ਬਾਈਬਲ ਤੋਂ ਸਿੱਖੋ ਅਹਿਮ ਸਬਕ

ਇਸ ਕਿਤਾਬ ਵਿਚ ਸ੍ਰਿਸ਼ਟੀ ਬਾਰੇ, ਯਿਸੂ ਦੇ ਜਨਮ ਅਤੇ ਰਾਜ ਦੇ ਆਉਣ ਤਕ ਦੀਆਂ ਕਹਾਣੀਆਂ ਹਨ।

ਪ੍ਰਬੰਧਕ ਸਭਾ ਤੋਂ ਚਿੱਠੀ

ਇਸ ਕਿਤਾਬ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ?

ਪਾਠ 1

ਪਰਮੇਸ਼ੁਰ ਨੇ ਆਕਾਸ਼ ਤੇ ਧਰਤੀ ਬਣਾਏ

ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ ਆਕਾਸ਼ ਤੇ ਧਰਤੀ ਬਣਾਏ। ਪਰ ਕੀ ਤੈਨੂੰ ਪਤਾ ਕਿ ਉਸ ਨੇ ਸਾਰਾ ਕੁਝ ਬਣਾਉਣ ਤੋਂ ਪਹਿਲਾਂ ਇਕ ਦੂਤ ਕਿਉਂ ਬਣਾਇਆ?

ਪਾਠ 2

ਪਰਮੇਸ਼ੁਰ ਨੇ ਪਹਿਲੇ ਆਦਮੀ ਅਤੇ ਔਰਤ ਨੂੰ ਬਣਾਇਆ

ਪਰਮੇਸ਼ੁਰ ਨੇ ਪਹਿਲੇ ਆਦਮ ਅਤੇ ਔਰਤ ਨੂੰ ਬਣਾਇਆ ਅਤੇ ਉਨ੍ਹਾਂ ਨੂੰ ਅਦਨ ਦੇ ਬਾਗ਼ ਵਿਚ ਰੱਖਿਆ। ਉਹ ਬੱਚੇ ਪੈਦਾ ਕਰ ਸਕਦੇ ਸਨ ਅਤੇ ਸਾਰੀ ਧਰਤੀ ਨੂੰ ਬਾਗ਼ ਵਰਗੀ ਬਣਾ ਸਕਦੇ ਸਨ।

ਪਾਠ 3

ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ

ਅਦਨ ਦੇ ਬਾਗ਼ ਵਿਚ ਇਕ ਦਰਖ਼ਤ ਵਿਚ ਕੀ ਖ਼ਾਸੀਅਤ ਸੀ? ਹੱਵਾਹ ਨੇ ਇਸ ਤੋਂ ਫਲ ਕਿਉਂ ਖਾਧਾ?

ਪਾਠ 4

ਗੁੱਸੇ ਕਰਕੇ ਕਤਲ

ਪਰਮੇਸ਼ੁਰ ਨੇ ਹਾਬਲ ਦੀ ਭੇਟ ਸਵੀਕਾਰ ਕੀਤੀ, ਪਰ ਕਾਇਨ ਦੀ ਨਹੀਂ। ਇਸ ਕਰਕੇ ਕਾਇਨ ਗੁੱਸੇ ਹੋ ਗਿਆ ਅਤੇ ਉਸ ਨੇ ਬਹੁਤ ਬੁਰਾ ਕੰਮ ਕੀਤਾ।

ਪਾਠ 5

ਨੂਹ ਦੀ ਕਿਸ਼ਤੀ

ਜਦੋਂ ਸਵਰਗੋਂ ਆਏ ਬੁਰੇ ਦੂਤਾਂ ਨੇ ਧਰਤੀ ʼਤੇ ਆ ਕੇ ਵਿਆਹ ਕਰਾ ਲਏ, ਤਾਂ ਉਨ੍ਹਾਂ ਦੇ ਮੁੰਡੇ ਹੋਏ ਜੋ ਗੁੰਡੇ ਬਣ ਗਏ। ਹਰ ਪਾਸੇ ਲੜਾਈ ਹੀ ਲੜਾਈ ਸੀ। ਪਰ ਨੂਹ ਸਭ ਤੋਂ ਅਲੱਗ ਸੀ। ਉਹ ਪਰਮੇਸ਼ੁਰ ਨੂੰ ਪਿਆਰ ਕਰਦਾ ਸੀ ਅਤੇ ਉਸ ਦਾ ਕਹਿਣਾ ਮੰਨਦਾ ਸੀ।

ਪਾਠ 6

ਅੱਠ ਜਣੇ ਬਚੇ

40 ਦਿਨ ਤੇ 40 ਰਾਤ ਮੀਂਹ ਪਿਆ। ਨੂਹ ਤੇ ਉਸ ਦਾ ਪਰਿਵਾਰ ਇਕ ਤੋਂ ਜ਼ਿਆਦਾ ਸਾਲ ਕਿਸ਼ਤੀ ਵਿਚ ਹੀ ਰਹੇ। ਅਖ਼ੀਰ ਉਹ ਕਿਸ਼ਤੀ ਵਿੱਚੋਂ ਬਾਹਰ ਆ ਗਏ।

ਪਾਠ 7

ਬਾਬਲ ਦਾ ਬੁਰਜ

ਕੁਝ ਲੋਕਾਂ ਨੇ ਇਕ ਸ਼ਹਿਰ ਤੇ ਬੁਰਜ ਬਣਾਉਣ ਦਾ ਫ਼ੈਸਲਾ ਕੀਤਾ ਜਿਸ ਨੇ ਆਸਮਾਨ ਨੂੰ ਛੂਹਣਾ ਸੀ। ਪਰਮੇਸ਼ੁਰ ਨੇ ਇਕਦਮ ਉਨ੍ਹਾਂ ਦੀਆਂ ਭਾਸ਼ਾਵਾਂ ਕਿਉਂ ਬਦਲ ਦਿੱਤੀਆਂ?

ਪਾਠ 8

ਅਬਰਾਹਾਮ ਅਤੇ ਸਾਰਾਹ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ

ਅਬਰਾਹਾਮ ਤੇ ਸਾਰਾਹ ਨੇ ਕਨਾਨ ਵਿਚ ਪਰਦੇਸੀਆਂ ਵਜੋਂ ਜ਼ਿੰਦਗੀ ਜੀਉਣ ਲਈ ਆਪਣਾ ਸ਼ਹਿਰ ਕਿਉਂ ਛੱਡ ਦਿੱਤਾ?

ਪਾਠ 9

ਅਖ਼ੀਰ ਉਨ੍ਹਾਂ ਦੇ ਘਰ ਮੁੰਡਾ ਹੋਇਆ!

ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤਾ ਵਾਅਦਾ ਕਿਵੇਂ ਪੂਰਾ ਕਰਨਾ ਸੀ? ਇਹ ਵਾਅਦਾ ਇਸਹਾਕ ਰਾਹੀਂ ਪੂਰਾ ਹੋਣਾ ਸੀ ਜਾਂ ਇਸਮਾਏਲ ਰਾਹੀਂ?

ਪਾਠ 10

ਲੂਤ ਦੀ ਪਤਨੀ ਨੂੰ ਯਾਦ ਰੱਖੋ

ਪਰਮੇਸ਼ੁਰ ਨੇ ਸਦੂਮ ਅਤੇ ਗਮੋਰਾ ʼਤੇ ਅੱਗ ਅਤੇ ਗੰਧਕ ਵਰ੍ਹਾਈ। ਉਸ ਨੇ ਇਨ੍ਹਾਂ ਸ਼ਹਿਰਾਂ ਦਾ ਨਾਸ਼ ਕਿਉਂ ਕੀਤਾ? ਸਾਨੂੰ ਲੂਤ ਦੀ ਪਤਨੀ ਨੂੰ ਕਿਉਂ ਯਾਦ ਰੱਖਣਾ ਚਾਹੀਦਾ ਹੈ?

ਪਾਠ 11

ਨਿਹਚਾ ਦੀ ਪਰਖ

ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ: ‘ਆਪਣੇ ਇਕਲੌਤੇ ਮੁੰਡੇ ਨੂੰ ਆਪਣੇ ਨਾਲ ਲੈ ਜਾ ਅਤੇ ਮੋਰੀਆਹ ਸ਼ਹਿਰ ਦੇ ਪਹਾੜ ਉੱਤੇ ਜਾ ਕੇ ਉਸ ਦੀ ਬਲ਼ੀ ਚੜ੍ਹਾ।’ ਅਬਰਾਹਾਮ ਨੇ ਇਸ ਪਰੀਖਿਆ ਦਾ ਕਿਵੇਂ ਸਾਮ੍ਹਣਾ ਕੀਤਾ?

ਪਾਠ 12

ਯਾਕੂਬ ਨੂੰ ਵਿਰਾਸਤ ਮਿਲੀ

ਇਸਹਾਕ ਤੇ ਰਿਬਕਾਹ ਦੇ ਜੌੜੇ ਮੁੰਡੇ ਹੋਏ, ਏਸਾਓ ਤੇ ਯਾਕੂਬ। ਏਸਾਓ ਦਾ ਜਨਮ ਪਹਿਲਾਂ ਹੋਣ ਕਰਕੇ ਉਸ ਨੂੰ ਵਿਰਾਸਤ ਮਿਲਣੀ ਸੀ। ਪਰ ਇਕ ਦਾਲ ਦੀ ਕੌਲੀ ਬਦਲੇ ਉਸ ਨੇ ਇਹ ਹੱਕ ਕਿਉਂ ਦੇ ਦਿੱਤਾ?

ਪਾਠ 13

ਯਾਕੂਬ ਤੇ ਏਸਾਓ ਵਿਚ ਸੁਲ੍ਹਾ

ਯਾਕੂਬ ਨੂੰ ਦੂਤ ਤੋਂ ਬਰਕਤਾਂ ਕਿਵੇਂ ਮਿਲੀਆਂ? ਨਾਲੇ ਉਸ ਨੇ ਏਸਾਓ ਨਾਲ ਸੁਲ੍ਹਾ ਕਿਵੇਂ ਕੀਤੀ?

ਪਾਠ 14

ਨੌਕਰ ਜਿਸ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ

ਯੂਸੁਫ਼ ਨੇ ਸਹੀ ਕੰਮ ਕੀਤੇ, ਪਰ ਫਿਰ ਵੀ ਉਸ ਨੂੰ ਬਹੁਤ ਦੁੱਖ ਝੱਲਣੇ ਪਏ। ਕਿਉਂ?

ਪਾਠ 15

ਯਹੋਵਾਹ ਯੂਸੁਫ਼ ਨੂੰ ਕਦੇ ਨਹੀਂ ਭੁੱਲਿਆ

ਭਾਵੇਂ ਯੂਸੁਫ਼ ਆਪਣੇ ਪਰਿਵਾਰ ਤੋਂ ਬਹੁਤ ਦੂਰ ਸੀ, ਪਰ ਪਰਮੇਸ਼ੁਰ ਨੇ ਦਿਖਾਇਆ ਕਿ ਉਹ ਯੂਸੁਫ਼ ਦੇ ਨਾਲ ਸੀ।

ਪਾਠ 16

ਅੱਯੂਬ ਕੌਣ ਸੀ?

ਉਸ ਨੇ ਮੁਸ਼ਕਲ ਹਾਲਾਤਾਂ ਵਿਚ ਵੀ ਯਹੋਵਾਹ ਦਾ ਕਹਿਣਾ ਮੰਨਿਆ।

ਪਾਠ 17

ਮੂਸਾ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕੀਤਾ

ਮੂਸਾ ਆਪਣੀ ਮੰਮੀ ਦੀ ਸਮਝਦਾਰੀ ਕਰਕੇ ਬਚ ਗਿਆ।

ਪਾਠ 18

ਬਲ਼ਦੀ ਝਾੜੀ

ਅੱਗ ਲੱਗੀ ਝਾੜੀ ਸੜ ਕਿਉਂ ਨਹੀਂ ਰਹੀ ਸੀ?

ਪਾਠ 19

ਪਹਿਲੀਆਂ ਤਿੰਨ ਬਿਪਤਾਵਾਂ

ਫ਼ਿਰਊਨ ਨੇ ਆਪਣੇ ਹੰਕਾਰ ਕਰਕੇ ਇਕ ਛੋਟਾ ਜਿਹਾ ਕੰਮ ਨਹੀਂ ਕੀਤਾ ਜਿਸ ਕਰਕੇ ਉਹ ਆਪਣੇ ਲੋਕਾਂ ਉੱਤੇ ਮੁਸੀਬਤਾਂ ਲਿਆਇਆ।

ਪਾਠ 20

ਅਗਲੀਆਂ ਛੇ ਬਿਪਤਾਵਾਂ

ਇਹ ਬਿਪਤਾਵਾਂ ਪਹਿਲੀਆਂ ਤਿੰਨ ਬਿਪਤਾਵਾਂ ਨਾਲੋਂ ਕਿਵੇਂ ਅਲੱਗ ਸਨ?

ਪਾਠ 21

ਦਸਵੀਂ ਬਿਪਤਾ

ਇਹ ਬਿਪਤਾ ਇੰਨੀ ਬਰਬਾਦ ਕਰ ਦੇਣ ਵਾਲੀ ਸੀ ਕਿ ਫ਼ਿਰਊਨ ਨੇ ਅਖ਼ੀਰ ਹਾਰ ਮੰਨ ਲਈ।

ਪਾਠ 22

ਲਾਲ ਸਮੁੰਦਰ ʼਤੇ ਚਮਤਕਾਰ

ਫ਼ਿਰਊਨ 10 ਬਿਪਤਾਵਾਂ ਵਿੱਚੋਂ ਬਚ ਗਿਆ, ਪਰ ਕੀ ਉਹ ਪਰਮੇਸ਼ੁਰ ਦੇ ਇਸ ਚਮਤਕਾਰ ਤੋਂ ਬਚ ਸਕਿਆ?

