Skip to content

Skip to table of contents

John Moore/Getty Images

ਖ਼ਾਸ ਮੁਹਿੰਮ

ਪਰਮੇਸ਼ੁਰ ਦੇ ਰਾਜ ਵਿਚ ਸਾਰਿਆਂ ਦੀ ਸਿਹਤ ਕਿੱਦਾਂ ਦੀ ਹੋਵੇਗੀ?

ਪਰਮੇਸ਼ੁਰ ਦੇ ਰਾਜ ਵਿਚ ਸਾਰਿਆਂ ਦੀ ਸਿਹਤ ਕਿੱਦਾਂ ਦੀ ਹੋਵੇਗੀ?

 “ਚਾਹੇ ਕਿ ਕੋਵਿਡ-19 ਮਹਾਂਮਾਰੀ ਕਰਕੇ ਅੱਜ ਪੂਰੀ ਦੁਨੀਆਂ ਦੇ ਲੋਕਾਂ ਦੀ ਜਾਨ ਖ਼ਤਰੇ ਵਿਚ ਨਹੀਂ ਹੈ, ਫਿਰ ਵੀ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਖ਼ਤਰਾ ਟਲ਼ ਗਿਆ ਹੈ। ਸਾਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਕਿਸੇ ਹੋਰ ਕਿਸਮ ਦੀ ਮਹਾਂਮਾਰੀ ਫੈਲ ਸਕਦੀ ਹੈ ਅਤੇ ਸਾਨੂੰ ਇਸ ਲਈ ਪਹਿਲਾਂ ਤੋਂ ਹੀ ਤਿਆਰ ਰਹਿਣ ਦੀ ਲੋੜ ਹੈ, ਇਹ ਕਦੇ ਵੀ ਆ ਸਕਦੀ ਹੈ।”​—ਡਾਕਟਰ ਟੇਡ੍ਰੋਸ ਅਦਨੋਮ ਗੇਬ੍ਰੇਯੇਸਸ, ਵਿਸ਼ਵ ਸਿਹਤ ਸੰਗਠਨ ਦਾ ਡਾਇਰੈਕਟਰ-ਜਨਰਲ, 22 ਮਈ 2023.

 ਦੇਖਿਆ ਜਾਵੇ ਤਾਂ ਕੋਵਿਡ-19 ਮਹਾਂਮਾਰੀ ਹੁਣ ਪਹਿਲਾਂ ਵਾਂਗ ਨਹੀਂ ਫੈਲ ਰਹੀ ਹੈ, ਫਿਰ ਵੀ ਇਸ ਦਾ ਅਸਰ ਹਾਲੇ ਵੀ ਦਿਖਾਈ ਦੇ ਰਿਹਾ ਹੈ। ਅੱਜ ਵੀ ਬਹੁਤ ਸਾਰੇ ਲੋਕ ਇਸ ਨਾਲ ਜੁੜੀਆਂ ਸਰੀਰਕ ਤੇ ਮਾਨਸਿਕ ਪਰੇਸ਼ਾਨੀਆਂ ਝੱਲ ਰਹੇ ਹਨ। ਸਰਕਾਰਾਂ ਅਤੇ ਸਿਹਤ ਸੰਸਥਾਵਾਂ ਤਾਂ ਅੱਜ ਦੀਆਂ ਪਰੇਸ਼ਾਨੀਆਂ ਨੂੰ ਹੀ ਦੂਰ ਨਹੀਂ ਕਰ ਪਾ ਰਹੀਆਂ ਹਨ, ਤਾਂ ਫਿਰ ਕੀ ਇਹ ਅਗਲੀ ਮਹਾਂਮਾਰੀ ਲਈ ਤਿਆਰ ਹੋਣਗੀਆਂ?

 ਬਾਈਬਲ ਦੱਸਦੀ ਹੈ ਕਿ ਇਕ ਅਜਿਹੀ ਸਰਕਾਰ ਆਵੇਗੀ ਜੋ ਸਾਰਿਆਂ ਨੂੰ ਚੰਗੀ ਸਿਹਤ ਦੇਵੇਗੀ। ਇਸ ਵਿਚ ਲਿਖਿਆ ਹੈ, “ਸਵਰਗ ਦਾ ਪਰਮੇਸ਼ੁਰ ਇਕ ਰਾਜ ਖੜ੍ਹਾ ਕਰੇਗਾ” ਯਾਨੀ ਆਪਣੀ ਸਰਕਾਰ ਲਿਆਵੇਗਾ। (ਦਾਨੀਏਲ 2:44) ਜਦੋਂ ਇਹ ਸਰਕਾਰ ਦੁਨੀਆਂ ʼਤੇ ਰਾਜ ਕਰੇਗੀ, ਤਾਂ “ਕੋਈ ਵਾਸੀ ਨਾ ਕਹੇਗਾ: ‘ਮੈਂ ਬੀਮਾਰ ਹਾਂ।’” (ਯਸਾਯਾਹ 33:24) ਉਸ ਵੇਲੇ ਸਾਰੇ ਤੰਦਰੁਸਤ ਹੋਣਗੇ ਅਤੇ ਸਾਰਿਆਂ ਵਿਚ ਜਵਾਨੀ ਵਾਲਾ ਜੋਸ਼ ਹੋਵੇਗਾ।​— ਅੱਯੂਬ 33:25.