Skip to content

Skip to table of contents

ਅੱਯੂਬ ਦੀ ਕਿਤਾਬ

ਅਧਿਆਇ

ਅਧਿਆਵਾਂ ਦਾ ਸਾਰ

  • 1

    • ਖਰਾ ਅੱਯੂਬ ਅਤੇ ਉਸ ਦੀ ਧਨ-ਦੌਲਤ (1-5)

    • ਸ਼ੈਤਾਨ ਨੇ ਅੱਯੂਬ ਦੇ ਇਰਾਦਿਆਂ ʼਤੇ ਸਵਾਲ ਖੜ੍ਹਾ ਕੀਤਾ (6-12)

    • ਅੱਯੂਬ ਦੀ ਜਾਇਦਾਦ ਤੇ ਬੱਚੇ ਨਹੀਂ ਰਹੇ (13-19)

    • ਅੱਯੂਬ ਨੇ ਪਰਮੇਸ਼ੁਰ ਨੂੰ ਕਸੂਰਵਾਰ ਨਹੀਂ ਠਹਿਰਾਇਆ (20-22)

  • 2

    • ਸ਼ੈਤਾਨ ਨੇ ਫਿਰ ਅੱਯੂਬ ਦੇ ਇਰਾਦਿਆਂ ʼਤੇ ਸਵਾਲ ਖੜ੍ਹਾ ਕੀਤਾ (1-5)

    • ਅੱਯੂਬ ਦੇ ਸਰੀਰ ਨੂੰ ਕਸ਼ਟ ਦੇਣ ਦੀ ਸ਼ੈਤਾਨ ਨੂੰ ਇਜਾਜ਼ਤ (6-8)

    • ਅੱਯੂਬ ਦੀ ਪਤਨੀ: “ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾ!” (9, 10)

    • ਅੱਯੂਬ ਦੇ ਤਿੰਨ ਸਾਥੀ ਆਏ (11-13)

  • 3

    • ਅੱਯੂਬ ਨੇ ਆਪਣੇ ਜੰਮਣ ʼਤੇ ਅਫ਼ਸੋਸ ਜਤਾਇਆ (1-26)

      • ਆਪਣੇ ਦੁੱਖਾਂ ਦਾ ਕਾਰਨ ਪੁੱਛਿਆ (20, 21)

  • 4

    • ਅਲੀਫਾਜ਼ ਦਾ ਪਹਿਲਾ ਭਾਸ਼ਣ (1-21)

      • ਅੱਯੂਬ ਦੀ ਵਫ਼ਾਦਾਰੀ ਦਾ ਮਜ਼ਾਕ ਉਡਾਇਆ (7, 8)

      • ਇਕ ਅਦਿੱਖ ਪ੍ਰਾਣੀ ਦਾ ਸੰਦੇਸ਼ ਸੁਣਾਇਆ (12-17)

      • ‘ਪਰਮੇਸ਼ੁਰ ਨੂੰ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ’ (18)

  • 5

    • ਅਲੀਫਾਜ਼ ਦਾ ਪਹਿਲਾ ਭਾਸ਼ਣ ਜਾਰੀ (1-27)

      • ‘ਪਰਮੇਸ਼ੁਰ ਬੁੱਧੀਮਾਨਾਂ ਨੂੰ ਉਨ੍ਹਾਂ ਦੀ ਆਪਣੀ ਹੀ ਚਤੁਰਾਈ ਵਿਚ ਫਸਾਉਂਦਾ ਹੈ’ (13)

      • ‘ਅੱਯੂਬ ਪਰਮੇਸ਼ੁਰ ਦੇ ਅਨੁਸ਼ਾਸਨ ਨੂੰ ਨਾ ਠੁਕਰਾਵੇ’ (17)

  • 6

    • ਅੱਯੂਬ ਦਾ ਜਵਾਬ (1-30)

      • ਦਾਅਵਾ ਕੀਤਾ ਕਿ ਉਸ ਦੀ ਦੁਹਾਈ ਜਾਇਜ਼ ਹੈ (2-6)

