Skip to content

ਰੱਬ ਦੇ ਕਿੰਨੇ ਨਾਂ ਹਨ?

ਰੱਬ ਦੇ ਕਿੰਨੇ ਨਾਂ ਹਨ?

ਬਾਈਬਲ ਕਹਿੰਦੀ ਹੈ

 ਰੱਬ ਦਾ ਸਿਰਫ਼ ਇਕ ਹੀ ਨਾਂ ਹੈ। ਇਸ ਨੂੰ ਇਬਰਾਨੀ ਵਿਚ יהוה ਲਿਖਿਆ ਜਾਂਦਾ ਹੈ। ਆਮ ਤੌਰ ʼਤੇ ਪੰਜਾਬੀ ਵਿਚ ਇਸ ਦਾ ਅਨੁਵਾਦ “ਯਹੋਵਾਹ” ਕੀਤਾ ਜਾਂਦਾ ਹੈ। a ਰੱਬ ਨੇ ਆਪਣੇ ਨਬੀ ਰਾਹੀਂ ਕਿਹਾ: “ਮੈਂ ਯਹੋਵਾਹ ਹਾਂ। ਇਹੀ ਮੇਰਾ ਨਾਂ ਹੈ।” (ਯਸਾਯਾਹ 42:8) ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਵਿਚ ਇਹ ਨਾਂ ਤਕਰੀਬਨ 7,000 ਵਾਰ ਆਉਂਦਾ ਹੈ ਯਾਨੀ ਰੱਬ ਲਈ ਵਰਤੇ ਗਏ ਖ਼ਿਤਾਬਾਂ ਨਾਲੋਂ ਕਿਤੇ ਜ਼ਿਆਦਾ ਵਾਰ ਰੱਬ ਦਾ ਨਾਂ ਆਉਂਦਾ ਹੈ। ਇੰਨਾ ਹੀ ਨਹੀਂ, ਬਾਈਬਲ ਵਿਚ ਜ਼ਿਕਰ ਕੀਤੇ ਗਏ ਲੋਕਾਂ ਦੇ ਨਾਂ ਨਾਲੋਂ ਯਹੋਵਾਹ ਦਾ ਨਾਂ ਸਭ ਤੋਂ ਜ਼ਿਆਦਾ ਵਾਰ ਆਇਆ ਹੈ। b

ਕੀ ਯਹੋਵਾਹ ਦੇ ਹੋਰ ਵੀ ਨਾਂ ਹਨ?

 ਭਾਵੇਂ ਕਿ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਰੱਬ ਦਾ ਸਿਰਫ਼ ਇਕ ਹੀ ਨਾਂ ਹੈ, ਫਿਰ ਵੀ ਇਸ ਵਿਚ ਰੱਬ ਲਈ ਕਈ ਖ਼ਿਤਾਬ ਅਤੇ ਹੋਰ ਸ਼ਬਦ ਵਰਤੇ ਗਏ ਹਨ। ਇਸ ਦੀਆਂ ਕੁਝ ਉਦਾਹਰਣਾਂ ਹੇਠਾਂ ਦਿੱਤੀਆਂ ਗਈਆਂ ਹਨ। ਨਾਲੇ ਇਹ ਵੀ ਦੱਸਿਆ ਗਿਆ ਹੈ ਕਿ ਰੱਬ ਦੇ ਹਰ ਗੁਣ ਅਤੇ ਖ਼ਿਤਾਬ ਤੋਂ ਉਸ ਦੀ ਸ਼ਖ਼ਸੀਅਤ ਬਾਰੇ ਕੀ ਪਤਾ ਲੱਗਦਾ ਹੈ।

ਖ਼ਿਤਾਬ

ਆਇਤਾਂ

ਮਤਲਬ

ਅੱਤ ਪਵਿੱਤਰ ਪਰਮੇਸ਼ੁਰ

ਕਹਾਉਤਾਂ 9:10

ਉਹ ਪਵਿੱਤਰਤਾ (ਨੈਤਿਕ ਸ਼ੁੱਧਤਾ) ਵਿਚ ਸਭ ਤੋਂ ਵੱਧ ਕੇ ਹੈ।

ਅੱਤ ਪ੍ਰਾਚੀਨ

ਦਾਨੀਏਲ 7:9, 13, 22

ਯਹੋਵਾਹ ਦੀ ਕੋਈ ਸ਼ੁਰੂਆਤ ਨਹੀਂ ਹੈ। ਉਹ ਹਮੇਸ਼ਾ ਤੋਂ ਹੈ। ਕਿਸੇ ਵੀ ਇਨਸਾਨ ਜਾਂ ਚੀਜ਼ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਤੋਂ ਹੀ ਉਹ ਮੌਜੂਦ ਹੈ।—ਜ਼ਬੂਰ 90:2.

