Skip to content

ਸਕੂਲ ਵਿਚ ਹਾਣੀਆਂ ਵੱਲੋਂ ਮਿਲਦੀਆਂ ਧਮਕੀਆਂ ਨਾਲ ਨਜਿੱਠਣ ਲਈ ਬੱਚਿਆਂ ਨੂੰ ਮਿਲੀ ਮਦਦ

ਸਕੂਲ ਵਿਚ ਹਾਣੀਆਂ ਵੱਲੋਂ ਮਿਲਦੀਆਂ ਧਮਕੀਆਂ ਨਾਲ ਨਜਿੱਠਣ ਲਈ ਬੱਚਿਆਂ ਨੂੰ ਮਿਲੀ ਮਦਦ

ਦਸ ਸਾਲ ਦੇ ਹੂਗੋ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਮਦਦ ਕੀਤੀ ਤਾਂਕਿ ਉਹ ਸਤਾਉਣ ਵਾਲਿਆਂ ਦਾ ਸਾਮ੍ਹਣਾ ਕਰ ਸਕਣ। ਇਸ ਕਾਰਨ ਬ੍ਰਿਟਿਸ਼ ਚੈਰੀਟੀ ਵੱਲੋਂ ਉਸ ਨੂੰ ਡਾਏਨਾ ਐਵਾਰਡ ਮਿਲਿਆ।

ਹੂਗੋ ਕਹਿੰਦਾ ਹੈ: “ਮੈਂ ਇਸ ਐਵਾਰਡ ਲਈ ਧਮਕੀਆਂ ਨਾਲ ਨਜਿੱਠਣ (ਦਿਮਾਗ਼ ਲੜਾਓ, ਬਦਮਾਸ਼ ਭਜਾਓ) ਵਾਲੇ ਵੀਡੀਓ ਦਾ ਥੈਂਕਸ ਕਰਦਾ ਹਾਂ। ਮੈਂ jw.org ਤੋਂ ਇਹ ਵੀਡੀਓ ਦੇਖ ਕੇ ਜੋ ਸਿੱਖਿਆ ਹੈ ਸਿਰਫ਼ ਉਸੇ ਕਾਰਨ ਹੀ ਮੈਂ ਸਕੂਲੇ ਮਿਲਦੀਆਂ ਧਮਕੀਆਂ ਦੇ ਖ਼ਿਲਾਫ਼ ਚੰਗੀ ਸਲਾਹ ਦੇ ਪਾਉਂਦਾ ਹਾਂ।”

“ਪੂਰੀ ਦੁਨੀਆਂ ਵਿਚ ਸਕੂਲ ਜਾਣ ਵਾਲੇ ਬੱਚਿਆਂ ਨੂੰ ਹਰ ਰੋਜ਼ ਡਰਾਇਆ-ਧਮਕਾਇਆ ਜਾਂਦਾ ਹੈ . . . , ਪਰ . . , ਤੁਸੀਂ ਇਸ ਬਾਰੇ ਕੁਝ ਕਰ ਸਕਦੇ ਹੋ।” (ਇਸ ਵੀਡੀਓ ਵਿੱਚੋਂ ਕੁਝ ਗੱਲਾਂ)

ਹੂਗੋ ਨੇ ਪਹਿਲਾਂ ਇਹ ਵੀਡੀਓ ਆਪਣੇ ਟੀਚਰਾਂ ਨੂੰ ਦਿਖਾਇਆ। ਉਹ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ jw.org ਵੈੱਬਸਾਈਟ ਨੂੰ ਸਕੂਲ ਦੇ ਕੰਪਿਊਟਰਾਂ ʼਤੇ ਉਪਲਬਧ ਕੀਤਾ ਤਾਂਕਿ ਬੱਚੇ ਉਸ ਨੂੰ ਇਸਤੇਮਾਲ ਕਰ ਸਕਣ। ਹੂਗੋ ਦੇ ਸਕੂਲ ਦੇ 8-10 ਸਾਲ ਦੇ ਬਹੁਤ ਸਾਰੇ ਬੱਚੇ ਹੁਣ ਬਾਕਾਇਦਾ jw.org ਵੈੱਬਸਾਈਟ ʼਤੇ ਜਾਂਦੇ ਹਨ। ਉਹ ਕਹਿੰਦੇ ਹਨ ਕਿ ਇਸ ਵੈੱਬਸਾਈਟ ਨੇ ਨਾ ਸਿਰਫ਼ ਉਨ੍ਹਾਂ ਦੀ ਅਜਿਹੇ ਵਿਦਿਆਰਥੀਆਂ ਦਾ ਸਾਮ੍ਹਣਾ ਕਰਨ ਵਿਚ ਮਦਦ ਦਿੱਤੀ ਹੈ ਜਿਹੜੇ ਉਨ੍ਹਾਂ ਨੂੰ ਸਤਾਉਂਦੇ ਹਨ ਬਲਕਿ ਉਨ੍ਹਾਂ ਨੂੰ ਆਪਣੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਮਿਲੇ ਹਨ ਜਿਵੇਂ, ਮੈਂ ਸੱਚੇ ਦੋਸਤ ਕਿਵੇਂ ਬਣਾਵਾਂ?

