Skip to content

Skip to table of contents

ਉਤਪਤ ਦੀ ਕਿਤਾਬ

ਅਧਿਆਇ

ਅਧਿਆਵਾਂ ਦਾ ਸਾਰ

  • 1

    • ਆਕਾਸ਼ ਅਤੇ ਧਰਤੀ ਦੀ ਸ੍ਰਿਸ਼ਟੀ (1, 2)

    • ਛੇ ਦਿਨਾਂ ਦੌਰਾਨ ਧਰਤੀ ਦੀ ਤਿਆਰੀ (3-31)

      • ਪਹਿਲਾ ਦਿਨ: ਚਾਨਣ; ਦਿਨ ਅਤੇ ਰਾਤ (3-5)

      • ਦੂਜਾ ਦਿਨ: ਖਾਲੀ ਥਾਂ (6-8)

      • ਤੀਜਾ ਦਿਨ: ਸੁੱਕੀ ਜ਼ਮੀਨ ਅਤੇ ਪੇੜ-ਪੌਦੇ (9-13)

      • ਚੌਥਾ ਦਿਨ: ਆਕਾਸ਼ ਵਿਚ ਜੋਤਾਂ (14-19)

      • ਪੰਜਵਾਂ ਦਿਨ: ਮੱਛੀਆਂ ਅਤੇ ਪੰਛੀ (20-23)

      • ਛੇਵਾਂ ਦਿਨ: ਜਾਨਵਰ ਅਤੇ ਇਨਸਾਨ (24-31)

  • 2

    • ਪਰਮੇਸ਼ੁਰ ਨੇ ਸੱਤਵੇਂ ਦਿਨ ਆਰਾਮ ਕੀਤਾ (1-3)

    • ਆਕਾਸ਼ ਤੇ ਧਰਤੀ ਦਾ ਸਿਰਜਣਹਾਰ ਯਹੋਵਾਹ ਪਰਮੇਸ਼ੁਰ (4)

    • ਅਦਨ ਦੇ ਬਾਗ਼ ਵਿਚ ਆਦਮੀ ਅਤੇ ਔਰਤ (5-25)

      • ਆਦਮੀ ਨੂੰ ਮਿੱਟੀ ਤੋਂ ਰਚਿਆ (7)

      • ਗਿਆਨ ਦੇ ਦਰਖ਼ਤ ਦਾ ਫਲ ਖਾਣ ਦੀ ਮਨਾਹੀ (15-17)

      • ਔਰਤ ਦੀ ਰਚਨਾ (18-25)

  • 3

    • ਇਨਸਾਨ ਦੇ ਪਾਪ ਦੀ ਸ਼ੁਰੂਆਤ (1-13)

      • ਪਹਿਲਾ ਝੂਠ (4, 5)

    • ਯਹੋਵਾਹ ਨੇ ਬਾਗ਼ੀਆਂ ਨੂੰ ਸਜ਼ਾ ਸੁਣਾਈ (14-24)

      • ਔਰਤ ਦੀ ਸੰਤਾਨ ਬਾਰੇ ਭਵਿੱਖਬਾਣੀ (15)

      • ਅਦਨ ਵਿੱਚੋਂ ਕੱਢਿਆ ਗਿਆ (23, 24)

  • 4

    • ਕਾਇਨ ਅਤੇ ਹਾਬਲ (1-16)

    • ਕਾਇਨ ਦੀ ਸੰਤਾਨ (17-24)

    • ਸੇਥ ਅਤੇ ਉਸ ਦਾ ਪੁੱਤਰ ਅਨੋਸ਼ (25, 26)

  • 5

    • ਆਦਮ ਤੋਂ ਲੈ ਕੇ ਨੂਹ ਤਕ (1-32)

      • ਆਦਮ ਦੇ ਧੀਆਂ-ਪੁੱਤਰ ਹੋਏ (4)

      • ਹਨੋਕ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ (21-24)