ਅੱਤ ਮਹਾਨ

ਜ਼ਬੂਰ 47:2

ਉਸ ਦਾ ਦਰਜਾ ਸਭ ਤੋਂ ਉੱਚਾ ਹੈ।

ਅੱਲਾ

(ਨਹੀਂ ਹੈ)

“ਅੱਲਾ” ਅਰਬੀ ਭਾਸ਼ਾ ਦਾ ਸ਼ਬਦ ਹੈ। ਇਹ ਕੋਈ ਨਾਂ ਨਹੀਂ, ਪਰ ਇਕ ਖ਼ਿਤਾਬ ਹੈ ਜਿਸ ਦਾ ਮਤਲਬ ਹੈ “ਰੱਬ।” ਬਾਈਬਲ ਦੇ ਅਰਬੀ ਅਤੇ ਹੋਰ ਭਾਸ਼ਾ ਦੇ ਅਨੁਵਾਦਾਂ ਵਿਚ “ਰੱਬ” ਦਾ ਅਨੁਵਾਦ “ਅੱਲਾ” ਕੀਤਾ ਗਿਆ ਹੈ।

ਐਲਫਾ ਅਤੇ ਓਮੇਗਾ

ਪ੍ਰਕਾਸ਼ ਦੀ ਕਿਤਾਬ 1:8; 21:6; 22:13

ਇਨ੍ਹਾਂ ਸ਼ਬਦਾਂ ਦਾ ਮਤਲਬ ਹੈ “ਪਹਿਲਾ ਅਤੇ ਆਖ਼ਰੀ” ਜਾਂ “ਸ਼ੁਰੂਆਤ ਅਤੇ ਅੰਤ।” ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਤੋਂ ਪਹਿਲਾਂ ਨਾਂ ਕੋਈ ਸਰਬਸ਼ਕਤੀਮਾਨ ਪਰਮੇਸ਼ੁਰ ਸੀ ਅਤੇ ਨਾ ਹੀ ਕਦੇ ਹੋਵੇਗਾ। (ਯਸਾਯਾਹ 43:10) ਐਲਫਾ ਯੂਨਾਨੀ ਵਰਣਮਾਲਾ ਦਾ ਪਹਿਲਾ ਅਤੇ ਓਮੇਗਾ ਆਖ਼ਰੀ ਅੱਖਰ ਹੈ।

ਸਰਬਸ਼ਕਤੀਮਾਨ

ਉਤਪਤ 17:1

ਉਸ ਕੋਲ ਬੇਅੰਤ ਤਾਕਤ ਹੈ। ਬਾਈਬਲ ਵਿਚ “ਸਰਬਸ਼ਕਤੀਮਾਨ ਪਰਮੇਸ਼ੁਰ” ਖ਼ਿਤਾਬ ਸੱਤ ਵਾਰ ਆਉਂਦਾ ਹੈ।

ਸਾਰੇ ਜਹਾਨ ਦਾ ਮਾਲਕ

ਉਤਪਤ 15:2

ਉਸ ਕੋਲ ਸਭ ਤੋਂ ਜ਼ਿਆਦਾ ਅਧਿਕਾਰ ਹੈ; ਇਬਰਾਨੀ ਸ਼ਬਦ, ‘ਅਦੋਨਾਈ।’

ਸਿਰਜਣਹਾਰ

ਉਪਦੇਸ਼ਕ ਦੀ ਕਿਤਾਬ 12:1

ਉਸ ਨੇ ਹੀ ਸਭ ਕੁਝ ਬਣਾਇਆ ਹੈ।

ਸੈਨਾ ਦਾ ਪ੍ਰਭੂ

ਰੋਮੀਆਂ 9:29, ਪਵਿੱਤਰ ਬਾਈਬਲ (OV)

