Skip to content

Skip to table of contents

4 ਕੀ ਅਸੀਂ ਦੁੱਖ ਸਹਿਣ ਲਈ ਹੀ ਪੈਦਾ ਹੋਏ ਹਾਂ?

4 ਕੀ ਅਸੀਂ ਦੁੱਖ ਸਹਿਣ ਲਈ ਹੀ ਪੈਦਾ ਹੋਏ ਹਾਂ?

ਇਹ ਜਾਣਨਾ ਜ਼ਰੂਰੀ ਹੈ

ਇਸ ਸਵਾਲ ਦਾ ਜਵਾਬ ਜਾਣਨ ਨਾਲ ਜ਼ਿੰਦਗੀ ਬਾਰੇ ਸਾਡਾ ਨਜ਼ਰੀਆ ਬਦਲ ਸਕਦਾ ਹੈ।

ਇਸ ਬਾਰੇ ਸੋਚੋ

ਕੀ ਇਸ ਗੱਲ ਦੀ ਕੋਈ ਤੁਕ ਬਣਦੀ ਹੈ ਕਿ ਰੱਬ ਇੰਨੀ ਸੋਹਣੀ ਸ੍ਰਿਸ਼ਟੀ ਬਣਾ ਕੇ ਇਸ ਨੂੰ ਖ਼ੁਦ ਦੁੱਖਾਂ ਨਾਲ ਭਰ ਦੇਵੇ?

ਧਰਮਾਂ ਨੂੰ ਨਾ ਮੰਨਣ ਵਾਲੇ ਲੋਕ ਦੁੱਖਾਂ ਕਰਕੇ ਰੱਬ ਦੇ ਇਰਾਦਿਆਂ ਜਾਂ ਇੱਥੋਂ ਤਕ ਕਿ ਉਸ ਦੀ ਹੋਂਦ ’ਤੇ ਵੀ ਸ਼ੱਕ ਕਰਦੇ ਹਨ। ਉਹ ਮੰਨਦੇ ਹਨ ਕਿ ਦੁੱਖਾਂ ਤੋਂ ਪਤਾ ਲੱਗਦਾ ਕਿ ਜਾਂ ਤਾਂ (1) ਰੱਬ ਕੋਲ ਇਨ੍ਹਾਂ ਨੂੰ ਖ਼ਤਮ ਕਰਨ ਦੀ ਤਾਕਤ ਨਹੀਂ ਹੈ (2) ਉਹ ਇਨ੍ਹਾਂ ਨੂੰ ਖ਼ਤਮ ਹੀ ਨਹੀਂ ਕਰਨਾ ਚਾਹੁੰਦਾ (3) ਰੱਬ ਹੈ ਹੀ ਨਹੀਂ।

ਕੀ ਲੋਕ ਸਿਰਫ਼ ਇਨ੍ਹਾਂ ਕਾਰਨਾਂ ਕਰਕੇ ਦੁੱਖ ਝੱਲਦੇ ਹਨ?

ਹੋਰ ਜਾਣੋ

jw.org/pa ’ਤੇ ਕੀ ਬਾਈਬਲ ਸੱਚੀ ਹੈ? ਨਾਂ ਦੀ ਵੀਡੀਓ ਦੇਖੋ।

ਬਾਈਬਲ ਕੀ ਕਹਿੰਦੀ ਹੈ?

ਰੱਬ ਨੇ ਸਾਨੂੰ ਦੁੱਖ ਝੱਲਣ ਲਈ ਨਹੀਂ ਬਣਾਇਆ ਸੀ।

ਉਹ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਦਾ ਮਜ਼ਾ ਲਈਏ।

“[ਲੋਕਾਂ] ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ। ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।”ਉਪਦੇਸ਼ਕ ਦੀ ਪੋਥੀ 3:12, 13.