  • 6

    • ਪਰਮੇਸ਼ੁਰ ਦੇ ਪੁੱਤਰਾਂ ਨੇ ਧਰਤੀ ʼਤੇ ਔਰਤਾਂ ਨਾਲ ਵਿਆਹ ਕਰਾਏ (1-3)

    • ਦੈਂਤਾਂ ਦਾ ਜਨਮ (4)

    • ਇਨਸਾਨ ਦੀ ਬੁਰਾਈ ਦੇਖ ਕੇ ਯਹੋਵਾਹ ਦੁਖੀ ਹੋਇਆ (5-8)

    • ਨੂਹ ਨੂੰ ਕਿਸ਼ਤੀ ਬਣਾਉਣ ਦਾ ਕੰਮ ਮਿਲਿਆ (9-16)

    • ਪਰਮੇਸ਼ੁਰ ਨੇ ਜਲ-ਪਰਲੋ ਦਾ ਐਲਾਨ ਕੀਤਾ (17-22)

  • 7

    • ਕਿਸ਼ਤੀ ਵਿਚ ਵੜਨਾ (1-10)

    • ਪੂਰੀ ਦੁਨੀਆਂ ਵਿਚ ਜਲ-ਪਰਲੋ (11-24)

  • 8

    • ਜਲ-ਪਰਲੋ ਦੇ ਪਾਣੀਆਂ ਦਾ ਘਟਣਾ (1-14)

      • ਘੁੱਗੀ ਨੂੰ ਬਾਹਰ ਛੱਡਣਾ (8-12)

    • ਕਿਸ਼ਤੀ ਵਿੱਚੋਂ ਬਾਹਰ ਆਉਣਾ (15-19)

    • ਧਰਤੀ ਲਈ ਪਰਮੇਸ਼ੁਰ ਦਾ ਵਾਅਦਾ (20-22)

  • 9

    • ਸਾਰੇ ਇਨਸਾਨਾਂ ਲਈ ਹਿਦਾਇਤਾਂ (1-7)

      • ਖ਼ੂਨ ਬਾਰੇ ਕਾਨੂੰਨ (4-6)

    • ਸਤਰੰਗੀ ਪੀਂਘ ਦਾ ਇਕਰਾਰ (8-17)

    • ਨੂਹ ਦੀ ਔਲਾਦ ਬਾਰੇ ਭਵਿੱਖਬਾਣੀਆਂ (18-29)

  • 10

    • ਕੌਮਾਂ ਦੀ ਸੂਚੀ (1-32)

      • ਯਾਫਥ ਦੀ ਔਲਾਦ (2-5)

      • ਹਾਮ ਦੀ ਔਲਾਦ (6-20)

        • ਨਿਮਰੋਦ ਦੀ ਯਹੋਵਾਹ ਦੇ ਖ਼ਿਲਾਫ਼ ਬਗਾਵਤ (8-12)

      • ਸ਼ੇਮ ਦੀ ਔਲਾਦ (21-31)

  • 11

    • ਬਾਬਲ ਦਾ ਬੁਰਜ (1-4)

    • ਯਹੋਵਾਹ ਨੇ ਭਾਸ਼ਾ ਬਦਲੀ (5-9)

    • ਸ਼ੇਮ ਤੋਂ ਲੈ ਕੇ ਅਬਰਾਮ ਤਕ (10-32)

      • ਤਾਰਹ ਦਾ ਪਰਿਵਾਰ (27)

      • ਅਬਰਾਮ ਨੇ ਊਰ ਸ਼ਹਿਰ ਛੱਡਿਆ (31)

  • 12

    • ਅਬਰਾਮ ਹਾਰਾਨ ਤੋਂ ਕਨਾਨ ਦੇਸ਼ ਗਿਆ (1-9)

      • ਅਬਰਾਮ ਨਾਲ ਪਰਮੇਸ਼ੁਰ ਦਾ ਵਾਅਦਾ (7)

    • ਮਿਸਰ ਵਿਚ ਅਬਰਾਮ ਅਤੇ ਸਾਰਈ (10-20)