ਪਾਠ 23

ਯਹੋਵਾਹ ਨਾਲ ਵਾਅਦਾ

ਇਜ਼ਰਾਈਲੀਆਂ ਨੇ ਪਰਮੇਸ਼ੁਰ ਨਾਲ ਇਕ ਖ਼ਾਸ ਵਾਅਦਾ ਕੀਤਾ ਜਦੋਂ ਉਨ੍ਹਾਂ ਨੇ ਸੀਨਈ ਪਹਾੜ ਦੇ ਨੇੜੇ ਡੇਰਾ ਲਾਇਆ।

ਪਾਠ 24

ਉਨ੍ਹਾਂ ਨੇ ਆਪਣਾ ਵਾਅਦਾ ਤੋੜ ਦਿੱਤਾ

ਜਦੋਂ ਮੂਸਾ ਦਸ ਹੁਕਮ ਲੈਣ ਗਿਆ, ਉਦੋਂ ਲੋਕਾਂ ਨੇ ਇਕ ਗੰਭੀਰ ਪਾਪ ਕੀਤਾ।

ਪਾਠ 25

ਭਗਤੀ ਲਈ ਤੰਬੂ

ਖ਼ਾਸ ਤੰਬੂ ਵਿਚ ਇਕਰਾਰ ਦਾ ਸੰਦੂਕ ਸੀ।

ਪਾਠ 26

12 ਜਾਸੂਸ

ਯਹੋਸ਼ੁਆ ਤੇ ਕਾਲੇਬ ਬਾਕੀ ਦਸਾਂ ਆਦਮੀਆਂ ਨਾਲੋਂ ਵੱਖਰੇ ਸਨ ਜੋ ਕਨਾਨ ਦੇਸ਼ ਦਾ ਪਤਾ ਲਗਾਉਣ ਗਏ ਸਨ।

ਪਾਠ 27

ਉਨ੍ਹਾਂ ਨੇ ਯਹੋਵਾਹ ਵਿਰੁੱਧ ਬਗਾਵਤ ਕੀਤੀ

ਕੋਰਹ, ਦਾਥਾਨ, ਅਬੀਰਾਮ ਤੇ 250 ਜਣੇ ਯਹੋਵਾਹ ਦੇ ਬਾਰੇ ਇਕ ਅਹਿਮ ਸੱਚਾਈ ਨਹੀਂ ਜਾਣ ਸਕੇ।

ਪਾਠ 28

ਬਿਲਆਮ ਦੀ ਗਧੀ ਨੇ ਗੱਲ ਕੀਤੀ

ਗਧੀ ਨੇ ਉਹ ਦੇਖਿਆ ਜੋ ਬਿਲਆਮ ਨੂੰ ਨਹੀਂ ਦਿਸਿਆ।

ਪਾਠ 29

ਯਹੋਵਾਹ ਨੇ ਯਹੋਸ਼ੁਆ ਨੂੰ ਚੁਣਿਆ

ਪਰਮੇਸ਼ੁਰ ਨੇ ਯਹੋਸ਼ੁਆ ਨੂੰ ਜੋ ਹਿਦਾਇਤਾਂ ਦਿੱਤੀਆਂ, ਉਨ੍ਹਾਂ ਤੋਂ ਸਾਨੂੰ ਅੱਜ ਵੀ ਫ਼ਾਇਦਾ ਹੋ ਸਕਦਾ ਹੈ।

ਪਾਠ 30

ਰਾਹਾਬ ਨੇ ਜਾਸੂਸਾਂ ਨੂੰ ਲੁਕਾਇਆ

ਯਰੀਹੋ ਦੀਆਂ ਕੰਧਾਂ ਡਿੱਗਣ ਲੱਗ ਪਈਆਂ! ਭਾਵੇਂ ਰਾਹਾਬ ਦਾ ਘਰ ਸ਼ਹਿਰ ਦੀ ਕੰਧ ʼਤੇ ਸੀ, ਪਰ ਫਿਰ ਵੀ ਨਹੀਂ ਡਿੱਗਿਆ।

ਪਾਠ 31

ਯਹੋਸ਼ੁਆ ਅਤੇ ਗਿਬਓਨੀ

ਯਹੋਸ਼ੁਆ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: ‘ਹੇ ਸੁਰਜ, ਠਹਿਰਿਆ ਰਹੁ!’ ਕੀ ਪਰਮੇਸ਼ੁਰ ਨੇ ਪ੍ਰਾਰਥਨਾ ਸੁਣੀ?

ਪਾਠ 32

ਨਵਾਂ ਆਗੂ ਅਤੇ ਦੋ ਦਲੇਰ ਔਰਤਾਂ

ਯਹੋਸ਼ੁਆ ਦੀ ਮੌਤ ਤੋਂ ਬਾਅਦ ਇਜ਼ਰਾਈਲੀ ਮੂਰਤੀਆਂ ਦੀ ਪੂਜਾ ਕਰਨ ਲੱਗ ਪਏ। ਜ਼ਿੰਦਗੀ ਔਖੀ ਹੋ ਗਈ, ਪਰ ਪਰਮੇਸ਼ੁਰ ਨੇ ਉਨ੍ਹਾਂ ਦੀ ਮਦਦ ਨਿਆਈ ਬਾਰਾਕ, ਨਬੀਆਂ ਵਾਂਗ ਭਵਿੱਖਬਾਣੀ ਕਰਨ ਵਾਲੀ ਦਬੋਰਾਹ ਤੇ ਯਾਏਲ ਰਾਹੀਂ ਉਨ੍ਹਾਂ ਦੀ ਮਦਦ ਕੀਤੀ।

ਪਾਠ 33

ਰੂਥ ਤੇ ਨਾਓਮੀ

ਦੋ ਔਰਤਾਂ, ਜਿਨ੍ਹਾਂ ਦੇ ਪਤੀ ਮਰ ਗਏ, ਉਹ ਇਜ਼ਰਾਈਲ ਨੂੰ ਵਾਪਸ ਚਲੀਆਂ ਗਈਆਂ। ਉਨ੍ਹਾਂ ਵਿੱਚੋਂ ਇਕ ਔਰਤ ਰੂਥ ਸੀ ਜੋ ਖੇਤਾਂ ਵਿਚ ਕੰਮ ਕਰਨ ਗਈ ਜਿਸ ਨੂੰ ਬੋਅਜ਼ ਨੇ ਕੰਮ ਕਰਦਿਆਂ ਦੇਖਿਆ।

ਪਾਠ 34

ਗਿਦਾਊਨ ਦੀ ਮਿਦਯਾਨੀਆਂ ʼਤੇ ਜਿੱਤ

ਮਿਦਯਾਨੀਆਂ ਨੇ ਇਜ਼ਰਾਈਲੀਆਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਅਤੇ ਇਜ਼ਰਾਈਲੀ ਯਹੋਵਾਹ ਕੋਲੋਂ ਮਦਦ ਲਈ ਤਰਲੇ ਕਰਨ ਲੱਗੇ। ਗਿਦਾਊਨ ਦੀ ਛੋਟੀ ਜਿਹੀ ਫ਼ੌਜ ਨੇ 1,35,000 ਫ਼ੌਜੀਆਂ ਨੂੰ ਕਿਵੇਂ ਹਰਾ ਦਿੱਤਾ?

