Skip to content

Skip to table of contents

ਪਾਠ 02

ਸੁਨਹਿਰੇ ਭਵਿੱਖ ਦੀ ਉਮੀਦ

ਸੁਨਹਿਰੇ ਭਵਿੱਖ ਦੀ ਉਮੀਦ

ਪੂਰੀ ਦੁਨੀਆਂ ਵਿਚ ਲੋਕ ਮੁਸ਼ਕਲਾਂ ਨਾਲ ਘਿਰੇ ਹੋਏ ਹਨ। ਕਈਆਂ ਨੇ ਤਾਂ ਆਪਣੀ ਜ਼ਿੰਦਗੀ ਵਿਚ ਬਹੁਤ ਦੁੱਖ ਦੇਖੇ ਹਨ, ਕਿਸੇ ਨੇ ਬੀਮਾਰੀ ਕਰਕੇ ਅਤੇ ਕਿਸੇ ਨੇ ਆਪਣਿਆਂ ਦੀ ਮੌਤ ਕਰਕੇ। ਕੀ ਤੁਹਾਡੇ ਨਾਲ ਵੀ ਕੁਝ ਇੱਦਾਂ ਦਾ ਹੋਇਆ ਹੈ? ਸ਼ਾਇਦ ਤੁਸੀਂ ਸੋਚਦੇ ਹੋਣੇ, ‘ਪਤਾ ਨਹੀਂ ਇਹ ਸਭ ਕਦੋਂ ਠੀਕ ਹੋਣਾ!’ ਕੀ ਤੁਸੀਂ ਜਾਣਨਾ ਚਾਹੋਗੇ ਕਿ ਬਾਈਬਲ ਵਿਚ ਇਸ ਬਾਰੇ ਕੀ ਦੱਸਿਆ ਹੈ? ਇਸ ਤੋਂ ਤੁਹਾਨੂੰ ਜ਼ਰੂਰ ਇਕ ਉਮੀਦ ਮਿਲੇਗੀ।

1. ਬਾਈਬਲ ਤੋਂ ਸਾਨੂੰ ਕਿਹੜੀ ਉਮੀਦ ਮਿਲਦੀ ਹੈ?

ਬਾਈਬਲ ਵਿਚ ਇਹ ਗੱਲ ਸਾਫ਼-ਸਾਫ਼ ਸਮਝਾਈ ਗਈ ਹੈ ਕਿ ਸਾਡੀ ਜ਼ਿੰਦਗੀ ਵਿਚ ਇੰਨੀਆਂ ਮੁਸ਼ਕਲਾਂ ਕਿਉਂ ਹਨ। ਪਰ ਇਸ ਵਿਚ ਇਹ ਵੀ ਲਿਖਿਆ ਹੈ ਕਿ ਰੱਬ ਬਹੁਤ ਜਲਦੀ ਸਾਰੀਆਂ ਦੁੱਖ-ਤਕਲੀਫ਼ਾਂ ਦੂਰ ਕਰ ਦੇਵੇਗਾ। ਹਾਂ, ਉਹ ਸਾਨੂੰ “ਚੰਗਾ ਭਵਿੱਖ” ਦੇਣ ਦਾ ਵਾਅਦਾ ਕਰਦਾ ਹੈ। ਇਸ ਤੋਂ ਸਾਨੂੰ “ਉਮੀਦ” ਮਿਲਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਸਭ ਕੁਝ ਠੀਕ ਹੋ ਜਾਵੇਗਾ। (ਯਿਰਮਿਯਾਹ 29:11, 12 ਪੜ੍ਹੋ।) ਇਸ ਕਰਕੇ ਅੱਜ ਅਸੀਂ ਮੁਸ਼ਕਲ ਘੜੀਆਂ ਦੌਰਾਨ ਵੀ ਖ਼ੁਸ਼ ਰਹਿ ਪਾਉਂਦੇ ਹਾਂ ਅਤੇ ਹਿੰਮਤ ਨਹੀਂ ਹਾਰਦੇ। ਅਸੀਂ ਭਰੋਸਾ ਰੱਖਦੇ ਹਾਂ ਕਿ ਜਦੋਂ ਸਾਰੇ ਦੁੱਖ ਦੂਰ ਹੋ ਜਾਣਗੇ, ਤਾਂ ਅਸੀਂ ਹਮੇਸ਼ਾ ਖ਼ੁਸ਼ ਰਹਾਂਗੇ।

2. ਭਵਿੱਖ ਵਿਚ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ?

