Skip to content

Skip to table of contents

ਪਾਠ 01

ਕੀ ਰੱਬ ਦਾ ਬਚਨ ਸਾਨੂੰ ਸਹੀ ਰਾਹ ਦਿਖਾ ਸਕਦਾ?

ਕੀ ਰੱਬ ਦਾ ਬਚਨ ਸਾਨੂੰ ਸਹੀ ਰਾਹ ਦਿਖਾ ਸਕਦਾ?

ਅਸੀਂ ਸਾਰੇ ਜ਼ਿੰਦਗੀ ਵਿਚ ਖ਼ੁਸ਼ ਰਹਿਣਾ ਚਾਹੁੰਦੇ ਹਾਂ। ਪਰ ਅਕਸਰ ਕਈ ਗੱਲਾਂ ਸਾਨੂੰ ਪਰੇਸ਼ਾਨ ਕਰਦੀਆਂ ਹਨ। ਸ਼ਾਇਦ ਅਸੀਂ ਸੋਚੀਏ ਕਿ ਜ਼ਿੰਦਗੀ ਵਿਚ ਇੰਨੇ ਦੁੱਖ ਕਿਉਂ ਹਨ। ਆਉਣ ਵਾਲੇ ਸਮੇਂ ਵਿਚ ਦੁਨੀਆਂ ਦਾ ਕੀ ਬਣੇਗਾ? ਇਸ ਤੋਂ ਇਲਾਵਾ, ਸਾਨੂੰ ਇਹ ਵੀ ਚਿੰਤਾ ਲੱਗੀ ਰਹਿੰਦੀ ਹੈ ਕਿ ਅਸੀਂ ਰੋਜ਼ਮੱਰਾ ਦੇ ਖ਼ਰਚੇ ਕਿਵੇਂ ਚਲਾਈਏ ਅਤੇ ਘਰ ਦਾ ਮਾਹੌਲ ਵਧੀਆ ਕਿਵੇਂ ਬਣਾਈਏ। ਸਾਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਇਨ੍ਹਾਂ ਚਿੰਤਾਵਾਂ ਨਾਲ ਕਿਵੇਂ ਨਜਿੱਠੀਏ। ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਰੱਬ ਨੇ ਸਾਡੇ ਲਈ ਇਕ ਕਿਤਾਬ ਲਿਖਵਾਈ ਹੈ ਜਿਸ ਵਿਚ ਸਾਡੇ ਸਾਰੇ ਸਵਾਲਾਂ ਦੇ ਜਵਾਬ ਹਨ। ਉਹ ਕਿਤਾਬ ਹੈ ਬਾਈਬਲ। ਇਸ ਤੋਂ ਅਸੀਂ ਇਹ ਵੀ ਜਾਣ ਸਕਦੇ ਹਾਂ ਕਿ ਚਿੰਤਾਵਾਂ ਹੋਣ ਤੇ ਵੀ ਅਸੀਂ ਖ਼ੁਸ਼ ਕਿਵੇਂ ਰਹਿ ਸਕਦੇ ਹਾਂ। ਇਸ ਨੂੰ ਪੜ੍ਹਨ ਨਾਲ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਜ਼ਰੂਰ ਮਿਲਣਗੇ।

1. ਬਾਈਬਲ ਵਿੱਚੋਂ ਕਿਨ੍ਹਾਂ ਸਵਾਲਾਂ ਦੇ ਜਵਾਬ ਮਿਲਦੇ ਹਨ?

ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਦੇ ਹਨ: ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਰੱਬ ਨੇ ਇਨਸਾਨਾਂ ਨੂੰ ਕਿਉਂ ਬਣਾਇਆ? ਚੰਗੇ ਲੋਕਾਂ ਨਾਲ ਮਾੜਾ ਕਿਉਂ ਹੁੰਦਾ ਹੈ? ਮਰਨ ਤੋਂ ਬਾਅਦ ਕੀ ਹੁੰਦਾ ਹੈ? ਜੇ ਸਾਰੇ ਸ਼ਾਂਤੀ ਹੀ ਚਾਹੁੰਦੇ ਹਨ, ਤਾਂ ਫਿਰ ਇੰਨੀਆਂ ਲੜਾਈਆਂ ਕਿਉਂ ਹੁੰਦੀਆਂ ਹਨ? ਕੀ ਇਹ ਦੁਨੀਆਂ ਇਕ ਦਿਨ ਖ਼ਤਮ ਹੋ ਜਾਵੇਗੀ? ਇਹ ਬਹੁਤ ਜ਼ਰੂਰੀ ਸਵਾਲ ਹਨ। ਲੱਖਾਂ ਹੀ ਲੋਕਾਂ ਨੂੰ ਬਾਈਬਲ ਵਿੱਚੋਂ ਇਨ੍ਹਾਂ ਦੇ ਜਵਾਬ ਜਾਣ ਕੇ ਤਸੱਲੀ ਮਿਲੀ ਹੈ। ਰੱਬ ਚਾਹੁੰਦਾ ਹੈ ਕਿ ਤੁਸੀਂ ਵੀ ਇਨ੍ਹਾਂ ਸਵਾਲਾਂ ਦੇ ਜਵਾਬ ਜਾਣੋ।

2. ਬਾਈਬਲ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਸਾਡੀ ਕਿੱਦਾਂ ਮਦਦ ਕਰ ਸਕਦੀ ਹੈ?

ਬਾਈਬਲ ਵਿਚ ਇਨ੍ਹਾਂ ਗੱਲਾਂ ਬਾਰੇ ਵਧੀਆ ਸਲਾਹ ਦਿੱਤੀ ਗਈ ਹੈ, ਜਿਵੇਂ ਪਰਿਵਾਰ ਵਿਚ ਰਲ਼-ਮਿਲ ਕੇ ਕਿਵੇਂ ਰਹੀਏ? ਚਿੰਤਾਵਾਂ ਨਾਲ ਕਿਵੇਂ ਨਜਿੱਠੀਏ? ਜੇ ਕੰਮ-ਕਾਰ ਨੂੰ ਲੈ ਕੇ ਕੋਈ ਪਰੇਸ਼ਾਨੀ ਹੋਵੇ, ਤਾਂ ਕੀ ਕਰੀਏ? ਜਦੋਂ ਅਸੀਂ ਮਿਲ ਕੇ ਇਨ੍ਹਾਂ ਵਿਸ਼ਿਆਂ ʼਤੇ ਚਰਚਾ ਕਰਾਂਗੇ, ਤਾਂ ਤੁਸੀਂ ਦੇਖੋਗੇ ਕਿ ਬਾਈਬਲ ਵਿਚ ਜੋ ਵੀ ਲਿਖਿਆ ਹੈ, ਉਹ ‘ਸਾਡੇ ਲਈ ਫ਼ਾਇਦੇਮੰਦ ਹੈ।’2 ਤਿਮੋਥਿਉਸ 3:16.

ਜਿਹੜਾ ਪ੍ਰਕਾਸ਼ਨ ਤੁਸੀਂ ਪੜ੍ਹ ਰਹੇ ਹੋ, ਉਹ ਬਾਈਬਲ ਨਹੀਂ ਹੈ। ਪਰ ਇਸ ਵਿਚ ਬਾਈਬਲ ਦੇ ਹਵਾਲੇ ਦਿੱਤੇ ਗਏ ਹਨ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਹਵਾਲੇ ਬਾਈਬਲ ਵਿੱਚੋਂ ਪੜ੍ਹੋ। ਇੱਦਾਂ ਕਰ ਕੇ ਤੁਸੀਂ ਦੇਖ ਸਕੋਗੇ ਕਿ ਤੁਸੀਂ ਇਸ ਪ੍ਰਕਾਸ਼ਨ ਵਿੱਚੋਂ ਜੋ ਵੀ ਸਿੱਖ ਰਹੇ ਹੋ, ਉਹ ਬਾਈਬਲ ਤੋਂ ਹੀ ਹੈ।