ਪਾਠ 35

ਹੰਨਾਹ ਨੇ ਪ੍ਰਾਰਥਨਾ ਵਿਚ ਮੁੰਡਾ ਮੰਗਿਆ

ਅਲਕਾਨਾਹ ਹੰਨਾਹ ਤੇ ਪਨਿੰਨਾਹ ਨੂੰ ਭਗਤੀ ਕਰਨ ਲਈ ਸ਼ੀਲੋਹ ਦੇ ਤੰਬੂ ਲੈ ਗਿਆ। ਉੱਥੇ ਹੰਨਾਹ ਨੇ ਪ੍ਰਾਰਥਨਾ ਵਿਚ ਪਰਮੇਸ਼ੁਰ ਤੋਂ ਇਕ ਮੁੰਡਾ ਮੰਗਿਆ। ਇਕ ਸਾਲ ਬਾਅਦ ਉਸ ਨੇ ਸਮੂਏਲ ਨੂੰ ਜਨਮ ਦਿੱਤਾ।

ਪਾਠ 36

ਯਿਫ਼ਤਾਹ ਦਾ ਵਾਅਦਾ

ਯਿਫ਼ਤਾਹ ਨੇ ਕਿਹੜਾ ਵਾਅਦਾ ਕੀਤਾ ਤੇ ਕਿਉਂ? ਯਿਫ਼ਤਾਹ ਦੀ ਧੀ ਨੇ ਆਪਣੇ ਪਿਤਾ ਦੀ ਵਾਅਦੇ ਕਰਕੇ ਕੀ ਕੀਤਾ?

ਪਾਠ 37

ਯਹੋਵਾਹ ਨੇ ਸਮੂਏਲ ਨਾਲ ਗੱਲ ਕੀਤੀ

ਮਹਾਂ ਪੁਜਾਰੀ ਏਲੀ ਦੇ ਦੋ ਮੁੰਡੇ ਤੰਬੂ ਵਿਚ ਪੁਜਾਰੀਆਂ ਵਜੋਂ ਸੇਵਾ ਕਰਦੇ ਸਨ। ਪਰ ਉਹ ਯਹੋਵਾਹ ਦੇ ਕਾਨੂੰਨਾਂ ਨੂੰ ਨਹੀਂ ਮੰਨਦੇ ਸਨ। ਸਮੂਏਲ ਅਲੱਗ ਸੀ ਅਤੇ ਯਹੋਵਾਹ ਨੇ ਉਸ ਨਾਲ ਗੱਲ ਕੀਤੀ।

ਪਾਠ 38

ਯਹੋਵਾਹ ਨੇ ਸਮਸੂਨ ਨੂੰ ਤਾਕਤ ਦਿੱਤੀ

ਪਰਮੇਸ਼ੁਰ ਨੇ ਫਲਿਸਤੀਆਂ ਨਾਲ ਲੜਨ ਲਈ ਸਮਸੂਨ ਨੂੰ ਤਾਕਤ ਦਿੱਤੀ, ਪਰ ਜਦੋਂ ਸਮਸੂਨ ਨੇ ਗ਼ਲਤ ਫ਼ੈਸਲਾ ਕੀਤਾ, ਤਾਂ ਫਲਿਸਤੀਆਂ ਨੇ ਉਸ ਨੂੰ ਫੜ ਲਿਆ।

ਪਾਠ 39

ਇਜ਼ਰਾਈਲ ਦਾ ਪਹਿਲਾ ਰਾਜਾ

ਪਰਮੇਸ਼ੁਰ ਨਿਆਂਕਾਰਾਂ ਰਾਹੀਂ ਇਜ਼ਰਾਈਲੀਆਂ ਦੀ ਅਗਵਾਈ ਕਰਦਾ ਸੀ, ਪਰ ਉਹ ਆਪਣੇ ਲਈ ਇਕ ਰਾਜਾ ਚਾਹੁੰਦੇ ਸਨ। ਸਮੂਏਲ ਨੇ ਸ਼ਾਊਲ ਨੂੰ ਪਹਿਲਾ ਰਾਜਾ ਚੁਣਿਆ ਪਰ ਬਾਅਦ ਵਿਚ ਯਹੋਵਾਹ ਨੇ ਸ਼ਾਊਲ ਨੂੰ ਰੱਦ ਕਰ ਦਿੱਤਾ। ਕਿਉਂ?

ਪਾਠ 40

ਦਾਊਦ ਤੇ ਗੋਲਿਅਥ

ਯਹੋਵਾਹ ਨੇ ਦਾਊਦ ਨੂੰ ਇਜ਼ਰਾਈਲ ਦਾ ਅਗਲਾ ਰਾਜਾ ਚੁਣਿਆ ਅਤੇ ਦਾਊਦ ਨੇ ਦਿਖਾਇਆ ਕਿ ਯਹੋਵਾਹ ਨੇ ਸਹੀ ਫ਼ੈਸਲਾ ਕੀਤਾ ਸੀ।

ਪਾਠ 41

ਦਾਊਦ ਅਤੇ ਸ਼ਾਊਲ

ਇਨ੍ਹਾਂ ਵਿੱਚੋਂ ਇਕ ਆਦਮੀ ਦੂਸਰੇ ਨਾਲ ਕਿਉਂ ਨਫ਼ਰਤ ਕਰਦਾ ਸੀ ਅਤੇ ਨਫ਼ਰਤ ਕਰਨ ਵਾਲਾ ਆਦਮੀ ਦੂਸਰੇ ਆਦਮੀ ਨਾਲ ਕਿਵੇਂ ਪੇਸ਼ ਆਇਆ?