ਰੱਬ ਵਾਅਦਾ ਕਰਦਾ ਹੈ ਕਿ ਉਦੋਂ “ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।” (ਪ੍ਰਕਾਸ਼ ਦੀ ਕਿਤਾਬ 21:4 ਪੜ੍ਹੋ।) ਅਜਿਹੀ ਕੋਈ ਵੀ ਸਮੱਸਿਆ ਨਹੀਂ ਰਹੇਗੀ ਜਿਸ ਕਰਕੇ ਅੱਜ ਅਸੀਂ ਪਰੇਸ਼ਾਨ ਅਤੇ ਨਿਰਾਸ਼ ਹੋ ਜਾਂਦੇ ਹਾਂ। ਗ਼ਰੀਬੀ, ਪੱਖਪਾਤ, ਬੀਮਾਰੀ, ਇੱਥੋਂ ਤਕ ਕਿ ਮੌਤ ਵੀ ਖ਼ਤਮ ਕੀਤੀ ਜਾਵੇਗੀ। ਇਨਸਾਨ ਸਾਫ਼-ਸੁਥਰੀ ਤੇ ਸੋਹਣੀ ਧਰਤੀ ʼਤੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਉਣਗੇ।

3. ਤੁਸੀਂ ਕਿੱਦਾਂ ਯਕੀਨ ਕਰ ਸਕਦੇ ਹੋ ਕਿ ਰੱਬ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ?

ਲੋਕ ਅਕਸਰ ਵਾਅਦੇ ਕਰਦੇ ਹਨ, ਪਰ ਉਨ੍ਹਾਂ ਦੇ ਵਾਅਦਿਆਂ ʼਤੇ ਭਰੋਸਾ ਕਰਨਾ ਔਖਾ ਲੱਗਦਾ ਹੈ। ਪਰ ਰੱਬ ਦੇ ਵਾਅਦਿਆਂ ʼਤੇ ਅਸੀਂ ਪੂਰਾ ਭਰੋਸਾ ਕਰ ਸਕਦੇ ਹਾਂ। ਸ਼ਾਇਦ ਤੁਸੀਂ ਸੋਚੋ, ‘ਮੈਂ ਇਨ੍ਹਾਂ ਵਾਅਦਿਆਂ ʼਤੇ ਕਿੱਦਾਂ ਯਕੀਨ ਕਰ ਸਕਦਾ ਹਾਂ?’ ਕਿਉਂ ਨਾ ਤੁਸੀਂ ਰੱਬ ਦਾ ਬਚਨ ਯਾਨੀ ਬਾਈਬਲ ਪੜ੍ਹੋ ਅਤੇ ਉਸ ਦੀ ‘ਧਿਆਨ ਨਾਲ ਜਾਂਚ ਕਰੋ’? (ਰਸੂਲਾਂ ਦੇ ਕੰਮ 17:11) ਜੇ ਅਸੀਂ ਇਸੇ ਤਰ੍ਹਾਂ ਬਾਈਬਲ ʼਤੇ ਚਰਚਾ ਕਰਦੇ ਰਹੀਏ, ਤਾਂ ਤੁਸੀਂ ਖ਼ੁਦ ਜਾਣੋਗੇ ਕਿ ਰੱਬ ਦੇ ਵਾਅਦੇ ਪੂਰੇ ਹੋਣਗੇ ਜਾਂ ਨਹੀਂ।