      • ਉਸ ਨੂੰ ਦਿਲਾਸਾ ਦੇਣ ਵਾਲੇ ਧੋਖੇਬਾਜ਼ (15-18)

      • “ਸੱਚੀਆਂ ਗੱਲਾਂ ਦੁੱਖ ਨਹੀਂ ਪਹੁੰਚਾਉਂਦੀਆਂ!” (25)

  • 7

    • ਅੱਯੂਬ ਦਾ ਜਵਾਬ ਜਾਰੀ ਰਿਹਾ (1-21)

      • ਜ਼ਿੰਦਗੀ ਜਬਰੀ ਮਜ਼ਦੂਰੀ ਵਰਗੀ (1, 2)

      • “ਤੂੰ ਮੈਨੂੰ ਹੀ ਆਪਣਾ ਨਿਸ਼ਾਨਾ ਕਿਉਂ ਬਣਾਇਆ?” (20)

  • 8

    • ਬਿਲਦਦ ਦਾ ਪਹਿਲਾ ਭਾਸ਼ਣ (1-22)

      • ਇਸ਼ਾਰਾ ਕੀਤਾ ਕਿ ਉਸ ਦੇ ਪੁੱਤਰਾਂ ਨੇ ਪਾਪ ਕੀਤਾ (4)

      • ‘ਜੇ ਤੂੰ ਸੱਚ-ਮੁੱਚ ਪਾਕ ਹੁੰਦਾ, ਤਾਂ ਪਰਮੇਸ਼ੁਰ ਤੇਰੀ ਰਾਖੀ ਕਰਦਾ’ (6)

      • ਇਸ਼ਾਰਾ ਕੀਤਾ ਕਿ ਅੱਯੂਬ ਪਰਮੇਸ਼ੁਰ ਨੂੰ ਨਹੀਂ ਮੰਨਦਾ (13)

  • 9

    • ਅੱਯੂਬ ਦਾ ਜਵਾਬ (1-35)

      • ਮਰਨਹਾਰ ਇਨਸਾਨ ਪਰਮੇਸ਼ੁਰ ਨਾਲ ਬਹਿਸ ਨਹੀਂ ਸਕਦਾ (2-4)

      • ‘ਪਰਮੇਸ਼ੁਰ ਦੇ ਕੰਮ ਸਮਝ ਤੋਂ ਪਰੇ ਹਨ’ (10)

      • ਪਰਮੇਸ਼ੁਰ ਨਾਲ ਕੋਈ ਲੜ ਨਹੀਂ ਸਕਦਾ (32)

  • 10

    • ਅੱਯੂਬ ਦਾ ਜਵਾਬ ਜਾਰੀ ਰਿਹਾ (1-22)

      • ‘ਪਰਮੇਸ਼ੁਰ ਮੇਰੇ ਨਾਲ ਕਿਉਂ ਲੜਦਾ ਹੈ?’ (2)

      • ਪਰਮੇਸ਼ੁਰ ਅਤੇ ਮਰਨਹਾਰ ਅੱਯੂਬ ਵਿਚ ਫ਼ਰਕ (4-12)

      • “ਮੈਨੂੰ ਕੁਝ ਰਾਹਤ ਮਿਲੇ” (20)

  • 11

    • ਸੋਫਰ ਦਾ ਪਹਿਲਾ ਭਾਸ਼ਣ (1-20)

      • ਅੱਯੂਬ ʼਤੇ ਖੋਖਲੀਆਂ ਗੱਲਾਂ ਕਰਨ ਦਾ ਦੋਸ਼ ਲਾਇਆ (2, 3)

      • ਅੱਯੂਬ ਨੂੰ ਕਿਹਾ ਕਿ ਉਹ ਬੁਰਾਈ ਨੂੰ ਦੂਰ ਕਰੇ (14)

  • 12

    • ਅੱਯੂਬ ਦਾ ਜਵਾਬ (1-25)

      • “ਮੈਂ ਤੁਹਾਡੇ ਤੋਂ ਘੱਟ ਨਹੀਂ” (3)