ਪਾਠ 42

ਦਲੇਰ ਅਤੇ ਵਫ਼ਾਦਾਰ ਯੋਨਾਥਾਨ

ਰਾਜੇ ਦਾ ਮੁੰਡਾ ਦਾਊਦ ਦਾ ਪੱਕਾ ਦੋਸਤ ਬਣ ਗਿਆ।

ਪਾਠ 43

ਰਾਜਾ ਦਾਊਦ ਦਾ ਪਾਪ

ਇਕ ਬੁਰੇ ਫ਼ੈਸਲੇ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ।

ਪਾਠ 44

ਯਹੋਵਾਹ ਦਾ ਮੰਦਰ

ਪਰਮੇਸ਼ੁਰ ਨੇ ਸੁਲੇਮਾਨ ਦੀ ਬੇਨਤੀ ਸੁਣੀ ਅਤੇ ਉਸ ਨੂੰ ਵੱਡੇ-ਵੱਡੇ ਸਨਮਾਨ ਦਿੱਤੇ।

ਪਾਠ 45

ਰਾਜ ਵੰਡਿਆ ਗਿਆ

ਬਹੁਤ ਸਾਰੇ ਇਜ਼ਰਾਈਲੀਆਂ ਨੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ।

ਪਾਠ 46

ਯਹੋਵਾਹ ਨੇ ਦਿਖਾਇਆ ਕਿ ਉਹੀ ਸੱਚਾ ਪਰਮੇਸ਼ੁਰ ਹੈ

ਕੌਣ ਸੱਚਾ ਪਰਮੇਸ਼ੁਰ ਹੈ, ਬਆਲ ਜਾਂ ਯਹੋਵਾਹ?

ਪਾਠ 47

ਯਹੋਵਾਹ ਨੇ ਏਲੀਯਾਹ ਨੂੰ ਮਜ਼ਬੂਤ ਕੀਤਾ

ਕੀ ਤੁਹਾਨੂੰ ਲੱਗਦਾ ਕਿ ਯਹੋਵਾਹ ਤੁਹਾਨੂੰ ਵੀ ਮਜ਼ਬੂਤ ਕਰ ਸਕਦਾ?

ਪਾਠ 48

ਵਿਧਵਾ ਦੇ ਮੁੰਡੇ ਨੂੰ ਜੀਉਂਦਾ ਕੀਤਾ ਗਿਆ

ਇੱਕੋ ਘਰ ਵਿਚ ਦੋ ਚਮਤਕਾਰ!

ਪਾਠ 49

ਦੁਸ਼ਟ ਰਾਣੀ ਨੂੰ ਸਜ਼ਾ ਮਿਲੀ

ਈਜ਼ਬਲ ਨੇ ਨਾਬੋਥ ਨਾਂ ਦੇ ਇਜ਼ਰਾਈਲੀ ਦਾ ਅੰਗੂਰੀ ਬਾਗ਼ ਲੈਣ ਲਈ ਉਸ ਨੂੰ ਮਾਰਨ ਦੀ ਸਾਜ਼ਸ਼ ਘੜੀ। ਯਹੋਵਾਹ ਨੇ ਉਸ ਦੀ ਦੁਸ਼ਟਤਾ ਨੂੰ ਦੇਖਿਆ।

ਪਾਠ 50

ਯਹੋਵਾਹ ਨੇ ਯਹੋਸ਼ਾਫਾਟ ਦੀ ਮਦਦ ਕੀਤੀ

ਜਦੋਂ ਦੁਸ਼ਮਣ ਕੌਮਾਂ ਨੇ ਯਹੂਦਾਹ ʼਤੇ ਹਮਲਾ ਕਰਨ ਦੀ ਧਮਕੀ ਦਿੱਤੀ, ਤਾਂ ਰਾਜਾ ਯਹੋਸ਼ਾਫਾਟ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ।

ਪਾਠ 51

ਇਕ ਯੋਧਾ ਤੇ ਛੋਟੀ ਕੁੜੀ

ਇਕ ਛੋਟੀ ਇਜ਼ਰਾਈਲੀ ਕੁੜੀ ਨੇ ਆਪਣੀ ਮਾਲਕਣ ਨੂੰ ਯਹੋਵਾਹ ਦੀ ਤਾਕਤ ਬਾਰੇ ਦੱਸਿਆ ਜਿਸ ਦਾ ਬਹੁਤ ਵਧੀਆ ਨਤੀਜਾ ਨਿਕਲਿਆ।

ਪਾਠ 52

ਯਹੋਵਾਹ ਦੇ ਘੋੜੇ ਅਤੇ ਅਗਨੀ ਰਥ

ਅਲੀਸ਼ਾ ਦੇ ਨੌਕਰ ਨੇ ਕਿਵੇਂ ਦੇਖਿਆ ਕਿ “ਸਾਡੇ ਨਾਲ ਦੇ ਉਨ੍ਹਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ।”

ਪਾਠ 53

ਯਹੋਯਾਦਾ ਦੀ ਦਲੇਰੀ

ਵਫ਼ਾਦਾਰ ਪੁਜਾਰੀ ਦੁਸ਼ਟ ਰਾਣੀ ਦੇ ਖ਼ਿਲਾਫ਼ ਖੜ੍ਹਾ ਹੋਇਆ।

ਪਾਠ 54

ਯਹੋਵਾਹ ਨੇ ਯੂਨਾਹ ਨਾਲ ਧੀਰਜ ਦਿਖਾਇਆ

ਪਰਮੇਸ਼ੁਰ ਦੇ ਇਕ ਨਬੀ ਨੂੰ ਵੱਡੀ ਮੱਛੀ ਨੂੰ ਕਿਉਂ ਨਿਗਲ਼ ਲਿਆ? ਉਹ ਬਾਹਰ ਕਿਵੇਂ ਨਿਕਲਿਆ? ਯਹੋਵਾਹ ਨੇ ਉਸ ਨੂੰ ਕਿਹੜਾ ਸਬਕ ਸਿਖਾਇਆ?

ਪਾਠ 55

ਯਹੋਵਾਹ ਦੇ ਦੂਤ ਨੇ ਹਿਜ਼ਕੀਯਾਹ ਨੂੰ ਬਚਾਇਆ

ਯਹੂਦਾਹ ਦੇ ਦੁਸ਼ਮਣਾਂ ਨੇ ਕਿਹਾ ਕਿ ਯਹੋਵਾਹ ਆਪਣੇ ਲੋਕਾਂ ਨੂੰ ਨਹੀਂ ਬਚਾਵੇਗਾ, ਪਰ ਉਹ ਗ਼ਲਤ ਸਾਬਤ ਹੋਏ।

ਪਾਠ 56

ਯੋਸੀਯਾਹ ਪਰਮੇਸ਼ੁਰ ਦੇ ਕਾਨੂੰਨ ਮੰਨਦਾ ਸੀ

ਯੋਸੀਯਾਹ ਅੱਠਾਂ ਸਾਲਾਂ ਦੀ ਉਮਰ ਵਿਚ ਰਾਜਾ ਬਣ ਗਿਆ। ਉਸ ਨੇ ਲੋਕਾਂ ਦੀ ਯਹੋਵਾਹ ਦੀ ਭਗਤੀ ਕਰਨ ਵਿਚ ਮਦਦ ਕੀਤੀ।

ਪਾਠ 57

ਯਹੋਵਾਹ ਨੇ ਯਿਰਮਿਯਾਹ ਨੂੰ ਪ੍ਰਚਾਰ ਕਰਨ ਲਈ ਭੇਜਿਆ

ਇਸ ਨੌਜਵਾਨ ਨਬੀ ਨੇ ਕੀ ਕਿਹਾ ਜਿਸ ਕਰਕੇ ਯਹੂਦਾਹ ਦੇ ਬਜ਼ੁਰਗ ਬਹੁਤ ਗੁੱਸੇ ਹੋ ਗਏ?