ਸਹੀ ਕਦਮ ਚੁੱਕਣ ਨਾਲ ਬੱਚਿਆਂ ਨੂੰ ਫ਼ਾਇਦਾ ਹੁੰਦਾ ਹੈ

ਬ੍ਰਿਟੇਨ ਦੇ ਇਕ ਹੋਰ ਸਕੂਲ ਵਿਚ 8 ਸਾਲਾਂ ਦੇ ਇਲਾਈਜਾਹ ਨੂੰ ਡਰਾਇਆ-ਧਮਕਾਇਆ ਜਾ ਰਿਹਾ ਸੀ। ਉਸ ਨੇ ਤੇ ਉਸ ਦੇ ਪਰਿਵਾਰ ਨੇ ਉਹ ਵੀਡੀਓ ਦੇਖਿਆ। ਫਿਰ ਇਕੱਠਿਆਂ ਉਨ੍ਹਾਂ ਨੇ ਰੀਹਰਸਲ ਕੀਤੀ ਕਿ ਜਦੋਂ ਉਸ ਨੂੰ ਸਤਾਇਆ ਜਾਵੇਗਾ, ਤਾਂ ਉਹ ਕੀ ਕਹਿ ਅਤੇ ਕਰ ਸਕਦਾ ਹੈ। ਇਸ ਤਰ੍ਹਾਂ ਇਲਾਈਜਾਹ ਨੂੰ ਇਸ ਸਮੱਸਿਆ ਦਾ ਸਫ਼ਲਤਾ ਨਾਲ ਸਾਮ੍ਹਣਾ ਕਰਨ ਵਿਚ ਹਿੰਮਤ ਮਿਲੀ। ਇਸ ਤੋਂ ਬਾਅਦ ਜਦੋਂ ਇਸ ਵਿਸ਼ੇ ਬਾਰੇ ਸਕੂਲ ਵਿਚ ਚਰਚਾ ਕੀਤੀ ਜਾ ਰਹੀ ਸੀ, ਤਾਂ ਇਲਾਈਜਾਹ ਦੇ ਸਕੂਲ ਦੇ ਪ੍ਰਿੰਸੀਪਲ ਨੇ ਪੂਰੇ ਸਕੂਲ ਨੂੰ ਇਹ ਵੀਡੀਓ ਦਿਖਾਇਆ।

ਇਹ ਸਮੱਸਿਆ ਸਿਰਫ਼ ਬ੍ਰਿਟੇਨ ਤਕ ਹੀ ਸੀਮਿਤ ਨਹੀਂ ਹੈ, ਬਲਕਿ ਇਸ ਨੇ ਪੂਰੀ ਦੁਨੀਆਂ ਨੂੰ ਆਪਣੇ ਘੇਰੇ ਵਿਚ ਲਿਆ ਹੋਇਆ ਹੈ। ਇਸ ਵੀਡੀਓ ਨਾਲ ਹਰ ਜਗ੍ਹਾ ਬੱਚਿਆਂ ਦੀ ਮਦਦ ਹੋ ਰਹੀ ਹੈ।

ਦਸ ਸਾਲਾਂ ਦੀ ਆਈਵੀ ਅਮਰੀਕਾ ਵਿਚ ਰਹਿੰਦੀ ਹੈ। ਉਸ ਨੂੰ ਆਪਣੀ ਕਲਾਸ ਵਿਚ ਪੜ੍ਹ ਰਹੀ ਇਕ ਕੁੜੀ ਤੋਂ ਡਰ ਲੱਗਦਾ ਸੀ ਜੋ ਉਸ ਨੂੰ ਸਤਾਉਂਦੀ ਸੀ। ਇਹ ਵੀਡੀਓ ਦੇਖਣ ਤੋਂ ਬਾਅਦ, ਆਈਵੀ ਨੂੰ ਉਸ ਕੁੜੀ ਦਾ ਡਟ ਕੇ ਸਾਮ੍ਹਣਾ ਕਰਨ ਦੀ ਹਿੰਮਤ ਮਿਲੀ। ਉਸ ਨੇ ਆਪਣੀ ਟੀਚਰ ਨਾਲ ਵੀ ਗੱਲ ਕੀਤੀ ਜਿਸ ਨੇ ਉਸ ਦੀ ਇਸ ਮਾਮਲੇ ਨਾਲ ਨਜਿੱਠਣ ਵਿਚ ਮਦਦ ਕੀਤੀ। ਕੁੜੀ ਨੇ ਆਈਵੀ ਨੂੰ ਸੌਰੀ ਕਿਹਾ ਅਤੇ ਦੋਵੇਂ ਕੁੜੀਆਂ ਹੁਣ ਸਹੇਲੀਆਂ ਹਨ।

ਯਹੋਵਾਹ ਦੇ ਗਵਾਹ ਬੱਚਿਆਂ ਦੀ ਪਰਵਾਹ ਕਰਦੇ ਹਨ। ਅਸੀਂ ਉਨ੍ਹਾਂ ਨੂੰ ਹੋਰ ਸਲਾਹਾਂ ਦਿੰਦੇ ਰਹਾਂਗੇ ਤਾਂਕਿ ਉਹ ਹਰ ਰੋਜ਼ ਆਉਂਦੀਆਂ ਸਮੱਸਿਆਵਾਂ ਨਾਲ ਨਜਿੱਠ ਸਕਣ ਜਿਨ੍ਹਾਂ ਵਿੱਚ ਹਾਣੀਆਂ ਵੱਲੋਂ ਮਿਲਦੀਆਂ ਧਮਕੀਆਂ ਦਾ ਸਾਮ੍ਹਣਾ ਕਰਨਾ ਵੀ ਸ਼ਾਮਲ ਹੈ।