  • 13

    • ਅਬਰਾਮ ਕਨਾਨ ਵਾਪਸ ਆਇਆ (1-4)

    • ਅਬਰਾਮ ਅਤੇ ਲੂਤ ਵੱਖ ਹੋਏ (5-13)

    • ਪਰਮੇਸ਼ੁਰ ਨੇ ਅਬਰਾਮ ਨਾਲ ਦੁਬਾਰਾ ਵਾਅਦਾ ਕੀਤਾ (14-18)

  • 14

    • ਅਬਰਾਮ ਨੇ ਲੂਤ ਨੂੰ ਬਚਾਇਆ (1-16)

    • ਮਲਕਿਸਿਦਕ ਨੇ ਅਬਰਾਮ ਨੂੰ ਬਰਕਤ ਦਿੱਤੀ (17-24)

  • 15

    • ਅਬਰਾਮ ਨਾਲ ਪਰਮੇਸ਼ੁਰ ਦਾ ਇਕਰਾਰ (1-21)

      • 400 ਸਾਲਾਂ ਤਕ ਅਤਿਆਚਾਰ ਬਾਰੇ ਭਵਿੱਖਬਾਣੀ (13)

      • ਪਰਮੇਸ਼ੁਰ ਨੇ ਅਬਰਾਮ ਨਾਲ ਦੁਬਾਰਾ ਵਾਅਦਾ ਕੀਤਾ (18-21)

  • 16

    • ਹਾਜਰਾ ਅਤੇ ਇਸਮਾਏਲ (1-16)

  • 17

    • ਅਬਰਾਮ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣੇਗਾ (1-8)

      • ਅਬਰਾਮ ਦਾ ਨਾਂ ਅਬਰਾਹਾਮ ਰੱਖਿਆ ਗਿਆ (5)

    • ਸੁੰਨਤ ਦਾ ਇਕਰਾਰ (9-14)

    • ਸਾਰਈ ਦਾ ਨਾਂ ਸਾਰਾਹ ਰੱਖਿਆ ਗਿਆ (15-17)

    • ਇਸਹਾਕ ਦੇ ਜਨਮ ਦਾ ਵਾਅਦਾ (18-27)

  • 18

    • ਅਬਰਾਹਾਮ ਨੂੰ ਤਿੰਨ ਦੂਤ ਮਿਲੇ (1-8)

    • ਸਾਰਾਹ ਦੇ ਪੁੱਤਰ ਹੋਣ ਦਾ ਵਾਅਦਾ, ਉਹ ਹੱਸੀ (9-15)

    • ਅਬਰਾਹਾਮ ਨੇ ਸਦੂਮ ਵਾਸਤੇ ਮਿੰਨਤਾਂ ਕੀਤੀਆਂ (16-33)

  • 19

    • ਲੂਤ ਕੋਲ ਦੂਤ ਆਏ (1-11)

    • ਲੂਤ ਅਤੇ ਉਸ ਦੇ ਪਰਿਵਾਰ ਨੂੰ ਸ਼ਹਿਰ ਛੱਡਣ ਲਈ ਕਿਹਾ ਗਿਆ (12-22)

    • ਸਦੂਮ ਤੇ ਗਮੋਰਾ ਦਾ ਨਾਸ਼ (23-29)

      • ਲੂਤ ਦੀ ਪਤਨੀ ਲੂਣ ਦਾ ਬੁੱਤ ਬਣ ਗਈ (26)

    • ਲੂਤ ਅਤੇ ਉਸ ਦੀਆਂ ਧੀਆਂ (30-38)

      • ਮੋਆਬੀ ਅਤੇ ਅੰਮੋਨੀ ਕੌਮ ਦੀ ਸ਼ੁਰੂਆਤ (37, 38)

  • 20

    • ਅਬੀਮਲਕ ਤੋਂ ਸਾਰਾਹ ਨੂੰ ਬਚਾਇਆ ਗਿਆ (1-18)

  • 21

    • ਇਸਹਾਕ ਦਾ ਜਨਮ (1-7)