ਪਾਠ 58

ਯਰੂਸ਼ਲਮ ਤਬਾਹ ਕੀਤਾ ਗਿਆ

ਯਹੂਦਾਹ ਅਤੇ ਯਰੂਸ਼ਲਮ ਦੇ ਲੋਕ ਝੂਠੀ ਭਗਤੀ ਕਰਦੇ ਰਹੇ ਜਿਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਛੱਡ ਦਿੱਤਾ।

ਪਾਠ 59

ਚਾਰ ਮੁੰਡਿਆਂ ਨੇ ਯਹੋਵਾਹ ਦਾ ਕਹਿਣਾ ਮੰਨਿਆ

ਨੌਜਵਾਨ ਯਹੂਦੀਆਂ ਨੇ ਯਹੋਵਾਹ ਦੇ ਵਫ਼ਾਦਾਰ ਰਹਿਣ ਦਾ ਇਰਾਦਾ ਕੀਤਾ ਹੋਇਆ ਸੀ, ਭਾਵੇਂ ਕਿ ਉਹ ਬਾਬਲ ਵਿਚ ਨਬੂਕਦਨੱਸਰ ਦੇ ਦਰਬਾਰ ਵਿਚ ਸਨ।

ਪਾਠ 60

ਰਾਜ ਜੋ ਹਮੇਸ਼ਾ ਰਹੇਗਾ

ਦਾਨੀਏਲ ਨੇ ਨਬੂਕਦਨੱਸਰ ਦੇ ਅਜੀਬ ਸੁਪਨੇ ਦਾ ਮਤਲਬ ਦੱਸਿਆ।

ਪਾਠ 61

ਉਨ੍ਹਾਂ ਨੇ ਮੱਥਾ ਨਹੀਂ ਟੇਕਿਆ

ਸ਼ਦਰਕ, ਮੇਸ਼ਕ ਤੇ ਅਬਦ-ਨਗੋ ਨੇ ਰਾਜੇ ਵੱਲੋਂ ਖੜ੍ਹੀ ਕੀਤੀ ਸੋਨੇ ਦੀ ਮੂਰਤ ਅੱਗੇ ਮੱਥਾ ਟੇਕਣ ਤੋਂ ਇਨਕਾਰ ਕੀਤਾ।

ਪਾਠ 62

ਵੱਡੇ ਦਰਖ਼ਤ ਵਰਗਾ ਇਕ ਰਾਜ

ਨਬੂਕਦਨੱਸਰ ਦੇ ਸੁਪਨੇ ਵਿਚ ਉਸ ਦੇ ਭਵਿੱਖ ਬਾਰੇ ਦੱਸਿਆ ਗਿਆ ਸੀ।

ਪਾਠ 63

ਕੰਧ ʼਤੇ ਲਿਖਾਈ

ਇਹ ਅਜੀਬ ਜਿਹੀ ਲਿਖਾਈ ਕਦੋਂ ਲਿਖੀ ਗਈ ਅਤੇ ਇਸ ਦਾ ਕੀ ਮਤਲਬ ਸੀ?

ਪਾਠ 64

ਦਾਨੀਏਲ ਸ਼ੇਰਾਂ ਦੇ ਘੁਰਨੇ ਵਿਚ

ਦਾਨੀਏਲ ਵਾਂਗ ਹਰ ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰੋ

ਪਾਠ 65

ਅਸਤਰ ਨੇ ਆਪਣੇ ਲੋਕਾਂ ਨੂੰ ਬਚਾਇਆ

ਭਾਵੇਂ ਉਹ ਪਰਦੇਸਣ ਤੇ ਅਨਾਥ ਸੀ, ਪਰ ਉਹ ਰਾਣੀ ਬਣ ਗਈ।

ਪਾਠ 66

ਅਜ਼ਰਾ ਨੇ ਪਰਮੇਸ਼ੁਰ ਦਾ ਕਾਨੂੰਨ ਸਿਖਾਇਆ

ਅਜ਼ਰਾ ਦੀ ਗੱਲ ਸੁਣਨ ਤੋਂ ਬਾਅਦ ਇਜ਼ਰਾਈਲੀਆਂ ਨੇ ਪਰਮੇਸ਼ੁਰ ਨਾਲ ਇਕ ਖ਼ਾਸ ਵਾਅਦਾ ਕੀਤਾ।

ਪਾਠ 67

ਯਰੂਸ਼ਲਮ ਦੀਆਂ ਕੰਧਾਂ

ਨਹਮਯਾਹ ਨੂੰ ਪਤਾ ਲੱਗਾ ਕਿ ਉਸ ਦੇ ਦੁਸ਼ਮਣ ਹਮਲਾ ਕਰਨ ਵਾਲੇ ਸਨ। ਉਹ ਕਿਉਂ ਨਹੀਂ ਡਰਿਆ?

ਪਾਠ 68

ਇਲੀਸਬਤ ਨੇ ਇਕ ਬੱਚੇ ਨੂੰ ਜਨਮ ਦਿੱਤਾ

ਇਲੀਸਬਤ ਦੇ ਪਤੀ ਨੂੰ ਕਿਉਂ ਕਿਹਾ ਗਿਆ ਕਿ ਉਹ ਬੱਚੇ ਦੇ ਜਨਮ ਤਕ ਬੋਲ ਨਹੀਂ ਸਕੇਗਾ?