ਸਵਰਗ ਦੂਤਾਂ ਦੀਆਂ ਵੱਡੀਆਂ ਸੈਨਾਵਾਂ ਦਾ ਸੈਨਾਪਤੀ। ਇਸ ਖ਼ਿਤਾਬ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਗਿਆ ਹੈ, “ਸੈਨਾਵਾਂ ਦਾ ਯਹੋਵਾਹ।”—ਰੋਮੀਆਂ 9:29, ਨਵੀਂ ਦੁਨੀਆਂ ਅਨੁਵਾਦ।

ਖ਼ੁਸ਼ਦਿਲ ਪਰਮੇਸ਼ੁਰ

1 ਤਿਮੋਥਿਉਸ 1:11

ਉਹ ਖ਼ੁਸ਼ ਰਹਿਣ ਵਾਲਾ ਪਰਮੇਸ਼ੁਰ ਹੈ।—ਜ਼ਬੂਰ 104:31.

ਗ਼ੈਰਤੀ

ਕੂਚ 34:14, ਪਵਿੱਤਰ ਬਾਈਬਲ (OV)

ਉਸ ਨੂੰ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਿ ਲੋਕ ਉਸ ਤੋਂ ਇਲਾਵਾ ਕਿਸੇ ਹੋਰ ਦੀ ਭਗਤੀ ਕਰਨ। ਇਸ ਖ਼ਿਤਾਬ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਗਿਆ ਹੈ, “ਯਹੋਵਾਹ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਹੀ ਭਗਤੀ ਕੀਤੀ ਜਾਵੇ” ਅਤੇ ਉਹ “ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰਦਾ ਜੋ ਉਸ ਦਾ ਮੁਕਾਬਲਾ ਕਰਦੇ ਹਨ।”—ਨਵੀਂ ਦੁਨੀਆਂ ਅਨੁਵਾਦ।

ਘੁਮਿਆਰ

ਯਸਾਯਾਹ 64:8

ਉਸ ਦਾ ਹਰ ਇਨਸਾਨ ਅਤੇ ਕੌਮ ʼਤੇ ਅਧਿਕਾਰ ਹੈ ਜਿਵੇਂ ਇਕ ਘੁਮਿਆਰ ਦਾ ਮਿੱਟੀ ʼਤੇ ਅਧਿਕਾਰ ਹੁੰਦਾ ਹੈ।—ਰੋਮੀਆਂ 9:20, 21.

ਚਟਾਨ

ਜ਼ਬੂਰ 18:2, 46

ਉਹ ਇਕ ਮਜ਼ਬੂਤ ਪਨਾਹ ਹੈ ਅਤੇ ਸਿਰਫ਼ ਉਹੀ ਇਨਸਾਨਾਂ ਨੂੰ ਛੁਡਾ ਸਕਦਾ ਹੈ।

ਚਰਵਾਹਾ

ਜ਼ਬੂਰ 23:1

ਉਹ ਆਪਣੇ ਸੇਵਕਾਂ ਦੀ ਪਰਵਾਹ ਕਰਦਾ ਹੈ।

ਛੁਡਾਉਣ ਵਾਲਾ

ਯਸਾਯਾਹ 41:14

ਉਹ ਯਿਸੂ ਦੀ ਕੁਰਬਾਨੀ ਰਾਹੀਂ ਰਿਹਾਈ ਦੀ ਕੀਮਤ ਦੇ ਕੇ ਇਨਸਾਨਾਂ ਨੂੰ ਮੁੜ ਖ਼ਰੀਦਦਾ ਹੈ ਜਾਂ ਪਾਪ ਅਤੇ ਮੌਤ ਦੇ ਚੁੰਗਲ ਤੋਂ ਛੁਡਾਉਂਦਾ ਹੈ।—ਯੂਹੰਨਾ 3:16.