ਹੋਰ ਸਿੱਖੋ

ਰੱਬ ਨੇ ਭਵਿੱਖ ਬਾਰੇ ਕਿਹੜੇ ਵਾਅਦੇ ਕੀਤੇ ਹਨ? ਇਨ੍ਹਾਂ ਵਾਅਦਿਆਂ ਬਾਰੇ ਜਾਣ ਕੇ ਕੁਝ ਲੋਕਾਂ ਨੂੰ ਸਕੂਨ ਕਿਵੇਂ ਮਿਲਿਆ ਹੈ ਅਤੇ ਉਹ ਮੁਸ਼ਕਲਾਂ ਦੌਰਾਨ ਵੀ ਕਿਵੇਂ ਖ਼ੁਸ਼ ਰਹਿੰਦੇ ਹਨ? ਆਓ ਜਾਣੀਏ।

4. ਰੱਬ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ ਜਿਸ ਵਿਚ ਕੋਈ ਦੁੱਖ-ਦਰਦ ਨਹੀਂ ਹੋਵੇਗਾ

ਹੇਠਾਂ ਰੱਬ ਦੇ ਕੁਝ ਵਾਅਦੇ ਦੱਸੇ ਗਏ ਹਨ। ਇਨ੍ਹਾਂ ਵਿੱਚੋਂ ਕਿਹੜੇ ਵਾਅਦੇ ਤੁਹਾਡੇ ਦਿਲ ਨੂੰ ਛੂਹ ਗਏ ਅਤੇ ਕਿਉਂ?

ਜਿਹੜੇ ਵਾਅਦੇ ਤੁਹਾਨੂੰ ਪਸੰਦ ਆਏ, ਉਨ੍ਹਾਂ ਨਾਲ ਦਿੱਤੀਆਂ ਆਇਤਾਂ ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਕੀ ਇਹ ਆਇਤਾਂ ਪੜ੍ਹ ਕੇ ਤੁਹਾਨੂੰ ਹੌਸਲਾ ਨਹੀਂ ਮਿਲਿਆ? ਕੀ ਇਨ੍ਹਾਂ ਵਾਅਦਿਆਂ ਬਾਰੇ ਜਾਣ ਕੇ ਤੁਹਾਡੇ ਘਰਦਿਆਂ ਜਾਂ ਦੋਸਤਾਂ ਨੂੰ ਵੀ ਚੰਗਾ ਲੱਗੇਗਾ? ਤੁਹਾਨੂੰ ਕੀ ਲੱਗਦਾ?

ਕਲਪਨਾ ਕਰੋ ਕਿ ਉਸ ਵੇਲੇ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ!

ਉਦੋਂ ਕੀ ਨਹੀਂ ਹੋਵੇਗਾ?

ਉਦੋਂ ਕੀ ਹੋਵੇਗਾ?

  • ਦੁੱਖ-ਦਰਦ, ਬੁਢਾਪਾ ਅਤੇ ਮੌਤ ਨਹੀਂ ਹੋਵੇਗੀ।​—ਯਸਾਯਾਹ 25:8.

  • ਜਿਨ੍ਹਾਂ ਲੋਕਾਂ ਦੀ ਮੌਤ ਹੋ ਗਈ ਹੈ, ਉਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਆਪਣੇ ਘਰਦਿਆਂ ਨਾਲ ਖ਼ੁਸ਼ੀ ਨਾਲ ਜੀਉਣਗੇ।​—ਯੂਹੰਨਾ 5:​28, 29.

  • ਸਾਰੇ ਲੋਕ ਜਵਾਨ ਅਤੇ ਤੰਦਰੁਸਤ ਰਹਿਣਗੇ।​—ਅੱਯੂਬ 33:25.

  • ਸਾਰਿਆਂ ਕੋਲ ਰੱਜਵਾਂ ਖਾਣਾ ਅਤੇ ਵਧੀਆ ਘਰ ਹੋਵੇਗਾ। ਹਰ ਕਿਸੇ ਨੂੰ ਆਪਣੀ ਮਿਹਨਤ ਤੋਂ ਖ਼ੁਸ਼ੀ ਮਿਲੇਗੀ।​—ਜ਼ਬੂਰ 72:16; ਯਸਾਯਾਹ 65:​21, 22.

  • ਚਾਰੇ ਪਾਸੇ ਸ਼ਾਂਤੀ ਹੀ ਸ਼ਾਂਤੀ ਹੋਵੇਗੀ।​—ਜ਼ਬੂਰ 37:11.

