Skip to content

ਕੀ ਸ਼ੈਤਾਨ ਸੱਚ-ਮੁੱਚ ਹੈ?

ਕੀ ਸ਼ੈਤਾਨ ਸੱਚ-ਮੁੱਚ ਹੈ?

ਬਾਈਬਲ ਕਹਿੰਦੀ ਹੈ

 ਬਿਲਕੁਲ, ਸ਼ੈਤਾਨ ਸੱਚ-ਮੁੱਚ ਹੈ। ਸ਼ੈਤਾਨ ਇਕ ਦੂਤ ਹੈ ਜੋ ਦੁਸ਼ਟ ਬਣ ਗਿਆ ਤੇ ਉਸ ਨੇ ਰੱਬ ਦੇ ਖ਼ਿਲਾਫ਼ ਬਗਾਵਤ ਕੀਤੀ। ਇਸ ਵੇਲੇ ਉਹੀ “ਦੁਨੀਆਂ ਦਾ ਹਾਕਮ” ਹੈ। (ਯੂਹੰਨਾ 14:30; ਅਫ਼ਸੀਆਂ 6:11, 12) ਬਾਈਬਲ ਵਿਚ ਸ਼ੈਤਾਨ ਲਈ ਅਲੱਗ-ਅਲੱਗ ਨਾਂ ਵਰਤੇ ਗਏ ਹਨ ਜਿਨ੍ਹਾਂ ਤੋਂ ਉਸ ਦੀ ਸਖਸ਼ੀਅਤ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ:

ਸ਼ੈਤਾਨ ਇਨਸਾਨ ਦੇ ਮਨ ਦੀ ਬੁਰਾਈ ਨਹੀਂ ਹੈ

 ਕੁਝ ਲੋਕ ਮੰਨਦੇ ਹਨ ਕਿ ਸ਼ੈਤਾਨ ਸੱਚ-ਮੁੱਚ ਨਹੀਂ ਹੈ, ਸਗੋਂ ਸਾਡੇ ਮਨ ਦੀ ਬੁਰਾਈ ਹੈ। ਪਰ ਬਾਈਬਲ ਵਿਚ ਪਰਮੇਸ਼ੁਰ ਅਤੇ ਸ਼ੈਤਾਨ ਵਿਚ ਹੋਈ ਗੱਲਬਾਤ ਦਰਜ ਹੈ। ਜ਼ਰਾ ਸੋਚੋ, ਪਰਮੇਸ਼ੁਰ ਖਰਾ ਹੈ, ਤਾਂ ਫਿਰ ਉਸ ਅੰਦਰ ਬੁਰਾਈ ਕਿਵੇਂ ਹੋ ਸਕਦੀ ਜਿਸ ਨਾਲ ਉਹ ਗੱਲ ਕਰ ਸਕੇ? (ਬਿਵਸਥਾ ਸਾਰ 32:4; ਅੱਯੂਬ 2:1-6) ਨਾਲੇ ਯਾਦ ਕਰੋ ਕਿ ਸ਼ੈਤਾਨ ਨੇ ਯਿਸੂ ਨੂੰ ਵੀ ਭਰਮਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿਚ ਕੋਈ ਪਾਪ ਨਹੀਂ ਹੈ। (ਮੱਤੀ 4:8-10; 1 ਯੂਹੰਨਾ 3:5) ਸੋ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਸ਼ੈਤਾਨ ਸਾਡੇ ਮਨ ਦੀ ਕੋਈ ਬੁਰਾਈ ਨਹੀਂ, ਸਗੋਂ ਉਹ ਸੱਚ-ਮੁੱਚ ਹੈ।

 ਕੀ ਸਾਨੂੰ ਹੈਰਾਨ ਹੋਣਾ ਚਾਹੀਦਾ ਹੈ ਕਿ ਬਹੁਤ ਸਾਰੇ ਲੋਕ ਇਹ ਨਹੀਂ ਮੰਨਦੇ ਕਿ ਸ਼ੈਤਾਨ ਸੱਚ-ਮੁੱਚ ਹੈ? ਬਿਲਕੁਲ ਨਹੀਂ, ਕਿਉਂਕਿ ਬਾਈਬਲ ਦੱਸਦੀ ਹੈ ਕਿ ਸ਼ੈਤਾਨ ਲੋਕਾਂ ਨੂੰ ਧੋਖਾ ਦਿੰਦਾ ਹੈ। (2 ਥੱਸਲੁਨੀਕੀਆਂ 2:9, 10) ਇਹੀ ਤਾਂ ਉਸ ਦੀ ਇਕ ਚਾਲ ਹੈ। ਉਸ ਨੇ ਬਹੁਤ ਸਾਰੇ ਲੋਕਾਂ ਨੂੰ ਅੰਨ੍ਹਾ ਕੀਤਾ ਹੋਇਆ ਹੈ ਜਿਸ ਕਰਕੇ ਉਹ ਉਸ ਦੇ ਵਜੂਦ ਨੂੰ ਨਹੀਂ ਮੰਨਦੇ।—2 ਕੁਰਿੰਥੀਆਂ 4:4.

ਸ਼ੈਤਾਨ ਬਾਰੇ ਹੋਰ ਗ਼ਲਤਫ਼ਹਿਮੀਆਂ

 

 ਸੱਚਾਈ: ਕੁਝ ਬਾਈਬਲਾਂ ਵਿਚ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਲੂਸੀਫਰ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ, ‘ਚਮਕਦਾ ਤਾਰਾ।’ (ਯਸਾਯਾਹ 14:12) ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਸ਼ਬਦ ਬਾਬਲ ਦੇ ਰਾਜਿਆਂ ਲਈ ਵਰਤੇ ਗਏ ਸਨ ਜਿਨ੍ਹਾਂ ਦੇ ਹੰਕਾਰ ਕਰਕੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਸ਼ਰਮਿੰਦਾ ਕਰਨਾ ਸੀ। (ਯਸਾਯਾਹ 14:4, 13-20) ਬਾਬਲ ਦੇ ਨਾਸ਼ ਤੋਂ ਬਾਅਦ ਉਸ ਦੇ ਰਾਜਿਆਂ ਦਾ ਮਜ਼ਾਕ ਉਡਾਉਣ ਲਈ ਉਨ੍ਹਾਂ ਨੂੰ ‘ਚਮਕਦਾ ਤਾਰਾ’ ਕਿਹਾ ਗਿਆ।

 

 ਸੱਚਾਈ: ਸ਼ੈਤਾਨ ਪਰਮੇਸ਼ੁਰ ਦਾ ਦੁਸ਼ਮਣ ਹੈ, ਨਾ ਕਿ ਸੇਵਕ। ਸ਼ੈਤਾਨ ਪਰਮੇਸ਼ੁਰ ਦੇ ਵਫ਼ਾਦਾਰ ਲੋਕਾਂ ਦਾ ਵਿਰੋਧ ਕਰਦਾ ਹੈ ਅਤੇ ਉਨ੍ਹਾਂ ʼਤੇ ਝੂਠੇ ਦੋਸ਼ ਲਾਉਂਦਾ ਹੈ।—1 ਪਤਰਸ 5:8; ਪ੍ਰਕਾਸ਼ ਦੀ ਕਿਤਾਬ 12:10.