    • ਇਸਮਾਏਲ ਨੇ ਇਸਹਾਕ ਦਾ ਮਜ਼ਾਕ ਉਡਾਇਆ (8, 9)

    • ਹਾਜਰਾ ਅਤੇ ਇਸਮਾਏਲ ਨੂੰ ਭੇਜਿਆ ਗਿਆ (10-21)

    • ਅਬੀਮਲਕ ਨਾਲ ਅਬਰਾਹਾਮ ਦਾ ਇਕਰਾਰ (22-34)

  • 22

    • ਅਬਰਾਹਾਮ ਨੂੰ ਇਸਹਾਕ ਦੀ ਬਲ਼ੀ ਦੇਣ ਲਈ ਕਿਹਾ ਗਿਆ (1-19)

      • ਅਬਰਾਮ ਦੀ ਸੰਤਾਨ ਕਾਰਨ ਬਰਕਤ (15-18)

    • ਰਿਬਕਾਹ ਦਾ ਪਰਿਵਾਰ (20-24)

  • 23

    • ਸਾਰਾਹ ਦੀ ਮੌਤ ਅਤੇ ਉਸ ਨੂੰ ਦਫ਼ਨਾਇਆ ਜਾਣਾ (1-20)

  • 24

    • ਇਸਹਾਕ ਲਈ ਪਤਨੀ ਦੀ ਤਲਾਸ਼ (1-58)

    • ਰਿਬਕਾਹ ਇਸਹਾਕ ਨੂੰ ਮਿਲਣ ਗਈ (59-67)

  • 25

    • ਅਬਰਾਹਾਮ ਦਾ ਦੁਬਾਰਾ ਵਿਆਹ (1-6)

    • ਅਬਰਾਹਾਮ ਦੀ ਮੌਤ (7-11)

    • ਇਸਮਾਏਲ ਦੇ ਪੁੱਤਰ (12-18)

    • ਯਾਕੂਬ ਅਤੇ ਏਸਾਓ ਦਾ ਜਨਮ (19-26)

    • ਏਸਾਓ ਨੇ ਜੇਠੇ ਹੋਣ ਦਾ ਆਪਣਾ ਹੱਕ ਵੇਚਿਆ (27-34)

  • 26

    • ਗਰਾਰ ਵਿਚ ਇਸਹਾਕ ਅਤੇ ਰਿਬਕਾਹ (1-11)

      • ਪਰਮੇਸ਼ੁਰ ਨੇ ਇਸਹਾਕ ਨਾਲ ਵਾਅਦਾ ਪੱਕਾ ਕੀਤਾ (3-5)

    • ਖੂਹਾਂ ਬਾਰੇ ਝਗੜਾ (12-25)

    • ਅਬੀਮਲਕ ਨਾਲ ਇਸਹਾਕ ਦਾ ਇਕਰਾਰ (26-33)

    • ਏਸਾਓ ਦੀਆਂ ਦੋ ਹਿੱਤੀ ਪਤਨੀਆਂ (34, 35)

  • 27

    • ਯਾਕੂਬ ਨੂੰ ਇਸਹਾਕ ਤੋਂ ਬਰਕਤ ਮਿਲੀ (1-29)

    • ਏਸਾਓ ਨੇ ਬਰਕਤ ਮੰਗੀ, ਪਰ ਕੋਈ ਪਛਤਾਵਾ ਨਹੀਂ (30-40)

    • ਏਸਾਓ ਦੀ ਯਾਕੂਬ ਨਾਲ ਦੁਸ਼ਮਣੀ (41-46)

  • 28

    • ਇਸਹਾਕ ਨੇ ਯਾਕੂਬ ਨੂੰ ਪਦਨ-ਅਰਾਮ ਭੇਜਿਆ (1-9)

    • ਬੈਤੇਲ ਵਿਚ ਯਾਕੂਬ ਨੇ ਸੁਪਨਾ ਦੇਖਿਆ (10-22)

      • ਪਰਮੇਸ਼ੁਰ ਨੇ ਯਾਕੂਬ ਨਾਲ ਵਾਅਦਾ ਪੱਕਾ ਕੀਤਾ (13-15)

  • 29

    • ਯਾਕੂਬ ਰਾਕੇਲ ਨੂੰ ਮਿਲਿਆ (1-14)

    • ਯਾਕੂਬ ਨੂੰ ਰਾਕੇਲ ਨਾਲ ਪਿਆਰ ਹੋਇਆ (15-20)

    • ਯਾਕੂਬ ਦਾ ਲੇਆਹ ਅਤੇ ਰਾਕੇਲ ਨਾਲ ਵਿਆਹ (21-29)

    • ਲੇਆਹ ਤੋਂ ਯਾਕੂਬ ਦੇ ਚਾਰ ਪੁੱਤਰ: ਰਊਬੇਨ, ਸ਼ਿਮਓਨ, ਲੇਵੀ ਅਤੇ ਯਹੂਦਾਹ (30-35)

  • 30

    • ਬਿਲਹਾਹ ਨੇ ਦਾਨ ਅਤੇ ਨਫ਼ਤਾਲੀ ਨੂੰ ਜਨਮ ਦਿੱਤਾ (1-8)

    • ਜਿਲਫਾਹ ਨੇ ਗਾਦ ਅਤੇ ਆਸ਼ੇਰ ਨੂੰ ਜਨਮ ਦਿੱਤਾ (9-13)

    • ਲੇਆਹ ਨੇ ਯਿਸਾਕਾਰ ਅਤੇ ਜ਼ਬੂਲੁਨ ਨੂੰ ਜਨਮ ਦਿੱਤਾ (14-21)

    • ਰਾਕੇਲ ਨੇ ਯੂਸੁਫ਼ ਨੂੰ ਜਨਮ ਦਿੱਤਾ (22-24)

    • ਯਾਕੂਬ ਦਾ ਇੱਜੜ ਵਧਿਆ-ਫੁੱਲਿਆ (25-43)

  • 31

    • ਯਾਕੂਬ ਚੋਰੀ-ਛਿਪੇ ਕਨਾਨ ਨੂੰ ਚਲਾ ਗਿਆ (1-18)

    • ਲਾਬਾਨ ਨੇ ਯਾਕੂਬ ਦਾ ਪਿੱਛਾ ਕੀਤਾ (19-35)

    • ਲਾਬਾਨ ਨਾਲ ਯਾਕੂਬ ਦਾ ਇਕਰਾਰ (36-55)

  • 32

    • ਯਾਕੂਬ ਨੂੰ ਦੂਤ ਮਿਲੇ (1, 2)

    • ਯਾਕੂਬ ਨੇ ਏਸਾਓ ਨੂੰ ਮਿਲਣ ਦੀ ਤਿਆਰੀ ਕੀਤੀ (3-23)

    • ਯਾਕੂਬ ਦਾ ਇਕ ਦੂਤ ਨਾਲ ਘੋਲ (24-32)

      • ਯਾਕੂਬ ਦਾ ਨਾਂ ਇਜ਼ਰਾਈਲ ਰੱਖਿਆ ਗਿਆ (28)

  • 33

    • ਯਾਕੂਬ ਏਸਾਓ ਨੂੰ ਮਿਲਿਆ (1-16)

    • ਯਾਕੂਬ ਸ਼ਕਮ ਨੂੰ ਗਿਆ (17-20)

  • 34

    • ਦੀਨਾਹ ਦਾ ਬਲਾਤਕਾਰ (1-12)

    • ਯਾਕੂਬ ਦੇ ਮੁੰਡਿਆਂ ਦੀ ਚਾਲ (13-31)

  • 35

    • ਯਾਕੂਬ ਨੇ ਝੂਠੇ ਦੇਵੀ-ਦੇਵਤਿਆਂ ਦੇ ਬੁੱਤ ਸੁੱਟੇ (1-4)

