Skip to content

ਯਹੋਵਾਹ ਦੇ ਗਵਾਹ ਯੁੱਧ ਵਿਚ ਹਿੱਸਾ ਕਿਉਂ ਨਹੀਂ ਲੈਂਦੇ?

ਯਹੋਵਾਹ ਦੇ ਗਵਾਹ ਯੁੱਧ ਵਿਚ ਹਿੱਸਾ ਕਿਉਂ ਨਹੀਂ ਲੈਂਦੇ?

 ਹੇਠ ਲਿਖੇ ਕਾਰਨਾਂ ਕਰਕੇ ਯਹੋਵਾਹ ਦੇ ਗਵਾਹ ਯੁੱਧ ਵਿਚ ਹਿੱਸਾ ਨਹੀਂ ਲੈਂਦੇ:

  1.  1. ਪਰਮੇਸ਼ੁਰ ਦਾ ਕਹਿਣਾ ਮੰਨਦੇ ਹਨ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਲੋਕ “ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ” ਬਣਾਉਣਗੇ ਅਤੇ “ਕਦੀ ਵੀ ਲੜਾਈ” ਨਹੀਂ ਸਿੱਖਣਗੇ।—ਯਸਾਯਾਹ 2:4.

  2.  2. ਯਿਸੂ ਦਾ ਕਹਿਣਾ ਮੰਨਦੇ ਹਨ। ਯਿਸੂ ਨੇ ਪਤਰਸ ਰਸੂਲ ਨੂੰ ਕਿਹਾ ਸੀ: “ਆਪਣੀ ਤਲਵਾਰ ਮਿਆਨ ਵਿਚ ਪਾ, ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ, ਉਹ ਤਲਵਾਰ ਨਾਲ ਹੀ ਵੱਢੇ ਜਾਣਗੇ।” (ਮੱਤੀ 26:52) ਇਸ ਤਰ੍ਹਾਂ ਯਿਸੂ ਨੇ ਦਿਖਾਇਆ ਕਿ ਉਸ ਦੇ ਚੇਲੇ ਯੁੱਧ ਵਿਚ ਹਥਿਆਰ ਨਹੀਂ ਚੁੱਕਣਗੇ।

     ਯਿਸੂ ਦੇ ਚੇਲੇ ਰਾਜਨੀਤਿਕ ਮਾਮਲਿਆਂ ਪ੍ਰਤੀ ਨਿਰਪੱਖ ਰਹਿ ਕੇ ਉਸ ਦੀ ਇਸ ਆਗਿਆ ਨੂੰ ਮੰਨਦੇ ਹਨ ਕਿ “ਉਹ ਦੁਨੀਆਂ ਵਰਗੇ ਨਹੀਂ ਹਨ।” (ਯੂਹੰਨਾ 17:16) ਉਹ ਨਾ ਤਾਂ ਮਿਲਟਰੀ ਦੇ ਕੰਮਾਂ ਦਾ ਵਿਰੋਧ ਕਰਦੇ ਹਨ ਤੇ ਨਾ ਹੀ ਉਨ੍ਹਾਂ ਲੋਕਾਂ ਨੂੰ ਰੋਕਦੇ ਹਨ ਜੋ ਫ਼ੌਜ ਵਿਚ ਭਰਤੀ ਹੋਣਾ ਚਾਹੁੰਦੇ ਹਨ।

  3.  3. ਦੂਜਿਆਂ ਲਈ ਪਿਆਰ। ਯਿਸੂ ਨੇ ਆਪਣੇ ਚੇਲਿਆਂ ਨੂੰ ‘ਇਕ-ਦੂਜੇ ਨੂੰ ਪਿਆਰ ਕਰਨ’ ਦਾ ਹੁਕਮ ਦਿੱਤਾ ਸੀ। (ਯੂਹੰਨਾ 13:34, 35) ਇਸ ਕਰਕੇ ਉਹ ਦੁਨੀਆਂ ਭਰ ਦੇ ਭਾਈਚਾਰੇ ਵਿਚ ਆਪਣੇ ਕਿਸੇ ਵੀ ਭੈਣ ਜਾਂ ਭਰਾ ਵਿਰੁੱਧ ਯੁੱਧ ਨਹੀਂ ਲੜਦੇ।—1 ਯੂਹੰਨਾ 3:10-12.