ਪਰਮੇਸ਼ੁਰ

ਉਤਪਤ 1:1

ਜਿਸ ਦੀ ਭਗਤੀ ਕੀਤੀ ਜਾਣੀ ਚਾਹੀਦੀ ਹੈ; ਪਰਮੇਸ਼ੁਰ। ਪਰਮੇਸ਼ੁਰ ਦਾ ਇਬਰਾਨੀ ਸ਼ਬਦ ‘ਏਲੋਹਿਮ’ ਇਕ ਬਹੁਵਚਨ ਸ਼ਬਦ ਹੈ। ਇਹ ਸ਼ਬਦ ਯਹੋਵਾਹ ਦੇ ਪ੍ਰਤਾਪ, ਮਹਿਮਾ ਅਤੇ ਉਸ ਦੀ ਉੱਤਮਤਾ ਬਾਰੇ ਦੱਸਦਾ ਹੈ।

ਪਰਮੇਸ਼ੁਰਾਂ ਦਾ ਪਰਮੇਸ਼ੁਰ

ਬਿਵਸਥਾ ਸਾਰ 10:17, ਪਵਿੱਤਰ ਬਾਈਬਲ (OV)

ਜਿਨ੍ਹਾਂ “ਨਿਕੰਮੇ ਦੇਵਤਿਆਂ” ਦੀ ਭਗਤੀ ਕੀਤੀ ਜਾਂਦੀ ਹੈ, ਪਰਮੇਸ਼ੁਰ ਯਹੋਵਾਹ ਉਨ੍ਹਾਂ ਸਾਰਿਆਂ ਨਾਲੋਂ ਕਿਤੇ ਮਹਾਨ ਹੈ।—ਯਸਾਯਾਹ 2:8.

ਪਿਤਾ

ਮੱਤੀ 6:9

ਜ਼ਿੰਦਗੀ ਦੇਣ ਵਾਲਾ।

ਪ੍ਰਭੂ

ਜ਼ਬੂਰ 135:5

ਮਾਲਕ ਜਾਂ ਸੁਆਮੀ; ਇਬਰਾਨੀ ਸ਼ਬਦ, ‘ਅਦੋਹਨ’ ਅਤੇ ‘ਅਦੋਨਿਮ।’

ਪ੍ਰਾਰਥਨਾ ਦਾ ਸੁਣਨ ਵਾਲਾ

ਜ਼ਬੂਰ 65:2

ਉਹ ਹਰ ਉਸ ਇਨਸਾਨ ਦੀ ਪ੍ਰਾਰਥਨਾ ਸੁਣਦਾ ਹੈ ਜੋ ਨਿਹਚਾ ਨਾਲ ਉਸ ਨੂੰ ਪ੍ਰਾਰਥਨਾ ਕਰਦਾ ਹੈ।

ਮਹਾਨ ਸਿੱਖਿਅਕ

ਯਸਾਯਾਹ 30:20, 21

ਉਹ ਸਾਨੂੰ ਫ਼ਾਇਦੇਮੰਦ ਸਿੱਖਿਆ ਦਿੰਦਾ ਹੈ ਅਤੇ ਸਾਨੂੰ ਸਹੀ ਰਾਹ ਦਿਖਾਉਂਦਾ ਹੈ।—ਯਸਾਯਾਹ 48:17, 18.

ਮਹਾਨ ਰਚਣਹਾਰ

ਜ਼ਬੂਰ 149:2

ਉਸ ਨੇ ਹੀ ਸਭ ਕੁਝ ਬਣਾਇਆ ਹੈ।—ਪ੍ਰਕਾਸ਼ ਦੀ ਕਿਤਾਬ 4:11.

ਮੁਕਤੀਦਾਤਾ

ਯਸਾਯਾਹ 45:21

ਉਹ ਖ਼ਤਰਿਆਂ ਅਤੇ ਨਾਸ਼ ਤੋਂ ਬਚਾਉਂਦਾ ਹੈ।

ਮੈਂ ਹਾਂ ਜੋ ਮੈਂ ਹਾਂ

ਕੂਚ 3:14, ਪਵਿੱਤਰ ਬਾਈਬਲ (OV)

ਆਪਣਾ ਮਕਸਦ ਪੂਰਾ ਕਰਨ ਲਈ ਉਹ ਜੋ ਚਾਹੇ ਬਣ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਗਿਆ ਹੈ, “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ ਹਾਂ।” (ਨਵੀਂ ਦੁਨੀਆਂ ਅਨੁਵਾਦ) ਇਸ ਤੋਂ ਅਗਲੀ ਆਇਤ ਵਿਚ ਦਿੱਤੇ ਯਹੋਵਾਹ ਦੇ ਨਾਂ ਦਾ ਮਤਲਬ ਸਮਝ ਆਉਂਦਾ ਹੈ।—ਕੂਚ 3:15.

