Skip to content

Skip to table of contents

ਜ਼ਕਰਯਾਹ ਦੀ ਕਿਤਾਬ

ਅਧਿਆਇ

1 2 3 4 5 6 7 8 9 10 11 12 13 14

ਅਧਿਆਵਾਂ ਦਾ ਸਾਰ

  • 1

    • ਯਹੋਵਾਹ ਕੋਲ ਮੁੜ ਆਉਣ ਦਾ ਸੱਦਾ (1-6)

      • ‘ਮੇਰੇ ਕੋਲ ਮੁੜ ਆਓ ਅਤੇ ਮੈਂ ਵੀ ਤੁਹਾਡੇ ਕੋਲ ਮੁੜ ਆਵਾਂਗਾ’ (3)

    • ਦਰਸ਼ਣ 1: ਮਹਿੰਦੀ ਦੇ ਦਰਖ਼ਤਾਂ ਵਿਚਕਾਰ ਘੋੜਸਵਾਰ (7-17)

      • “ਯਹੋਵਾਹ ਦੁਬਾਰਾ ਸੀਓਨ ਨੂੰ ਦਿਲਾਸਾ ਦੇਵੇਗਾ” (17)

    • ਦਰਸ਼ਣ 2: ਚਾਰ ਸਿੰਗ ਅਤੇ ਚਾਰ ਕਾਰੀਗਰ (18-21)

  • 2

    • ਦਰਸ਼ਣ 3: ਇਕ ਆਦਮੀ ਜਿਸ ਕੋਲ ਮਿਣਤੀ ਲਈ ਰੱਸੀ ਸੀ (1-13)

      • ਯਰੂਸ਼ਲਮ ਨੂੰ ਮਿਣਿਆ ਜਾਵੇਗਾ (2)

      • “ਆਲੇ-ਦੁਆਲੇ ਅੱਗ ਦੀ ਕੰਧ” ਯਹੋਵਾਹ (5)

      • ਪਰਮੇਸ਼ੁਰ ਦੀ ਅੱਖ ਦੀ ਪੁਤਲੀ ਨੂੰ ਛੂਹਣਾ (8)

      • ਬਹੁਤ ਸਾਰੀਆਂ ਕੌਮਾਂ ਯਹੋਵਾਹ ਨਾਲ ਰਲ਼ ਜਾਣਗੀਆਂ (11)

  • 3

    • ਦਰਸ਼ਣ 4: ਮਹਾਂ ਪੁਜਾਰੀ ਦੇ ਕੱਪੜੇ ਬਦਲੇ ਗਏ (1-10)

      • ਮਹਾਂ ਪੁਜਾਰੀ ਯਹੋਸ਼ੁਆ ਦਾ ਸ਼ੈਤਾਨ ਵੱਲੋਂ ਵਿਰੋਧ (1)

      • ‘ਮੈਂ ਆਪਣੇ ਸੇਵਕ ਨੂੰ ਲਿਆਵਾਂਗਾ ਜੋ “ਟਾਹਣੀ” ਕਹਾਵੇਗਾ!’ (8)

  • 4

    • ਦਰਸ਼ਣ 5: ਇਕ ਸ਼ਮਾਦਾਨ ਅਤੇ ਜ਼ੈਤੂਨ ਦੇ ਦੋ ਦਰਖ਼ਤ (1-14)

      • ‘ਨਾ ਇਨਸਾਨੀ ਤਾਕਤ ਨਾਲ, ਸਗੋਂ ਮੇਰੀ ਸ਼ਕਤੀ ਨਾਲ’ (6)

      • ਛੋਟੀ ਸ਼ੁਰੂਆਤ ਦੇ ਦਿਨ ਨੂੰ ਤੁੱਛ ਨਾ ਜਾਣੋ (10)

  • 5

    • ਦਰਸ਼ਣ 6: ਉੱਡਦੀ ਹੋਈ ਪੱਤਰੀ (1-4)

    • ਦਰਸ਼ਣ 7: ਏਫਾ ਦਾ ਭਾਂਡਾ (5-11)

      • ਇਸ ਵਿਚ ਬੁਰਾਈ ਨਾਂ ਦੀ ਔਰਤ ਸੀ (8)

      • ਭਾਂਡੇ ਨੂੰ ਸ਼ਿਨਾਰ ਲਿਜਾਇਆ ਗਿਆ (9-11)

  • 6

    • ਦਰਸ਼ਣ 8: ਚਾਰ ਰਥ (1-8)

    • “ਟਾਹਣੀ” ਨੂੰ ਰਾਜਾ ਤੇ ਪੁਜਾਰੀ ਬਣਾਇਆ ਜਾਵੇਗਾ (9-15)

  • 7

    • ਦਿਖਾਵੇ ਲਈ ਰੱਖੇ ਵਰਤਾਂ ਦੀ ਯਹੋਵਾਹ ਵੱਲੋਂ ਨਿੰਦਿਆ (1-14)

      • “ਕੀ ਤੁਸੀਂ ਸੱਚੀਂ ਮੇਰੇ ਲਈ ਵਰਤ ਰੱਖਿਆ ਸੀ?” (5)

      • ‘ਇਕ-ਦੂਜੇ ਨਾਲ ਨਿਆਂ, ਅਟੱਲ ਪਿਆਰ ਅਤੇ ਦਇਆ ਨਾਲ ਪੇਸ਼ ਆਓ’ (9)