      • ‘ਮੈਂ ਮਜ਼ਾਕ ਬਣ ਕੇ ਰਹਿ ਗਿਆ ਹਾਂ’ (4)

      • ‘ਪਰਮੇਸ਼ੁਰ ਕੋਲ ਬੁੱਧ ਹੈ’ (13)

      • ਪਰਮੇਸ਼ੁਰ ਨਿਆਂਕਾਰਾਂ ਤੇ ਰਾਜਿਆਂ ਤੋਂ ਉੱਚਾ ਹੈ (17, 18)

  • 13

    • ਅੱਯੂਬ ਦਾ ਜਵਾਬ ਜਾਰੀ ਰਿਹਾ (1-28)

      • ‘ਮੈਂ ਪਰਮੇਸ਼ੁਰ ਨਾਲ ਗੱਲ ਕਰਾਂਗਾ’ (3)

      • ‘ਤੁਸੀਂ ਨਿਕੰਮੇ ਹਕੀਮ ਹੋ’ (4)

      • “ਮੈਨੂੰ ਪਤਾ ਕਿ ਮੈਂ ਸਹੀ ਹਾਂ” (18)

      • ਪੁੱਛਿਆ ਕਿ ਪਰਮੇਸ਼ੁਰ ਉਸ ਨੂੰ ਦੁਸ਼ਮਣ ਕਿਉਂ ਸਮਝਦਾ (24)

  • 14

    • ਅੱਯੂਬ ਦਾ ਜਵਾਬ ਜਾਰੀ ਰਿਹਾ (1-22)

      • ਆਦਮੀ ਥੋੜ੍ਹਿਆਂ ਦਿਨਾਂ ਦਾ ਹੈ ਤੇ ਦੁੱਖਾਂ ਨਾਲ ਲੱਦਿਆ ਹੋਇਆ ਹੈ (1)

      • “ਇਕ ਰੁੱਖ ਲਈ ਵੀ ਉਮੀਦ ਹੁੰਦੀ ਹੈ” (7)

      • “ਕਾਸ਼ ਕਿ ਤੂੰ ਮੈਨੂੰ ਕਬਰ ਵਿਚ ਲੁਕਾ ਦੇਵੇਂ!” (13)

      • “ਜੇ ਆਦਮੀ ਮਰ ਜਾਏ, ਤਾਂ ਕੀ ਉਹ ਦੁਬਾਰਾ ਜੀਉਂਦਾ ਹੋਵੇਗਾ?” (14)

      • ਪਰਮੇਸ਼ੁਰ ਆਪਣੇ ਹੱਥਾਂ ਦੇ ਕੰਮ ਲਈ ਤਰਸੇਗਾ। (15)

  • 15

    • ਅਲੀਫਾਜ਼ ਦਾ ਦੂਜਾ ਭਾਸ਼ਣ (1-35)

      • ਦਾਅਵਾ ਕੀਤਾ ਕਿ ਅੱਯੂਬ ਪਰਮੇਸ਼ੁਰ ਤੋਂ ਨਹੀਂ ਡਰਦਾ (4)

      • ਅੱਯੂਬ ਨੂੰ ਗੁਸਤਾਖ਼ ਕਿਹਾ (7-9)

      • ‘ਪਰਮੇਸ਼ੁਰ ਤਾਂ ਆਪਣੇ ਪਵਿੱਤਰ ਸੇਵਕਾਂ ਉੱਤੇ ਵੀ ਭਰੋਸਾ ਨਹੀਂ ਰੱਖਦਾ’ (15)

      • ‘ਦੁਸ਼ਟ ਕਸ਼ਟ ਸਹਿੰਦਾ ਹੈ’ (20-24)

  • 16

    • ਅੱਯੂਬ ਦਾ ਜਵਾਬ (1-22)

      • ‘ਤੁਸੀਂ ਮੇਰੀ ਤਕਲੀਫ਼ ਹੋਰ ਵਧਾ ਰਹੇ ਹੋ!’ (2)

