Skip to content

Skip to table of contents

ਕਹਾਉਤਾਂ ਦੀ ਕਿਤਾਬ

ਅਧਿਆਇ

ਅਧਿਆਵਾਂ ਦਾ ਸਾਰ

  • 1

    • ਕਹਾਵਤਾਂ ਦਾ ਮਕਸਦ (1-7)

    • ਬੁਰੀ ਸੰਗਤ ਦੇ ਖ਼ਤਰੇ (8-19)

    • ਬੁੱਧ ਖੁੱਲ੍ਹੇ-ਆਮ ਪੁਕਾਰਦੀ ਹੈ (20-33)

  • 2

    • ਬੁੱਧ ਦਾ ਮੁੱਲ (1-22)

      • ਬੁੱਧ ਨੂੰ ਗੁਪਤ ਖ਼ਜ਼ਾਨੇ ਵਾਂਗ ਲੱਭ (4)

      • ਸੋਚਣ-ਸਮਝਣ ਦੀ ਕਾਬਲੀਅਤ ਹਿਫਾਜ਼ਤ ਕਰਦੀ ਹੈ (11)

      • ਬਦਚਲਣੀ ਤਬਾਹੀ ਲਿਆਉਂਦੀ ਹੈ (16-19)

  • 3

    • ਬੁੱਧੀਮਾਨ ਬਣ ਅਤੇ ਯਹੋਵਾਹ ʼਤੇ ਭਰੋਸਾ ਰੱਖ (1-12)

      • ਕੀਮਤੀ ਚੀਜ਼ਾਂ ਨਾਲ ਯਹੋਵਾਹ ਦਾ ਆਦਰ ਕਰ (9)

    • ਬੁੱਧ ਖ਼ੁਸ਼ੀ ਦਿੰਦੀ ਹੈ (13-18)

    • ਬੁੱਧ ਸੁਰੱਖਿਅਤ ਰੱਖਦੀ ਹੈ (19-26)

    • ਦੂਜਿਆਂ ਨਾਲ ਸਹੀ ਵਰਤਾਅ (27-35)

      • ਜਦੋਂ ਵੀ ਹੋ ਸਕੇ, ਦੂਜਿਆਂ ਦਾ ਭਲਾ ਕਰ (27)

  • 4

    • ੲਕ ਪਿਤਾ ਦੀ ਬੁੱਧ ਭਰੀ ਸਿੱਖਿਆ (1-27)

      • ਸਭ ਤੋਂ ਵੱਧ ਕੇ ਬੁੱਧ ਹਾਸਲ ਕਰ (7)

      • ਬੁਰੇ ਰਾਹ ਛੱਡ ਦੇ (14, 15)

      • ਧਰਮੀਆਂ ਦੇ ਰਾਹ ਦਾ ਚਾਨਣ ਵਧਦਾ ਜਾਂਦਾ ਹੈ (18)

      • “ਆਪਣੇ ਦਿਲ ਦੀ ਰਾਖੀ ਕਰ” (23)

  • 5

    • ਬਦਚਲਣ ਔਰਤਾਂ ਤੋਂ ਬਚਣ ਲਈ ਚੇਤਾਵਨੀ (1-14)

    • ਆਪਣੀ ਪਤਨੀ ਨਾਲ ਆਨੰਦ ਮਾਣ (15-23)

  • 6

    • ਜ਼ਾਮਨ ਬਣਨ ਤੋਂ ਖ਼ਬਰਦਾਰ ਰਹਿ (1-5)

    • “ਓਏ ਆਲਸੀਆ, ਕੀੜੀ ਕੋਲ ਜਾਹ” (6-11)

    • ਨਿਕੰਮਾ ਤੇ ਦੁਸ਼ਟ ਆਦਮੀ (12-15)

    • ਸੱਤ ਚੀਜ਼ਾਂ ਤੋਂ ਯਹੋਵਾਹ ਨਫ਼ਰਤ ਕਰਦਾ (16-19)

    • ਬੁਰੀ ਔਰਤ ਤੋਂ ਬਚ (20-35)

  • 7

    • ਪਰਮੇਸ਼ੁਰ ਦੇ ਹੁਕਮ ਮੰਨ ਅਤੇ ਜੀਉਂਦਾ ਰਹਿ (1-5)

