Skip to content

Skip to table of contents

ਇਹ ਕਿਸ ਦਾ ਕਮਾਲ ਹੈ?

ਸਮੁੰਦਰੀ ਊਦਬਿਲਾਉ ਦੀ ਫਰ

ਸਮੁੰਦਰੀ ਊਦਬਿਲਾਉ ਦੀ ਫਰ

ਠੰਢੇ ਪਾਣੀ ਵਿਚ ਰਹਿਣ ਵਾਲੇ ਬਹੁਤ ਸਾਰੇ ਸਮੁੰਦਰੀ ਜਾਨਵਰਾਂ ਦੀ ਚਮੜੀ ਦੇ ਥੱਲੇ ਚਰਬੀ ਦੀ ਮੋਟੀ ਪਰਤ ਹੁੰਦੀ ਹੈ ਤਾਂਕਿ ਉਹ ਨਿੱਘੇ ਰਹਿ ਸਕਣ। ਪਰ ਸਮੁੰਦਰੀ ਊਦਬਿਲਾਉ ਨਿੱਘੇ ਰਹਿਣ ਲਈ ਹੋਰ ਤਰੀਕਾ ਅਪਣਾਉਂਦਾ ਹੈ, ਉਹ ਹੈ ਮੋਟੀ ਫਰ।

ਜ਼ਰਾ ਸੋਚੋ: ਸਮੁੰਦਰੀ ਊਦਬਿਲਾਉ ਦੀ ਫਰ ਹੋਰ ਕਿਸੇ ਜਾਨਵਰ ਨਾਲੋਂ ਸੰਘਣੀ ਹੁੰਦੀ ਹੈ। ਇਸ ਦੇ ਪ੍ਰਤੀ ਵਰਗ ਇੰਚ ਵਿਚ (1,55,000 ਪ੍ਰਤੀ ਵਰਗ ਸੈਂਟੀਮੀਟਰ) ਤਕਰੀਬਨ 10 ਲੱਖ ਵਾਲ਼ ਹੁੰਦੇ ਹਨ। ਜਦੋਂ ਸਮੁੰਦਰੀ ਊਦਬਿਲਾਉ ਤੈਰਦਾ ਹੈ, ਤਾਂ ਇਸ ਦੀ ਫਰ ਵਿਚ ਹਵਾ ਦੀ ਇਕ ਪਰਤ ਰਹਿ ਜਾਂਦੀ ਹੈ। ਇਹ ਹਵਾ ਦੀ ਪਰਤ ਇਕ ਰੋਧਕ ਵਜੋਂ ਕੰਮ ਕਰਦੀ ਹੈ ਜਿਸ ਕਰਕੇ ਪਾਣੀ ਚਮੜੀ ਤਕ ਨਹੀਂ ਪਹੁੰਚਦਾ ਅਤੇ ਸਰੀਰ ਦੀ ਗਰਮਾਹਟ ਨਹੀਂ ਘੱਟਦੀ।

ਵਿਗਿਆਨੀ ਮੰਨਦੇ ਹਨ ਕਿ ਉਹ ਸਮੁੰਦਰੀ ਊਦਬਿਲਾਉ ਦੀ ਫਰ ਤੋਂ ਸਬਕ ਸਿੱਖ ਸਕਦੇ ਹਨ। ਉਨ੍ਹਾਂ ਨੇ ਕਈ ਤਜਰਬੇ ਕੀਤੇ ਹਨ ਜਿਨ੍ਹਾਂ ਵਿਚ ਫਰ ਵਾਲੇ ਕੋਟਾਂ ਦੇ ਵਾਲ਼ਾਂ ਦੀ ਲੰਬਾਈ ਅਤੇ ਸੰਘਣੇਪਣ ਨੂੰ ਘਟਾ-ਵਧਾ ਕੇ ਦੇਖਿਆ ਹੈ। ਖੋਜਕਾਰਾਂ ਨੇ ਸਿੱਟਾ ਕੱਢਿਆ ਹੈ ਕਿ “ਵਾਲ਼ ਜਿੰਨੇ ਲੰਬੇ ਅਤੇ ਸੰਘਣੇ ਹੋਣਗੇ, ਉੱਨੀ ਜ਼ਿਆਦਾ ਚਮੜੀ ਸੁੱਕੀ ਜਾਂ ਪਾਣੀ ਤੋਂ ਬਚੀ ਰਹੇਗੀ।” ਦੂਜੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਸਮੁੰਦਰੀ ਊਦਬਿਲਾਉ ਕੋਲ ਕਿੰਨਾ ਹੀ ਵਧੀਆ ਫਰ ਵਾਲਾ ਕੋਟ ਹੈ!

ਖੋਜਕਾਰ ਉਮੀਦ ਕਰਦੇ ਹਨ ਕਿ ਊਦਬਿਲਾਉ ਦੀ ਫਰ ਬਾਰੇ ਅਧਿਐਨ ਕਰਨ ਕਰਕੇ ਕੱਪੜੇ ਡੀਜ਼ਾਈਨ ਕਰਨ ਦੀ ਤਕਨਾਲੋਜੀ ਵਿਚ ਤਰੱਕੀ ਹੋਵੇਗੀ ਜਿਸ ਨਾਲ ਉਹ ਹੋਰ ਵਧੀਆ ਵਾਟਰ-ਪਰੂਫ ਕੱਪੜੇ ਬਣਾ ਸਕਣਗੇ। ਕਈ ਸ਼ਾਇਦ ਹੈਰਾਨ ਹੋਣ ਕਿ ਜਿਹੜੇ ਲੋਕ ਠੰਢੇ ਪਾਣੀ ਵਿਚ ਚੁੱਭੀਆਂ ਮਾਰਦੇ ਹਨ, ਉਨ੍ਹਾਂ ਲਈ ਇਸ ਤੋਂ ਚੰਗਾ ਹੋਰ ਕੁਝ ਨਹੀਂ ਕਿ ਉਹ ਫਰ ਵਾਲਾ ਤੈਰਾਕੀ ਸੂਟ ਪਾਉਣ, ਬਿਲਕੁਲ ਉੱਦਾਂ ਦਾ ਜਿੱਦਾਂ ਦਾ ਸਮੁੰਦਰੀ ਊਦਬਿਲਾਉ ਦਾ ਹੁੰਦਾ ਹੈ!

ਤੁਹਾਡਾ ਕੀ ਖ਼ਿਆਲ ਹੈ? ਕੀ ਸਮੁੰਦਰੀ ਊਦਬਿਲਾਉ ਦੀ ਗਰਮਾਹਟ ਬਰਕਰਾਰ ਰੱਖਣ ਵਾਲੀ ਫਰ ਵਿਕਾਸਵਾਦ ਦਾ ਨਤੀਜਾ ਹੈ? ਜਾਂ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ?