Skip to content

Skip to table of contents

CreativeDesignArt/DigitalVision Vectors via Getty Images

ਖ਼ਬਰਦਾਰ ਰਹੋ!

ਕੀ ਨਸਲੀ ਮਤਭੇਦ ਦਾ ਸੱਚ-ਮੁੱਚ ਖ਼ਾਤਮਾ ਹੋਵੇਗਾ?​—ਬਾਈਬਲ ਕੀ ਦੱਸਦੀ ਹੈ?

ਕੀ ਨਸਲੀ ਮਤਭੇਦ ਦਾ ਸੱਚ-ਮੁੱਚ ਖ਼ਾਤਮਾ ਹੋਵੇਗਾ?​—ਬਾਈਬਲ ਕੀ ਦੱਸਦੀ ਹੈ?

 ਬਹੁਤ ਸਾਰੇ ਲੋਕਾਂ ਲਈ ਨਸਲੀ ਮਤਭੇਦ ਦਾ ਖ਼ਾਤਮਾ ਇਕ ਅਜਿਹਾ ਸੁਪਨਾ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ।

  •    “ਪੂਰੀ ਦੁਨੀਆਂ ਵਿਚ ਨਸਲੀ ਮਤਭੇਦ ਇਕ ਜ਼ਹਿਰ ਵਾਂਗ ਫੈਲਿਆ ਹੋਇਆ ਹੈ ਜੋ ਸੰਗਠਨਾਂ, ਸਮਾਜ ਅਤੇ ਹਰ ਵਿਅਕਤੀ ਦੀ ਜ਼ਿੰਦਗੀ ʼਤੇ ਮਾੜਾ ਅਸਰ ਪਾ ਰਿਹਾ ਹੈ। ਇਸ ਕਰਕੇ ਦਿਨ-ਬਦਿਨ ਲੋਕਾਂ ਦਾ ਇਕ-ਦੂਜੇ ਪ੍ਰਤੀ ਸਲੂਕ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ।”​—ਅਨਟੋਨੀਓ ਗੁਟੇਰੇਸ, ਸੰਯੁਕਤ ਰਾਸ਼ਟਰ-ਸੰਘ ਦਾ ਸੈਕਟਰੀ-ਜਨਰਲ।

 ਕੀ ਕਦੇ ਹਕੀਕਤ ਵਿਚ ਸਾਰੇ ਲੋਕ ਬਰਾਬਰ ਹੋਣਗੇ? ਬਾਈਬਲ ਕੀ ਦੱਸਦੀ ਹੈ?

ਹਰ ਨਸਲ ਦੇ ਲੋਕਾਂ ਬਾਰੇ ਰੱਬ ਦਾ ਵਿਚਾਰ

 ਬਾਈਬਲ ਸਾਨੂੰ ਦੱਸਦੀ ਹੈ ਕਿ ਅਲੱਗ-ਅਲੱਗ ਨਸਲਾਂ ਦੇ ਲੋਕਾਂ ਬਾਰੇ ਰੱਬ ਦਾ ਕਿਹੋ ਜਿਹਾ ਨਜ਼ਰੀਆ ਹੈ।

  •    “[ਰੱਬ] ਨੇ ਇਕ ਆਦਮੀ ਤੋਂ ਸਾਰੀਆਂ ਕੌਮਾਂ ਬਣਾਈਆਂ ਹਨ ਕਿ ਉਹ ਪੂਰੀ ਧਰਤੀ ਉੱਤੇ ਵੱਸਣ।”​—ਰਸੂਲਾਂ ਦੇ ਕੰਮ 17:26.

  •    “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।”​—ਰਸੂਲਾਂ ਦੇ ਕੰਮ 10:34, 35.

 ਬਾਈਬਲ ਤੋਂ ਪਤਾ ਲੱਗਦਾ ਹੈ ਕਿ ਸਾਰੇ ਇਨਸਾਨ ਇੱਕੋ ਪਰਿਵਾਰ ਦਾ ਹਿੱਸਾ ਹਨ ਅਤੇ ਰੱਬ ਸਾਰੀਆਂ ਨਸਲਾਂ ਦੇ ਲੋਕਾਂ ਨੂੰ ਕਬੂਲ ਕਰਦਾ ਹੈ।

ਨਸਲੀ ਮਤਭੇਦ ਦਾ ਖ਼ਾਤਮਾ ਕਿਵੇਂ ਹੋਵੇਗਾ?

 ਸਿਰਫ਼ ਪਰਮੇਸ਼ੁਰ ਦੇ ਰਾਜ ਯਾਨੀ ਸਵਰਗੀ ਰਾਜ ਵਿਚ ਹੀ ਸਾਰੀਆਂ ਨਸਲਾਂ ਦੇ ਲੋਕ ਬਰਾਬਰ ਹੋਣਗੇ। ਇਹ ਸਰਕਾਰ ਲੋਕਾਂ ਨੂੰ ਦੂਜਿਆਂ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਣਾ ਸਿਖਾਵੇਗੀ। ਉਸ ਵੇਲੇ ਲੋਕ ਸਿੱਖਣਗੇ ਕਿ ਨਸਲੀ ਮਤਭੇਦ ਦੀ ਭਾਵਨਾ ਨੂੰ ਆਪਣੇ ਦਿਲ ਵਿੱਚੋਂ ਪੂਰੀ ਤਰ੍ਹਾਂ ਕਿਵੇਂ ਕੱਢਣਾ ਹੈ।

  •    ‘ਉਦੋਂ ਧਰਤੀ ਦੇ ਵਾਸੀ ਸਿੱਖਣਗੇ ਕਿ ਸਹੀ ਕੀ ਹੈ।’​—ਯਸਾਯਾਹ 26:9.

  •    “ਸੱਚੀ ਧਾਰਮਿਕਤਾ ਦਾ ਨਤੀਜਾ ਸ਼ਾਂਤੀ ਹੋਵੇਗਾ ਅਤੇ ਅਸਲੀ ਧਾਰਮਿਕਤਾ ਦਾ ਫਲ ਹਮੇਸ਼ਾ-ਹਮੇਸ਼ਾ ਲਈ ਸਕੂਨ ਤੇ ਸੁਰੱਖਿਆ ਹੋਵੇਗਾ।”​—ਯਸਾਯਾਹ 32:17.

 ਅੱਜ ਲੱਖਾਂ ਹੀ ਲੋਕ ਬਾਈਬਲ ਵਿੱਚੋਂ ਸਿੱਖ ਰਹੇ ਹਨ ਕਿ ਦੂਜਿਆਂ ਨਾਲ ਕਿਵੇਂ ਆਦਰ-ਮਾਣ ਨਾਲ ਪੇਸ਼ ਆਉਣਾ ਹੈ।