Skip to content

ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ?

ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ?

ਤੁਸੀਂ ਕੀ ਕਹੋਗੇ . . .

  • ਹਾਂ?

  • ਨਹੀਂ?

  • ਸ਼ਾਇਦ?

ਧਰਮ-ਗ੍ਰੰਥ ਕਹਿੰਦਾ ਹੈ . . .

“ਪਰਮੇਸ਼ੁਰ ਉਨ੍ਹਾਂ ਦੀਆਂ ਅੱਖਾਂ ਵਿੱਚਲਾ ਹਰ ਅੱਥਰੂ ਪੂੰਝ ਦੇਵੇਗਾ। ਹੁਣ ਕਦੀ ਵੀ ਮੌਤ, ਉਦਾਸੀ, ਰੋਣਾ, ਜਾਂ ਦੁੱਖ ਦਰਦ ਨਹੀਂ ਹੋਵੇਗਾ।”​—ਪਰਕਾਸ਼ ਦੀ ਪੋਥੀ 21:4, ਈਜ਼ੀ ਟੂ ਰੀਡ ਵਰਯਨ।

ਇਹ ਵਾਅਦਾ ਜਾਣ ਕੇ . . .

ਤੁਹਾਨੂੰ ਤਸੱਲੀ ਮਿਲੇਗੀ ਕਿ ਸਾਡੀਆਂ ਮੁਸ਼ਕਲਾਂ ਦੇ ਪਿੱਛੇ ਪਰਮੇਸ਼ੁਰ ਦਾ ਹੱਥ ਨਹੀਂ ਹੈ।​—ਯਾਕੂਬ 1:13, ਨਵੀਂ ਦੁਨੀਆਂ ਅਨੁਵਾਦ।

ਤੁਹਾਨੂੰ ਦਿਲਾਸਾ ਮਿਲੇਗਾ ਕਿ ਪਰਮੇਸ਼ੁਰ ਸਾਡੇ ਦੁੱਖ-ਦਰਦ ਸਮਝਦਾ ਹੈ।​—ਜ਼ਬੂਰਾਂ ਦੀ ਪੋਥੀ 34:15, ਪਵਿੱਤਰ ਬਾਈਬਲ।

ਤੁਹਾਨੂੰ ਖ਼ੁਸ਼ੀ ਹੋਵੇਗੀ ਕਿ ਵਾਕਈ ਸਾਨੂੰ ਦੁੱਖਾਂ ਤੋਂ ਛੁਟਕਾਰਾ ਮਿਲੇਗਾ।​—ਜ਼ਬੂਰਾਂ ਦੀ ਪੋਥੀ 37:9-11.

ਕੀ ਅਸੀਂ ਧਰਮ-ਗ੍ਰੰਥ ਉੱਤੇ ਵਿਸ਼ਵਾਸ ਕਰ ਸਕਦੇ ਹਾਂ?

ਜੀ ਹਾਂ, ਦੋ ਕਾਰਨਾਂ ’ਤੇ ਗੌਰ ਕਰੋ:

  • ਪਰਮੇਸ਼ੁਰ ਦੁੱਖ ਅਤੇ ਬੇਇਨਸਾਫ਼ੀ ਤੋਂ ਨਫ਼ਰਤ ਕਰਦਾ ਹੈ। ਧਿਆਨ ਦਿਓ ਕਿ ਯਹੋਵਾਹ ਪਰਮੇਸ਼ੁਰ ’ਤੇ ਕੀ ਬੀਤੀ ਜਦ ਉਸ ਦੇ ਲੋਕਾਂ ’ਤੇ ਜ਼ੁਲਮ ਢਾਹੇ ਗਏ। ਬਾਈਬਲ ਕਹਿੰਦੀ ਹੈ ਕਿ ਉਹ ਬਹੁਤ ਦੁਖੀ ਹੋਇਆ ਕਿਉਂਕਿ ਉਨ੍ਹਾਂ ਨਾਲ “ਬੁਰਾ ਸਲੂਕ” ਕੀਤਾ ਜਾ ਰਿਹਾ ਸੀ।​—ਨਿਆਈਆਂ 2:18, ਈਜ਼ੀ ਟੂ ਰੀਡ ਵਰਯਨ।

    ਪਰਮੇਸ਼ੁਰ ਨੂੰ ਉਨ੍ਹਾਂ ’ਤੇ ਬਹੁਤ ਗੁੱਸਾ ਆਉਂਦਾ ਹੈ ਜੋ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਮਿਸਾਲ ਲਈ, ਬਾਈਬਲ ਦੱਸਦੀ ਹੈ ਕਿ ਉਹ ਉਨ੍ਹਾਂ ਨਾਲ ਸਖ਼ਤ ਨਫ਼ਰਤ ਕਰਦਾ ਹੈ ਜੋ “ਬੇਦੋਸ਼ੇ ਦਾ ਖ਼ੂਨ” ਕਰਦੇ ਹਨ।​—ਕਹਾਉਤਾਂ 6:16, 17, ਪਵਿੱਤਰ ਬਾਈਬਲ।

  • ਪਰਮੇਸ਼ੁਰ ਨੂੰ ਸਾਡਾ ਸਾਰਿਆਂ ਦਾ ਫ਼ਿਕਰ ਹੈ। ਸਿਰਫ਼ ਅਸੀਂ ਹੀ “ਆਪਣੇ ਦੁਖ ਅਤੇ ਰੰਜ” ਨੂੰ ਨਹੀਂ ਸਮਝ ਸਕਦੇ, ਸਗੋਂ ਯਹੋਵਾਹ ਨੂੰ ਵੀ ਸਾਡੇ ਦੁੱਖਾਂ ਦਾ ਪੂਰਾ-ਪੂਰਾ ਅਹਿਸਾਸ ਹੈ!​—2 ਇਤਹਾਸ 6:29, 30.

    ਯਹੋਵਾਹ ਆਪਣੇ ਰਾਜ ਦੇ ਜ਼ਰੀਏ ਹਰੇਕ ਇਨਸਾਨ ਦਾ ਦੁੱਖ ਦੂਰ ਕਰ ਦੇਵੇਗਾ। (ਮੱਤੀ 6:9, 10, ਨਵੀਂ ਦੁਨੀਆਂ ਅਨੁਵਾਦ।) ਪਰ ਅੱਜ ਵੀ ਉਹ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ ਜੋ ਸੱਚੇ ਦਿਲ ਨਾਲ ਉਸ ਦੀ ਤਲਾਸ਼ ਕਰਦੇ ਹਨ।​—ਰਸੂਲਾਂ ਦੇ ਕੰਮ 17:27; 2 ਕੁਰਿੰਥੀਆਂ 1:3, 4.

ਜ਼ਰਾ ਸੋਚੋ

ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?

ਜਵਾਬ ਪਾਉਣ ਲਈ ਇਨ੍ਹਾਂ ਹਵਾਲਿਆਂ ਨੂੰ ਪੜ੍ਹੋ: ਰੋਮੀਆਂ 5:12 ਅਤੇ 2 ਪਤਰਸ 3:9.