    • ਯਾਕੂਬ ਬੈਤੇਲ ਨੂੰ ਵਾਪਸ ਆਇਆ (5-15)

    • ਬਿਨਯਾਮੀਨ ਦਾ ਜਨਮ; ਰਾਕੇਲ ਦੀ ਮੌਤ (16-20)

    • ਇਜ਼ਰਾਈਲ ਦੇ 12 ਪੁੱਤਰ (21-26)

    • ਇਸਹਾਕ ਦੀ ਮੌਤ (27-29)

  • 36

    • ਏਸਾਓ ਦੀ ਔਲਾਦ (1-30)

    • ਅਦੋਮ ਦੇ ਰਾਜੇ ਅਤੇ ਸ਼ੇਖ਼ (31-43)

  • 37

    • ਯੂਸੁਫ਼ ਦੇ ਸੁਪਨੇ (1-11)

    • ਯੂਸੁਫ਼ ਅਤੇ ਉਸ ਦੇ ਈਰਖਾਲੂ ਭਰਾ (12-24)

    • ਯੂਸੁਫ਼ ਨੂੰ ਗ਼ੁਲਾਮੀ ਵਿਚ ਵੇਚਿਆ ਗਿਆ (25-36)

  • 38

    • ਯਹੂਦਾਹ ਅਤੇ ਤਾਮਾਰ (1-30)

  • 39

    • ਪੋਟੀਫਰ ਦੇ ਘਰ ਵਿਚ ਯੂਸੁਫ਼ (1-6)

    • ਯੂਸੁਫ਼ ਨੇ ਪੋਟੀਫਰ ਦੀ ਪਤਨੀ ਦਾ ਵਿਰੋਧ ਕੀਤਾ (7-20)

    • ਯੂਸੁਫ਼ ਜੇਲ੍ਹ ਵਿਚ (21-23)

  • 40

    • ਯੂਸੁਫ਼ ਨੇ ਕੈਦੀਆਂ ਦੇ ਸੁਪਨਿਆਂ ਦਾ ਮਤਲਬ ਦੱਸਿਆ (1-19)

      • “ਪਰਮੇਸ਼ੁਰ ਹੀ ਸੁਪਨਿਆਂ ਦਾ ਮਤਲਬ ਦੱਸ ਸਕਦਾ ਹੈ” (8)

    • ਫਿਰਊਨ ਦੇ ਜਨਮ-ਦਿਨ ਦੀ ਦਾਅਵਤ (20-23)

  • 41

    • ਯੂਸੁਫ਼ ਨੇ ਫਿਰਊਨ ਦੇ ਸੁਪਨਿਆਂ ਦਾ ਮਤਲਬ ਦੱਸਿਆ (1-36)

    • ਫਿਰਊਨ ਨੇ ਯੂਸੁਫ਼ ਨੂੰ ਉੱਚਾ ਰੁਤਬਾ ਦਿੱਤਾ (37-46ੳ)

    • ਯੂਸੁਫ਼ ਨੇ ਅਨਾਜ ਇਕੱਠਾ ਕੀਤਾ ਅਤੇ ਵੇਚਿਆ (46ਅ-57)

  • 42

    • ਯੂਸੁਫ਼ ਦੇ ਭਰਾ ਮਿਸਰ ਗਏ (1-4)

    • ਯੂਸੁਫ਼ ਆਪਣੇ ਭਰਾਵਾਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪਰਖਿਆ (5-25)

    • ਉਸ ਦੇ ਭਰਾ ਯਾਕੂਬ ਕੋਲ ਵਾਪਸ ਆਏ (26-38)

  • 43

    • ਬਿਨਯਾਮੀਨ ਨੂੰ ਨਾਲ ਲੈ ਕੇ ਯੂਸੁਫ਼ ਦੇ ਭਰਾ ਦੂਜੀ ਵਾਰ ਮਿਸਰ ਗਏ (1-14)

    • ਯੂਸੁਫ਼ ਦੁਬਾਰਾ ਆਪਣੇ ਭਰਾਵਾਂ ਨੂੰ ਮਿਲਿਆ (15-23)

