Skip to content

Skip to table of contents

5 ਕੀ ਦੁੱਖ ਕਦੇ ਖ਼ਤਮ ਹੋਣਗੇ?

5 ਕੀ ਦੁੱਖ ਕਦੇ ਖ਼ਤਮ ਹੋਣਗੇ?

ਇਹ ਜਾਣਨਾ ਜ਼ਰੂਰੀ ਹੈ

ਜੇ ਇਹ ਗੱਲ ਸੱਚ ਹੈ ਕਿ ਦੁੱਖ ਖ਼ਤਮ ਹੋ ਜਾਣਗੇ, ਤਾਂ ਇਸ ਉਮੀਦ ਕਰਕੇ ਜ਼ਿੰਦਗੀ ਬਾਰੇ ਸਾਡੀ ਸੋਚ ਅਤੇ ਰੱਬ ਬਾਰੇ ਸਾਡਾ ਨਜ਼ਰੀਆ ਬਦਲ ਸਕਦਾ ਹੈ।

ਇਸ ਬਾਰੇ ਸੋਚੋ

ਬਹੁਤ ਸਾਰੇ ਲੋਕ ਦੁੱਖਾਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਪਰ ਉਹ ਜ਼ਿਆਦਾ ਕੁਝ ਨਹੀਂ ਕਰ ਸਕਦੇ। ਅੱਗੇ ਦੱਸੀਆਂ ਗੱਲਾਂ ਬਾਰੇ ਸੋਚੋ:

ਵਧੀਆ ਤੋਂ ਵਧੀਆ ਦਵਾਈਆਂ ਦੇ ਬਾਵਜੂਦ ਵੀ . . .

  • ਦਿਲ ਦੀਆਂ ਬੀਮਾਰੀਆਂ ਕਰਕੇ ਸਭ ਤੋਂ ਜ਼ਿਆਦਾ ਮੌਤਾਂ ਹੁੰਦੀਆਂ ਹਨ।

  • ਹਰ ਸਾਲ ਲੱਖਾਂ ਹੀ ਲੋਕ ਕੈਂਸਰ ਨਾਲ ਮਰਦੇ ਹਨ।

  • “ਲੋਕਾਂ ਨੂੰ ਲੰਬੇ ਸਮੇਂ ਤੋਂ ਚੱਲਦੀਆਂ ਬੀਮਾਰੀਆਂ ਅਤੇ ਨਵੀਆਂ ਤੇ ਪੁਰਾਣੀਆਂ ਬੀਮਾਰੀਆਂ ਫੈਲਣ ਦਾ ਡਰ ਲੱਗਾ ਰਹਿੰਦਾ ਹੈ,” ਡਾਕਟਰ ਡੇਵਿਡ ਬਲੂਮ ਨੇ ਆਪਣੇ ਇਕ ਰਸਾਲੇ ਵਿਚ ਲਿਖਿਆ।—Frontiers in Immunology.

ਕੁਝ ਦੇਸ਼ਾਂ ਕੋਲ ਬਹੁਤ ਸਾਰਾ ਪੈਸਾ ਹੋਣ ਦੇ ਬਾਵਜੂਦ ਵੀ . . .

  • ਹਰ ਸਾਲ ਲੱਖਾਂ ਹੀ ਬੱਚੇ ਮਰਦੇ ਹਨ। ਇਹ ਬੱਚੇ ਅਕਸਰ ਗ਼ਰੀਬ ਲੋਕਾਂ ਦੇ ਹੁੰਦੇ ਹਨ।

  • ਅਰਬਾਂ ਹੀ ਲੋਕਾਂ ਨੂੰ ਸਾਫ਼-ਸਫ਼ਾਈ ਦੀਆਂ ਸਹੂਲਤਾਂ ਤੋਂ ਬਗੈਰ ਰਹਿਣਾ ਪੈਂਦਾ ਹੈ।

  • ਲੱਖਾਂ-ਕਰੋੜਾਂ ਲੋਕਾਂ ਨੂੰ ਸਾਫ਼ ਪਾਣੀ ਦੀ ਸਹੂਲਤ ਨਹੀਂ ਮਿਲਦੀ।

ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕਤਾ ਵਧਣ ਦੇ ਬਾਵਜੂਦ ਵੀ . . .

