Skip to content

Skip to table of contents

Left: Yasser Qudaih/Anadolu via Getty Images; right: RONALDO SCHEMIDT/AFP via Getty Images

ਖ਼ਬਰਦਾਰ ਰਹੋ!

ਲੜਾਈਆਂ ਕਦੋਂ ਖ਼ਤਮ ਹੋਣਗੀਆਂ?—ਬਾਈਬਲ ਕੀ ਕਹਿੰਦੀ ਹੈ?

ਲੜਾਈਆਂ ਕਦੋਂ ਖ਼ਤਮ ਹੋਣਗੀਆਂ?—ਬਾਈਬਲ ਕੀ ਕਹਿੰਦੀ ਹੈ?

 ਸ਼ਨੀਵਾਰ, 13 ਅਪ੍ਰੈਲ 2024 ਨੂੰ ਈਰਾਨ ਨੇ ਇਜ਼ਰਾਈਲ ʼਤੇ ਜੋ ਸਿੱਧਾ ਹਮਲਾ ਕੀਤਾ, ਉਸ ਬਾਰੇ ਸੰਯੁਕਤ ਰਾਸ਼ਟਰ-ਸੰਘ ਦੇ ਸੈਕਟਰੀ-ਜਨਰਲ ਅਨਟੋਨੀਓ ਗੁਟੇਰੇਸ ਨੇ ਕਿਹਾ, “ਹੁਣ ਹੀ ਕਦਮ ਚੁੱਕਣ ਦਾ ਸਮਾਂ ਹੈ ਤਾਂਕਿ ਹਾਲਤ ਹੋਰ ਤਣਾਅ ਭਰੀ ਅਤੇ ਭਿਆਨਕ ਨਾ ਹੋ ਜਾਵੇ। ਨਾਲੇ ਹੁਣ ਹੀ ਖ਼ੁਦ ʼਤੇ ਕਾਬੂ ਪਾਉਣ ਦਾ ਸਮਾਂ ਹੈ।”

 ਪੂਰੀ ਦੁਨੀਆਂ ਵਿਚ ਜੋ ਕੁਝ ਵਾਪਰ ਰਿਹਾ ਹੈ, ਮੱਧ-ਪੂਰਬ ਦਾ ਯੁੱਧ ਉਸ ਦੀ ਇਕ ਮਿਸਾਲ ਹੈ।

 “ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਪੂਰੀ ਦੁਨੀਆਂ ਵਿਚ ਹੁਣ ਜ਼ਿਆਦਾ ਗਿਣਤੀ ਵਿਚ ਭਿਆਨਕ ਯੁੱਧ ਹੋ ਰਹੇ ਹਨ ਅਤੇ 2 ਅਰਬ ਲੋਕ ਪ੍ਰਭਾਵਿਤ ਹੋਏ ਹਨ ਯਾਨੀ ਕੁੱਲ ਆਬਾਦੀ ਦਾ ਚੌਥਾ ਹਿੱਸਾ।”—ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ, 26 ਜਨਵਰੀ 2023.

 ਇਨ੍ਹਾਂ ਭਿਆਨਕ ਯੁੱਧਾਂ ਵਿਚ ਇਜ਼ਰਾਈਲ, ਗਾਜ਼ਾ, ਸੀਰੀਆ, ਅਜ਼ਰਬਾਈਜਾਨ, ਯੂਕਰੇਨ, ਸੂਡਾਨ, ਇਥੋਪੀਆ, ਨਾਈਜੀਰ, ਮਿਆਨਮਾਰ ਅਤੇ ਹੈਤੀ ਸ਼ਾਮਲ ਹਨ। a

 ਲੜਾਈਆਂ ਕਦੋਂ ਖ਼ਤਮ ਹੋਣਗੀਆਂ? ਕੀ ਦੁਨੀਆਂ ਦੇ ਨੇਤਾ ਸ਼ਾਂਤੀ ਕਾਇਮ ਕਰ ਸਕਣਗੇ? ਬਾਈਬਲ ਕੀ ਕਹਿੰਦੀ ਹੈ?

