਵਰ ਹੋ” (6)

  • 83

    • ਦੁਸ਼ਮਣਾਂ ਦਾ ਸਾਮ੍ਹਣਾ ਕਰਨ ਵੇਲੇ ਪ੍ਰਾਰਥਨਾ

      • “ਹੇ ਪਰਮੇਸ਼ੁਰ, ਖ਼ਾਮੋਸ਼ ਨਾ ਰਹਿ” (1)

      • ਦੁਸ਼ਮਣਾਂ ਨੂੰ ਕੰਡਿਆਲ਼ੀਆਂ ਝਾੜੀਆਂ ਵਾਂਗ ਬਣਾ ਦੇ (13)

      • ਪਰਮੇਸ਼ੁਰ ਦਾ ਨਾਂ ਯਹੋਵਾਹ ਹੈ (18)

  • 84

    • ਪਰਮੇਸ਼ੁਰ ਦੇ ਸ਼ਾਨਦਾਰ ਡੇਰੇ ਨੂੰ ਦੇਖਣ ਦੀ ਲੋਚ

      • ਇਕ ਲੇਵੀ ਦੀ ਪੰਛੀ ਵਰਗਾ ਬਣਨ ਦੀ ਇੱਛਾ (3)

      • “ਤੇਰੇ ਘਰ ਦੇ ਵਿਹੜਿਆਂ ਵਿਚ ਇਕ ਦਿਨ” (10)

      • “ਪਰਮੇਸ਼ੁਰ ਸਾਡਾ ਸੂਰਜ ਅਤੇ ਸਾਡੀ ਢਾਲ ਹੈ” (11)

  • 85

    • ਦੁਬਾਰਾ ਮਿਹਰ ਪਾਉਣ ਲਈ ਪ੍ਰਾਰਥਨਾ

      • ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕਾਂ ਨਾਲ ਸ਼ਾਂਤੀ ਭਰੀਆਂ ਗੱਲਾਂ ਕਰੇਗਾ (8)

      • ਅਟੱਲ ਪਿਆਰ ਅਤੇ ਵਫ਼ਾਦਾਰੀ ਆਪਸ ਵਿਚ ਮਿਲਣਗੇ (10)

  • 86

    • ਕੋਈ ਦੇਵਤਾ ਯਹੋਵਾਹ ਵਰਗਾ ਨਹੀਂ

      • ਯਹੋਵਾਹ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ (5)

      • ਸਾਰੀਆਂ ਕੌਮਾਂ ਯਹੋਵਾਹ ਦੀ ਭਗਤੀ ਕਰਨਗੀਆਂ (9)

      • “ਮੈਨੂੰ ਆਪਣਾ ਰਾਹ ਸਿਖਾ” (11)

      • “ਮੇਰਾ ਮਨ ਇਕ ਕਰ” (11)

  • 87

    • ਸੀਓਨ ਸੱਚੇ ਪਰਮੇਸ਼ੁਰ ਦਾ ਸ਼ਹਿਰ ਹੈ

      • ਸੀਓਨ ਵਿਚ ਪੈਦਾ ਹੋਏ ਲੋਕ (4-6)

  • 88

    • ਮੌਤ ਤੋਂ ਬਚਾਅ ਲਈ ਪ੍ਰਾਰਥਨਾ

      • “ਮੇਰੀ ਜਾਨ ਕਬਰ ਦੇ ਮੂੰਹ ਵਿਚ ਪੈਣ ਵਾਲੀ ਹੈ” (3)

      • “ਮੈਂ ਰੋਜ਼ ਸਵੇਰੇ ਤੈਨੂੰ ਪ੍ਰਾਰਥਨਾ ਕਰਦਾ ਹਾਂ” (13)

  • 89

    • ਯਹੋਵਾਹ ਦੇ ਅਟੱਲ ਪਿਆਰ ਬਾਰੇ ਗੀਤ

      • ਦਾਊਦ ਨਾਲ ਇਕਰਾਰ (3)

      • ਦਾਊਦ ਦੀ ਸੰਤਾਨ ਹਮੇਸ਼ਾ ਕਾਇਮ ਰਹੇਗੀ (4)

      • ਪਰਮੇਸ਼ੁਰ ਦਾ ਚੁਣਿਆ ਹੋਇਆ ਸੇਵਕ ਉਸ ਨੂੰ “ਪਿਤਾ” ਕਹੇਗਾ (26)

      • ਦਾਊਦ ਨਾਲ ਕੀਤਾ ਗਿਆ ਇਕਰਾਰ ਪੱਕਾ ਹੈ (34-37)

      • ਇਨਸਾਨ ਕਬਰ ਦੇ ਸ਼ਿਕੰਜੇ ਵਿੱਚੋਂ ਨਹੀਂ ਨਿਕਲ ਸਕਦਾ (48)

  • 90

    • ਪਰਮੇਸ਼ੁਰ ਸਦਾ ਰਹੇਗਾ, ਪਰ ਇਨਸਾਨ ਦੀ ਜ਼ਿੰਦਗੀ ਛੋਟੀ ਹੈ

      • ਇਕ ਹਜ਼ਾਰ ਸਾਲ ਬੀਤ ਚੁੱਕੇ ਕੱਲ੍ਹ ਦੇ ਬਰਾਬਰ (4)

      • ਇਨਸਾਨ ਦੀ ਜ਼ਿੰਦਗੀ 70-80 ਸਾਲ ਹੀ ਹੈ (10)

      • “ਸਾਨੂੰ ਆਪਣੀ ਜ਼ਿੰਦਗੀ ਦੇ ਦਿਨ ਗਿਣਨੇ ਸਿਖਾ” (12)