    • ਇਕ ਭੋਲਾ ਨੌਜਵਾਨ ਫੁਸਲਾਇਆ ਗਿਆ (6-27)

      • “ਜਿਵੇਂ ਬਲਦ ਵੱਢੇ ਜਾਣ ਲਈ” (22)

  • 8

    • ਬੁੱਧ ਕਹਿੰਦੀ ਹੈ (1-36)

      • ‘ਮੈਂ ਪਰਮੇਸ਼ੁਰ ਦੇ ਕੰਮਾਂ ਵਿੱਚੋਂ ਸਭ ਤੋਂ ਪਹਿਲੀ ਹਾਂ’ (22)

      • ‘ਇਕ ਰਾਜ ਮਿਸਤਰੀ ਵਜੋਂ ਪਰਮੇਸ਼ੁਰ ਦੇ ਨਾਲ’ (30)

      • ‘ਮੈਨੂੰ ਮਨੁੱਖਾਂ ਦੇ ਪੁੱਤਰਾਂ ਨਾਲ ਗਹਿਰਾ ਲਗਾਅ ਸੀ’ (31)

  • 9

    • ਬੁੱਧ ਸੱਦਾ ਦਿੰਦੀ ਹੈ (1-12)

      • “ਮੇਰੇ ਕਰਕੇ ਤੇਰੀ ਜ਼ਿੰਦਗੀ ਦੇ ਦਿਨ ਢੇਰ ਸਾਰੇ ਹੋਣਗੇ” (11)

    • ਮੂਰਖ ਔਰਤ ਬੁਲਾਉਂਦੀ ਹੈ (13-18)

      • “ਚੋਰੀ ਦਾ ਪਾਣੀ ਮਿੱਠਾ ਹੈ” (17)

  • ਸੁਲੇਮਾਨ ਦੀਆਂ ਕਹਾਵਤਾਂ (10:1–24:34)

    • 10

      • ਬੁੱਧੀਮਾਨ ਪੁੱਤਰ ਆਪਣੇ ਪਿਤਾ ਨੂੰ ਖ਼ੁਸ਼ ਕਰਦਾ (1)

      • ਮਿਹਨਤੀ ਹੱਥ ਅਮੀਰ ਬਣਾਉਂਦੇ ਹਨ (4)

      • ਬਹੁਤੀਆਂ ਗੱਲਾਂ ਕਰਨ ਨਾਲ ਗ਼ਲਤੀ ਹੁੰਦੀ ਹੈ (19)

      • ਯਹੋਵਾਹ ਦੀ ਬਰਕਤ ਧਨੀ ਬਣਾਉਂਦੀ (22)

      • ਯਹੋਵਾਹ ਦਾ ਡਰ ਉਮਰ ਵਧਾਉਂਦਾ (27)

    • 11

      • ਨਿਮਰ ਇਨਸਾਨ ਬੁੱਧ ਤੋਂ ਕੰਮ ਲੈਂਦੇ ਹਨ (2)

      • ਧਰਮ-ਤਿਆਗੀ ਇਨਸਾਨ ਦੂਸਰਿਆਂ ਨੂੰ ਤਬਾਹ ਕਰਦਾ ਹੈ (9)

      • “ਬਹੁਤ ਸਾਰੇ ਸਲਾਹਕਾਰਾਂ ਕਰਕੇ ਸਫ਼ਲਤਾ ਮਿਲਦੀ ਹੈ” (14)

      • ਖੁੱਲ੍ਹੇ ਦਿਲ ਵਾਲਾ ਵਧੇ-ਫੁੱਲੇਗਾ (25)

      • ਆਪਣੀ ਧਨ-ਦੌਲਤ ʼਤੇ ਭਰੋਸਾ ਰੱਖਣ ਵਾਲਾ ਡਿਗ ਪਵੇਗਾ (28)

    • 12

      • ਤਾੜਨਾ ਨਾਲ ਨਫ਼ਰਤ ਕਰਨ ਵਾਲੇ ਨੂੰ ਸਮਝ ਨਹੀਂ (1)

      • “ਬਿਨਾਂ ਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗ ਵਿੰਨ੍ਹਦੀਆਂ ਹਨ” (18)

