Skip to content

ਯਹੋਵਾਹ ਦੇ ਗਵਾਹਾਂ ਨੇ ਰੋਸਤੋਵ-ਆਨ-ਦੋਨ ਨੂੰ ਸਾਫ਼ ਕੀਤਾ

ਯਹੋਵਾਹ ਦੇ ਗਵਾਹਾਂ ਨੇ ਰੋਸਤੋਵ-ਆਨ-ਦੋਨ ਨੂੰ ਸਾਫ਼ ਕੀਤਾ

20 ਮਈ 2015 ਨੂੰ ਦੱਖਣੀ ਰੂਸ ਦੇ ਇਕ ਵੱਡੇ ਸ਼ਹਿਰ ਰੋਸਤੋਵ-ਆਨ-ਦੋਨ ਦੀ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਨੂੰ ਸ਼ੁਕਰਗੁਜ਼ਾਰੀ ਭਰੀ ਚਿੱਠੀ ਲਿਖੀ। ਇਸ ਚਿੱਠੀ ਵਿਚ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਦੀ ਤਾਰੀਫ਼ ਕੀਤੀ ਕਿਉਂਕਿ ਉਨ੍ਹਾਂ ਨੇ “ਬਸੰਤ ਰੁੱਤ ਦੌਰਾਨ ਸ਼ਹਿਰ ਨੂੰ ਸਾਫ਼ ਕਰਨ ਵਿਚ ਜ਼ੋਰ-ਸ਼ੋਰ ਨਾਲ ਹਿੱਸਾ ਲਿਆ।”

ਜਦੋਂ ਸ਼ਹਿਰ ਦੇ ਲੋਕ ਰੋਸਤੋਵ-ਆਨ-ਦੋਨ ਨੂੰ ਸਾਫ਼ ਕਰ ਰਹੇ ਸਨ। ਯਹੋਵਾਹ ਦੇ ਗਵਾਹਾਂ ਦੀਆਂ ਚਾਰ ਮੰਡਲੀਆਂ ਤੋਂ ਆਏ ਮੈਂਬਰਾਂ ਨੇ ਸੜਕਾਂ ਤੋਂ ਅਤੇ ਨਦੀ ਦੇ ਕਿਨਾਰਿਆਂ ਤੋਂ ਕੂੜੇ ਅਤੇ ਮਲਬੇ ਦੇ ਢੇਰ ਚੁੱਕੇ। ਕੁਝ ਹੀ ਘੰਟਿਆਂ ਵਿਚ ਉਨ੍ਹਾਂ ਨੇ ਕੂੜੇ ਦੇ ਲਗਭਗ 300 ਵੱਡੇ ਲਿਫ਼ਾਫ਼ੇ ਭਰ ਦਿੱਤੇ ਜਿਨ੍ਹਾਂ ਨੂੰ ਬਾਅਦ ਵਿਚ ਟਰੱਕਾਂ ਦੁਆਰਾ ਲਿਜਾਇਆ ਗਿਆ।