ਹੋਰ ਸਿੱਖੋ

ਬਾਈਬਲ ਪੜ੍ਹ ਕੇ ਕਈ ਲੋਕਾਂ ਦੀ ਜ਼ਿੰਦਗੀ ਵਿਚ ਖ਼ੁਸ਼ੀਆਂ ਕਿਵੇਂ ਆਈਆਂ ਹਨ? ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਨੂੰ ਬਾਈਬਲ ਪੜ੍ਹਨੀ ਵਧੀਆ ਲੱਗੇ? ਬਾਈਬਲ ਨੂੰ ਸਮਝਣ ਲਈ ਕਿਸੇ ਦੀ ਮਦਦ ਲੈਣੀ ਕਿਉਂ ਜ਼ਰੂਰੀ ਹੈ? ਆਓ ਦੇਖੀਏ।

3. ਬਾਈਬਲ ਸਾਨੂੰ ਸਹੀ ਰਾਹ ਦਿਖਾ ਸਕਦੀ ਹੈ

ਬਾਈਬਲ ਸਾਡੀ ਜ਼ਿੰਦਗੀ ਵਿਚ ਚਾਨਣ ਵਾਂਗ ਹੈ। ਇਸ ਦੀ ਮਦਦ ਨਾਲ ਅਸੀਂ ਸਾਫ਼-ਸਾਫ਼ ਦੇਖ ਸਕਾਂਗੇ ਕਿ ਅੱਜ ਸਾਨੂੰ ਜ਼ਿੰਦਗੀ ਵਿਚ ਕਿਹੜੇ ਰਾਹ ʼਤੇ ਚੱਲਣਾ ਚਾਹੀਦਾ ਹੈ ਅਤੇ ਕਿਹੋ ਜਿਹੇ ਫ਼ੈਸਲੇ ਲੈਣੇ ਚਾਹੀਦੇ ਹਨ। ਨਾਲੇ ਅਸੀਂ ਇਹ ਵੀ ਜਾਣ ਸਕਾਂਗੇ ਕਿ ਆਉਣ ਵਾਲੇ ਸਮੇਂ ਵਿਚ ਕੀ ਹੋਣ ਵਾਲਾ ਹੈ।

ਜ਼ਬੂਰ 119:105 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਇੱਥੇ ਬਾਈਬਲ ਬਾਰੇ ਕੀ ਦੱਸਿਆ ਗਿਆ ਹੈ?

  • ਕੀ ਇਹ ਤੁਹਾਨੂੰ ਵੀ ਰਾਹ ਦਿਖਾ ਸਕਦੀ ਹੈ, ਤੁਹਾਨੂੰ ਕੀ ਲੱਗਦਾ?

4. ਬਾਈਬਲ ਤੋਂ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ

ਡੌਰਿਸ ਨਾਂ ਦੀ ਇਕ ਔਰਤ ਆਪਣੇ ਸਵਾਲਾਂ ਦੇ ਜਵਾਬ ਨਾ ਮਿਲਣ ਕਰਕੇ ਬਹੁਤ ਪਰੇਸ਼ਾਨ ਰਹਿੰਦੀ ਸੀ। ਪਰ ਬਾਈਬਲ ਪੜ੍ਹ ਕੇ ਉਸ ਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਡੌਰਿਸ ਕਿਹੜੇ ਕੁਝ ਸਵਾਲਾਂ ਕਰਕੇ ਪਰੇਸ਼ਾਨ ਸੀ?

  • ਬਾਈਬਲ ਪੜ੍ਹ ਕੇ ਉਸ ਨੂੰ ਤਸੱਲੀ ਕਿਵੇਂ ਮਿਲੀ?

ਸਵਾਲ ਪੁੱਛਣੇ ਚੰਗੀ ਗੱਲ ਹੈ। ਮੱਤੀ 7:7 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ:

  • ਜੇ ਤੁਸੀਂ ਰੱਬ ਤੋਂ ਕੋਈ ਵੀ ਸਵਾਲ ਪੁੱਛ ਸਕਦੇ, ਤਾਂ ਤੁਸੀਂ ਕੀ ਪੁੱਛਦੇ?

