ਮੈਮੋਰੀਅਲ ਦੀ ਮੁਹਿੰਮ
ਯਿਸੂ ਗ਼ਰੀਬੀ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ
ਧਰਤੀ ʼਤੇ ਹੁੰਦਿਆਂ ਯਿਸੂ ਨੇ ਲੋਕਾਂ ਲਈ ਬਹੁਤ ਪਿਆਰ ਦਿਖਾਇਆ, ਖ਼ਾਸ ਕਰਕੇ ਉਨ੍ਹਾਂ ਲਈ ਜੋ ਗ਼ਰੀਬ ਅਤੇ ਦੁਖੀ ਸਨ। (ਮੱਤੀ 9:36) ਉਸ ਨੇ ਤਾਂ ਦੂਜਿਆਂ ਦੀ ਖ਼ਾਤਰ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ। (ਮੱਤੀ 20:28; ਯੂਹੰਨਾ 15:13) ਜਲਦੀ ਹੀ ਪਰਮੇਸ਼ੁਰ ਦੇ ਰਾਜੇ ਵਜੋਂ ਯਿਸੂ ਆਪਣਾ ਅਧਿਕਾਰ ਵਰਤ ਕੇ ਪੂਰੀ ਧਰਤੀ ਤੋਂ ਗ਼ਰੀਬੀ ਨੂੰ ਮਿਟਾ ਦੇਵੇਗਾ। ਇਸ ਤਰ੍ਹਾਂ ਉਹ ਲੋਕਾਂ ਲਈ ਦੁਬਾਰਾ ਤੋਂ ਆਪਣਾ ਪਿਆਰ ਜ਼ਾਹਰ ਕਰੇਗਾ।
ਬਾਈਬਲ ਵਿਚ ਬਹੁਤ ਸੋਹਣੇ ਸ਼ਬਦਾਂ ਨਾਲ ਦੱਸਿਆ ਗਿਆ ਹੈ ਕਿ ਯਿਸੂ ਕੀ ਕਰੇਗਾ:
‘ਉਹ ਮਾਮੂਲੀ ਲੋਕਾਂ ਦੇ ਪੱਖ ਵਿਚ ਬੋਲੇਗਾ। ਨਾਲੇ ਗ਼ਰੀਬਾਂ ਦੇ ਪੁੱਤਰਾਂ ਨੂੰ ਬਚਾਵੇਗਾ।’—ਜ਼ਬੂਰ 72:4.
ਯਿਸੂ ਨੇ ਸਾਡੇ ਲਈ ਜੋ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਜੋ ਕਰੇਗਾ, ਅਸੀਂ ਉਸ ਲਈ ਆਪਣੀ ਸ਼ੁਕਰਗੁਜ਼ਾਰੀ ਕਿਵੇਂ ਜ਼ਾਹਰ ਕਰ ਸਕਦੇ ਹਾਂ? ਲੂਕਾ 22:19 ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਉਸ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਕਿਹਾ ਸੀ। ਇਸੇ ਕਰਕੇ ਹਰ ਸਾਲ ਯਹੋਵਾਹ ਦੇ ਗਵਾਹ ਇਕੱਠੇ ਮਿਲ ਕੇ ਉਸ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਨ। ਅਸੀਂ ਤੁਹਾਨੂੰ ਵੀ ਇਸ ਪ੍ਰੋਗ੍ਰਾਮ ʼਤੇ ਆਉਣ ਦਾ ਸੱਦਾ ਦਿੰਦੇ ਹਾਂ। ਇਹ ਪ੍ਰੋਗ੍ਰਾਮ ਐਤਵਾਰ 24 ਮਾਰਚ 2024 ਨੂੰ ਮਨਾਇਆ ਜਾਵੇਗਾ।