ਗਵਾਹ ਲੋਕਾਂ ਦੀ ਮਦਦ ਕਰਨ ਲਈ ਇੰਨੇ ਉਤਸੁਕ ਕਿਉਂ ਸਨ? 67 ਸਾਲਾਂ ਦੀ ਰਾਈਸੋ ਕਹਿੰਦੀ ਹੈ: “ਇਸ ਕੰਮ ਵਿਚ ਮੈਂ ਵੀ ਆਪਣਾ ਯੋਗਦਾਨ ਪਾਉਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੇਰਾ ਸ਼ਹਿਰ ਸਾਫ਼-ਸੁਥਰਾ ਰਹੇ ਤਾਂਕਿ ਸਾਰੇ ਸਾਫ਼ ਵਾਤਾਵਰਣ ਵਿਚ ਰਹਿ ਸਕਣ। ਅਸੀਂ ਜੋ ਕੰਮ ਕੀਤਾ ਭਾਵੇਂ ਉਸ ਬਾਰੇ ਬਹੁਤਿਆਂ ਨੂੰ ਨਹੀਂ ਪਤਾ, ਪਰ ਯਹੋਵਾਹ ਪਰਮੇਸ਼ੁਰ ਸਾਡੇ ਕੰਮ ਨੂੰ ਦੇਖਦਾ ਹੈ ਅਤੇ ਮੈਨੂੰ ਕੰਮ ਕਰਕੇ ਮਜ਼ਾ ਆਇਆ।” ਆਲੇਕਸਾਨਦਰ ਕਹਿੰਦਾ ਹੈ: “ਅਸੀਂ ਸਿਰਫ਼ ਲੋਕਾਂ ਨੂੰ ਪ੍ਰਚਾਰ ਹੀ ਨਹੀਂ ਕਰਦੇ, ਸਗੋਂ ਉਨ੍ਹਾਂ ਦੀ ਮਦਦ ਵੀ ਕਰਦੇ ਹਾਂ। ਜਦੋਂ ਮੈਂ ਆਪਣੇ ਗੁਆਂਢੀਆਂ ਲਈ ਕੁਝ ਕਰਦਾ ਹਾਂ, ਤਾਂ ਮੈਨੂੰ ਖ਼ੁਸ਼ੀ ਹੁੰਦੀ ਹੈ ਤੇ ਤਸੱਲੀ ਮਿਲਦੀ ਹੈ।”

ਦੇਖਣ ਵਾਲਿਆ ਨੇ ਯਹੋਵਾਹ ਦੇ ਗਵਾਹਾਂ ਦੇ ਕੰਮ ਕਰਨ ਦੇ ਜਜ਼ਬੇ ਦੀ ਤਾਰੀਫ਼ ਕੀਤੀ। ਇਲਾਕੇ ਦਾ ਇਕ ਨਿਵਾਸੀ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਯਹੋਵਾਹ ਦੇ ਗਵਾਹਾਂ ਨੂੰ ਇਹ ਕੰਮ ਕਰਨ ਦੇ ਪੈਸੇ ਨਹੀਂ ਮਿਲਣੇ ਸਨ। ਉਸ ਨੇ ਗਵਾਹਾਂ ਨਾਲ ਹੱਥ ਵਟਾਉਣ ਦਾ ਫ਼ੈਸਲਾ ਕੀਤਾ ਤੇ ਬਾਅਦ ਵਿਚ ਉਸ ਨੇ ਕਿਹਾ: “ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ ਕਿ ਸਫ਼ਾਈ ਕਰਨੀ ਇੰਨੀ ਮਜ਼ੇਦਾਰ ਹੋ ਸਕਦੀ ਹੈ ਤੇ ਇਸ ਕੰਮ ਤੋਂ ਇੰਨੀ ਖ਼ੁਸ਼ੀ ਮਿਲ ਸਕਦੀ ਹੈ! ਤੁਹਾਡੇ ਵਿੱਚੋਂ ਕੁਝ ਲੋਕ ਇੱਥੇ ਰਹਿੰਦੇ ਵੀ ਨਹੀਂ ਹਨ, ਫਿਰ ਵੀ ਤੁਸੀਂ ਸਾਡੇ ਇਲਾਕੇ ਦੀ ਸਫ਼ਾਈ ਕਰਨ ਆਏ!”

ਸ਼ਹਿਰ ਦੇ ਇਕ ਅਧਿਕਾਰੀ ਨੇ ਧਿਆਨ ਦਿੱਤਾ ਕਿ ਯਹੋਵਾਹ ਦੇ ਗਵਾਹਾਂ ਦੇ ਛੋਟੇ ਜਿਹੇ ਗਰੁੱਪ ਨੇ ਬਹੁਤ ਸਾਰਾ ਕੂੜਾ ਇਕੱਠਾ ਕੀਤਾ। ਉਸ ਨੇ ਕੂੜੇ ਨਾਲ ਭਰੇ ਲਿਫ਼ਾਫ਼ਿਆਂ ਦੇ ਨਾਲ ਗਵਾਹਾਂ ਦੀ ਫੋਟੋ ਖਿੱਚੀ ਤਾਂਕਿ ਉਹ “ਦੂਸਰਿਆਂ ਨੂੰ ਦਿਖਾ ਸਕੇ ਕਿ ਕੰਮ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ।”