5. ਇਕ ਵਾਰ ਬਾਈਬਲ ਪੜ੍ਹ ਕੇ ਤਾਂ ਦੇਖੋ, ਤੁਹਾਨੂੰ ਵਧੀਆ ਲੱਗੇਗਾ

ਬਹੁਤ ਸਾਰੇ ਲੋਕਾਂ ਨੂੰ ਬਾਈਬਲ ਪੜ੍ਹਨੀ ਵਧੀਆ ਲੱਗਦੀ ਹੈ ਅਤੇ ਉਨ੍ਹਾਂ ਨੇ ਇਸ ਤੋਂ ਕਈ ਗੱਲਾਂ ਸਿੱਖੀਆਂ ਹਨ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਇਨ੍ਹਾਂ ਨੌਜਵਾਨਾਂ ਨੂੰ ਪੜ੍ਹਨਾ ਕਿੱਦਾਂ ਲੱਗਦਾ ਹੈ?

  • ਪਰ ਉਨ੍ਹਾਂ ਨੂੰ ਬਾਈਬਲ ਪੜ੍ਹਨੀ ਚੰਗੀ ਕਿਉਂ ਲੱਗਣ ਲੱਗੀ?

ਬਾਈਬਲ ਪੜ੍ਹ ਕੇ ਅਸੀਂ ਕਈ ਚੰਗੀਆਂ ਗੱਲਾਂ ਸਿੱਖਾਂਗੇ। ਔਖੀਆਂ ਘੜੀਆਂ ਵਿਚ ਸਾਨੂੰ ਦਿਲਾਸਾ ਅਤੇ ਇਕ ਚੰਗੇ ਕੱਲ੍ਹ ਦੀ ਉਮੀਦ ਮਿਲੇਗੀ। ਰੋਮੀਆਂ 15:4 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਕੀ ਤੁਸੀਂ ਜਾਣਨਾ ਚਾਹੋਗੇ ਕਿ ਅਸੀਂ ਦਿਲਾਸਾ ਅਤੇ ਉਮੀਦ ਕਿਵੇਂ ਪਾ ਸਕਦੇ ਹਾਂ?

6. ਕਿਸੇ ਦੀ ਮਦਦ ਲੈ ਕੇ ਤੁਸੀਂ ਬਾਈਬਲ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ

ਕਈ ਲੋਕ ਖ਼ੁਦ ਬਾਈਬਲ ਪੜ੍ਹਦੇ ਹਨ। ਪਰ ਉਨ੍ਹਾਂ ਨੇ ਦੇਖਿਆ ਹੈ ਕਿ ਜਦੋਂ ਉਹ ਕਿਸੇ ਦੀ ਮਦਦ ਲੈਂਦੇ ਹਨ, ਤਾਂ ਉਹ ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝ ਪਾਉਂਦੇ ਹਨ। ਰਸੂਲਾਂ ਦੇ ਕੰਮ 8:26-31 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਬਾਈਬਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ?—ਆਇਤ 30 ਅਤੇ 31 ਦੇਖੋ।

ਬਾਈਬਲ ਵਿਚ ਦੱਸੇ ਇਥੋਪੀਆ ਦੇ ਇਕ ਆਦਮੀ ਨੇ ਜਦੋਂ ਕਿਸੇ ਦੀ ਮਦਦ ਲਈ, ਤਾਂ ਉਹ ਲਿਖਤਾਂ ਨੂੰ ਚੰਗੀ ਤਰ੍ਹਾਂ ਸਮਝ ਸਕਿਆ। ਅੱਜ ਵੀ ਕਈ ਲੋਕ ਬਾਈਬਲ ਨੂੰ ਸਮਝਣ ਲਈ ਦੂਜਿਆਂ ਦੀ ਮਦਦ ਲੈਂਦੇ ਹਨ

ਕੁਝ ਲੋਕਾਂ ਦਾ ਕਹਿਣਾ ਹੈ: “ਬਾਈਬਲ ਪੜ੍ਹਨ ਦਾ ਕੋਈ ਫ਼ਾਇਦਾ ਨਹੀਂ।”

  • ਤੁਸੀਂ ਕੀ ਸੋਚਦੇ ਹੋ? ਤੁਸੀਂ ਇੱਦਾਂ ਕਿਉਂ ਸੋਚਦੇ ਹੋ?