      • ਦਾਅਵਾ ਕੀਤਾ ਕਿ ਪਰਮੇਸ਼ੁਰ ਨੇ ਉਸ ਨੂੰ ਆਪਣਾ ਨਿਸ਼ਾਨਾ ਬਣਾਇਆ (12)

  • 17

    • ਅੱਯੂਬ ਦਾ ਜਵਾਬ ਜਾਰੀ ਰਿਹਾ (1-16)

      • “ਮਜ਼ਾਕ ਕਰਨ ਵਾਲੇ ਮੈਨੂੰ ਘੇਰ ਲੈਂਦੇ ਹਨ” (2)

      • “ਉਸ ਨੇ ਮੈਨੂੰ ਲੋਕਾਂ ਵਿਚ ਘਿਰਣਾ ਦਾ ਪਾਤਰ ਬਣਾ ਦਿੱਤਾ ਹੈ” (6)

      • “ਕਬਰ ਮੇਰਾ ਘਰ ਬਣ ਜਾਵੇਗੀ” (13)

  • 18

    • ਬਿਲਦਦ ਦਾ ਦੂਜਾ ਭਾਸ਼ਣ (1-21)

      • ਪਾਪੀਆਂ ਦਾ ਅੰਜਾਮ ਦੱਸਿਆ (5-20)

      • ਇਸ਼ਾਰਾ ਕੀਤਾ ਕਿ ਅੱਯੂਬ ਪਰਮੇਸ਼ੁਰ ਨੂੰ ਨਹੀਂ ਜਾਣਦਾ (21)

  • 19

    • ਅੱਯੂਬ ਦਾ ਜਵਾਬ (1-29)

      • ਆਪਣੇ “ਦੋਸਤਾਂ” ਦੀ ਝਿੜਕ ਨੂੰ ਠੁਕਰਾਇਆ (1-6)

      • ਕਿਹਾ ਕਿ ਉਸ ਨੂੰ ਛੱਡ ਦਿੱਤਾ ਗਿਆ ਹੈ (13-19)

      • “ਮੇਰਾ ਛੁਡਾਉਣ ਵਾਲਾ ਜੀਉਂਦਾ ਹੈ” (25)

  • 20

    • ਸੋਫਰ ਦਾ ਦੂਜਾ ਭਾਸ਼ਣ (1-29)

      • ਅੱਯੂਬ ਦੁਆਰਾ ਬੇਇੱਜ਼ਤ ਹੋਇਆ ਮਹਿਸੂਸ ਕੀਤਾ (2, 3)

      • ਇਸ਼ਾਰਾ ਕੀਤਾ ਕਿ ਅੱਯੂਬ ਦੁਸ਼ਟ ਹੈ (5)

      • ਦਾਅਵਾ ਕੀਤਾ ਕਿ ਅੱਯੂਬ ਨੂੰ ਪਾਪ ਕਰ ਕੇ ਮਜ਼ਾ ਆਉਂਦਾ (12, 13)

  • 21

    • ਅੱਯੂਬ ਦਾ ਜਵਾਬ (1-34)

      • ‘ਇੱਦਾਂ ਕਿਉਂ ਹੁੰਦਾ ਹੈ ਕਿ ਦੁਸ਼ਟ ਵਧਦੇ-ਫੁੱਲਦੇ ਹਨ?’ (7-13)

      • “ਤਸੱਲੀ ਦੇਣ ਵਾਲਿਆਂ” ਦੀ ਪੋਲ ਖੋਲ੍ਹੀ (27-34)

  • 22

    • ਅਲੀਫਾਜ਼ ਦਾ ਤੀਜਾ ਭਾਸ਼ਣ (1-30)

      • “ਕੀ ਕੋਈ ਇਨਸਾਨ ਪਰਮੇਸ਼ੁਰ ਦੇ ਕੰਮ ਆ ਸਕਦਾ?” (2, 3)

      • ਦੋਸ਼ ਲਾਇਆ ਕਿ ਅੱਯੂਬ ਲਾਲਚੀ ਤੇ ਅਨਿਆਈ ਹੈ (6-9)