5. ਰੱਬ ਦੇ ਵਾਅਦਿਆਂ ਬਾਰੇ ਜਾਣ ਕੇ ਤੁਸੀਂ ਅੱਜ ਵੀ ਖ਼ੁਸ਼ ਰਹਿ ਸਕਦੇ ਹੋ

ਬਹੁਤ ਸਾਰੇ ਲੋਕ ਦੁਨੀਆਂ ਵਿਚ ਹੁੰਦੇ ਪੱਖਪਾਤ ਤੇ ਬੇਇਨਸਾਫ਼ੀ ਨੂੰ ਦੇਖ ਕੇ ਨਿਰਾਸ਼ ਹੋ ਜਾਂਦੇ ਹਨ। ਕਈ ਤਾਂ ਗੁੱਸੇ ਵਿਚ ਆ ਜਾਂਦੇ ਹਨ ਅਤੇ ਅਨਿਆਂ ਖ਼ਿਲਾਫ਼ ਆਵਾਜ਼ ਉਠਾਉਂਦੇ ਹਨ। ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਰੱਬ ਬਹੁਤ ਜਲਦੀ ਸਭ ਕੁਝ ਠੀਕ ਕਰ ਦੇਵੇਗਾ, ਤਾਂ ਉਨ੍ਹਾਂ ਦੇ ਦਿਲਾਂ ਨੂੰ ਤਸੱਲੀ ਮਿਲਦੀ ਹੈ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਰਫ਼ੀਕਾ ਕਿਸ ਗੱਲੋਂ ਪਰੇਸ਼ਾਨ ਸੀ?

  • ਭਾਵੇਂ ਉਹ ਪੱਖਪਾਤ ਖ਼ਤਮ ਨਹੀਂ ਕਰ ਸਕੀ, ਪਰ ਉਸ ਨੂੰ ਬਾਈਬਲ ਤੋਂ ਕੀ ਪਤਾ ਲੱਗਾ?

ਰੱਬ ਦੇ ਵਾਅਦਿਆਂ ਬਾਰੇ ਜਾਣ ਕੇ ਅਸੀਂ ਮੁਸ਼ਕਲਾਂ ਨਾਲ ਸਿੱਝ ਸਕਾਂਗੇ ਅਤੇ ਹਿੰਮਤ ਨਹੀਂ ਹਾਰਾਂਗੇ। ਕਹਾਉਤਾਂ 17:22 ਅਤੇ ਰੋਮੀਆਂ 12:12 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਰੱਬ ਦੇ ਵਾਅਦਿਆਂ ਬਾਰੇ ਜਾਣ ਕੇ ਤੁਹਾਨੂੰ ਹੁਣ ਕਿੱਦਾਂ ਲੱਗਦਾ? ਤੁਹਾਨੂੰ ਇੱਦਾਂ ਕਿਉਂ ਲੱਗਦਾ?

ਕੁਝ ਲੋਕਾਂ ਦਾ ਕਹਿਣਾ ਹੈ: “ਇਹ ਸਾਰਾ ਕੁਝ ਸੁਣਨ ਨੂੰ ਤਾਂ ਵਧੀਆ ਲੱਗਦਾ, ਪਰ ਮੈਨੂੰ ਨਹੀਂ ਲੱਗਦਾ ਇੱਦਾਂ ਹੋਣਾ।”

  • ਇਹ ਵਾਅਦੇ ਪੂਰੇ ਹੋਣਗੇ ਜਾਂ ਨਹੀਂ, ਕੀ ਇਸ ਬਾਰੇ ਖੋਜਬੀਨ ਕਰਨੀ ਵਧੀਆ ਰਹੇਗੀ? ਤੁਹਾਨੂੰ ਇੱਦਾਂ ਕਿਉਂ ਲੱਗਦਾ?