ਹੁਣ ਤਕ ਅਸੀਂ ਸਿੱਖਿਆ

ਬਾਈਬਲ ਤੋਂ ਸਾਨੂੰ ਰੋਜ਼ਮੱਰਾ ਦੀ ਜ਼ਿੰਦਗੀ ਬਾਰੇ ਸਲਾਹ ਮਿਲਦੀ ਹੈ। ਇਸ ਵਿਚ ਕਈ ਜ਼ਰੂਰੀ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਹਨ। ਨਾਲੇ ਇਸ ਤੋਂ ਸਾਨੂੰ ਦਿਲਾਸਾ ਤੇ ਇਕ ਚੰਗੇ ਕੱਲ੍ਹ ਦੀ ਉਮੀਦ ਮਿਲਦੀ ਹੈ।

ਤੁਸੀਂ ਕੀ ਕਹੋਗੇ?

  • ਬਾਈਬਲ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਸਾਡੀ ਕਿੱਦਾਂ ਮਦਦ ਕਰ ਸਕਦੀ ਹੈ?

  • ਬਾਈਬਲ ਵਿੱਚੋਂ ਕਿਹੜੇ ਕੁਝ ਸਵਾਲਾਂ ਦੇ ਜਵਾਬ ਮਿਲਦੇ ਹਨ?

  • ਤੁਸੀਂ ਬਾਈਬਲ ਤੋਂ ਕੀ ਜਾਣਨਾ ਚਾਹੋਗੇ?

ਟੀਚਾ

ਇਹ ਵੀ ਦੇਖੋ

ਜਾਣੋ ਕਿ ਬਾਈਬਲ ਵਿਚ ਦਿੱਤੀ ਸਲਾਹ ਕਿਵੇਂ ਤੁਹਾਡੇ ਕੰਮ ਆ ਸਕਦੀ ਹੈ।

“ਬਾਈਬਲ ਦੀਆਂ ਸਿੱਖਿਆਵਾਂ—ਅੱਜ ਵੀ ਫ਼ਾਇਦੇਮੰਦ” (ਪਹਿਰਾਬੁਰਜ  ਨੰ. 1 2018)

ਇਕ ਆਦਮੀ ਬਚਪਨ ਤੋਂ ਹੀ ਉਦਾਸ ਰਹਿੰਦਾ ਸੀ ਅਤੇ ਖ਼ੁਦ ਨੂੰ ਨਿਕੰਮਾ ਸਮਝਦਾ ਸੀ। ਦੇਖੋ ਕਿ ਬਾਈਬਲ ਪੜ੍ਹਨ ਨਾਲ ਉਹ ਖ਼ੁਸ਼ ਕਿਵੇਂ ਰਹਿਣ ਲੱਗਾ।

ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ  (2:53)

ਜਾਣੋ ਕਿ ਬਾਈਬਲ ਵਿਚ ਪਰਿਵਾਰਾਂ ਨੂੰ ਕੀ ਸਲਾਹ ਦਿੱਤੀ ਗਈ ਹੈ।

“ਸੁਖੀ ਪਰਿਵਾਰਾਂ ਦੇ 12 ਰਾਜ਼” (ਜਾਗਰੂਕ ਬਣੋ!  ਨੰ. 2 2018)

ਕਈ ਲੋਕ ਸੋਚਦੇ ਹਨ ਕਿ ਰੱਬ ਇਸ ਦੁਨੀਆਂ ਨੂੰ ਚਲਾ ਰਿਹਾ ਹੈ। ਪਰ ਕੀ ਇਹ ਸੱਚ ਹੈ? ਦੇਖੋ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ।

ਬਾਈਬਲ ਕਿਉਂ ਪੜ੍ਹੀਏ?—ਪੂਰੀ ਵੀਡੀਓ  (3:14)