Skip to content

ਸਾਡਾ ਆਉਣ ਵਾਲਾ ਕੱਲ੍ਹ ਕਿੱਦਾਂ ਦਾ ਹੋਵੇਗਾ?

ਸਾਡਾ ਆਉਣ ਵਾਲਾ ਕੱਲ੍ਹ ਕਿੱਦਾਂ ਦਾ ਹੋਵੇਗਾ?

ਕੀ ਦੁਨੀਆਂ ਦੇ ਹਾਲਾਤ . . .

  • ਇੱਦਾਂ ਹੀ ਚੱਲਦੇ ਰਹਿਣਗੇ?

  • ਹੋਰ ਵਿਗੜਦੇ ਜਾਣਗੇ?

  • ਸੁਧਰਨਗੇ?

ਧਰਮ-ਗ੍ਰੰਥ ਕਹਿੰਦਾ ਹੈ . . .

“ਪਰਮੇਸ਼ੁਰ . . . ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”​—ਪ੍ਰਕਾਸ਼ ਦੀ ਕਿਤਾਬ 21:3, 4, ਨਵੀਂ ਦੁਨੀਆਂ ਅਨੁਵਾਦ।

ਆਉਣ ਵਾਲੇ ਕੱਲ੍ਹ ਦੇ ਵਾਅਦੇ . . .

ਲੋਕ ਟੁੱਟ-ਟੁੱਟ ਕੇ ਨਹੀਂ, ਸਗੋਂ ਖ਼ੁਸ਼ੀ-ਖ਼ੁਸ਼ੀ ਕੰਮ ਕਰਨਗੇ।​—ਯਸਾਯਾਹ 65:21-23, ਪਵਿੱਤਰ ਬਾਈਬਲ।

ਨਾ ਕੋਈ ਬੀਮਾਰੀ ਹੋਵੇਗੀ ਤੇ ਨਾ ਕੋਈ ਦੁੱਖ-ਦਰਦ।​—ਯਸਾਯਾਹ 25:8; 33:24.

ਸਾਰੇ ਜਣੇ ਪਰਿਵਾਰ ਤੇ ਦੋਸਤਾਂ ਨਾਲ ਹਮੇਸ਼ਾ ਖ਼ੁਸ਼ੀਆਂ ਦਾ ਆਨੰਦ ਮਾਣਨਗੇ।​—ਜ਼ਬੂਰਾਂ ਦੀ ਪੋਥੀ 37:11, 29.

ਕੀ ਅਸੀਂ ਧਰਮ-ਗ੍ਰੰਥ ਉੱਤੇ ਵਿਸ਼ਵਾਸ ਕਰ ਸਕਦੇ ਹਾਂ?

ਜੀ ਹਾਂ, ਦੋ ਕਾਰਨਾਂ ’ਤੇ ਗੌਰ ਕਰੋ:

  • ਪਰਮੇਸ਼ੁਰ ਕੋਲ ਆਪਣੇ ਵਾਅਦੇ ਪੂਰੇ ਕਰਨ ਦੀ ਤਾਕਤ ਹੈ। ਬਾਈਬਲ ਵਿਚ ਸਿਰਫ਼ ਯਹੋਵਾਹ ਨੂੰ “ਸਰਬਸ਼ਕਤੀਮਾਨ ਪਰਮੇਸ਼ੁਰ” ਕਿਹਾ ਗਿਆ ਹੈ ਕਿਉਂਕਿ ਉਸ ਕੋਲ ਬੇਅੰਤ ਤਾਕਤ ਹੈ। (ਪ੍ਰਕਾਸ਼ ਦੀ ਕਿਤਾਬ 15:3, ਨਵੀਂ ਦੁਨੀਆਂ ਅਨੁਵਾਦ।) ਇਸ ਲਈ ਉਹ ਆਪਣੇ ਵਾਅਦੇ ਮੁਤਾਬਕ ਦੁਨੀਆਂ ਦੇ ਹਾਲਾਤ ਬਦਲ ਸਕਦਾ ਹੈ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਲਈ ਸਭ ਕੁਝ ਮੁਮਕਿਨ ਹੈ।”​—ਮੱਤੀ 19:26.

  • ਪਰਮੇਸ਼ੁਰ ਦੀ ਆਪਣੇ ਵਾਅਦੇ ਪੂਰੇ ਕਰਨ ਦੀ ਤਮੰਨਾ ਹੈ। ਮਿਸਾਲ ਲਈ, ਯਹੋਵਾਹ ਮੌਤ ਦੀ ਨੀਂਦ ਸੌਂ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨ ਲਈ ਬੇਤਾਬ ਹੈ।​—ਅੱਯੂਬ 14:14, 15, ਪਵਿੱਤਰ ਬਾਈਬਲ।

    ਬਾਈਬਲ ਇਹ ਵੀ ਦੱਸਦੀ ਹੈ ਕਿ ਪਰਮੇਸ਼ੁਰ ਦੇ ਬੇਟੇ ਯਿਸੂ ਨੇ ਬੀਮਾਰਾਂ ਨੂੰ ਠੀਕ ਕੀਤਾ ਸੀ। ਕਿਉਂ? ਕਿਉਂਕਿ ਉਹ ਦਿਲੋਂ ਚਾਹੁੰਦਾ ਸੀ ਕਿ ਲੋਕ ਠੀਕ ਹੋਣ। (ਮਰਕੁਸ 1:40, 41, ਨਵੀਂ ਦੁਨੀਆਂ ਅਨੁਵਾਦ।) ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਸੀ ਅਤੇ ਇਸੇ ਲਈ ਉਸ ਨੇ ਲੋੜਵੰਦਾਂ ਦੀ ਮਦਦ ਕੀਤੀ।​—ਯੂਹੰਨਾ 14:9

    ਸੋ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਅਤੇ ਯਿਸੂ ਦੋਵੇਂ ਚਾਹੁੰਦੇ ਹਨ ਕਿ ਸਾਡਾ ਆਉਣ ਵਾਲਾ ਕੱਲ੍ਹ ਖ਼ੁਸ਼ੀਆਂ ਭਰਿਆ ਹੋਵੇ!​—ਜ਼ਬੂਰਾਂ ਦੀ ਪੋਥੀ 72:12-14; 145:16, ਪਵਿੱਤਰ ਬਾਈਬਲ; 2 ਪਤਰਸ 3:9, ਨਵੀਂ ਦੁਨੀਆਂ ਅਨੁਵਾਦ।

ਜ਼ਰਾ ਸੋਚੋ

ਪਰਮੇਸ਼ੁਰ ਦੁਨੀਆਂ ਦੇ ਹਾਲਾਤ ਕਿਵੇਂ ਸੁਧਾਰੇਗਾ?

ਜਵਾਬ ਪਾਉਣ ਲਈ ਇਨ੍ਹਾਂ ਹਵਾਲਿਆਂ ਨੂੰ ਪੜ੍ਹੋ: ਮੱਤੀ 6:9, 10 ਅਤੇ ਦਾਨੀਏਲ 2:44.