ਯੁਗਾਂ-ਯੁਗਾਂ ਦਾ ਮਹਾਰਾਜਾ

ਪ੍ਰਕਾਸ਼ ਦੀ ਕਿਤਾਬ 15:3

ਉਸ ਦੀ ਹਕੂਮਤ ਦੀ ਨਾ ਕੋਈ ਸ਼ੁਰੂਆਤ ਹੈ ਅਤੇ ਨਾ ਹੀ ਕੋਈ ਅੰਤ।

ਇਬਰਾਨੀ ਲਿਖਤਾਂ ਵਿਚ ਥਾਵਾਂ ਦੇ ਨਾਂ

 ਬਾਈਬਲ ਵਿਚ ਦੱਸੀਆਂ ਕੁਝ ਥਾਵਾਂ ਦੇ ਨਾਂ ਵਿਚ ਪਰਮੇਸ਼ੁਰ ਦਾ ਨਾਂ ਵੀ ਸ਼ਾਮਲ ਹੈ। ਪਰ ਇਹ ਨਾਂ ਪਰਮੇਸ਼ੁਰ ਦੇ ਹੋਰ ਨਾਂ ਨਹੀਂ ਹਨ।

ਜਗ੍ਹਾ ਦਾ ਨਾਂ

ਆਇਤ

ਮਤਲਬ

ਯਹੋਵਾਹ-ਸ਼ਲੋਮ

ਨਿਆਈਆਂ 6:23, 24

“ਯਹੋਵਾਹ ਸ਼ਾਂਤੀ ਹੈ।”

ਯਹੋਵਾਹ-ਸ਼ਾਮਾਹ

ਹਿਜ਼ਕੀਏਲ 48:35, ਫੁੱਟਨੋਟ, ਪਵਿੱਤਰ ਬਾਈਬਲ (OV)

“ਯਹੋਵਾਹ ਉੱਥੇ ਹੈ।”

ਯਹੋਵਾਹ-ਨਿੱਸੀ

ਕੂਚ 17:15

“ਯਹੋਵਾਹ ਮੇਰਾ ਝੰਡਾ ਹੈ।” ਯਹੋਵਾਹ ਇਕ ਅਜਿਹਾ ਪਰਮੇਸ਼ੁਰ ਹੈ ਜਿਸ ਕੋਲ ਲੋਕ ਸੁਰੱਖਿਆ ਅਤੇ ਮਦਦ ਪਾਉਣ ਲਈ ਜਾ ਸਕਦੇ ਹਨ।—ਕੂਚ 17:13-16.

ਯਹੋਵਾਹ-ਯਿਰਹ

ਉਤਪਤ 22:13, 14

“ਯਹੋਵਾਹ ਇੰਤਜ਼ਾਮ ਕਰੇਗਾ।”

ਰੱਬ ਦਾ ਨਾਂ ਜਾਣਨ ਅਤੇ ਇਸਤੇਮਾਲ ਕਰਨ ਦੇ ਕਾਰਨ

  •   ਰੱਬ ਲਈ ਆਪਣਾ ਨਾਂ ਇੰਨੀ ਅਹਿਮੀਅਤ ਰੱਖਦਾ ਹੈ ਕਿ ਉਸ ਨੇ ਬਾਈਬਲ ਵਿਚ ਹਜ਼ਾਰਾਂ ਹੀ ਵਾਰ ਇਸ ਨੂੰ ਦਰਜ ਕਰਵਾਇਆ ਹੈ।—ਮਲਾਕੀ 1:11.

  •   ਪਰਮੇਸ਼ੁਰ ਦੇ ਪੁੱਤਰ ਯਿਸੂ ਨੇ ਵੀ ਵਾਰ-ਵਾਰ ਪਰਮੇਸ਼ੁਰ ਦੇ ਨਾਂ ਉੱਤੇ ਜ਼ੋਰ ਦਿੱਤਾ। ਮਿਸਾਲ ਲਈ, ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਵੇਲੇ ਕਿਹਾ: “ਤੇਰਾ ਨਾਂ ਪਵਿੱਤਰ ਕੀਤਾ ਜਾਵੇ।”—ਮੱਤੀ 6:9; ਯੂਹੰਨਾ 17:6.

