Skip to content

Skip to table of contents

ਬਾਈਬਲ ਕੀ ਕਹਿੰਦੀ ਹੈ

ਪ੍ਰਾਰਥਨਾ

ਪ੍ਰਾਰਥਨਾ

ਕੀ ਕੋਈ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ?

“ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ [ਯਾਨੀ ਲੋਕ] ਤੇਰੇ ਕੋਲ ਆਉਣਗੇ।”​—ਜ਼ਬੂਰਾਂ ਦੀ ਪੋਥੀ 65:2.

ਲੋਕੀ ਕੀ ਕਹਿੰਦੇ ਹਨ

ਕਈ ਲੋਕ ਕਹਿੰਦੇ ਹਨ ਕਿ ਰੱਬ ਤਾਂ ਆਪਣੇ ਕੰਨਾਂ ਵਿਚ ਰੂੰ ਦੇ ਕੇ ਬੈਠਾ ਹੋਇਆ ਹੈ। ਦੁੱਖਾਂ-ਤਕਲੀਫ਼ਾਂ ਵਿੱਚੋਂ ਗੁਜ਼ਰ ਰਹੇ ਲੋਕਾਂ ਨੂੰ ਖ਼ਾਸਕਰ ਸ਼ੱਕ ਹੁੰਦਾ ਹੈ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਵੀ ਜਾਂਦੀਆਂ ਹਨ ਜਾਂ ਨਹੀਂ।

ਬਾਈਬਲ ਕੀ ਕਹਿੰਦੀ ਹੈ

“ਯਹੋਵਾਹ * [ਪਰਮੇਸ਼ੁਰ] ਦੀਆਂ ਨਜ਼ਰਾਂ ਧਰਮੀਆਂ ਉੱਤੇ ਟਿਕੀਆਂ ਹੋਈਆਂ ਹਨ ਅਤੇ ਉਸ ਦੇ ਕੰਨ ਉਨ੍ਹਾਂ ਦੀ ਫ਼ਰਿਆਦ ਸੁਣਨ ਵੱਲ ਲੱਗੇ ਹੋਏ ਹਨ; ਪਰ ਯਹੋਵਾਹ ਬੁਰੇ ਕੰਮ ਕਰਨ ਵਾਲਿਆਂ ਦੇ ਵਿਰੁੱਧ ਹੈ।” (1 ਪਤਰਸ 3:12) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। ਪਰ ਉਹ ਖ਼ਾਸਕਰ ਉਨ੍ਹਾਂ ਲੋਕਾਂ ਦੀ ਸੁਣਦਾ ਹੈ ਜਿਹੜੇ ਉਸ ਦਾ ਕਹਿਣਾ ਮੰਨਦੇ ਹਨ। ਇਕ ਹੋਰ ਹਵਾਲਾ ਦੱਸਦਾ ਹੈ ਕਿ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਤਾਂ ਰੱਬ ਸਾਡੀ ਸੁਣਨ ਲਈ ਤਿਆਰ ਹੁੰਦਾ ਹੈ। ਇਹ ਹਵਾਲਾ ਦੱਸਦਾ ਹੈ: “ਸਾਨੂੰ ਭਰੋਸਾ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।” (1 ਯੂਹੰਨਾ 5:14) ਇਸ ਲਈ ਸੱਚੇ ਦਿਲੋਂ ਪ੍ਰਾਰਥਨਾ ਕਰਨ ਵਾਲਿਆਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਰੱਬ ਨੂੰ ਕਿਹੋ ਜਿਹੀਆਂ ਪ੍ਰਾਰਥਨਾਵਾਂ ਮਨਜ਼ੂਰ ਹਨ।

ਸਾਨੂੰ ਪ੍ਰਾਰਥਨਾ ਕਿਵੇਂ ਕਰਨੀ ਚਾਹੀਦੀ ਹੈ?

“ਪ੍ਰਾਰਥਨਾ ਕਰਦੇ ਹੋਏ ਤੂੰ ਦੁਨੀਆਂ ਦੇ ਲੋਕਾਂ ਵਾਂਗ ਰਟੀਆਂ-ਰਟਾਈਆਂ ਗੱਲਾਂ ਨਾ ਕਹਿ।”​—ਮੱਤੀ 6:7.

ਲੋਕੀ ਕੀ ਕਹਿੰਦੇ ਹਨ

ਬੁੱਧ, ਕੈਥੋਲਿਕ, ਹਿੰਦੂ, ਇਸਲਾਮ ਤੇ ਕਈ ਹੋਰ ਧਰਮਾਂ ਦੇ ਮੰਨਣ ਵਾਲਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਉਹ ਪ੍ਰਾਰਥਨਾ ਕਰਦਿਆਂ ਮਾਲਾ ਫੇਰਨ ਅਤੇ ਗਿਣਨ ਕਿ ਉਹ ਕਿੰਨੀ ਵਾਰ ਪ੍ਰਾਰਥਨਾ ਕਰਦੇ ਹਨ।