ਹੁਣ ਤਕ ਅਸੀਂ ਸਿੱਖਿਆ

ਰੱਬ ਨੇ ਵਾਅਦਾ ਕੀਤਾ ਹੈ ਕਿ ਉਹ ਸਾਨੂੰ ਚੰਗਾ ਭਵਿੱਖ ਦੇਵੇਗਾ। ਇਸ ਕਰਕੇ ਅੱਜ ਅਸੀਂ ਮੁਸ਼ਕਲਾਂ ਦੌਰਾਨ ਵੀ ਖ਼ੁਸ਼ ਰਹਿ ਸਕਦੇ ਹਾਂ।

ਤੁਸੀਂ ਕੀ ਕਹੋਗੇ?

  • ਅੱਜ ਲੋਕਾਂ ਨੂੰ ਉਮੀਦ ਦੀ ਲੋੜ ਕਿਉਂ ਹੈ?

  • ਭਵਿੱਖ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ?

  • ਰੱਬ ਦੇ ਵਾਅਦਿਆਂ ਬਾਰੇ ਜਾਣ ਕੇ ਤੁਹਾਨੂੰ ਅੱਜ ਕਿਵੇਂ ਤਸੱਲੀ ਮਿਲ ਸਕਦੀ ਹੈ?

ਟੀਚਾ

ਇਹ ਵੀ ਦੇਖੋ

ਚੰਗੇ ਭਵਿੱਖ ਦੀ ਉਮੀਦ ਹੋਣ ਨਾਲ ਸਾਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਮਿਲਦੀ ਹੈ। ਜਾਣੋ ਕਿਵੇਂ।

“ਉਮੀਦ ਕਿੱਥੋਂ ਮਿਲ ਸਕਦੀ ਹੈ?” (ਜਾਗਰੂਕ ਬਣੋ!  ਲੇਖ)

ਜਿਹੜੇ ਲੋਕ ਲੰਬੇ ਸਮੇਂ ਤੋਂ ਬੀਮਾਰ ਹਨ, ਉਨ੍ਹਾਂ ਨੂੰ ਰੱਬ ਦੇ ਵਾਅਦਿਆਂ ਤੋਂ ਹਿੰਮਤ ਕਿਵੇਂ ਮਿਲ ਸਕਦੀ ਹੈ?

“ਕੀ ਬਾਈਬਲ ਲੰਬੇ ਸਮੇਂ ਤੋਂ ਬੀਮਾਰ ਲੋਕਾਂ ਦੀ ਮਦਦ ਕਰ ਸਕਦੀ ਹੈ?” (jw.org ʼਤੇ ਲੇਖ)

ਇਹ ਸੰਗੀਤ ਵੀਡੀਓ ਦੇਖੋ। ਕਲਪਨਾ ਕਰੋ ਕਿ ਰੱਬ ਨੇ ਇਸ ਦੁਨੀਆਂ ਨੂੰ ਬਿਲਕੁਲ ਨਵਾਂ ਬਣਾ ਦਿੱਤਾ ਹੈ ਅਤੇ ਤੁਸੀਂ ਆਪਣੇ ਪਰਿਵਾਰ ਨਾਲ ਖ਼ੁਸ਼ੀ-ਖ਼ੁਸ਼ੀ ਜੀ ਰਹੇ ਹੋ।

ਦੇਖੋ ਜ਼ਰਾ ਉਹ ਹਸੀਨ ਮੰਜ਼ਰ!  (3:37)

ਇਕ ਆਦਮੀ ਬਾਰੇ ਪੜ੍ਹੋ ਜੋ ਦੂਜਿਆਂ ਦੇ ਹੱਕਾਂ ਲਈ ਲੜਦਾ ਹੁੰਦਾ ਸੀ। ਜਦੋਂ ਉਸ ਨੇ ਰੱਬ ਦੇ ਵਾਅਦਿਆਂ ਬਾਰੇ ਜਾਣਿਆ, ਤਾਂ ਉਸ ਦੀ ਜ਼ਿੰਦਗੀ ਬਦਲ ਗਈ।

“ਹੁਣ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਦੁਨੀਆਂ ਬਦਲਣ ਦੀ ਲੋੜ ਹੈ” (ਪਹਿਰਾਬੁਰਜ  ਲੇਖ)