ਰੱਬ ਨੇ ਪਹਿਲੇ ਇਨਸਾਨੀ ਜੋੜੇ ਨੂੰ ਖ਼ੁਸ਼ੀਆਂ ਭਰੀ ਜ਼ਿੰਦਗੀ ਦਿੱਤੀ ਸੀ।

ਉਸ ਨੇ ਉਨ੍ਹਾਂ ਨੂੰ ਜਾਂ ਉਨ੍ਹਾਂ ਦੀ ਔਲਾਦ ਨੂੰ ਦੁੱਖ ਝੱਲਣ ਲਈ ਨਹੀਂ ਬਣਾਇਆ ਸੀ।

“ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਕਿ ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।”ਉਤਪਤ 1:28.

ਪਹਿਲੇ ਇਨਸਾਨੀ ਜੋੜੇ ਨੇ ਰੱਬ ਦਾ ਕਹਿਣਾ ਨਹੀਂ ਮੰਨਿਆ।

ਨਤੀਜੇ ਵਜੋਂ, ਉਨ੍ਹਾਂ ਨੇ ਆਪਣੇ ਉੱਤੇ ਅਤੇ ਆਪਣੀ ਔਲਾਦ ਉੱਤੇ ਬਹੁਤ ਸਾਰੇ ਦੁੱਖ ਲਿਆਂਦੇ।

“ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।”ਰੋਮੀਆਂ 5:12. *

ਰੱਬ ਨੇ ਸਾਨੂੰ ਇਸ ਕਾਬਲੀਅਤ ਨਾਲ ਨਹੀਂ ਬਣਾਇਆ ਕਿ ਅਸੀਂ ਖ਼ੁਦ ਨੂੰ ਸੇਧ ਦੇ ਸਕੀਏ।

ਜਿਵੇਂ ਇਨਸਾਨਾਂ ਨੂੰ ਪਾਣੀ ਵਿਚ ਰਹਿਣ ਲਈ ਨਹੀਂ ਬਣਾਇਆ ਗਿਆ, ਉਸੇ ਤਰ੍ਹਾਂ ਇਨਸਾਨਾਂ ਨੂੰ ਖ਼ੁਦ ’ਤੇ ਰਾਜ ਕਰਨ ਲਈ ਵੀ ਨਹੀਂ ਬਣਾਇਆ ਗਿਆ।

“ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”ਯਿਰਮਿਯਾਹ 10:23.

ਰੱਬ ਨਹੀਂ ਚਾਹੁੰਦਾ ਕਿ ਅਸੀਂ ਦੁੱਖ ਝੱਲੀਏ।

ਉਹ ਚਾਹੁੰਦਾ ਹੈ ਕਿ ਅਸੀਂ ਅਜਿਹੀ ਜ਼ਿੰਦਗੀ ਬਤੀਤ ਕਰੀਏ ਜਿਸ ਵਿਚ ਅਸੀਂ ਜ਼ਿਆਦਾ ਤੋਂ ਜ਼ਿਆਦਾ ਮੁਸ਼ਕਲਾਂ ਤੋਂ ਬਚ ਸਕੀਏ।

‘ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ ਹੁੰਦੀ।’ਯਸਾਯਾਹ 48:18.

^ ਪੇਰਗ੍ਰੈਫ 17 ਬਾਈਬਲ ਵਿਚ “ਪਾਪ” ਸ਼ਬਦ ਸਿਰਫ਼ ਬੁਰੇ ਕੰਮਾਂ ਲਈ ਹੀ ਨਹੀਂ ਵਰਤਿਆ ਗਿਆ, ਸਗੋਂ ਇਹ ਸਾਰੇ ਇਨਸਾਨਾਂ ਦੀ ਹਾਲਤ ਨੂੰ ਦਰਸਾਉਣ ਲਈ ਵੀ ਵਰਤਿਆ ਗਿਆ ਹੈ। ਇਹ ਪਾਪ ਸਾਨੂੰ ਵਿਰਾਸਤ ਵਿਚ ਮਿਲਿਆ ਹੈ।