      • ਸ਼ਾਂਤੀ ਵਧਾਉਣ ਨਾਲ ਖ਼ੁਸ਼ੀ ਮਿਲਦੀ ਹੈ (20)

      • ਝੂਠੇ ਬੁੱਲ੍ਹਾਂ ਤੋਂ ਯਹੋਵਾਹ ਨੂੰ ਘਿਣ ਹੈ (22)

      • ਚਿੰਤਾ ਦਿਲ ਨੂੰ ਝੁਕਾ ਦਿੰਦੀ (25)

    • 13

      • ਸਲਾਹ ਭਾਲਣ ਵਾਲੇ ਬੁੱਧੀਮਾਨ ਹਨ (10)

      • ਆਸ ਪੂਰੀ ਹੋਣ ਵਿਚ ਦੇਰੀ ਦਿਲ ਨੂੰ ਬੀਮਾਰ ਕਰਦੀ (12)

      • ਵਫ਼ਾਦਾਰ ਰਾਜਦੂਤ ਚੰਗਾ ਕਰ ਦਿੰਦਾ ਹੈ (17)

      • ਬੁੱਧੀਮਾਨਾਂ ਦਾ ਸਾਥੀ ਬੁੱਧੀਮਾਨ ਬਣ ਜਾਂਦਾ (20)

      • ਤਾੜਨਾ ਪਿਆਰ ਦਾ ਸਬੂਤ (24)

    • 14

      • ਦਿਲ ਆਪਣਾ ਦੁੱਖ ਆਪ ਹੀ ਜਾਣਦਾ ਹੈ (10)

      • ਸਹੀ ਲੱਗਦਾ ਰਾਹ ਮੌਤ ਲਿਆ ਸਕਦਾ (12)

      • ਭੋਲਾ ਹਰ ਗੱਲ ʼਤੇ ਯਕੀਨ ਕਰ ਲੈਂਦਾ (15)

      • ਅਮੀਰ ਦੇ ਦੋਸਤ ਢੇਰ ਸਾਰੇ ਹੁੰਦੇ ਹਨ (20)

      • ਸ਼ਾਂਤ ਮਨ ਸਰੀਰ ਦਾ ਜੀਉਣ (30)

    • 15

      • ਨਰਮ ਜਵਾਬ ਗੁੱਸੇ ਨੂੰ ਠੰਢਾ ਕਰ ਦਿੰਦਾ (1)

      • ਯਹੋਵਾਹ ਦੀਆਂ ਅੱਖਾਂ ਹਰ ਪਾਸੇ ਲੱਗੀਆਂ ਰਹਿੰਦੀਆਂ (3)

      • ਨੇਕ ਇਨਸਾਨ ਦੀ ਪ੍ਰਾਰਥਨਾ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ (8)

      • ਸਲਾਹ ਤੋਂ ਬਿਨਾਂ ਯੋਜਨਾਵਾਂ ਸਿਰੇ ਨਹੀਂ ਚੜ੍ਹਦੀਆਂ (22)

      • ਸੋਚ ਕੇ ਉੱਤਰ ਦੇ (28)

    • 16

      • ਯਹੋਵਾਹ ਇਰਾਦਿਆਂ ਨੂੰ ਜਾਂਚਦਾ ਹੈ (2)

      • ਆਪਣੇ ਕੰਮ ਯਹੋਵਾਹ ʼਤੇ ਛੱਡ ਦੇ (3)

      • ਈਮਾਨਦਾਰੀ ਦੇ ਪਲੜੇ ਯਹੋਵਾਹ ਵੱਲੋਂ (11)

      • ਨਾਸ਼ ਤੋਂ ਪਹਿਲਾਂ ਹੰਕਾਰ ਹੁੰਦਾ ਹੈ (18)

      • ਧੌਲ਼ਾ ਸਿਰ ਸੁਹੱਪਣ ਦਾ ਮੁਕਟ (31)

    • 17

      • ਭਲਾਈ ਦੇ ਬਦਲੇ ਬੁਰਾਈ ਨਾ ਕਰ (13)

      • ਝਗੜਾ ਛਿੜਨ ਤੋਂ ਪਹਿਲਾਂ ਚਲਾ ਜਾਹ (14)

      • ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ (17)

      • “ਖ਼ੁਸ਼-ਦਿਲੀ ਇਕ ਚੰਗੀ ਦਵਾਈ ਹੈ” (22)

      • ਸੂਝ-ਬੂਝ ਵਾਲਾ ਇਨਸਾਨ ਸੰਭਲ ਕੇ ਬੋਲਦਾ (27)

    • 18

      • ਖ਼ੁਦ ਨੂੰ ਵੱਖਰਾ ਕਰਨਾ ਸੁਆਰਥ ਤੇ ਮੂਰਖਤਾ ਹੈ (1)

      • ਯਹੋਵਾਹ ਦਾ ਨਾਂ ਇਕ ਪੱਕਾ ਬੁਰਜ (10)

      • ਧਨ-ਦੌਲਤ ਸੁਰੱਖਿਆ ਲੱਗਦੀ ਹੈ (11)

      • ਦੋਹਾਂ ਧਿਰਾਂ ਨੂੰ ਸੁਣਨਾ ਬੁੱਧੀਮਾਨੀ ਹੈ (17)

      • ਦੋਸਤ ਭਰਾ ਨਾਲੋਂ ਵੱਧ ਕੇ ਵਫ਼ਾ ਨਿਭਾਉਂਦਾ (24)

    • 19

      • ਡੂੰਘੀ ਸਮਝ ਗੁੱਸੇ ਨੂੰ ਠੰਢਾ ਕਰਦੀ ਹੈ (11)

      • ਝਗੜਾਲੂ ਪਤਨੀ ਚੋਂਦੀ ਹੋਈ ਛੱਤ ਵਰਗੀ ਹੈ (13)

      • ਸਮਝਦਾਰ ਪਤਨੀ ਯਹੋਵਾਹ ਵੱਲੋਂ ਮਿਲਦੀ ਹੈ (14)

      • ਜਦ ਤਕ ਆਸ ਹੈ, ਬੱਚੇ ਨੂੰ ਅਨੁਸ਼ਾਸਨ ਦੇ (18)

      • ਸਲਾਹ ਨੂੰ ਸੁਣਨਾ ਬੁੱਧੀਮਾਨੀ ਹੈ (20)

    • 20

      • ਦਾਖਰਸ ਮਖੌਲ ਉਡਾਉਂਦਾ (1)

      • ਸਿਆਲ਼ ਵਿਚ ਆਲਸੀ ਹਲ਼ ਨਹੀਂ ਵਾਹੁੰਦਾ (4)

      • ਆਦਮੀ ਦੇ ਵਿਚਾਰ ਡੂੰਘੇ ਪਾਣੀਆਂ ਵਰਗੇ (5)

      • ਕਾਹਲੀ ਵਿਚ ਸੁੱਖਣਾ ਸੁੱਖਣ ਤੋਂ ਖ਼ਬਰਦਾਰ (25)

      • ਨੌਜਵਾਨਾਂ ਦੀ ਤਾਕਤ ਉਨ੍ਹਾਂ ਦੀ ਸ਼ਾਨ ਹੈ (29)

    • 21

      • ਰਾਜੇ ਦੇ ਮਨ ਨੂੰ ਯਹੋਵਾਹ ਮੋੜਦਾ ਹੈ (1)

      • ਨਿਆਂ ਬਲੀਦਾਨ ਚੜ੍ਹਾਉਣ ਨਾਲੋਂ ਚੰਗਾ (3)

      • ਮਿਹਨਤ ਨਾਲ ਸਫ਼ਲਤਾ ਮਿਲਦੀ (5)

      • ਗ਼ਰੀਬ ਦੀ ਨਾ ਸੁਣਨ ਵਾਲੇ ਦੀ ਵੀ ਨਹੀਂ ਸੁਣੀ ਜਾਵੇਗੀ (13)

      • ਯਹੋਵਾਹ ਅੱਗੇ ਕੋਈ ਬੁੱਧ ਨਹੀਂ ਟਿਕ ਸਕਦੀ (30)

    • 22

      • ਚੰਗਾ ਨਾਂ ਬਹੁਤੀ ਧਨ-ਦੌਲਤ ਨਾਲੋਂ ਬਿਹਤਰ (1)