ਬਾਈਬਲ ਕੀ ਕਹਿੰਦੀ ਹੈ

ਪ੍ਰਾਰਥਨਾਵਾਂ ਦਿਲੋਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇਹ ਰਟੀਆਂ-ਰਟਾਈਆਂ ਨਹੀਂ ਹੋਣੀਆਂ ਚਾਹੀਦੀਆਂ। ਬਾਈਬਲ ਸਾਨੂੰ ਤਾਕੀਦ ਕਰਦੀ ਹੈ: “ਪ੍ਰਾਰਥਨਾ ਕਰਦੇ ਹੋਏ ਤੂੰ ਦੁਨੀਆਂ ਦੇ ਲੋਕਾਂ ਵਾਂਗ ਰਟੀਆਂ-ਰਟਾਈਆਂ ਗੱਲਾਂ ਨਾ ਕਹਿ, ਕਿਉਂਕਿ ਉਹ ਸੋਚਦੇ ਹਨ ਕਿ ਜ਼ਿਆਦਾ ਬੋਲਣ ਕਰਕੇ ਉਨ੍ਹਾਂ ਦੀ ਸੁਣੀ ਜਾਵੇਗੀ। ਤੂੰ ਉਨ੍ਹਾਂ ਵਰਗਾ ਨਾ ਬਣ, ਕਿਉਂਕਿ ਤੁਹਾਡਾ ਪਿਤਾ ਪਰਮੇਸ਼ੁਰ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।”​—ਮੱਤੀ 6:7, 8.

ਤੁਹਾਡੇ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?

ਜੇ ਪ੍ਰਾਰਥਨਾਵਾਂ ਪਰਮੇਸ਼ੁਰ ਦੀ ਇੱਛਾ ਮੁਤਾਬਕ ਨਹੀਂ ਕੀਤੀਆਂ ਜਾਂਦੀਆਂ, ਤਾਂ ਪ੍ਰਾਰਥਨਾ ਕਰਨ ਵਾਲਾ ਜਾਂ ਤਾਂ ਆਪਣਾ ਸਮਾਂ ਬਰਬਾਦ ਕਰ ਰਿਹਾ ਹੋਵੇਗਾ ਜਾਂ ਰੱਬ ਨੂੰ ਨਾਰਾਜ਼ ਕਰ ਰਿਹਾ ਹੋਵੇਗਾ। ਬਾਈਬਲ ਚੇਤਾਵਨੀ ਦਿੰਦੀ ਹੈ ਕਿ ਜਿਹੜੇ ਲੋਕ ਪਰਮੇਸ਼ੁਰ ਦੀ ਇੱਛਾ ਮੁਤਾਬਕ ਨਹੀਂ ਚੱਲਣਾ ਚਾਹੁੰਦੇ, ਉਨ੍ਹਾਂ ਦੀਆਂ ਪ੍ਰਾਰਥਨਾਵਾਂ ਰੱਬ ਨੂੰ ‘ਘਿਣਾਉਣੀਆਂ’ ਲੱਗਣਗੀਆਂ।​—ਕਹਾਉਤਾਂ 28:9.

ਸਾਨੂੰ ਕਿਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?

“ਯਹੋਵਾਹ [ਪਰਮੇਸ਼ੁਰ] ਨੂੰ ਭਾਲੋ ਜਦ ਤੀਕ ਉਹ ਲੱਭ ਸੱਕੇ, ਉਹ ਨੂੰ ਪੁਕਾਰੋ ਜਦ ਤੀਕ ਉਹ ਨੇੜੇ ਹੈ।”​—ਯਸਾਯਾਹ 55:6.

ਲੋਕੀ ਕੀ ਕਹਿੰਦੇ ਹਨ

ਕੁਝ ਲੋਕ ਮਰੀਅਮ, ਦੂਤਾਂ ਜਾਂ ਹੋਰ ਇਨਸਾਨਾਂ ਨੂੰ ਪ੍ਰਾਰਥਨਾ ਕਰਦੇ ਹਨ ਜਿਨ੍ਹਾਂ ਨੂੰ “ਸੰਤਾਂ” ਦਾ ਦਰਜਾ ਦਿੱਤਾ ਗਿਆ ਹੈ। ਬਹੁਤ ਸਾਰੇ ਲੋਕ “ਸੰਤਾਂ” ਅਤੇ ਦੂਤਾਂ ਨੂੰ ਇਸ ਉਮੀਦ ਨਾਲ ਪ੍ਰਾਰਥਨਾ ਕਰਦੇ ਹਨ ਕਿ ਉਹ ਉਨ੍ਹਾਂ ਬਦਲੇ ਰੱਬ ਅੱਗੇ ਬੇਨਤੀ ਕਰਨਗੇ।

ਬਾਈਬਲ ਕੀ ਕਹਿੰਦੀ ਹੈ

ਸੱਚੇ ਭਗਤਾਂ ਨੂੰ “ਸਵਰਗ ਵਿਚ” ਰਹਿੰਦੇ “ਸਾਡੇ ਪਿਤਾ” ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਮੱਤੀ 6:9) ਬਾਈਬਲ ਸਾਨੂੰ ਤਾਕੀਦ ਕਰਦੀ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ।”​—ਫ਼ਿਲਿੱਪੀਆਂ 4:6. ▪ (g14 09-E)

^ ਪੈਰਾ 6 ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।