ਪਾਠ 69

ਜਬਰਾਏਲ ਮਰੀਅਮ ਨੂੰ ਮਿਲਣ ਆਇਆ

ਉਸ ਨੇ ਮਰੀਅਮ ਨੂੰ ਇਕ ਸੰਦੇਸ਼ ਦਿੱਤਾ ਜਿਸ ਨਾਲ ਉਸ ਦੀ ਜ਼ਿੰਦਗੀ ਬਦਲ ਗਈ।

ਪਾਠ 70

ਦੂਤਾਂ ਨੇ ਯਿਸੂ ਦੇ ਜਨਮ ਬਾਰੇ ਦੱਸਿਆ

ਚਰਵਾਹੇ ਯਿਸੂ ਦੇ ਜਨਮ ਬਾਰੇ ਸੁਣ ਕੇ ਜਲਦੀ-ਜਲਦੀ ਚਲੇ ਗਏ।

ਪਾਠ 71

ਯਹੋਵਾਹ ਨੇ ਯਿਸੂ ਨੂੰ ਬਚਾਇਆ

ਦੁਸ਼ਟ ਰਾਜਾ ਯਿਸੂ ਨੂੰ ਮਾਰਨਾ ਚਾਹੁੰਦਾ ਸੀ।

ਪਾਠ 72

ਨੌਜਵਾਨ ਯਿਸੂ

ਯਿਸੂ ਨੇ ਮੰਦਰ ਵਿਚ ਧਰਮ-ਗੁਰੂਆਂ ਨੂੰ ਕਿਵੇਂ ਹੈਰਾਨੀ ਵਿਚ ਪਾ ਦਿੱਤਾ?

ਪਾਠ 73

ਯੂਹੰਨਾ ਨੇ ਰਾਹ ਤਿਆਰ ਕੀਤਾ

ਉਹ ਵੱਡਾ ਹੋ ਕੇ ਨਬੀ ਬਣਿਆ। ਉਸ ਨੇ ਮਸੀਹ ਦੇ ਆਉਣ ਬਾਰੇ ਲੋਕਾਂ ਨੂੰ ਦੱਸਿਆ। ਲੋਕਾਂ ਨੇ ਉਸ ਦਾ ਸੰਦੇਸ਼ ਸੁਣ ਕੇ ਕੀ ਕੀਤਾ?

ਪਾਠ 74

ਯਿਸੂ ਨੂੰ ਮਸੀਹ ਵਜੋਂ ਚੁਣਿਆ ਗਿਆ

ਯੂਹੰਨਾ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ਯਿਸੂ ਪਰਮੇਸ਼ੁਰ ਦਾ ਲੇਲਾ ਹੈ?

ਪਾਠ 75

ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ

ਸ਼ੈਤਾਨ ਨੇ ਤਿੰਨ ਵਾਰ ਯਿਸੂ ਦੀ ਪਰੀਖਿਆ ਲਈ। ਇਹ ਤਿੰਨ ਪਰੀਖਿਆਵਾਂ ਕਿਹੜੀਆਂ ਸਨ? ਯਿਸੂ ਨੇ ਸ਼ੈਤਾਨ ਨੂੰ ਕਿਹੜੇ ਜਵਾਬ ਦਿੱਤੇ?

ਪਾਠ 76

ਯਿਸੂ ਨੇ ਮੰਦਰ ਸਾਫ਼ ਕੀਤਾ

ਯਿਸੂ ਨੇ ਜਾਨਵਰਾਂ ਨੂੰ ਮੰਦਰ ਤੋਂ ਬਾਹਰ ਕਿਉਂ ਕੱਢ ਦਿੱਤਾ ਅਤੇ ਪੈਸੇ ਬਦਲਣ ਵਾਲਿਆਂ ਦੇ ਮੇਜ਼ ਕਿਉਂ ਉਲਟਾ ਦਿੱਤੇ?

ਪਾਠ 77

ਖੂਹ ਉੱਤੇ ਤੀਵੀਂ

ਯਾਕੂਬ ਦੇ ਖੂਹ ʼਤੇ ਸਾਮਰੀ ਤੀਵੀਂ ਨੂੰ ਹੈਰਾਨੀ ਹੋਈ ਕਿ ਯਿਸੂ ਨੇ ਉਸ ਨਾਲ ਗੱਲ ਕੀਤੀ। ਕਿਉਂ? ਯਿਸੂ ਨੇ ਉਸ ਨੂੰ ਕੀ ਦੱਸਿਆ ਜੋ ਉਸ ਨੇ ਕਿਸੇ ਹੋਰ ਨੂੰ ਨਹੀਂ ਦੱਸਿਆ ਸੀ?

ਪਾਠ 78

ਯਿਸੂ ਨੇ ਰਾਜ ਬਾਰੇ ਪ੍ਰਚਾਰ ਕੀਤਾ

ਯਿਸੂ ਨੇ ਆਪਣੇ ਕੁਝ ਚੇਲਿਆਂ ਨੂੰ ‘ਇਨਸਾਨਾਂ ਨੂੰ ਫੜਨ’ ਦਾ ਸੱਦਾ ਦਿੱਤਾ। ਬਾਅਦ ਵਿਚ ਉਸ ਨੇ 70 ਹੋਰ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਸਿਖਲਾਈ ਦਿੱਤੀ।

ਪਾਠ 79

ਯਿਸੂ ਨੇ ਬਹੁਤ ਸਾਰੇ ਚਮਤਕਾਰ ਕੀਤੇ

ਜਿੱਥੇ ਵੀ ਯਿਸੂ ਜਾਂਦਾ ਸੀ, ਬੀਮਾਰ ਠੀਕ ਹੋਣ ਲਈ ਉਸ ਦੇ ਪਿੱਛੇ-ਪਿੱਛੇ ਜਾਂਦੇ ਸਨ। ਉਹ ਉਨ੍ਹਾਂ ਨੂੰ ਠੀਕ ਕਰਦਾ ਸੀ। ਉਸ ਨੇ ਤਾਂ ਮਰੀ ਹੋਈ ਕੁੜੀ ਨੂੰ ਵੀ ਜੀਉਂਦਾ ਕੀਤਾ।

ਪਾਠ 80

ਯਿਸੂ ਨੇ 12 ਰਸੂਲ ਚੁਣੇ

ਯਿਸੂ ਨੇ ਉਨ੍ਹਾਂ ਨੂੰ ਕਿਸ ਕੰਮ ਲਈ ਚੁਣਿਆ? ਕੀ ਤੁਹਾਨੂੰ ਉਨ੍ਹਾਂ ਦੇ ਨਾਂ ਯਾਦ ਹਨ?

ਪਾਠ 81

ਪਹਾੜੀ ਉਪਦੇਸ਼

ਯਿਸੂ ਨੇ ਭੀੜ ਨੂੰ ਜ਼ਰੂਰੀ ਸਬਕ ਸਿਖਾਏ।

ਪਾਠ 82

ਯਿਸੂ ਨੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ

ਯਿਸੂ ਨੇ ਚੇਲਿਆਂ ਨੂੰ ਕਿਹੜੀਆਂ ਚੀਜ਼ਾਂ ‘ਮੰਗਦੇ ਰਹਿਣ’ ਲਈ ਕਿਹਾ?

ਪਾਠ 83

ਯਿਸੂ ਨੇ ਹਜ਼ਾਰਾਂ ਨੂੰ ਖਾਣਾ ਖਿਲਾਇਆ

ਇਸ ਚਮਤਕਾਰ ਤੋਂ ਸਾਨੂੰ ਯਿਸੂ ਅਤੇ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?