      • ਸ਼ੁਰੂ ਤੋਂ ਦਿੱਤੀ ਸਿਖਲਾਈ ਜ਼ਿੰਦਗੀ ਭਰ ਕੰਮ ਆਉਂਦੀ ਹੈ (6)

      • ਆਲਸੀ ਡਰਦਾ ਹੈ ਕਿ ਬਾਹਰ ਸ਼ੇਰ ਹੈ (13)

      • ਤਾੜਨਾ ਮੂਰਖਤਾ ਦੂਰ ਕਰਦੀ (15)

      • ਮਾਹਰ ਆਦਮੀ ਰਾਜਿਆਂ ਦੀ ਸੇਵਾ ਕਰਦਾ ਹੈ (29)

    • 23

      • ਸੋਚ-ਸਮਝ ਕੇ ਸੱਦਾ ਕਬੂਲ ਕਰ (2)

      • ਧਨ-ਦੌਲਤ ਪਿੱਛੇ ਨਾ ਭੱਜ (4)

      • ਧਨ-ਦੌਲਤ ਖੰਭ ਲਾ ਕੇ ਉੱਡ ਸਕਦੀ (5)

      • ਸ਼ਰਾਬੀਆਂ ਨਾਲ ਨਾ ਰਲ਼ (20)

      • ਸ਼ਰਾਬ ਸੱਪ ਵਾਂਗ ਡੱਸੇਗੀ (32)

    • 24

      • ਬੁਰੇ ਆਦਮੀਆਂ ਨਾਲ ਈਰਖਾ ਨਾ ਕਰ (1)

      • ਬੁੱਧ ਨਾਲ ਘਰ ਬਣਦਾ ਹੈ (3)

      • ਧਰਮੀ ਡਿਗ ਕੇ ਵੀ ਉੱਠ ਖੜ੍ਹਾ ਹੋਵੇਗਾ (16)

      • ਬਦਲਾ ਨਾ ਲੈ (29)

      • ਉਂਘਲਾਉਣਾ ਗ਼ਰੀਬੀ ਲਿਆਉਂਦਾ (33, 34)

  • ਸੁਲੇਮਾਨ ਦੀਆਂ ਕਹਾਵਤਾਂ ਜਿਨ੍ਹਾਂ ਦੀ ਰਾਜਾ ਹਿਜ਼ਕੀਯਾਹ ਦੇ ਆਦਮੀਆਂ ਨੇ ਨਕਲ ਕੀਤੀ (25:1–29:27)

    • 25

      • ਰਾਜ਼ ਜ਼ਾਹਰ ਨਾ ਕਰ (9)

      • ਸੋਚ-ਸਮਝ ਕੇ ਕਹੀ ਗੱਲ (11)

      • ਦੂਜਿਆਂ ਦੇ ਘਰ ਵਾਰ-ਵਾਰ ਨਾ ਜਾਹ (17)

      • ਦੁਸ਼ਮਣ ਦੇ ਸਿਰ ਉੱਤੇ ਕੋਲਿਆਂ ਦਾ ਢੇਰ (21, 22)

      • ਚੰਗੀ ਖ਼ਬਰ ਠੰਢੇ ਪਾਣੀ ਵਾਂਗ (25)

    • 26

      • ਆਲਸੀ ਦਾ ਵਰਣਨ (13-16)

      • ਦੂਜਿਆਂ ਦੇ ਝਗੜੇ ਵਿਚ ਨਾ ਪੈ (17)

      • ਕਿਸੇ ਦਾ ਮਜ਼ਾਕ ਨਾ ਉਡਾ (18, 19)

      • ਲੱਕੜ ਨਹੀਂ, ਤਾਂ ਅੱਗ ਨਹੀਂ (20, 21)

      • ਬਦਨਾਮ ਕਰਨ ਵਾਲੇ ਦੀਆਂ ਗੱਲਾਂ ਸੁਆਦ ਬੁਰਕੀਆਂ ਵਰਗੀਆਂ (22)

    • 27

      • ਦੋਸਤ ਵੱਲੋਂ ਤਾੜਨਾ ਫ਼ਾਇਦੇਮੰਦ (5, 6)

