Skip to content

Skip to table of contents

ਇਹ ਕਿਸ ਦਾ ਕਮਾਲ ਹੈ?

ਟਿੱਡੇ ਦੇ ਦਿਮਾਗ਼ ਵਿਚ ਖ਼ਾਸ ਨਿਊਰਾਨ

ਟਿੱਡੇ ਦੇ ਦਿਮਾਗ਼ ਵਿਚ ਖ਼ਾਸ ਨਿਊਰਾਨ

ਟਿੱਡੇ ਝੁੰਡਾਂ ਵਿਚ ਇਕ ਥਾਂ ਤੋਂ ਦੂਜੀ ਥਾਂ ਉੱਡ ਕੇ ਜਾਂਦੇ ਹਨ। ਇਕ ਕਿਲੋਮੀਟਰ ਪ੍ਰਤੀ ਵਰਗ [0.4 ਵਰਗ ਮੀਲ] ਦੇ ਦਾਇਰੇ ਵਿਚ 8 ਕਰੋੜ ਟਿੱਡੇ ਹੋ ਸਕਦੇ ਹਨ। ਪਰ ਉਹ ਉੱਡਦੇ ਹੋਏ ਇਕ-ਦੂਜੇ ਨਾਲ ਟਕਰਾਉਂਦੇ ਨਹੀਂ ਹਨ। ਇਸ ਦਾ ਰਾਜ਼ ਕੀ ਹੈ?

ਜ਼ਰਾ ਸੋਚੋ: ਹਰ ਟਿੱਡੇ ਦੀਆਂ ਦੋਵੇਂ ਅੱਖਾਂ ਦੇ ਪਿੱਛੇ ਖ਼ਾਸ ਕਿਸਮ ਦੇ ਦੋ ਨਿਊਰਾਨ (ਲੋਬੂਲਾ ਜਾਇੰਟ ਮੂਵਮੈਂਟ ਡਿਟੈਕਟਰ) ਹੁੰਦੇ ਹਨ। ਇਨ੍ਹਾਂ ਨਿਊਰਾਨਾਂ ਦੀ ਮਦਦ ਨਾਲ ਟਿੱਡੇ ਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਉਸ ਵੱਲ ਆ ਰਿਹਾ ਹੁੰਦਾ ਹੈ। ਜਦੋਂ ਟੱਕਰ ਹੋਣ ਵਾਲੀ ਹੁੰਦੀ ਹੈ, ਤਾਂ ਇਹ ਨਿਊਰਾਨ ਟਿੱਡੇ ਦੇ ਖੰਭਾਂ ਤੇ ਲੱਤਾਂ ਨੂੰ ਸੰਦੇਸ਼ ਭੇਜਦੇ ਹਨ ਜਿਸ ਕਰਕੇ ਟਿੱਡਾ ਟੱਕਰ ਤੋਂ ਬਚਣ ਲਈ ਤੁਰੰਤ ਪਿੱਛੇ ਹਟ ਜਾਂਦਾ ਹੈ। ਅਸਲ ਵਿਚ ਇਨਸਾਨ ਦੀ ਅੱਖ ਨੂੰ ਝਮਕਣ ਵਿਚ ਜਿੰਨਾ ਸਮਾਂ ਲੱਗਦਾ ਹੈ, ਉਸ ਤੋਂ ਵੀ ਪੰਜ ਗੁਣਾ ਘੱਟ ਸਮੇਂ ਵਿਚ ਇਕ ਟਿੱਡਾ ਟੱਕਰ ਹੋਣ ਤੋਂ ਆਪਣਾ ਬਚਾਅ ਕਰ ਸਕਦਾ ਹੈ।

ਟਿੱਡੇ ਦੀਆਂ ਅੱਖਾਂ ਤੇ ਨਿਊਰਾਨਾਂ ਦੀ ਸਟੱਡੀ ਕਰ ਕੇ ਸਾਇੰਸਦਾਨਾਂ ਨੇ ਇਕ ਕੰਪਿਊਟਰ ਸਿਸਟਮ ਬਣਾਇਆ ਹੈ ਜੋ ਕੰਮ ਕਰ ਰਹੇ ਰੋਬੋਟ ਨੂੰ ਚੇਤਾਵਨੀ ਦਿੰਦਾ ਹੈ ਕਿ ਉਸ ਵੱਲ ਕੋਈ ਚੀਜ਼ ਆ ਰਹੀ ਹੈ ਅਤੇ ਉਹ ਟੱਕਰ ਹੋਣ ਤੋਂ ਆਪਣਾ ਬਚਾਅ ਕਰ ਸਕਦਾ ਹੈ। ਇਸ ਵਾਸਤੇ ਗੁੰਝਲਦਾਰ ਰਡਾਰ ਜਾਂ ਇਨਫ੍ਰਾਰੈੱਡ ਡਿਟੈਕਟਰਾਂ ਦੀ ਲੋੜ ਨਹੀਂ ਪੈਂਦੀ। ਖੋਜਕਾਰ ਇਹ ਤਕਨਾਲੋਜੀ ਕਾਰਾਂ ਤੇ ਹੋਰ ਗੱਡੀਆਂ ਵਿਚ ਇਸਤੇਮਾਲ ਕਰ ਰਹੇ ਹਨ। ਇਸ ਤਕਨਾਲੋਜੀ ਦੀ ਮਦਦ ਨਾਲ ਟਕਰਾਅ ਦੀ ਚੇਤਾਵਨੀ ਤੇਜ਼ੀ ਨਾਲ ਮਿਲਦੀ ਹੈ ਜਿਸ ਕਰਕੇ ਟਕਰਾਅ ਘੱਟ ਸਕਦੇ ਹਨ। ਯੂਨਾਇਟਿਡ ਕਿੰਗਡਮ ਵਿਚ ਲਿੰਕਨ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਸ਼ਿਗੋਨ ਯੌ ਕਹਿੰਦਾ ਹੈ: “ਅਸੀਂ ਛੋਟੇ ਜਿਹੇ ਟਿੱਡੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।”

ਤੁਹਾਡਾ ਕੀ ਖ਼ਿਆਲ ਹੈ? ਕੀ ਟਿੱਡੇ ਦੇ ਦਿਮਾਗ਼ ਵਿਚ ਖ਼ਾਸ ਨਿਊਰਾਨ ਵਿਕਾਸਵਾਦ ਦਾ ਨਤੀਜਾ ਹਨ? ਜਾਂ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? ▪ (g14 09-E)