  • 91

    • ਪਰਮੇਸ਼ੁਰ ਦੀ ਗੁਪਤ ਜਗ੍ਹਾ ਵਿਚ ਸੁਰੱਖਿਆ

      • ਚਿੜੀਮਾਰ ਦੇ ਫੰਦੇ ਤੋਂ ਬਚਾਇਆ ਗਿਆ (3)

      • ਪਰਮੇਸ਼ੁਰ ਦੇ ਖੰਭਾਂ ਹੇਠ ਪਨਾਹ (4)

      • ਹਜ਼ਾਰਾਂ ਡਿਗਣਗੇ ਪਰ ਤੈਨੂੰ ਕੁਝ ਨਹੀਂ ਹੋਵੇਗਾ (7)

      • ਦੂਤਾਂ ਨੂੰ ਰੱਖਿਆ ਕਰਨ ਦਾ ਹੁਕਮ (11)

  • 92

    • ਯਹੋਵਾਹ ਦਾ ਰੁਤਬਾ ਹਮੇਸ਼ਾ ਬੁਲੰਦ ਰਹੇਗਾ

      • ਉਸ ਦੇ ਸ਼ਾਨਦਾਰ ਕੰਮ ਅਤੇ ਡੂੰਘੇ ਵਿਚਾਰ (5)

      • ‘ਧਰਮੀ ਦਰਖ਼ਤ ਵਾਂਗ ਵਧਣ-ਫੁੱਲਣਗੇ’ (12)

      • ਸਿਆਣੀ ਉਮਰ ਦੇ ਲੋਕ ਵੀ ਫਲ ਦੇਣਗੇ (14)

  • 93

    • ਯਹੋਵਾਹ ਦਾ ਸ਼ਾਨਦਾਰ ਰਾਜ

      • “ਯਹੋਵਾਹ ਰਾਜਾ ਬਣ ਗਿਆ ਹੈ!” (1)

      • ‘ਤੇਰੀਆਂ ਨਸੀਹਤਾਂ ਭਰੋਸੇਯੋਗ ਹਨ’ (5)

  • 94

    • ਬਦਲਾ ਲੈਣ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ

      • “ਦੁਸ਼ਟ ਹੋਰ ਕਿੰਨਾ ਚਿਰ?” (3)

      • ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਯਾਹ ਸੁਧਾਰਦਾ ਹੈ (12)

      • ਪਰਮੇਸ਼ੁਰ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ (14)

      • “ਉਹ ਕਾਨੂੰਨ ਦਾ ਸਹਾਰਾ ਲੈ ਕੇ ਸਾਜ਼ਸ਼ਾਂ ਘੜਦੇ ਹਨ” (20)

  • 95

    • ਸੱਚੀ ਭਗਤੀ ਦੇ ਨਾਲ-ਨਾਲ ਕਹਿਣਾ ਮੰਨਣਾ

      • “ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ” (7)

      • “ਆਪਣੇ ਦਿਲ ਕਠੋਰ ਨਾ ਕਰਿਓ” (8)

      • “ਉਹ ਮੇਰੇ ਆਰਾਮ ਵਿਚ ਸ਼ਾਮਲ ਨਹੀਂ ਹੋਣਗੇ” (11)

  • 96

    • “ਯਹੋਵਾਹ ਲਈ ਇਕ ਨਵਾਂ ਗੀਤ ਗਾਓ”

      • ਯਹੋਵਾਹ ਸਭ ਤੋਂ ਜ਼ਿਆਦਾ ਤਾਰੀਫ਼ ਦੇ ਲਾਇਕ ਹੈ (4)

      • ਕੌਮਾਂ ਦੇ ਈਸ਼ਵਰ ਨਿਕੰਮੇ ਹਨ (5)

      • ਪਵਿੱਤਰ ਪਹਿਰਾਵਾ ਪਾ ਕੇ ਭਗਤੀ ਕਰੋ (9)

  • 97

    • ਯਹੋਵਾਹ ਸਾਰੇ ਦੇਵਤਿਆਂ ਨਾਲੋਂ ਉੱਚਾ ਹੈ

      • “ਯਹੋਵਾਹ ਰਾਜਾ ਬਣ ਗਿਆ ਹੈ!” (1)

      • ਯਹੋਵਾਹ ਨੂੰ ਪਿਆਰ ਕਰੋ, ਬੁਰਾਈ ਨਾਲ ਨਫ਼ਰਤ ਕਰੋ (10)

      • ਧਰਮੀਆਂ ਲਈ ਚਾਨਣ (11)

  • 98

    • ਯਹੋਵਾਹ ਮੁਕਤੀਦਾਤਾ ਅਤੇ ਸੱਚਾ ਨਿਆਂਕਾਰ

      • ਯਹੋਵਾਹ ਦੇ ਮੁਕਤੀ ਦੇ ਕੰਮਾਂ ਬਾਰੇ ਦੱਸਿਆ ਗਿਆ ਹੈ (2, 3)

  • 99

    • ਯਹੋਵਾਹ ਪਵਿੱਤਰ ਰਾਜਾ ਹੈ

      • ਕਰੂਬੀਆਂ ਤੋਂ ਉੱਚੇ ਸਿੰਘਾਸਣ ʼਤੇ ਬਿਰਾਜਮਾਨ ਹੈ (1)

      • ਉਹ ਗ਼ਲਤੀਆਂ ਮਾਫ਼ ਕਰਨ ਵਾਲਾ ਅਤੇ ਸਜ਼ਾ ਦੇਣ ਵਾਲਾ ਪਰਮੇਸ਼ੁਰ ਹੈ (8)

  • 100

    • ਸਿਰਜਣਹਾਰ ਦਾ ਧੰਨਵਾਦ ਕਰੋ

      • “ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰੋ” (2)

      • ‘ਪਰਮੇਸ਼ੁਰ ਨੇ ਹੀ ਸਾਨੂੰ ਬਣਾਇਆ ਹੈ’ (3)