      • ‘ਪਰਮੇਸ਼ੁਰ ਵੱਲ ਮੁੜ ਅਤੇ ਖ਼ੁਸ਼ਹਾਲ ਹੋ’ (23)

  • 23

    • ਅੱਯੂਬ ਦਾ ਜਵਾਬ (1-17)

      • ਪਰਮੇਸ਼ੁਰ ਅੱਗੇ ਆਪਣਾ ਮੁਕੱਦਮਾ ਪੇਸ਼ ਕਰਨਾ ਚਾਹਿਆ (1-7)

      • ਕਿਹਾ ਕਿ ਉਹ ਪਰਮੇਸ਼ੁਰ ਨੂੰ ਨਹੀਂ ਲੱਭ ਸਕਦਾ (8, 9)

      • “ਮੈਂ ਬਿਨਾਂ ਭਟਕੇ ਉਸ ਦੇ ਰਾਹ ʼਤੇ ਚੱਲਦਾ ਰਿਹਾ” (11)

  • 24

    • ਅੱਯੂਬ ਦਾ ਜਵਾਬ ਜਾਰੀ ਰਿਹਾ (1-25)

      • ‘ਪਰਮੇਸ਼ੁਰ ਇਕ ਸਮਾਂ ਕਿਉਂ ਨਹੀਂ ਠਹਿਰਾਉਂਦਾ?’ (1)

      • ਕਿਹਾ ਕਿ ਪਰਮੇਸ਼ੁਰ ਬੁਰਾਈ ਹੋਣ ਦਿੰਦਾ ਹੈ (12)

      • ਪਾਪੀ ਹਨੇਰੇ ਨੂੰ ਪਿਆਰ ਕਰਦੇ ਹਨ (13-17)

  • 25

    • ਬਿਲਦਦ ਦਾ ਤੀਜਾ ਭਾਸ਼ਣ (1-6)

      • ‘ਮਰਨਹਾਰ ਇਨਸਾਨ ਪਰਮੇਸ਼ੁਰ ਅੱਗੇ ਬੇਕਸੂਰ ਕਿਵੇਂ ਠਹਿਰ ਸਕਦਾ?’ (4)

      • ਦਾਅਵਾ ਕੀਤਾ ਕਿ ਇਨਸਾਨ ਦੀ ਵਫ਼ਾਦਾਰੀ ਵਿਅਰਥ ਹੈ (5, 6)

  • 26

    • ਅੱਯੂਬ ਦਾ ਜਵਾਬ (1-14)

      • “ਤੂੰ ਤਾਂ ਕਮਜ਼ੋਰ ਦੀ ਇੰਨੀ ਮਦਦ ਕੀਤੀ ਹੈ ਕਿ ਪੁੱਛੋ ਹੀ ਨਾ!” (1-4)

      • ‘ਪਰਮੇਸ਼ੁਰ ਧਰਤੀ ਨੂੰ ਬਿਨਾਂ ਸਹਾਰੇ ਦੇ ਲਟਕਾਉਂਦਾ ਹੈ’ (7)

      • “ਉਸ ਦੇ ਕੰਮਾਂ ਦੀ ਝਲਕ ਹੀ ਹੈ” (14)

  • 27

    • ਅੱਯੂਬ ਨੇ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ (1-23)

      • “ਮੈਂ ਆਪਣੀ ਵਫ਼ਾਦਾਰੀ ਨਹੀਂ ਛੱਡਾਂਗਾ” (5)

      • ਨਾਸਤਿਕ ਲਈ ਕੋਈ ਉਮੀਦ ਨਹੀਂ (8)

      • ‘ਤੁਹਾਡੀਆਂ ਗੱਲਾਂ ਇੰਨੀਆਂ ਖੋਖਲੀਆਂ ਕਿਉਂ ਹਨ?’ (12)

      • ਦੁਸ਼ਟ ਕੋਲ ਕੁਝ ਨਹੀਂ ਬਚਦਾ (13-23)

  • 28

    • ਅੱਯੂਬ ਨੇ ਧਰਤੀ ਦੇ ਖ਼ਜ਼ਾਨਿਆਂ ਅਤੇ ਬੁੱਧ ਵਿਚ ਫ਼ਰਕ ਦੱਸਿਆ (1-28)