ਦੁਨੀਆਂ ਯੁੱਧਾਂ ਦੀ ਲਪੇਟ ਵਿਚ

 ਪੂਰੀ ਦੁਨੀਆਂ ਵਿਚ ਹੋ ਰਹੇ ਯੁੱਧ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਸਾਰੇ ਯੁੱਧਾਂ ਦਾ ਜਲਦੀ ਹੀ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। ਇਨ੍ਹਾਂ ਯੁੱਧਾਂ ਕਰਕੇ ਸਾਡੇ ਸਮੇਂ ਬਾਰੇ ਕੀਤੀ ਬਾਈਬਲ ਦੀ ਭਵਿੱਖਬਾਣੀ ਪੂਰੀ ਹੋ ਰਹੀ ਹੈ। ਬਾਈਬਲ ਵਿਚ ਇਸ ਸਮੇਂ ਨੂੰ ‘ਯੁਗ ਦਾ ਆਖ਼ਰੀ ਸਮਾਂ’ ਕਿਹਾ ਗਿਆ ਹੈ।​—ਮੱਤੀ 24:3.

  •   “ਤੁਸੀਂ ਲੜਾਈਆਂ ਦਾ ਰੌਲ਼ਾ ਅਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ। . . . ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ।”​—ਮੱਤੀ 24:6, 7.

 ਅੱਜ ਹੋ ਰਹੇ ਯੁੱਧਾਂ ਕਰਕੇ ਬਾਈਬਲ ਦੀ ਭਵਿੱਖਬਾਣੀ ਕਿਵੇਂ ਪੂਰੀ ਹੋ ਰਹੀ ਹੈ, ਇਸ ਬਾਰੇ ਜਾਣਨ ਲਈ “‘ਆਖ਼ਰੀ ਦਿਨਾਂ’ ਜਾਂ ‘ਅੰਤ ਦੇ ਸਮੇਂ’ ਦੀ ਕੀ ਨਿਸ਼ਾਨੀ ਹੈ?” ਨਾਂ ਦਾ ਲੇਖ ਪੜ੍ਹੋ।

ਇਕ ਯੁੱਧ ਸਾਰੇ ਯੁੱਧਾਂ ਦਾ ਖ਼ਾਤਮਾ ਕਰੇਗਾ

 ਬਾਈਬਲ ਵਿਚ ਪਹਿਲਾਂ ਹੀ ਦੱਸਿਆ ਹੈ ਕਿ ਸਾਰੇ ਯੁੱਧ ਖ਼ਤਮ ਹੋ ਜਾਣਗੇ। ਪਰ ਇਹ ਕਿੱਦਾਂ ਖ਼ਤਮ ਹੋਣਗੇ? ਇਨਸਾਨੀ ਕੋਸ਼ਿਸ਼ਾਂ ਨਾਲ ਨਹੀਂ, ਸਗੋਂ ਆਰਮਾਗੇਡਨ ਯਾਨੀ “ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਹੋਣ ਵਾਲੇ ਯੁੱਧ” ਦੇ ਜ਼ਰੀਏ ਹੋਣਗੇ। (ਪ੍ਰਕਾਸ਼ ਦੀ ਕਿਤਾਬ 16:14, 16) ਇਸ ਯੁੱਧ ਤੋਂ ਬਾਅਦ ਰੱਬ ਆਪਣਾ ਇਹ ਵਾਅਦਾ ਪੂਰਾ ਕਰੇਗਾ ਕਿ ਇਨਸਾਨ ਹਮੇਸ਼ਾ ਲਈ ਖ਼ੁਸ਼ੀ ਨਾਲ ਰਹਿ ਸਕਣਗੇ।​—ਜ਼ਬੂਰ 37:10, 11, 29.

 ਰੱਬ ਦਾ ਯੁੱਧ ਸਾਰੇ ਯੁੱਧਾਂ ਨੂੰ ਖ਼ਤਮ ਕਰੇਗਾ, ਇਸ ਬਾਰੇ ਹੋਰ ਜਾਣਨ ਲਈ “ਆਰਮਾਗੇਡਨ ਦੀ ਲੜਾਈ ਕੀ ਹੈ?” ਨਾਂ ਦਾ ਲੇਖ ਪੜ੍ਹੋ।

a ਚਾਰਟ ਜਿਸ ਵਿਚ ਦਿਖਾਇਆ ਗਿਆ ਹੈ, “ਕਿਨ੍ਹਾਂ ਦੇਸ਼ਾਂ ਨੇ ਕਿੰਨੇ ਭਿਆਨਕ ਯੁੱਧ ਲੜੇ,” ਜਨਵਰੀ 2024