Skip to content

ਪਰਮੇਸ਼ੁਰ ਦਾ ਰਾਜ ਕੀ ਕਰੇਗਾ?

ਪਰਮੇਸ਼ੁਰ ਦਾ ਰਾਜ ਕੀ ਕਰੇਗਾ?

ਬਾਈਬਲ ਕੀ ਕਹਿੰਦੀ ਹੈ?

 ਪਰਮੇਸ਼ੁਰ ਦਾ ਰਾਜ ਇਨਸਾਨਾਂ ਦੀਆਂ ਸਰਕਾਰਾਂ ਦਾ ਨਾਮੋ-ਨਿਸ਼ਾਨ ਮਿਟਾਵੇਗਾ ਅਤੇ ਆਪ ਪੂਰੀ ਧਰਤੀ ʼਤੇ ਰਾਜ ਕਰੇਗਾ। (ਦਾਨੀਏਲ 2:44; ਪ੍ਰਕਾਸ਼ ਦੀ ਕਿਤਾਬ 16:14) ਜਦੋਂ ਇੱਦਾਂ ਹੋਵੇਗਾ, ਤਾਂ ਪਰਮੇਸ਼ੁਰ ਦਾ ਰਾਜ . . .

  •   ਦੁਸ਼ਟਾਂ ਦਾ ਸਫ਼ਾਇਆ ਕਰੇਗਾ ਜਿਨ੍ਹਾਂ ਦੇ ਸੁਆਰਥ ਕਰਕੇ ਸਾਨੂੰ ਸਾਰਿਆਂ ਨੂੰ ਨੁਕਸਾਨ ਹੁੰਦਾ ਹੈ। “ਦੁਸ਼ਟ ਧਰਤੀ ਤੋਂ ਮਿਟਾ ਦਿੱਤੇ ਜਾਣਗੇ।”​—ਕਹਾਉਤਾਂ 2:22.

  •   ਸਾਰੇ ਯੁੱਧ ਖ਼ਤਮ ਕਰੇਗਾ। “[ਪਰਮੇਸ਼ੁਰ] ਪੂਰੀ ਧਰਤੀ ਤੋਂ ਲੜਾਈਆਂ ਨੂੰ ਖ਼ਤਮ ਕਰ ਦਿੰਦਾ ਹੈ।”​—ਜ਼ਬੂਰ 46:9.

  •   ਧਰਤੀ ʼਤੇ ਖ਼ੁਸ਼ਹਾਲੀ ਤੇ ਸਲਾਮਤੀ ਲਿਆਵੇਗਾ। “ਤਦ ਹਰ ਕੋਈ ਅਮਨ ਚੈਨ ਦੇ ਨਾਲ, ਆਪਣੇ ਅੰਗੂਰੀ ਤੇ ਅੰਜੀਰਾਂ ਦੇ ਬਾਗ ਵਿਚ ਬੈਠੇਗਾ।”​—ਮੀਕਾਹ 4:4, CL.

  •   ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਵੇਗਾ। “ਖੁਸ਼ਕ ਮਾਰੂਥਲ ਬਹੁਤ ਪ੍ਰਸੰਨ ਹੋ ਜਾਵੇਗਾ। ਮਾਰੂਥਲ ਖੁਸ਼ ਹੋਵੇਗਾ ਅਤੇ ਫੁੱਲ ਵਾਂਗ ਵਧੇ-ਫ਼ੁੱਲੇਗਾ।”​—ਯਸਾਯਾਹ 35:1, ERV.

  •   ਸਾਰੇ ਇਨਸਾਨਾਂ ਨੂੰ ਵਧੀਆ ਕੰਮ ਦੇਵੇਗਾ ਜਿਨ੍ਹਾਂ ਤੋਂ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ। “[ਪਰਮੇਸ਼ੁਰ ਦੇ] ਚੁਣੇ ਹੋਏ ਆਪਣੇ ਹੱਥਾਂ ਦੇ ਕੰਮ ਦਾ ਪੂਰਾ ਮਜ਼ਾ ਲੈਣਗੇ। ਉਹ ਵਿਅਰਥ ਮਿਹਨਤ ਨਹੀਂ ਕਰਨਗੇ।”​—ਯਸਾਯਾਹ 65:21-23.

  •   ਬੀਮਾਰੀਆਂ ਨੂੰ ਖ਼ਤਮ ਕਰੇਗਾ। “ਕੋਈ ਵਾਸੀ ਨਾ ਕਹੇਗਾ: ‘ਮੈਂ ਬੀਮਾਰ ਹਾਂ।’”​—ਯਸਾਯਾਹ 33:24.

  •   ਸਾਨੂੰ ਬੁਢਾਪੇ ਤੋਂ ਛੁਟਕਾਰਾ ਦਿਵਾਏਗਾ। “ਉਸ ਦੀ ਚਮੜੀ ਬੱਚੇ ਦੀ ਚਮੜੀ ਨਾਲੋਂ ਵੀ ਕੋਮਲ ਹੋ ਜਾਵੇ; ਉਸ ਦੀ ਜਵਾਨੀ ਦੀ ਤਾਕਤ ਦੁਬਾਰਾ ਉਸ ਵਿਚ ਆ ਜਾਵੇ।”​—ਅੱਯੂਬ 33:25.

  •   ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ। “ਕਬਰਾਂ ਵਿਚ ਪਏ ਸਾਰੇ ਲੋਕ [ਯਿਸੂ] ਦੀ ਆਵਾਜ਼ ਸੁਣਨਗੇ ਅਤੇ ਬਾਹਰ ਨਿਕਲ ਆਉਣਗੇ।”​—ਯੂਹੰਨਾ 5:28, 29.