  4.  4. ਪਹਿਲੀ ਸਦੀ ਦੇ ਮਸੀਹੀਆਂ ਦੀ ਮਿਸਾਲ। ਇਕ ਕੋਸ਼ ਕਹਿੰਦਾ ਹੈ: ‘ਯਿਸੂ ਦੇ ਮੁਢਲੇ ਚੇਲਿਆਂ ਨੇ ਨਾ ਤਾਂ ਯੁੱਧ ਵਿਚ ਹਿੱਸਾ ਲਿਆ ਤੇ ਨਾ ਹੀ ਮਿਲਟਰੀ ਸੇਵਾ ਕੀਤੀ ਕਿਉਂਕਿ ਉਹ ਜਾਣਦੇ ਸਨ ਕਿ ਜੇ ਉਹ ਇਸ ਤਰ੍ਹਾਂ ਕਰਦੇ, ਤਾਂ ਉਹ ਨਾ ਤਾਂ ਯਿਸੂ ਦੇ ਪਿਆਰ ਕਰਨ ਦੇ ਹੁਕਮ ʼਤੇ ਚੱਲਦੇ ਹੁੰਦੇ ਤੇ ਨਾ ਹੀ ਆਪਣੇ ਵੈਰੀਆਂ ਨਾਲ ਪਿਆਰ ਕਰਦੇ।’ ਇਸੇ ਤਰ੍ਹਾਂ ਜਰਮਨ ਧਰਮ-ਸ਼ਾਸਤਰੀ ਪੀਟਰ ਮੀਨਹੋਲਟ ਨੇ ਯਿਸੂ ਦੇ ਮੁਢਲੇ ਚੇਲਿਆਂ ਬਾਰੇ ਕਿਹਾ: “ਫ਼ੌਜ ਵਿਚ ਭਰਤੀ ਹੋਣ ਬਾਰੇ ਮਸੀਹੀ ਸੋਚਦੇ ਵੀ ਨਹੀਂ ਸਨ।”

ਸਮਾਜ ਵਿਚ ਸਾਡਾ ਯੋਗਦਾਨ

 ਯਹੋਵਾਹ ਦੇ ਗਵਾਹ ਸਮਾਜ ਲਈ ਚੰਗੇ ਇਨਸਾਨ ਹਨ ਅਤੇ ਉਹ ਜਿਸ ਦੇਸ਼ ਵਿਚ ਵੀ ਰਹਿੰਦੇ ਹਨ, ਉਸ ਦੇਸ਼ ਲਈ ਉਹ ਖ਼ਤਰਨਾਕ ਨਹੀਂ ਹਨ। ਅਸੀਂ ਬਾਈਬਲ ਦੇ ਇਨ੍ਹਾਂ ਹੁਕਮਾਂ ਅਨੁਸਾਰ ਸਰਕਾਰੀ ਅਧਿਕਾਰੀਆਂ ਦਾ ਆਦਰ-ਮਾਣ ਕਰਦੇ ਹਾਂ:

  •   ‘ਅਧਿਕਾਰ ਰੱਖਣ ਵਾਲਿਆਂ ਦੇ ਅਧੀਨ ਰਹੋ।’—ਰੋਮੀਆਂ 13:1.

  •   “ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।”—ਮੱਤੀ 22:21.

 ਇਸ ਲਈ ਅਸੀਂ ਕਾਨੂੰਨਾਂ ਦੀ ਪਾਲਣਾ ਕਰਦੇ ਹਾਂ, ਟੈਕਸ ਭਰਦੇ ਹਾਂ ਅਤੇ ਸਰਕਾਰਾਂ ਵੱਲੋਂ ਸਮਾਜ ਦੀ ਭਲਾਈ ਲਈ ਕੀਤੇ ਕੰਮਾਂ ਦਾ ਸਮਰਥਨ ਕਰਦੇ ਹਾਂ।