    • ਯੂਸੁਫ਼ ਦੀ ਆਪਣੇ ਭਰਾਵਾਂ ਨਾਲ ਦਾਅਵਤ (24-34)

  • 44

    • ਬਿਨਯਾਮੀਨ ਦੇ ਬੋਰੇ ਵਿਚ ਯੂਸੁਫ਼ ਦਾ ਚਾਂਦੀ ਦਾ ਪਿਆਲਾ (1-17)

    • ਯਹੂਦਾਹ ਨੇ ਬਿਨਯਾਮੀਨ ਲਈ ਤਰਲੇ ਕੀਤੇ (18-34)

  • 45

    • ਯੂਸੁਫ਼ ਨੇ ਆਪਣੀ ਪਛਾਣ ਜ਼ਾਹਰ ਕੀਤੀ (1-15)

    • ਯੂਸੁਫ਼ ਦੇ ਭਰਾ ਯਾਕੂਬ ਨੂੰ ਲੈਣ ਗਏ (16-28)

  • 46

    • ਯਾਕੂਬ ਅਤੇ ਉਸ ਦਾ ਘਰਾਣਾ ਮਿਸਰ ਆਇਆ (1-7)

    • ਮਿਸਰ ਜਾਣ ਵਾਲਿਆਂ ਦੇ ਨਾਂ (8-27)

    • ਯੂਸੁਫ਼ ਯਾਕੂਬ ਨੂੰ ਗੋਸ਼ਨ ਵਿਚ ਮਿਲਿਆ (28-34)

  • 47

    • ਯਾਕੂਬ ਫਿਰਊਨ ਨੂੰ ਮਿਲਿਆ (1-12)

    • ਯੂਸੁਫ਼ ਨੇ ਸਮਝਦਾਰੀ ਨਾਲ ਆਪਣਾ ਕੰਮ ਕੀਤਾ (13-26)

    • ਇਜ਼ਰਾਈਲ ਗੋਸ਼ਨ ਵਿਚ ਵੱਸਿਆ (27-31)

  • 48

    • ਯਾਕੂਬ ਨੇ ਯੂਸੁਫ਼ ਦੇ ਦੋ ਮੁੰਡਿਆਂ ਨੂੰ ਬਰਕਤ ਦਿੱਤੀ (1-12)

    • ਇਫ਼ਰਾਈਮ ਨੂੰ ਵੱਡੀਆਂ ਬਰਕਤਾਂ ਮਿਲੀਆਂ (13-22)

  • 49

    • ਯਾਕੂਬ ਨੇ ਮਰਦੇ ਵੇਲੇ ਭਵਿੱਖਬਾਣੀ ਕੀਤੀ (1-28)

      • ਸ਼ੀਲੋਹ ਯਹੂਦਾਹ ਦੇ ਖ਼ਾਨਦਾਨ ਵਿੱਚੋਂ ਆਵੇਗਾ (10)

    • ਯਾਕੂਬ ਨੇ ਆਪਣੇ ਦਫ਼ਨਾਏ ਜਾਣ ਬਾਰੇ ਹਿਦਾਇਤਾਂ ਦਿੱਤੀਆਂ (29-32)

    • ਯਾਕੂਬ ਦੀ ਮੌਤ (33)

  • 50

    • ਯੂਸੁਫ਼ ਨੇ ਯਾਕੂਬ ਨੂੰ ਕਨਾਨ ਵਿਚ ਦਫ਼ਨਾਇਆ (1-14)

    • ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਮਾਫ਼ ਕੀਤਾ (15-21)

    • ਯੂਸੁਫ਼ ਦੇ ਆਖ਼ਰੀ ਦਿਨ ਅਤੇ ਉਸ ਦੀ ਮੌਤ (22-26)

      • ਯੂਸੁਫ਼ ਨੇ ਆਪਣੀਆਂ ਹੱਡੀਆਂ ਬਾਰੇ ਹੁਕਮ ਦਿੱਤਾ (25)