  • 101

    • ਇਕ ਰਾਜਾ ਖਰੇ ਮਨ ਨਾਲ ਚੱਲਦਾ ਹੈ

      • ‘ਮੈਂ ਘਮੰਡੀਆਂ ਨੂੰ ਬਰਦਾਸ਼ਤ ਨਹੀਂ ਕਰਾਂਗਾ’ (5)

      • ‘ਮੈਂ ਵਫ਼ਾਦਾਰ ਸੇਵਕਾਂ ਉੱਤੇ ਮਿਹਰ ਕਰਾਂਗਾ’ (6)

  • 102

    • ਜ਼ੁਲਮ ਦੇ ਸਤਾਏ ਹੋਏ ਨਿਰਾਸ਼ ਇਨਸਾਨ ਦੀ ਪ੍ਰਾਰਥਨਾ

      • ‘ਮੈਂ ਇਕੱਲੇ ਪੰਛੀ ਵਰਗਾ ਹਾਂ’ (7)

      • “ਮੇਰੇ ਦਿਨ ਢਲ਼ ਰਹੇ ਪਰਛਾਵੇਂ ਵਾਂਗ ਹਨ” (11)

      • “ਯਹੋਵਾਹ ਸੀਓਨ ਨੂੰ ਦੁਬਾਰਾ ਉਸਾਰੇਗਾ” (16)

      • ਯਹੋਵਾਹ ਹਮੇਸ਼ਾ ਰਹੇਗਾ (26, 27)

  • 103

    • “ਹੇ ਮੇਰੀ ਜਾਨ, ਯਹੋਵਾਹ ਦੀ ਮਹਿਮਾ ਕਰ”

      • ਪਰਮੇਸ਼ੁਰ ਸਾਡੇ ਅਪਰਾਧ ਦੂਰ ਸੁੱਟ ਦਿੰਦਾ ਹੈ (12)

      • ਪਿਤਾ ਵਾਂਗ ਰਹਿਮ ਕਰਦਾ ਹੈ (13)

      • ਪਰਮੇਸ਼ੁਰ ਨੂੰ ਯਾਦ ਹੈ ਕਿ ਅਸੀਂ ਮਿੱਟੀ ਹੀ ਹਾਂ (14)

      • ਯਹੋਵਾਹ ਦਾ ਸਿੰਘਾਸਣ ਅਤੇ ਉਸ ਦੀ ਹਕੂਮਤ (19)

      • ਦੂਤ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕਰਦੇ ਹਨ (20)

  • 104

    • ਹੈਰਾਨੀਜਨਕ ਸ੍ਰਿਸ਼ਟੀ ਲਈ ਪਰਮੇਸ਼ੁਰ ਦੀ ਮਹਿਮਾ ਕਰਨੀ

      • ਧਰਤੀ ਸਦਾ ਰਹੇਗੀ (5)

      • ਮਰਨਹਾਰ ਇਨਸਾਨ ਲਈ ਦਾਖਰਸ ਅਤੇ ਰੋਟੀ (15)

      • “ਤੇਰੇ ਕੰਮ ਕਿੰਨੇ ਸਾਰੇ ਹਨ!” (24)

      • ਜਦੋਂ ਸਾਹ ਕੱਢ ਲਿਆ ਜਾਂਦਾ ਹੈ, ਤਾਂ ਉਹ ਮਰ ਜਾਂਦੇ ਹਨ (29)

  • 105

    • ਯਹੋਵਾਹ ਵਫ਼ਾਦਾਰੀ ਨਾਲ ਆਪਣੇ ਲੋਕਾਂ ਲਈ ਕੰਮ ਕਰਦਾ ਹੈ

      • ਪਰਮੇਸ਼ੁਰ ਆਪਣਾ ਇਕਰਾਰ ਯਾਦ ਰੱਖਦਾ ਹੈ (8-10)

      • “ਮੇਰੇ ਚੁਣੇ ਹੋਇਆਂ ਨੂੰ ਹੱਥ ਨਾ ਲਾਓ” (15)

      • ਪਰਮੇਸ਼ੁਰ ਨੇ ਗ਼ੁਲਾਮ ਯੂਸੁਫ਼ ਨੂੰ ਵਰਤਿਆ (17-22)

      • ਮਿਸਰ ਵਿਚ ਪਰਮੇਸ਼ੁਰ ਦੇ ਚਮਤਕਾਰ (23-36)

      • ਇਜ਼ਰਾਈਲੀ ਮਿਸਰ ਤੋਂ ਚਲੇ ਗਏ (37-39)

      • ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤਾ ਵਾਅਦਾ ਯਾਦ ਰੱਖਿਆ (42)

  • 106

    • ਇਜ਼ਰਾਈਲੀਆਂ ਨੇ ਕਦਰ ਨਹੀਂ ਕੀਤੀ

      • ਉਹ ਛੇਤੀ ਹੀ ਪਰਮੇਸ਼ੁਰ ਦੇ ਕੰਮਾਂ ਨੂੰ ਭੁੱਲ ਗਏ (13)

      • ਪਰਮੇਸ਼ੁਰ ਦੀ ਮਹਿਮਾ ਬਲਦ ਦੀ ਮੂਰਤ ਨੂੰ ਦਿੱਤੀ (19, 20)

      • ਉਨ੍ਹਾਂ ਨੂੰ ਪਰਮੇਸ਼ੁਰ ਦੇ ਵਾਅਦੇ ʼਤੇ ਨਿਹਚਾ ਨਹੀਂ ਸੀ (24)

      • ਉਨ੍ਹਾਂ ਨੇ ਬਆਲ ਦੀ ਭਗਤੀ ਕੀਤੀ (28)

      • ਦੁਸ਼ਟ ਦੂਤਾਂ ਅੱਗੇ ਬੱਚਿਆਂ ਦੀ ਬਲ਼ੀ ਚੜ੍ਹਾਈ (37)