      • ਖਾਣ ਪੁੱਟਣ ਲਈ ਕੀਤੀ ਆਦਮੀ ਦੀ ਮਿਹਨਤ (1-11)

      • ਬੁੱਧ ਮੋਤੀਆਂ ਨਾਲੋਂ ਜ਼ਿਆਦਾ ਕੀਮਤੀ (18)

      • ਯਹੋਵਾਹ ਦਾ ਡਰ ਮੰਨਣਾ ਹੀ ਅਸਲੀ ਬੁੱਧ ਹੈ (28)

  • 29

    • ਅੱਯੂਬ ਨੇ ਦੁੱਖਾਂ ਤੋਂ ਪਹਿਲਾਂ ਦੇ ਖ਼ੁਸ਼ੀਆਂ ਭਰੇ ਦਿਨ ਯਾਦ ਕੀਤੇ (1-25)

      • ਸ਼ਹਿਰ ਦੇ ਦਰਵਾਜ਼ੇ ਕੋਲ ਇੱਜ਼ਤ-ਮਾਣ ਮਿਲਦਾ ਸੀ (7-10)

      • ਬੀਤੇ ਸਮੇਂ ਵਿਚ ਕੀਤੇ ਉਸ ਦੇ ਨਿਆਂ ਦੇ ਕੰਮ (11-17)

      • ਹਰ ਕੋਈ ਉਸ ਦੀ ਸਲਾਹ ਸੁਣਦਾ ਸੀ (21-23)

  • 30

    • ਅੱਯੂਬ ਨੇ ਆਪਣੇ ਬਦਲੇ ਹਾਲਾਤਾਂ ਬਾਰੇ ਦੱਸਿਆ (1-31)

      • ਨਿਕੰਮੇ ਲੋਕਾਂ ਦੁਆਰਾ ਮਜ਼ਾਕ (1-15)

      • ਲੱਗਾ ਕਿ ਪਰਮੇਸ਼ੁਰ ਨੇ ਕੋਈ ਮਦਦ ਨਹੀਂ ਕੀਤੀ (20, 21)

      • ‘ਮੇਰੀ ਚਮੜੀ ਕਾਲੀ ਹੋ ਗਈ’ (30)

  • 31

    • ਅੱਯੂਬ ਨੇ ਆਪਣੇ ਖਰੇ ਹੋਣ ਦੀ ਪੈਰਵੀ ਕੀਤੀ (1-40)

      • “ਆਪਣੀਆਂ ਅੱਖਾਂ ਨਾਲ ਇਕਰਾਰ” (1)

      • ਕਿਹਾ ਕਿ ਪਰਮੇਸ਼ੁਰ ਉਸ ਨੂੰ ਤੋਲੇ (6)

      • ਬਦਚਲਣ ਨਹੀਂ (9-12)

      • ਪੈਸੇ ਦਾ ਪ੍ਰੇਮੀ ਨਹੀਂ (24, 25)

      • ਮੂਰਤੀ-ਪੂਜਾ ਕਰਨ ਵਾਲਾ ਨਹੀਂ (26-28)

  • 32

    • ਜਵਾਨ ਅਲੀਹੂ ਚਰਚਾ ਵਿਚ ਸ਼ਾਮਲ ਹੋਇਆ (1-22)

      • ਅੱਯੂਬ ਅਤੇ ਉਸ ਦੇ ਸਾਥੀਆਂ ʼਤੇ ਗੁੱਸਾ ਆਇਆ (2, 3)

      • ਆਦਰ ਕਾਰਨ ਬੋਲਣ ਲਈ ਉਡੀਕ ਕੀਤੀ (6, 7)

      • ਸਿਰਫ਼ ਉਮਰ ਕਿਸੇ ਨੂੰ ਬੁੱਧੀਮਾਨ ਨਹੀਂ ਬਣਾਉਂਦੀ (9)