      • ਮੇਰੇ ਪੁੱਤਰ, ਮੇਰੇ ਜੀਅ ਨੂੰ ਖ਼ੁਸ਼ ਕਰੀਂ (11)

      • ਲੋਹਾ ਲੋਹੇ ਨੂੰ ਤਿੱਖਾ ਕਰਦਾ (17)

      • ਆਪਣੇ ਇੱਜੜ ਨੂੰ ਜਾਣ (23)

      • ਧਨ-ਦੌਲਤ ਹਮੇਸ਼ਾ ਨਹੀਂ ਰਹਿੰਦੀ (24)

    • 28

      • ਕਹਿਣਾ ਨਾ ਮੰਨਣ ਵਾਲੇ ਦੀ ਪ੍ਰਾਰਥਨਾ ਘਿਣਾਉਣੀ (9)

      • ਅਪਰਾਧ ਮੰਨਣ ਵਾਲੇ ਉੱਤੇ ਰਹਿਮ ਕੀਤਾ ਜਾਂਦਾ ਹੈ (13)

      • ਰਾਤੋ-ਰਾਤ ਅਮੀਰ ਬਣਨ ਵਾਲਾ ਨਿਰਦੋਸ਼ ਨਹੀਂ ਰਹਿੰਦਾ (20)

      • ਚਾਪਲੂਸੀ ਨਾਲੋਂ ਤਾੜਨਾ ਚੰਗੀ (23)

      • ਖੁੱਲ੍ਹੇ ਦਿਲ ਵਾਲੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ (27)

    • 29

      • ਜਿਸ ਬੱਚੇ ਨੂੰ ਰੋਕਿਆ-ਟੋਕਿਆ ਨਾ ਜਾਵੇ, ਉਹ ਸ਼ਰਮਿੰਦਾ ਕਰਦਾ ਹੈ (15)

      • ਦਰਸ਼ਣ ਤੋਂ ਬਿਨਾਂ ਲੋਕ ਮਨ-ਮਰਜ਼ੀ ਕਰਦੇ ਹਨ (18)

      • ਕ੍ਰੋਧ ਕਰਨ ਵਾਲਾ ਝਗੜਾ ਛੇੜਦਾ (22)

      • ਨਿਮਰ ਇਨਸਾਨ ਆਦਰ ਪਾਉਂਦਾ (23)

      • ਇਨਸਾਨਾਂ ਦਾ ਖ਼ੌਫ਼ ਇਕ ਫੰਦਾ (25)

  • 30

    • ਆਗੂਰ ਦੀਆਂ ਗੱਲਾਂ (1-33)

      • ਮੈਨੂੰ ਨਾ ਗ਼ਰੀਬੀ ਦੇ, ਨਾ ਹੀ ਦੌਲਤ (8)

      • ਕਦੇ ਨਾ ਰੱਜਣ ਵਾਲੀਆਂ ਚੀਜ਼ਾਂ (15, 16)

      • ਚੀਜ਼ਾਂ ਤੇ ਜੀਵ ਜੋ ਕੋਈ ਨਿਸ਼ਾਨ ਨਹੀਂ ਛੱਡਦੇ (18, 19)

      • ਹਰਾਮਕਾਰ ਔਰਤ (20)

      • ਕੁਦਰਤੀ ਤੌਰ ਤੇ ਬੁੱਧੀਮਾਨ ਜੀਵ (24)

  • 31

    • ਰਾਜਾ ਲਮੂਏਲ ਦੀਆਂ ਗੱਲਾਂ (1-31)

      • ਗੁਣਵਾਨ ਪਤਨੀ ਕਿਹਨੂੰ ਮਿਲਦੀ ਹੈ? (10)

      • ਕੰਮ-ਕਾਜੀ ਅਤੇ ਮਿਹਨਤੀ (17)

      • ਦਇਆ ਉਸ ਦੀ ਜ਼ਬਾਨ ʼਤੇ ਹੈ (26)

      • ਬੱਚੇ ਤੇ ਪਤੀ ਉਸ ਦੀ ਤਾਰੀਫ਼ ਕਰਦੇ ਹਨ (28)

      • ਆਕਰਸ਼ਣ ਅਤੇ ਸੁੰਦਰਤਾ ਪਲ ਭਰ ਦੀ (30)