  •   ਪਰਮੇਸ਼ੁਰ ਦੇ ਨਾਂ ਬਾਰੇ ਜਾਣ ਕੇ ਅਤੇ ਇਸ ਨੂੰ ਵਰਤ ਕੇ ਅਸੀਂ ਪਰਮੇਸ਼ੁਰ ਨਾਲ ਦੋਸਤੀ ਕਰਨ ਦਾ ਪਹਿਲਾ ਕਦਮ ਚੁੱਕ ਰਹੇ ਹੁੰਦੇ ਹਾਂ। (ਜ਼ਬੂਰ 9:10; ਮਲਾਕੀ 3:16) ਯਹੋਵਾਹ ਨਾਲ ਦੋਸਤੀ ਹੋਣ ʼਤੇ ਲੋਕ ਉਸ ਦਾ ਇਹ ਵਾਅਦਾ ਪੂਰਾ ਹੁੰਦਾ ਦੇਖ ਸਕਦੇ ਹਨ: “ਉਸ ਨੂੰ ਮੇਰੇ ਨਾਲ ਪਿਆਰ ਹੈ, ਇਸ ਲਈ ਮੈਂ ਉਸ ਨੂੰ ਬਚਾਵਾਂਗਾ। ਉਹ ਮੇਰਾ ਨਾਂ ਜਾਣਦਾ ਹੈ, ਇਸ ਲਈ ਮੈਂ ਉਸ ਦੀ ਰੱਖਿਆ ਕਰਾਂਗਾ।”—ਜ਼ਬੂਰ 91:14.

  •   ਬਾਈਬਲ ਮੰਨਦੀ ਹੈ ਕਿ “ਸਵਰਗ ਵਿਚ ਅਤੇ ਧਰਤੀ ʼਤੇ ਬਹੁਤ ਸਾਰਿਆਂ ਨੂੰ ਈਸ਼ਵਰ ਕਿਹਾ ਜਾਂਦਾ ਹੈ ਅਤੇ ਬਹੁਤ ਸਾਰੇ ‘ਈਸ਼ਵਰ’ ਤੇ ਬਹੁਤ ਸਾਰੇ ‘ਪ੍ਰਭੂ’ ਹਨ।” (1 ਕੁਰਿੰਥੀਆਂ 8:5, 6) ਪਰ ਬਾਈਬਲ ਇਹ ਵੀ ਸਾਫ਼-ਸਾਫ਼ ਦੱਸਦੀ ਹੈ ਕਿ ਸਿਰਫ਼ ਇੱਕੋ ਸੱਚਾ ਪਰਮੇਸ਼ੁਰ ਹੈ, ਜਿਸ ਦਾ ਨਾਂ ਯਹੋਵਾਹ ਹੈ।—ਜ਼ਬੂਰ 83:18.

a ਕੁਝ ਇਬਰਾਨੀ ਵਿਦਵਾਨ ਰੱਬ ਦੇ ਨਾਂ ਲਈ “ਯਾਹਵੇ” ਸ਼ਬਦ ਵਰਤਣਾ ਪਸੰਦ ਕਰਦੇ ਹਨ।

b ਬਾਈਬਲ ਵਿਚ ਰੱਬ ਦੇ ਨਾਂ ਦਾ ਛੋਟਾ ਰੂਪ “ਯਾਹ” ਤਕਰੀਬਨ 50 ਵਾਰ ਆਉਂਦਾ ਹੈ। ਇਸ ਰੂਪ ਦਾ ਇਸਤੇਮਾਲ “ਹਲਲੂਯਾਹ” ਸ਼ਬਦ ਵਿਚ ਵੀ ਕੀਤਾ ਗਿਆ ਹੈ ਜਿਸ ਦਾ ਮਤਲਬ ਹੈ “ਯਾਹ ਦੀ ਮਹਿਮਾ ਕਰੋ।”—ਪ੍ਰਕਾਸ਼ ਦੀ ਕਿਤਾਬ 19:1.