  • 107

    • ਪਰਮੇਸ਼ੁਰ ਦੇ ਹੈਰਾਨੀਜਨਕ ਕੰਮਾਂ ਲਈ ਉਸ ਦਾ ਧੰਨਵਾਦ ਕਰੋ

      • ਉਸ ਨੇ ਸਹੀ ਰਾਹ ʼਤੇ ਉਨ੍ਹਾਂ ਦੀ ਅਗਵਾਈ ਕੀਤੀ (7)

      • ਉਸ ਨੇ ਪਿਆਸਿਆਂ ਦੀ ਪਿਆਸ ਬੁਝਾਈ ਤੇ ਭੁੱਖਿਆਂ ਨੂੰ ਰਜਾਇਆ (9)

      • ਉਹ ਉਨ੍ਹਾਂ ਨੂੰ ਹਨੇਰੇ ਵਿੱਚੋਂ ਕੱਢ ਲਿਆਇਆ (14)

      • ਉਸ ਨੇ ਹੁਕਮ ਦੇ ਕੇ ਉਨ੍ਹਾਂ ਨੂੰ ਚੰਗਾ ਕੀਤਾ (20)

      • ਉਹ ਗ਼ਰੀਬਾਂ ਦੀ ਜ਼ੁਲਮ ਤੋਂ ਹਿਫਾਜ਼ਤ ਕਰਦਾ ਹੈ (41)

  • 108

    • ਦੁਸ਼ਮਣਾਂ ਉੱਤੇ ਜਿੱਤ ਲਈ ਪ੍ਰਾਰਥਨਾ

      • ਇਨਸਾਨਾਂ ਤੋਂ ਛੁਟਕਾਰੇ ਦੀ ਉਮੀਦ ਰੱਖਣੀ ਵਿਅਰਥ (12)

      • “ਸਾਨੂੰ ਪਰਮੇਸ਼ੁਰ ਤੋਂ ਤਾਕਤ ਮਿਲੇਗੀ” (13)

  • 109

    • ਨਿਰਾਸ਼ ਇਨਸਾਨ ਦੀ ਪ੍ਰਾਰਥਨਾ

      • ‘ਉਸ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਮਿਲ ਜਾਵੇ’ (8)

      • ਪਰਮੇਸ਼ੁਰ ਗ਼ਰੀਬ ਦੇ ਨਾਲ ਖੜ੍ਹਦਾ ਹੈ (31)

  • 110

    • ਮਲਕਿਸਿਦਕ ਵਾਂਗ ਰਾਜਾ ਅਤੇ ਪੁਜਾਰੀ

      • ‘ਆਪਣੇ ਦੁਸ਼ਮਣਾਂ ਵਿਚਕਾਰ ਰਾਜ ਕਰ’ (2)

      • ਆਪਣੇ ਆਪ ਨੂੰ ਖ਼ੁਸ਼ੀ-ਖ਼ੁਸ਼ੀ ਪੇਸ਼ ਕਰਨ ਵਾਲੇ ਨੌਜਵਾਨ ਤ੍ਰੇਲ ਦੀਆਂ ਬੂੰਦਾਂ ਵਰਗੇ (3)

  • 111

    • ਪਰਮੇਸ਼ੁਰ ਦੇ ਮਹਾਨ ਕੰਮਾਂ ਕਰਕੇ ਉਸ ਦੀ ਮਹਿਮਾ ਕਰੋ

      • ਪਰਮੇਸ਼ੁਰ ਦਾ ਨਾਂ ਪਵਿੱਤਰ ਅਤੇ ਸ਼ਰਧਾ ਦੇ ਲਾਇਕ (9)

      • ਪਰਮੇਸ਼ੁਰ ਦਾ ਡਰ ਹੀ ਬੁੱਧ ਹੈ (10)

  • 112

    • ਧਰਮੀ ਇਨਸਾਨ ਯਹੋਵਾਹ ਤੋਂ ਡਰਦਾ ਹੈ

      • ਖੁੱਲ੍ਹੇ ਦਿਲ ਨਾਲ ਉਧਾਰ ਦੇਣ ਵਾਲਾ ਖ਼ੁਸ਼ਹਾਲ ਹੋਵੇਗਾ (5)

      • “ਧਰਮੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ” (6)

      • ਖੁੱਲ੍ਹੇ ਦਿਲ ਵਾਲਾ ਇਨਸਾਨ ਗ਼ਰੀਬਾਂ ਨੂੰ ਦਿੰਦਾ ਹੈ (9)

  • 113

    • ਪਰਮੇਸ਼ੁਰ ਮਾਮੂਲੀ ਇਨਸਾਨ ਨੂੰ ਉੱਚਾ ਚੁੱਕਦਾ ਹੈ

      • ਯਹੋਵਾਹ ਦੇ ਨਾਂ ਦੀ ਸਦਾ ਮਹਿਮਾ ਹੋਵੇ (2)

      • ਪਰਮੇਸ਼ੁਰ ਝੁਕਦਾ ਹੈ (6)

  • 114

    • ਮਿਸਰ ਤੋਂ ਇਜ਼ਰਾਈਲੀਆਂ ਦਾ ਛੁਟਕਾਰਾ

      • ਸਮੁੰਦਰ ਭੱਜ ਗਿਆ (5)

      • ਪਹਾੜ ਭੇਡੂਆਂ ਵਾਂਗ ਉੱਛਲ਼ੇ (6)

      • ਸਖ਼ਤ ਚਟਾਨਾਂ ਵਿੱਚੋਂ ਚਸ਼ਮੇ ਵਗੇ (8)

  • 115

    • ਸਿਰਫ਼ ਪਰਮੇਸ਼ੁਰ ਦੀ ਮਹਿਮਾ ਕੀਤੀ ਜਾਵੇ

      • ਬੇਜਾਨ ਮੂਰਤਾਂ (4-8)

      • ਧਰਤੀ ਇਨਸਾਨਾਂ ਨੂੰ ਦਿੱਤੀ ਗਈ ਹੈ (16)

      • “ਮਰ ਚੁੱਕੇ ਲੋਕ ਯਾਹ ਦੀ ਮਹਿਮਾ ਨਹੀਂ ਕਰਦੇ” (17)

  • 116

    • ਸ਼ੁਕਰਗੁਜ਼ਾਰੀ ਦਾ ਗੀਤ

      • ‘ਮੈਂ ਯਹੋਵਾਹ ਨੂੰ ਬਦਲੇ ਵਿਚ ਕੀ ਦਿਆਂ?’ (12)

      • “ਮੈਂ ਮੁਕਤੀ ਦਾ ਪਿਆਲਾ ਪੀਵਾਂਗਾ” (13)

      • ‘ਮੈਂ ਯਹੋਵਾਹ ਅੱਗੇ ਸੁੱਖੀਆਂ ਸੁੱਖਣਾਂ ਪੂਰੀਆਂ ਕਰਾਂਗਾ’ (14, 18)

      • ਵਫ਼ਾਦਾਰ ਸੇਵਕਾਂ ਦੀ ਮੌਤ ਇਕ ਗੰਭੀਰ ਗੱਲ ਹੈ (15)

  • 117

    • ਸਾਰੀਆਂ ਕੌਮਾਂ ਨੂੰ ਯਹੋਵਾਹ ਦੀ ਮਹਿਮਾ ਕਰਨ ਦਾ ਸੱਦਾ

      • ਪਰਮੇਸ਼ੁਰ ਦਾ ਅਟੱਲ ਪਿਆਰ ਬੇਅੰਤ ਹੈ (2)

  • 118

    • ਯਹੋਵਾਹ ਦੀ ਜਿੱਤ ਲਈ ਧੰਨਵਾਦ ਕਰਨਾ

      • ‘ਮੈਂ ਯਾਹ ਨੂੰ ਪੁਕਾਰਿਆ ਅਤੇ ਉਸ ਨੇ ਮੇਰੀ ਸੁਣੀ’ (5)

      • “ਯਹੋਵਾਹ ਮੇਰੇ ਵੱਲ ਹੈ” (6, 7)

      • ਜਿਸ ਪੱਥਰ ਨੂੰ ਨਿਕੰਮਾ ਕਿਹਾ, ਉਹ ਕੋਨੇ ਦਾ ਮੁੱਖ ਪੱਥਰ ਬਣਿਆ (22)

      • ‘ਜੋ ਯਹੋਵਾਹ ਦੇ ਨਾਂ ʼਤੇ ਆਉਂਦਾ ਹੈ’ (26)

  • 119

    • ਪਰਮੇਸ਼ੁਰ ਦੇ ਕੀਮਤੀ ਬਚਨ ਲਈ ਕਦਰ

      • ‘ਨੌਜਵਾਨ ਆਪਣੀ ਜ਼ਿੰਦਗੀ ਬੇਦਾਗ਼ ਕਿਵੇਂ ਰੱਖ ਸਕਦੇ?’ (9)

      • “ਮੈਨੂੰ ਤੇਰੀਆਂ ਨਸੀਹਤਾਂ ਨਾਲ ਗਹਿਰਾ ਲਗਾਅ ਹੈ” (24)

      • “ਮੈਂ ਤੇਰੇ ਬਚਨ ʼਤੇ ਉਮੀਦ ਲਾਈ ਹੈ” (74, 81, 114)

      • “ਮੈਨੂੰ ਤੇਰੇ ਕਾਨੂੰਨ ਨਾਲ ਕਿੰਨਾ ਪਿਆਰ ਹੈ!” (97)

      • “ਮੈਨੂੰ ਆਪਣੇ ਸਾਰੇ ਸਿੱਖਿਅਕਾਂ ਨਾਲੋਂ ਜ਼ਿਆਦਾ ਸਮਝ ਹੈ” (99)

      • ‘ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਹੈ’ (105)

      • “ਤੇਰਾ ਬਚਨ ਸੱਚਾਈ ਹੀ ਹੈ” (160)

      • ਪਰਮੇਸ਼ੁਰ ਦੇ ਕਾਨੂੰਨ ਨਾਲ ਪਿਆਰ ਕਰਨ ਵਾਲਿਆਂ ਨੂੰ ਸ਼ਾਂਤੀ ਮਿਲਦੀ ਹੈ (165)

  • 120

    • ਇਕ ਪਰਦੇਸੀ ਸ਼ਾਂਤੀ ਲਈ ਤਰਸਦਾ ਹੈ

      • ‘ਮੈਨੂੰ ਫ਼ਰੇਬੀ ਜ਼ਬਾਨ ਤੋਂ ਬਚਾ’ (2)

      • “ਮੈਂ ਸ਼ਾਂਤੀ ਚਾਹੁੰਦਾ ਹਾਂ” (7)

  • 121

    • ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ

      • “ਮੈਨੂੰ ਯਹੋਵਾਹ ਤੋਂ ਮਦਦ ਮਿਲਦੀ ਹੈ” (2)

      • ਯਹੋਵਾਹ ਕਦੀ ਨਹੀਂ ਸੌਂਦਾ (3, 4)

  • 122

    • ਯਰੂਸ਼ਲਮ ਦੀ ਸ਼ਾਂਤੀ ਲਈ ਪ੍ਰਾਰਥਨਾ

      • ਯਹੋਵਾਹ ਦੇ ਘਰ ਵਿਚ ਜਾਣ ਦੀ ਖ਼ੁਸ਼ੀ (1)

      • ਸ਼ਹਿਰ ਵਿਚ ਘਰ ਇਕ-ਦੂਜੇ ਨਾਲ ਜੁੜੇ ਹੋਏ ਹਨ (3)

