Skip to content

Skip to table of contents

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਕੀ ਗ਼ਰੀਬੀ ਤੋਂ ਬਿਨਾਂ ਦੁਨੀਆਂ ਹੋ ਸਕਦੀ ਹੈ?

ਰੱਬ ਗ਼ਰੀਬੀ ਤੋਂ ਬਗੈਰ ਦੁਨੀਆਂ ਕਿਵੇਂ ਲੈ ਕੇ ਆਵੇਗਾ?​—ਮੱਤੀ 6:9, 10.

ਅੱਤ ਦੀ ਗ਼ਰੀਬੀ ਕਾਰਨ ਹਰ ਸਾਲ ਲੱਖਾਂ ਹੀ ਲੋਕ ਕੁਪੋਸ਼ਣ ਅਤੇ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ। ਭਾਵੇਂ ਕਿ ਦੁਨੀਆਂ ਦੇ ਕਈ ਦੇਸ਼ ਖ਼ੁਸ਼ਹਾਲ ਹਨ, ਫਿਰ ਵੀ ਜ਼ਿਆਦਾਤਰ ਲੋਕ ਗ਼ਰੀਬੀ ਦੀ ਮਾਰ ਝੱਲ ਰਹੇ ਹਨ। ਬਾਈਬਲ ਦੱਸਦੀ ਹੈ ਕਿ ਗ਼ਰੀਬੀ ਦੀ ਸਮੱਸਿਆ ਕਾਫ਼ੀ ਚਿਰ ਤੋਂ ਚੱਲਦੀ ਆ ਰਹੀ ਹੈ।​—ਯੂਹੰਨਾ 12:8 ਪੜ੍ਹੋ।

ਦੁਨੀਆਂ ਦੀ ਇੱਕੋ ਹੀ ਸਰਕਾਰ ਇਸ ਨੂੰ ਖ਼ਤਮ ਕਰ ਸਕਦੀ ਹੈ। ਇਸ ਤਰ੍ਹਾਂ ਦੀ ਸਰਕਾਰ ਕੋਲ ਤਾਕਤ ਹੋਣੀ ਚਾਹੀਦੀ ਹੈ ਜਿਸ ਨਾਲ ਉਹ ਦੁਨੀਆਂ ਦੇ ਸਾਧਨਾਂ ਨੂੰ ਬਰਾਬਰ ਮਾਤਰਾ ਵਿਚ ਵੰਡ ਸਕੇ ਤੇ ਯੁੱਧਾਂ ਨੂੰ ਖ਼ਤਮ ਕਰ ਸਕੇ ਜੋ ਗ਼ਰੀਬੀ ਦੇ ਮੁੱਖ ਕਾਰਨ ਹਨ। ਰੱਬ ਨੇ ਇਸ ਤਰ੍ਹਾਂ ਦੀ ਸਰਕਾਰ ਲਿਆਉਣ ਦਾ ਵਾਅਦਾ ਕੀਤਾ ਹੈ।​—ਦਾਨੀਏਲ 2:44 ਪੜ੍ਹੋ।

ਗ਼ਰੀਬੀ ਦਾ ਸਫ਼ਾਇਆ ਕੌਣ ਕਰ ਸਕਦਾ ਹੈ?

ਰੱਬ ਨੇ ਆਪਣੇ ਪੁੱਤਰ ਯਿਸੂ ਨੂੰ ਮਨੁੱਖਜਾਤੀ ਉੱਤੇ ਰਾਜ ਕਰਨ ਲਈ ਚੁਣਿਆ ਹੈ। (ਜ਼ਬੂਰਾਂ ਦੀ ਪੋਥੀ 2:4-8) ਯਿਸੂ ਗ਼ਰੀਬਾਂ ਨੂੰ ਬਚਾਵੇਗਾ ਅਤੇ ਅਤਿਆਚਾਰਾਂ ਤੇ ਹਿੰਸਾ ਨੂੰ ਖ਼ਤਮ ਕਰੇਗਾ।​—ਜ਼ਬੂਰਾਂ ਦੀ ਪੋਥੀ 72:8, 12-14 ਪੜ੍ਹੋ।

ਵਾਅਦਾ ਕੀਤੇ ਗਏ ‘ਸ਼ਾਂਤੀ ਦੇ ਰਾਜ ਕੁਮਾਰ’ ਵਜੋਂ ਯਿਸੂ ਸਾਰੀ ਦੁਨੀਆਂ ਵਿਚ ਸ਼ਾਂਤੀ ਤੇ ਸੁਰੱਖਿਆ ਕਾਇਮ ਕਰੇਗਾ। ਫਿਰ ਧਰਤੀ ’ਤੇ ਸਾਰੇ ਲੋਕਾਂ ਕੋਲ ਆਪਣਾ ਘਰ ਹੋਵੇਗਾ, ਉਨ੍ਹਾਂ ਨੂੰ ਕੰਮ ਕਰਕੇ ਸੰਤੁਸ਼ਟੀ ਮਿਲੇਗੀ ਅਤੇ ਖਾਣ-ਪੀਣ ਨੂੰ ਬਹੁਤ ਸਾਰਾ ਹੋਵੇਗਾ।​—ਯਸਾਯਾਹ 9:6, 7; 65:21-23 ਪੜ੍ਹੋ। (w15-E 10/01)