      • ਬੋਲਣ ਲਈ ਬੇਚੈਨ ਅਲੀਹੂ (18-20)

  • 33

    • ਖ਼ੁਦ ਨੂੰ ਧਰਮੀ ਸਮਝਣ ਵਾਲੇ ਅੱਯੂਬ ਨੂੰ ਅਲੀਹੂ ਨੇ ਝਿੜਕਿਆ (1-33)

      • ਰਿਹਾਈ ਦੀ ਕੀਮਤ ਮਿਲੀ (24)

      • ਜਵਾਨੀ ਦੀ ਤਾਕਤ ਮੁੜ ਆਵੇਗੀ (25)

  • 34

    • ਅਲੀਹੂ ਨੇ ਪਰਮੇਸ਼ੁਰ ਦੇ ਨਿਆਂ ਅਤੇ ਕੰਮਾਂ ਨੂੰ ਸਹੀ ਠਹਿਰਾਇਆ (1-37)

      • ਅੱਯੂਬ ਨੇ ਕਿਹਾ ਕਿ ਪਰਮੇਸ਼ੁਰ ਨੇ ਉਸ ਨੂੰ ਇਨਸਾਫ਼ ਨਹੀਂ ਦਿੱਤਾ (5)

      • ਸੱਚਾ ਪਰਮੇਸ਼ੁਰ ਕਦੇ ਦੁਸ਼ਟ ਕੰਮ ਨਹੀਂ ਕਰਦਾ (10)

      • ਅੱਯੂਬ ਕੋਲ ਗਿਆਨ ਨਹੀਂ (35)

  • 35

    • ਅਲੀਹੂ ਨੇ ਅੱਯੂਬ ਦੀਆਂ ਦਲੀਲਾਂ ਨੂੰ ਗ਼ਲਤ ਕਿਹਾ (1-16)

      • ਅੱਯੂਬ ਨੇ ਕਿਹਾ ਕਿ ਉਹ ਪਰਮੇਸ਼ੁਰ ਨਾਲੋਂ ਜ਼ਿਆਦਾ ਧਰਮੀ ਹੈ (2)

      • ਪਰਮੇਸ਼ੁਰ ਬਹੁਤ ਉੱਚਾ ਹੈ, ਪਾਪ ਨਾਲ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ (5, 6)

      • ਅੱਯੂਬ ਪਰਮੇਸ਼ੁਰ ਦੀ ਉਡੀਕ ਕਰੇ (14)

  • 36

    • ਅਲੀਹੂ ਨੇ ਪਰਮੇਸ਼ੁਰ ਦੀ ਮਹਾਨਤਾ ਨੂੰ ਵਡਿਆਇਆ (1-33)

      • ਕਹਿਣਾ ਮੰਨਣ ਵਾਲੇ ਖ਼ੁਸ਼ਹਾਲ; ਨਾਸਤਿਕ ਠੁਕਰਾਏ ਜਾਂਦੇ (11-13)

      • ‘ਕੀ ਕੋਈ ਪਰਮੇਸ਼ੁਰ ਵਰਗਾ ਸਿੱਖਿਅਕ ਹੈ?’ (22)

      • ਅੱਯੂਬ ਪਰਮੇਸ਼ੁਰ ਨੂੰ ਵਡਿਆਵੇ (24)

      • “ਪਰਮੇਸ਼ੁਰ ਦੀ ਮਹਾਨਤਾ ਨੂੰ ਅਸੀਂ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ” (26)

      • ਮੀਂਹ ਅਤੇ ਬਿਜਲੀ ਪਰਮੇਸ਼ੁਰ ਦੇ ਹੱਥਾਂ ਵਿਚ (27-33)

  • 37

    • ਕੁਦਰਤੀ ਤਾਕਤਾਂ ਪਰਮੇਸ਼ੁਰ ਦੀ ਮਹਾਨਤਾ ਜ਼ਾਹਰ ਕਰਦੀਆਂ ਹਨ (1-24)

      • ਪਰਮੇਸ਼ੁਰ ਇਨਸਾਨ ਦੇ ਕੰਮਾਂ ਨੂੰ ਰੋਕ ਸਕਦਾ ਹੈ (7)