  • 123

    • ਮਿਹਰ ਪਾਉਣ ਲਈ ਯਹੋਵਾਹ ਵਲ ਤੱਕਣਾ

      • ‘ਨੌਕਰਾਂ ਵਾਂਗ ਸਾਡੀਆਂ ਅੱਖਾਂ ਯਹੋਵਾਹ ਵੱਲ ਦੇਖਦੀਆਂ ਹਨ’ (2)

      • “ਸਾਨੂੰ ਬਹੁਤ ਜ਼ਿਆਦਾ ਅਪਮਾਨ ਸਹਿਣਾ ਪਿਆ ਹੈ” (3)

  • 124

    • “ਜੇ ਯਹੋਵਾਹ ਸਾਡੇ ਨਾਲ ਨਾ ਹੁੰਦਾ”

      • ਫੰਦਾ ਤੋੜ ਕੇ ਸਾਨੂੰ ਬਚਾਇਆ ਗਿਆ (7)

      • “ਸਾਨੂੰ ਯਹੋਵਾਹ ਦੇ ਨਾਂ ਤੋਂ ਮਦਦ ਮਿਲਦੀ ਹੈ” (8)

  • 125

    • ਯਹੋਵਾਹ ਆਪਣੇ ਲੋਕਾਂ ਦੀ ਹਿਫਾਜ਼ਤ ਕਰਦਾ ਹੈ

      • “ਜਿਵੇਂ ਯਰੂਸ਼ਲਮ ਦੇ ਆਲੇ-ਦੁਆਲੇ ਪਹਾੜ ਹਨ” (2)

      • “ਇਜ਼ਰਾਈਲ ਵਿਚ ਸ਼ਾਂਤੀ ਹੋਵੇ” (5)

  • 126

    • ਸੀਓਨ ਦੇ ਮੁੜ ਬਹਾਲ ਹੋਣ ਦੀ ਖ਼ੁਸ਼ੀ

      • ‘ਯਹੋਵਾਹ ਨੇ ਵੱਡੇ-ਵੱਡੇ ਕੰਮ ਕੀਤੇ ਹਨ’ (3)

      • ਹੰਝੂ ਵਹਾਉਣ ਵਾਲੇ ਖ਼ੁਸ਼ ਹੋਣਗੇ (5, 6)

  • 127

    • ਪਰਮੇਸ਼ੁਰ ਤੋਂ ਬਿਨਾਂ ਸਭ ਕੁਝ ਬੇਕਾਰ ਹੈ

      • “ਜੇ ਯਹੋਵਾਹ ਘਰ ਨਾ ਬਣਾਵੇ” (1)

      • ਬੱਚੇ ਪਰਮੇਸ਼ੁਰ ਵੱਲੋਂ ਵਿਰਾਸਤ ਹਨ (3)

  • 128

    • ਯਹੋਵਾਹ ਦਾ ਡਰ ਮੰਨਣ ਨਾਲ ਹੀ ਖ਼ੁਸ਼ੀ ਮਿਲਦੀ ਹੈ

      • ਇਕ ਪਤਨੀ ਫਲਦਾਰ ਅੰਗੂਰੀ ਵੇਲ ਵਾਂਗ ਹੈ (3)

      • ‘ਤੂੰ ਯਰੂਸ਼ਲਮ ਦੀ ਖ਼ੁਸ਼ਹਾਲੀ ਦੇਖੇਂ’ (5)

  • 129

    • ਹਮਲਾ ਕੀਤਾ ਗਿਆ ਪਰ ਹਾਰਿਆ ਨਹੀਂ

      • ਸੀਓਨ ਨਾਲ ਨਫ਼ਰਤ ਕਰਨ ਵਾਲੇ ਬੇਇੱਜ਼ਤ ਕੀਤੇ ਜਾਣਗੇ (5)

  • 130

    • “ਮੈਂ ਤੈਨੂੰ ਡੂੰਘਾਈਆਂ ਵਿੱਚੋਂ ਪੁਕਾਰਦਾ ਹਾਂ”

      • ‘ਜੇ ਤੂੰ ਗ਼ਲਤੀਆਂ ਦੇਖਦਾ ਰਹਿੰਦਾ’ (3)

      • ਯਹੋਵਾਹ ਦਿਲੋਂ ਮਾਫ਼ ਕਰਦਾ ਹੈ (4)

      • “ਮੈਂ ਬੇਸਬਰੀ ਨਾਲ ਯਹੋਵਾਹ ਦੀ ਉਡੀਕ ਕਰਦਾ ਹਾਂ” (6)

  • 131

    • ਦੁੱਧੋਂ ਛੁਡਾਏ ਬੱਚੇ ਵਾਂਗ ਸੰਤੁਸ਼ਟ

      • ਮੈਂ ਵੱਡੀਆਂ-ਵੱਡੀਆਂ ਚੀਜ਼ਾਂ ਦੀ ਖ਼ਾਹਸ਼ ਨਹੀਂ ਰੱਖਦਾ (1)

  • 132

    • ਦਾਊਦ ਅਤੇ ਸੀਓਨ ਨੂੰ ਚੁਣਿਆ ਗਿਆ

      • “ਆਪਣੇ ਚੁਣੇ ਹੋਏ ਨੂੰ ਨਾ ਤਿਆਗ” (10)

      • ਸੀਓਨ ਦੇ ਪੁਜਾਰੀਆਂ ਦੇ ਮੁਕਤੀ ਦਾ ਲਿਬਾਸ ਪਾਇਆ ਗਿਆ (16)

  • 133

    • ਮਿਲ-ਜੁਲ ਕੇ ਰਹਿਣਾ

      • ਇਹ ਹਾਰੂਨ ਦੇ ਸਿਰ ʼਤੇ ਪਾਏ ਤੇਲ ਵਾਂਗ ਹੈ (2)

