Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਉਨ੍ਹਾਂ ਨੂੰ “ਬਹੁਤ ਕੀਮਤੀ ਮੋਤੀ ਮਿਲ” ਗਿਆ

ਉਨ੍ਹਾਂ ਨੂੰ “ਬਹੁਤ ਕੀਮਤੀ ਮੋਤੀ ਮਿਲ” ਗਿਆ

 ਯਿਸੂ ਨੇ ਸਿਖਾਇਆ ਕਿ ਪਰਮੇਸ਼ੁਰ ਦਾ ਰਾਜ ਹੀ ਇਨਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰੇਗਾ। (ਮੱਤੀ 6:10) ਉਸ ਨੇ ਮੱਤੀ 13:44-46 ਵਿਚ ਪਰਮੇਸ਼ੁਰ ਦੇ ਰਾਜ ਬਾਰੇ ਦੋ ਮਿਸਾਲਾਂ ਦਿੱਤੀਆਂ। ਇਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਜੇ ਇਕ ਵਿਅਕਤੀ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸੱਚਾਈ ਪਤਾ ਲੱਗਦੀ ਹੈ, ਤਾਂ ਉਸ ਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ। ਇਹ ਦੋ ਮਿਸਾਲਾਂ ਸਨ:

  •   ਇਕ ਆਦਮੀ ਨੂੰ ਖੇਤਾਂ ਵਿਚ ਕੰਮ ਕਰਦਿਆਂ ਅਚਾਨਕ ਲੁਕਿਆ ਹੋਇਆ ਖ਼ਜ਼ਾਨਾ ਲੱਭਿਆ।

  •   ਇਕ ਵਪਾਰੀ ਸੁੱਚੇ ਮੋਤੀਆਂ ਦੀ ਭਾਲ ਕਰ ਰਿਹਾ ਸੀ ਤੇ ਉਸ ਨੂੰ ਇਕ ਬਹੁਤ ਕੀਮਤੀ ਮਿਲ ਗਿਆ।

 ਫਿਰ ਦੋਵਾਂ ਆਦਮੀਆਂ ਨੇ ਉਸ ਬੇਸ਼ਕੀਮਤੀ ਖ਼ਜ਼ਾਨੇ ਨੂੰ ਪਾਉਣ ਲਈ ਖ਼ੁਸ਼ੀ-ਖ਼ੁਸ਼ੀ ਆਪਣਾ ਸਾਰਾ ਕੁਝ ਵੇਚ ਦਿੱਤਾ। ਇਨ੍ਹਾਂ ਆਦਮੀਆਂ ਵਾਂਗ ਅੱਜ ਜਿਹੜੇ ਲੋਕ ਪਰਮੇਸ਼ੁਰ ਦੇ ਰਾਜ ਦੀ ਅਹਿਮੀਅਤ ਸਮਝਦੇ ਹਨ, ਉਹ ਬਰਕਤਾਂ ਪਾਉਣ ਲਈ ਵੱਡੀਆਂ-ਵੱਡੀਆਂ ਕੁਰਬਾਨੀਆਂ ਕਰਦੇ ਹਨ। (ਲੂਕਾ 18:29, 30) ਇਸ ਵੀਡੀਓ ਵਿਚ ਅਜਿਹੇ ਦੋ ਲੋਕਾਂ ਦੀ ਕਹਾਣੀ ਦੱਸੀ ਗਈ ਹੈ।