Skip to content

Skip to table of contents

ਇਹ ਕਿਸ ਦਾ ਕਮਾਲ ਹੈ?

ਹੰਪਬੈਕ ਵ੍ਹੇਲ ਦੇ ਖੰਭ

ਹੰਪਬੈਕ ਵ੍ਹੇਲ ਦੇ ਖੰਭ

ਹੰਪਬੈਕ ਵ੍ਹੇਲ ਮੱਛੀ ਬੱਸ ਜਿੰਨੀ ਲੰਬੀ ਤੇ ਭਾਰੀ ਹੁੰਦੀ ਹੈ। ਫਿਰ ਵੀ ਇਹ ਵੱਡੀ ਮੱਛੀ ਤੇਜ਼ੀ ਨਾਲ ਪਾਣੀ ਵਿਚ ਚੁੱਭੀ ਮਾਰਦੀ ਹੈ ਤੇ ਹੋਰ ਪਾਸੇ ਜਾਣ ਲਈ ਬਹੁਤ ਤੇਜ਼ੀ ਨਾਲ ਤੈਰਦੀ ਹੈ। ਪਰ ਇਹ ਹੰਪਬੈਕ ਵ੍ਹੇਲ ਇੰਨੀ ਫੁਰਤੀ ਨਾਲ ਕਿਵੇਂ ਤੈਰ ਸਕਦੀ ਹੈ? ਇਕ ਕਾਰਨ ਇਹ ਹੈ ਕਿ ਇਸ ਦੇ ਖੰਭਾਂ ’ਤੇ ਗੰਢਾਂ ਹੁੰਦੀਆਂ ਹਨ।

ਜ਼ਰਾ ਸੋਚੋ: ਜ਼ਿਆਦਾਤਰ ਵ੍ਹੇਲ ਮੱਛੀਆਂ ਅਤੇ ਇਸ ਜਾਤੀ ਦੀਆਂ ਹੋਰ ਮੱਛੀਆਂ ਦੇ ਖੰਭਾਂ ਦੇ ਕਿਨਾਰੇ ਮੁਲਾਇਮ ਹੁੰਦੇ ਹਨ। ਪਰ ਹੰਪਬੈਕ ਵ੍ਹੇਲ ਵੱਖਰੀ ਹੈ। ਇਸ ਦੇ ਖੰਭਾਂ ਦੇ ਕਿਨਾਰਿਆਂ ’ਤੇ ਵੱਡੀਆਂ ਗੰਢਾਂ ਹਨ। ਜਿਉਂ ਹੀ ਹੰਪਬੈਕ ਵ੍ਹੇਲ ਤੈਰਦੀ ਹੈ, ਗੰਢਾਂ ਉੱਪਰੋਂ ਦੀ ਪਾਣੀ ਲੰਘਦਾ ਹੈ ਅਤੇ ਪਾਣੀ ਵਿਚ ਬਹੁਤ ਸਾਰੀਆਂ ਘੁੰਮਣਘੇਰੀਆਂ ਬਣ ਜਾਂਦੀਆਂ ਹਨ। ਇਨ੍ਹਾਂ ਗੰਢਾਂ ਦੀ ਮਦਦ ਨਾਲ ਹੰਪਬੈਕ ਵ੍ਹੇਲ ਪਾਣੀ ਵਿਚ ਉੱਪਰ ਵੱਲ ਨੂੰ ਚੁੱਕੀ ਜਾਂਦੀ ਹੈ ਅਤੇ ਉਹ ਆਪਣੇ ਖੰਭਾਂ ਨੂੰ ਹੋਰ ਵੀ ਮੋੜ ਸਕਦੀ ਹੈ ਤਾਂਕਿ ਉਹ ਬਿਨਾਂ ਰੁਕੇ ਸਤਹ ਤਕ ਪਹੁੰਚ ਸਕੇ। ਜਿੰਨਾ ਜ਼ਿਆਦਾ ਉਹ ਆਪਣੇ ਖੰਭ ਮੋੜਦੀ ਹੈ ਉੱਨਾ ਜ਼ਿਆਦਾ ਪਾਣੀ ਦਾ ਵਿਰੋਧ ਘੱਟਦਾ ਹੈ। ਭਾਵੇਂ ਕਿ ਹੰਪਬੈਕ ਵ੍ਹੇਲ ਦਾ ਹਰ ਖੰਭ 15-20 ਫੁੱਟ ਲੰਬਾ ਹੁੰਦਾ ਹੈ, ਫਿਰ ਵੀ ਖੰਭਾਂ ਵਿਚ ਗੰਢਾਂ ਹੋਣ ਕਰਕੇ ਇਹ ਵ੍ਹੇਲ ਤੇਜ਼ੀ ਨਾਲ ਤੈਰ ਸਕਦੀ ਹੈ।

ਖੋਜਕਾਰ ਹੰਪਬੈਕ ਵ੍ਹੇਲ ਦੇ ਖੰਭਾਂ ਦੇ ਡੀਜ਼ਾਈਨ ਦੀ ਸਟੱਡੀ ਕਰ ਕੇ ਪਾਣੀ ਵਾਲੇ ਜਹਾਜ਼ਾਂ ਦੇ ਸਟੇਅਰਿੰਗ, ਪਾਣੀ ਦੇ ਟਰਬਾਈਨ, ਪੌਣ ਚੱਕਰ (ਵਿੰਡ ਮਿਲ) ਅਤੇ ਹੈਲੀਕਾਪਟਰ ਦੇ ਬਲੇਡ ਦੇ ਡੀਜ਼ਾਈਨ ਨੂੰ ਸੁਧਾਰ ਰਹੇ ਹਨ।

ਤੁਹਾਡਾ ਕੀ ਖ਼ਿਆਲ ਹੈ? ਕੀ ਹੰਪਬੈਕ ਵ੍ਹੇਲ ਦੇ ਖੰਭ ਵਿਕਾਸਵਾਦ ਦਾ ਨਤੀਜਾ ਹਨ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹਨ? (g13 06-E)