      • ਇਹ ਹਰਮੋਨ ਦੀ ਤ੍ਰੇਲ ਵਾਂਗ ਹੈ (3)

  • 134

    • ਰਾਤ ਨੂੰ ਪਰਮੇਸ਼ੁਰ ਦੀ ਮਹਿਮਾ ਕਰਨੀ

      • “ਪਵਿੱਤਰਤਾ ਨਾਲ ਆਪਣੇ ਹੱਥ ਚੁੱਕ ਕੇ ਪ੍ਰਾਰਥਨਾ ਕਰੋ” (2)

  • 135

    • ਯਾਹ ਦੀ ਮਹਾਨਤਾ ਲਈ ਉਸ ਦੀ ਮਹਿਮਾ ਕਰੋ

      • ਮਿਸਰ ਦੇ ਵਿਰੁੱਧ ਨਿਸ਼ਾਨੀਆਂ ਅਤੇ ਚਮਤਕਾਰ (8, 9)

      • “ਤੇਰਾ ਨਾਂ ਸਦਾ ਲਈ ਕਾਇਮ ਰਹਿੰਦਾ ਹੈ” (13)

      • ਬੇਜਾਨ ਬੁੱਤ (15-18)

  • 136

    • ਯਹੋਵਾਹ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ

      • ਉਸ ਨੇ ਹੁਨਰਮੰਦੀ ਨਾਲ ਆਕਾਸ਼ ਅਤੇ ਧਰਤੀ ਨੂੰ ਬਣਾਇਆ (5, 6)

      • ਫ਼ਿਰਊਨ ਲਾਲ ਸਮੁੰਦਰ ਵਿਚ ਮਰ ਗਿਆ (15)

      • ਪਰਮੇਸ਼ੁਰ ਨਿਰਾਸ਼ ਲੋਕਾਂ ਨੂੰ ਯਾਦ ਰੱਖਦਾ ਹੈ (23)

      • ਸਾਰੇ ਇਨਸਾਨਾਂ ਅਤੇ ਜਾਨਵਰਾਂ ਨੂੰ ਭੋਜਨ ਦਿੰਦਾ ਹੈ (25)

  • 137

    • ਬਾਬਲ ਦੀਆਂ ਨਦੀਆਂ ਦੇ ਕੰਢੇ

      • ਸੀਓਨ ਬਾਰੇ ਕੋਈ ਗੀਤ ਨਹੀਂ ਗਾਇਆ (3, 4)

      • ਬਾਬਲ ਤਬਾਹ ਹੋ ਜਾਵੇਗਾ (8)

  • 138

    • ਭਾਵੇਂ ਪਰਮੇਸ਼ੁਰ ਉੱਚਾ ਹੈ, ਪਰ ਪਰਵਾਹ ਕਰਦਾ ਹੈ

      • ‘ਤੂੰ ਮੇਰੀ ਪ੍ਰਾਰਥਨਾ ਦਾ ਜਵਾਬ ਦਿੱਤਾ’ (3)

      • ‘ਭਾਵੇਂ ਮੈਂ ਖ਼ਤਰੇ ਵਿਚ ਹੋਵਾਂ, ਤੂੰ ਮੈਨੂੰ ਬਚਾਵੇਂਗਾ’ (7)

  • 139

    • ਪਰਮੇਸ਼ੁਰ ਆਪਣੇ ਸੇਵਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ

      • ਪਰਮੇਸ਼ੁਰ ਦੀ ਸ਼ਕਤੀ ਤੋਂ ਬਚ ਕੇ ਭੱਜਿਆ ਨਹੀਂ ਜਾ ਸਕਦਾ (7)

      • “ਤੂੰ ਮੈਨੂੰ ਹੈਰਾਨੀਜਨਕ ਤਰੀਕੇ ਨਾਲ ਰਚਿਆ ਹੈ” (14)

      • ‘ਤੂੰ ਮੇਰੇ ਭਰੂਣ ਨੂੰ ਦੇਖਿਆ’ (16)

      • “ਮੈਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਲੈ ਚੱਲ” (24)

  • 140

    • ਯਹੋਵਾਹ ਸ਼ਕਤੀਸ਼ਾਲੀ ਮੁਕਤੀਦਾਤਾ

      • ਦੁਸ਼ਟ ਲੋਕ ਸੱਪਾਂ ਵਾਂਗ ਹਨ (3)

      • ਹਿੰਸਕ ਲੋਕਾਂ ਨੂੰ ਜਾਨੋਂ ਮਾਰਿਆ ਜਾਵੇਗਾ (11)

  • 141

    • ਸੁਰੱਖਿਆ ਲਈ ਪ੍ਰਾਰਥਨਾ

      • ‘ਮੇਰੀ ਪ੍ਰਾਰਥਨਾ ਧੂਪ ਵਾਂਗ ਹੋਵੇ’ (2)

      • ਧਰਮੀ ਦੀ ਤਾੜਨਾ ਤੇਲ ਵਾਂਗ (5)

      • ਦੁਸ਼ਟ ਆਪਣੇ ਹੀ ਜਾਲ਼ ਵਿਚ ਫਸਦੇ ਹਨ (10)

  • 142

    • ਜ਼ਾਲਮਾਂ ਤੋਂ ਬਚਾਅ ਲਈ ਪ੍ਰਾਰਥਨਾ

      • “ਮੇਰੇ ਭੱਜਣ ਲਈ ਕੋਈ ਥਾਂ ਨਹੀਂ” (4)

      • “ਮੇਰੀ ਜ਼ਿੰਦਗੀ ਵਿਚ ਬਸ ਤੂੰ ਹੀ ਹੈਂ” (5)