  • 8

    • ਯਹੋਵਾਹ ਨੇ ਸੀਓਨ ਨੂੰ ਸ਼ਾਂਤੀ ਤੇ ਸੱਚਾਈ ਬਖ਼ਸ਼ੀ (1-23)

      • ਯਰੂਸ਼ਲਮ “ਸੱਚਾਈ ਦਾ ਸ਼ਹਿਰ” (3)

      • “ਇਕ-ਦੂਜੇ ਨਾਲ ਸੱਚ ਬੋਲੋ” (16)

      • ਵਰਤਾਂ ਦੀ ਜਗ੍ਹਾ ਦਾਅਵਤਾਂ (18, 19)

      • ‘ਆਓ, ਆਪਾਂ ਯਹੋਵਾਹ ਨੂੰ ਭਾਲੀਏ’ (21)

      • ਦਸ ਆਦਮੀਆਂ ਨੇ ਇਕ ਯਹੂਦੀ ਦੇ ਕੱਪੜੇ ਦਾ ਸਿਰਾ ਫੜਿਆ (23)

  • 9

    • ਗੁਆਂਢੀ ਕੌਮਾਂ ਨੂੰ ਪਰਮੇਸ਼ੁਰ ਵੱਲੋਂ ਸਜ਼ਾ (1-8)

    • ਸੀਓਨ ਦੇ ਰਾਜੇ ਦਾ ਆਉਣਾ (9, 10)

      • ਗਧੇ ਉੱਤੇ ਸਵਾਰ ਨਿਮਰ ਰਾਜਾ (9)

    • ਯਹੋਵਾਹ ਦੇ ਲੋਕ ਛੁਡਾਏ ਜਾਣਗੇ (11-17)

  • 10

    • ਯਹੋਵਾਹ ਤੋਂ ਮੀਂਹ ਮੰਗੋ, ਨਾ ਕਿ ਝੂਠੇ ਦੇਵਤਿਆਂ ਤੋਂ (1, 2)

    • ਯਹੋਵਾਹ ਨੇ ਆਪਣੇ ਲੋਕਾਂ ਨੂੰ ਇਕੱਠਾ ਕੀਤਾ (3-12)

      • ਯਹੂਦਾਹ ਦੇ ਘਰਾਣੇ ਤੋਂ ਆਗੂ (3, 4)

  • 11

    • ਪਰਮੇਸ਼ੁਰ ਦੇ ਸੱਚੇ ਚਰਵਾਹੇ ਨੂੰ ਠੁਕਰਾਉਣ ਦੇ ਨਤੀਜੇ (1-17)

      • “ਵੱਢੇ ਜਾਣ ਵਾਲੇ ਝੁੰਡ ਦੀ ਚਰਵਾਹੀ ਕਰ” (4)

      • ਦੋ ਲਾਠੀਆਂ: ਮਿਹਰ ਅਤੇ ਏਕਤਾ (7)

      • ਚਰਵਾਹੇ ਦੀ ਮਜ਼ਦੂਰੀ: ਚਾਂਦੀ ਦੇ 30 ਟੁਕੜੇ (12)

      • ਪੈਸੇ ਖ਼ਜ਼ਾਨੇ ਵਿਚ ਸੁੱਟੇ ਗਏ (13)

  • 12

    • ਯਹੋਵਾਹ ਯਹੂਦਾਹ ਅਤੇ ਯਰੂਸ਼ਲਮ ਨੂੰ ਬਚਾਵੇਗਾ (1-9)

      • ਯਰੂਸ਼ਲਮ “ਇਕ ਭਾਰਾ ਪੱਥਰ” (3)

    • ਵਿੰਨ੍ਹੇ ਗਏ ਉੱਤੇ ਕੀਰਨੇ (10-14)

  • 13

    • ਬੁੱਤਾਂ ਅਤੇ ਝੂਠੇ ਨਬੀਆਂ ਨੂੰ ਕੱਢਣਾ (1-6)

      • ਝੂਠੇ ਨਬੀ ਸ਼ਰਮਿੰਦੇ ਹੋਣਗੇ (4-6)

    • ਚਰਵਾਹੇ ਨੂੰ ਮਾਰਿਆ ਜਾਵੇਗਾ (7-9)

      • ਇਕ-ਤਿਹਾਈ ਲੋਕਾਂ ਨੂੰ ਸ਼ੁੱਧ ਕੀਤਾ ਜਾਵੇਗਾ (9)

  • 14

    • ਸੱਚੀ ਭਗਤੀ ਦੀ ਪੂਰੀ ਤਰ੍ਹਾਂ ਜਿੱਤ (1-21)

      • ਜ਼ੈਤੂਨ ਦਾ ਪਹਾੜ ਪਾਟ ਕੇ ਦੋ ਹਿੱਸੇ ਹੋ ਜਾਵੇਗਾ (4)

      • ਯਹੋਵਾਹ ਦੀ ਹੀ ਭਗਤੀ ਹੋਵੇਗੀ ਅਤੇ ਉਸ ਦਾ ਇੱਕੋ ਨਾਂ ਹੋਵੇਗਾ (9)

      • ਯਰੂਸ਼ਲਮ ਦੇ ਵਿਰੋਧੀਆਂ ʼਤੇ ਮਹਾਂਮਾਰੀ (12-15)

      • ਛੱਪਰਾਂ ਦਾ ਤਿਉਹਾਰ ਮਨਾਉਣਾ (16-19)

      • ਹਰ ਪਤੀਲਾ ਯਹੋਵਾਹ ਲਈ ਪਵਿੱਤਰ ਹੋਵੇਗਾ (20, 21)