      • “ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ʼਤੇ ਗੌਰ ਕਰ” (14)

      • ਪਰਮੇਸ਼ੁਰ ਨੂੰ ਸਮਝਣਾ ਇਨਸਾਨਾਂ ਦੇ ਵੱਸ ਤੋਂ ਬਾਹਰ (23)

      • ਕੋਈ ਇਨਸਾਨ ਆਪਣੇ ਆਪ ਨੂੰ ਬੁੱਧੀਮਾਨ ਨਾ ਸਮਝੇ (24)

  • 38

    • ਯਹੋਵਾਹ ਨੇ ਸਬਕ ਸਿਖਾਇਆ ਕਿ ਇਨਸਾਨ ਕਿੰਨਾ ਛੋਟਾ ਹੈ (1-41)

      • ‘ਧਰਤੀ ਦੀ ਸ੍ਰਿਸ਼ਟੀ ਵੇਲੇ ਤੂੰ ਕਿੱਥੇ ਸੀ?’ (4-6)

      • ਪਰਮੇਸ਼ੁਰ ਦੇ ਪੁੱਤਰਾਂ ਨੇ ਜੈ-ਜੈ ਕਾਰ ਕੀਤੀ (7)

      • ਕੁਦਰਤ ਬਾਰੇ ਸਵਾਲ (8-32)

      • ‘ਆਕਾਸ਼ ਲਈ ਠਹਿਰਾਏ ਨਿਯਮ’ (33)

  • 39

    • ਪਸ਼ੂ-ਪੰਛੀਆਂ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਕਿੰਨਾ ਘੱਟ ਜਾਣਦਾ (1-30)

      • ਪਹਾੜੀ ਬੱਕਰੀਆਂ ਅਤੇ ਹਿਰਨੀਆਂ (1-4)

      • ਜੰਗਲੀ ਗਧਾ (5-8)

      • ਜੰਗਲੀ ਸਾਨ੍ਹ (9-12)

      • ਸ਼ੁਤਰਮੁਰਗੀ (13-18)

      • ਘੋੜਾ (19-25)

      • ਬਾਜ਼ ਅਤੇ ਉਕਾਬ (26-30)

  • 40

    • ਯਹੋਵਾਹ ਵੱਲੋਂ ਪੁੱਛੇ ਗਏ ਹੋਰ ਸਵਾਲ (1-24)

      • ਅੱਯੂਬ ਨੇ ਕਬੂਲਿਆ ਕਿ ਉਸ ਕੋਲ ਕਹਿਣ ਲਈ ਕੁਝ ਨਹੀਂ (3-5)

      • “ਕੀ ਤੂੰ ਮੇਰੇ ਇਨਸਾਫ਼ ʼਤੇ ਉਂਗਲ ਚੁੱਕੇਂਗਾ?” (8)

      • ਪਰਮੇਸ਼ੁਰ ਨੇ ਬੇਹੀਮਥ ਦੀ ਤਾਕਤ ਬਾਰੇ ਦੱਸਿਆ (15-24)

  • 41

    • ਪਰਮੇਸ਼ੁਰ ਨੇ ਸ਼ਾਨਦਾਰ ਲਿਵਯਾਥਾਨ ਬਾਰੇ ਦੱਸਿਆ (1-34)

  • 42

    • ਅੱਯੂਬ ਦਾ ਯਹੋਵਾਹ ਨੂੰ ਜਵਾਬ (1-6)

    • ਤਿੰਨਾਂ ਸਾਥੀਆਂ ਨੂੰ ਦੋਸ਼ੀ ਠਹਿਰਾਇਆ ਗਿਆ (7-9)

    • ਯਹੋਵਾਹ ਨੇ ਅੱਯੂਬ ਨੂੰ ਸਭ ਕੁਝ ਵਾਪਸ ਕਰ ਦਿੱਤਾ (10-17)

      • ਅੱਯੂਬ ਦੇ ਧੀਆਂ-ਪੁੱਤਰ (13-15)