  • 143

    • ਪਰਮੇਸ਼ੁਰ ਲਈ ਤਰਸਣਾ, ਜਿਵੇਂ ਸੁੱਕੀ ਜ਼ਮੀਨ ਪਾਣੀ ਲਈ

      • ‘ਮੈਂ ਤੇਰੇ ਕੰਮਾਂ ʼਤੇ ਸੋਚ-ਵਿਚਾਰ ਕਰਦਾ ਹਾਂ’ (5)

      • “ਮੈਨੂੰ ਆਪਣੀ ਇੱਛਾ ਪੂਰੀ ਕਰਨੀ ਸਿਖਾ” (10)

      • ‘ਆਪਣੀ ਪਵਿੱਤਰ ਸ਼ਕਤੀ ਨਾਲ ਮੇਰੀ ਅਗਵਾਈ ਕਰ’ (10)

  • 144

    • ਜਿੱਤ ਲਈ ਪ੍ਰਾਰਥਨਾ

      • ‘ਮਰਨਹਾਰ ਇਨਸਾਨ ਕੀ ਹੈ?’ (3)

      • ‘ਦੁਸ਼ਮਣ ਖਿੰਡਾ ਦਿੱਤੇ ਜਾਣ’ (6)

      • ਯਹੋਵਾਹ ਦੇ ਲੋਕ ਖ਼ੁਸ਼ ਹਨ (15)

  • 145

    • ਪਰਮੇਸ਼ੁਰ ਦੀ ਮਹਿਮਾ ਕਰਨੀ ਜੋ ਮਹਾਨ ਰਾਜਾ ਹੈ

      • ‘ਮੈਂ ਪਰਮੇਸ਼ੁਰ ਦੀ ਸ਼ਾਨੋ-ਸ਼ੌਕਤ ਦਾ ਐਲਾਨ ਕਰਾਂਗਾ’ (6)

      • “ਯਹੋਵਾਹ ਸਾਰਿਆਂ ਨਾਲ ਭਲਾਈ ਕਰਦਾ ਹੈ” (9)

      • “ਤੇਰੇ ਵਫ਼ਾਦਾਰ ਸੇਵਕ ਤੇਰੀ ਮਹਿਮਾ ਕਰਨਗੇ” (10)

      • ਪਰਮੇਸ਼ੁਰ ਦਾ ਰਾਜ ਸਦਾ ਕਾਇਮ ਰਹਿਣ ਵਾਲਾ ਰਾਜ ਹੈ (13)

      • ਪਰਮੇਸ਼ੁਰ ਦਾ ਹੱਥ ਸਾਰਿਆਂ ਦੀ ਇੱਛਾ ਪੂਰੀ ਕਰਦਾ ਹੈ (16)

  • 146

    • ਪਰਮੇਸ਼ੁਰ ʼਤੇ ਭਰੋਸਾ ਰੱਖੋ, ਇਨਸਾਨਾਂ ʼਤੇ ਨਹੀਂ

      • ਮਰਨ ʼਤੇ ਇਨਸਾਨ ਦੇ ਵਿਚਾਰ ਖ਼ਤਮ ਹੋ ਜਾਂਦੇ ਹਨ (4)

      • ਯਹੋਵਾਹ ਦੁੱਖਾਂ ਦੇ ਬੋਝ ਹੇਠ ਦੱਬੇ ਹੋਇਆਂ ਨੂੰ ਸੰਭਾਲਦਾ ਹੈ (8)

  • 147

    • ਪਰਮੇਸ਼ੁਰ ਦੇ ਪਿਆਰ ਭਰੇ ਅਤੇ ਸ਼ਕਤੀਸ਼ਾਲੀ ਕੰਮਾਂ ਦੀ ਵਡਿਆਈ ਕਰਨੀ

      • ਉਹ ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ (3)

      • ਉਹ ਸਾਰੇ ਤਾਰਿਆਂ ਨੂੰ ਨਾਂ ਕੇ ਬੁਲਾਉਂਦਾ ਹੈ (4)

      • ਉਹ ਉੱਨ ਦੀ ਚਿੱਟੀ ਚਾਦਰ ਵਾਂਗ ਜ਼ਮੀਨ ਨੂੰ ਬਰਫ਼ ਨਾਲ ਢਕਦਾ ਹੈ (16)

  • 148

    • ਸਾਰੀ ਸ੍ਰਿਸ਼ਟੀ ਪਰਮੇਸ਼ੁਰ ਦੀ ਮਹਿਮਾ ਕਰਦੀ ਹੈ

      • “ਹੇ ਉਸ ਦੇ ਸਾਰੇ ਦੂਤੋ, ਉਸ ਦੀ ਮਹਿਮਾ ਕਰੋ” (2)

      • ‘ਹੇ ਸੂਰਜ, ਚੰਦ ਅਤੇ ਤਾਰਿਓ, ਉਸ ਦੀ ਮਹਿਮਾ ਕਰੋ’ (3)

      • ਗੱਭਰੂ ਤੇ ਮੁਟਿਆਰਾਂ ਪਰਮੇਸ਼ੁਰ ਦੀ ਮਹਿਮਾ ਕਰਨ (12, 13)

  • 149

    • ਪਰਮੇਸ਼ੁਰ ਦੀ ਜਿੱਤ ਦੀ ਮਹਿਮਾ ਦਾ ਗੀਤ

      • ਪਰਮੇਸ਼ੁਰ ਆਪਣੇ ਲੋਕਾਂ ਤੋਂ ਖ਼ੁਸ਼ ਹੁੰਦਾ ਹੈ (4)

      • ਉਸ ਦੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਸਨਮਾਨ ਮਿਲਿਆ ਹੈ (9)

  • 150

    • ਹਰ ਜੀਉਂਦਾ ਪ੍ਰਾਣੀ ਯਾਹ ਦੀ ਮਹਿਮਾ ਕਰੇ

      • ਹਲਲੂਯਾਹ! (1, 6)