  • ਬਹੁਤ ਸਾਰੇ ਦੇਸ਼ਾਂ ਵਿਚ ਮਨੁੱਖਾਂ ਦਾ ਵਪਾਰ ਹੁੰਦਾ ਹੈ। ਪਰ ਕੁਝ ਦੇਸ਼ਾਂ ਵਿਚ ਵਪਾਰ ਕਰਨ ਵਾਲਿਆਂ ’ਤੇ ਕੋਈ ਮੁਕੱਦਮਾ ਨਹੀਂ ਚਲਾਇਆ ਜਾਂਦਾ ਕਿਉਂਕਿ ਜਾਂ ਤਾਂ ਅਧਿਕਾਰੀਆਂ ਨੂੰ “ਪਤਾ ਹੀ ਨਹੀਂ ਹੁੰਦਾ ਇੱਦਾਂ ਦਾ ਕੁਝ ਹੋ ਰਿਹਾ ਹੈ ਜਾਂ ਕਈ ਵਾਰ ਅਧਿਕਾਰੀਆਂ ਕੋਲ ਇਸ ਬਾਰੇ ਕਦਮ ਚੁੱਕਣ ਲਈ ਕੋਈ ਖ਼ਾਸ ਸੁਵਿਧਾ ਨਹੀਂ ਹੁੰਦੀ।”—ਸੰਯੁਕਤ ਰਾਸ਼ਟਰ ਸੰਘ ਦੀ ਇਕ ਰਿਪੋਰਟ।

    ਹੋਰ ਜਾਣੋ

    jw.org/pa ’ਤੇ ਰੱਬ ਦਾ ਰਾਜ ਕੀ ਹੈ? ਨਾਂ ਦੀ ਵੀਡੀਓ ਦੇਖੋ।

ਬਾਈਬਲ ਕੀ ਕਹਿੰਦੀ ਹੈ?

ਰੱਬ ਸਾਡੀ ਪਰਵਾਹ ਕਰਦਾ ਹੈ।

ਉਹ ਸਾਡੇ ਦੁੱਖ-ਦਰਦ ਜਾਣਦਾ ਹੈ।

“[ਰੱਬ] ਨੇ ਦੁਖੀਏ ਦੇ ਦੁਖ ਨੂੰ ਤੁੱਛ ਨਾ ਜਾਣਿਆ ਨਾ ਉਸ ਤੋਂ ਘਿਣ ਕੀਤੀ, ਅਤੇ ਨਾ ਉਸ ਤੋਂ ਆਪਣਾ ਮੂੰਹ ਛਿਪਾਇਆ, ਸਗੋਂ ਜਦ ਉਸ ਨੇ ਉਹ ਦੀ ਦੁਹਾਈ ਦਿੱਤੀ ਤਾਂ ਉਹ ਨੇ ਸੁਣਿਆ।”ਜ਼ਬੂਰਾਂ ਦੀ ਪੋਥੀ 22:24.

“ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”1 ਪਤਰਸ 5:7.

ਦੁੱਖ ਹਮੇਸ਼ਾ ਨਹੀਂ ਰਹਿਣਗੇ।

ਬਾਈਬਲ ਵਾਅਦਾ ਕਰਦੀ ਹੈ ਕਿ ਰੱਬ ਸਾਡੇ ਲਈ ਆਪਣਾ ਮਕਸਦ ਜ਼ਰੂਰ ਪੂਰਾ ਕਰੇਗਾ।

“ਪਰਮੇਸ਼ੁਰ . . . ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”ਪ੍ਰਕਾਸ਼ ਦੀ ਕਿਤਾਬ 21:3, 4.

ਰੱਬ ਦੁੱਖਾਂ ਦੇ ਕਾਰਨਾਂ ਨੂੰ ਮਿਟਾਵੇਗਾ।

ਉਹ ਆਪਣੇ ਰਾਜ ਰਾਹੀਂ ਇੱਦਾਂ ਕਰੇਗਾ ਜਿਸ ਨੂੰ ਬਾਈਬਲ ਇਕ ਅਸਲੀ ਸਰਕਾਰ ਕਹਿੰਦੀ ਹੈ।

“ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ . . . ਪਰ ਆਪ ਸਦਾ ਤਾਈਂ ਖੜਾ ਰਹੇਗਾ।”ਦਾਨੀਏਲ 2:44.