ਪਾਠ 84

ਯਿਸੂ ਪਾਣੀ ʼਤੇ ਤੁਰਿਆ

ਤੁਸੀਂ ਸੋਚ ਸਕਦੇ ਕਿ ਰਸੂਲਾਂ ਨੂੰ ਇਹ ਚਮਤਕਾਰ ਦੇਖ ਦੇ ਕਿੱਦਾਂ ਲੱਗਾ ਹੋਣਾ?

ਪਾਠ 85

ਯਿਸੂ ਨੇ ਸਬਤ ਦੇ ਦਿਨ ਠੀਕ ਕੀਤਾ

ਯਿਸੂ ਜੋ ਕਰ ਰਿਹਾ ਸੀ, ਉਸ ਤੋਂ ਸਾਰੇ ਜਣੇ ਖ਼ੁਸ਼ ਕਿਉਂ ਨਹੀਂ ਸਨ?

ਪਾਠ 86

ਯਿਸੂ ਨੇ ਲਾਜ਼ਰ ਨੂੰ ਜੀਉਂਦਾ ਕੀਤਾ

ਜਦੋਂ ਯਿਸੂ ਨੇ ਮਰੀਅਮ ਨੂੰ ਰੋਂਦੇ ਦੇਖਿਆ, ਤਾਂ ਉਹ ਵੀ ਰੋਣ ਲੱਗ ਪਿਆ। ਪਰ ਉਨ੍ਹਾਂ ਨੇ ਅੰਝੂ ਹੁਣ ਖ਼ੁਸ਼ੀ ਦੇ ਅੰਝੂਆਂ ਵਿਚ ਬਦਲਣ ਵਾਲੇ ਸਨ।

ਪਾਠ 87

ਯਿਸੂ ਦਾ ਆਖ਼ਰੀ ਪਸਾਹ

ਆਪਣੇ ਆਖ਼ਰੀ ਪਸਾਹ ʼਤੇ ਦੌਰਾਨ ਯਿਸੂ ਨੇ ਆਪਣੇ ਚੇਲਿਆਂ ਨੂੰ ਜ਼ਰੂਰੀ ਗੱਲਾਂ ਦੱਸੀਆਂ।

ਪਾਠ 88

ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ

ਯਹੂਦਾ ਇਸਕਰਿਓਤੀ ਅਤੇ ਭੀੜ ਤਲਵਾਰਾਂ ਅਤੇ ਡਾਂਗਾਂ ਨਾਲ ਗਥਸਮਨੀ ਦੇ ਬਾਗ਼ ਵਿਚ ਆ ਗਈ ਤਾਂਕਿ ਉਹ ਯਿਸੂ ਨੂੰ ਗਿਰਫ਼ਤਾਰ ਕਰ ਸਕਣ।

ਪਾਠ 89

ਪਤਰਸ ਨੇ ਯਿਸੂ ਨੂੰ ਪਛਾਣਨ ਤੋਂ ਇਨਕਾਰ ਕੀਤਾ

ਕਾਇਫ਼ਾ ਦੇ ਘਰ ਦੇ ਵਿਹੜੇ ਵਿਚ ਕੀ ਹੋਇਆ? ਘਰ ਦੇ ਅੰਦਰ ਯਿਸੂ ਨਾਲ ਕੀ ਹੋਇਆ?

ਪਾਠ 90

ਯਿਸੂ ਗਲਗਥਾ ਵਿਚ ਮਰਿਆ

ਪਿਲਾਤੁਸ ਨੇ ਯਿਸੂ ਨੂੰ ਮਾਰਨ ਦੀ ਇਜਾਜ਼ਤ ਕਿਉਂ ਦਿੱਤੀ?

ਪਾਠ 91

ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ

ਯਿਸੂ ਦੇ ਮਰਨ ਤੋਂ ਬਾਅਦ ਕੀ ਹੋਇਆ?

ਪਾਠ 92

ਯਿਸੂ ਮਛੇਰਿਆਂ ਸਾਮ੍ਹਣੇ ਪ੍ਰਗਟ ਹੋਇਆ

ਉਸ ਨੇ ਉਨ੍ਹਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕੀ ਕੀਤਾ?

ਪਾਠ 93

ਯਿਸੂ ਸਵਰਗ ਵਾਪਸ ਗਿਆ

ਪਰ ਇਹ ਕਰਨ ਤੋਂ ਪਹਿਲਾਂ ਉਸ ਨੇ ਆਪਣੇ ਚੇਲਿਆਂ ਨੂੰ ਕੁਝ ਜ਼ਰੂਰੀ ਹਿਦਾਇਤਾਂ ਦਿੱਤੀਆਂ।

ਪਾਠ 94

ਚੇਲਿਆਂ ʼਤੇ ਪਵਿੱਤਰ ਸ਼ਕਤੀ ਆਈ

ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਕਿਹੜੀ ਤਾਕਤ/ਯੋਗਤਾ ਦਿੱਤੀ?

ਪਾਠ 95

ਕੋਈ ਵੀ ਚੀਜ਼ ਉਨ੍ਹਾਂ ਨੂੰ ਰੋਕ ਨਾ ਸਕੀ

ਜਿਨ੍ਹਾਂ ਧਾਰਮਿਕ ਗੁਰੂਆਂ ਨੇ ਯਿਸੂ ਨੂੰ ਮਰਵਾਇਆ ਸੀ ਹੁਣ ਉਹ ਚੇਲਿਆਂ ਨੂੰ ਵੀ ਚੁੱਪ ਕਰਾਉਣਾ ਚਾਹੁੰਦੇ ਸਨ। ਪਰ ਉਹ ਇੱਦਾਂ ਕਰ ਨਾ ਸਕੇ।

ਪਾਠ 96

ਯਿਸੂ ਨੇ ਸੌਲੁਸ ਨੂੰ ਚੁਣਿਆ

ਸੌਲੁਸ ਮਸੀਹੀਆਂ ਦਾ ਦੁਸ਼ਮਣ ਸੀ, ਪਰ ਉਹ ਬਦਲਣ ਵਾਲਾ ਸੀ।

ਪਾਠ 97

ਕੁਰਨੇਲੀਅਸ ʼਤੇ ਪਵਿੱਤਰ ਸ਼ਕਤੀ ਆਈ

ਪਰਮੇਸ਼ੁਰ ਨੇ ਪਤਰਸ ਨੂੰ ਉਸ ਆਦਮੀ ਦੇ ਘਰ ਕਿਉਂ ਭੇਜਿਆ ਜੋ ਯਹੂਦੀ ਨਹੀਂ ਸੀ?

ਪਾਠ 98

ਬਹੁਤ ਸਾਰੀਆਂ ਕੌਮਾਂ ਵਿਚ ਯਿਸੂ ਦੀਆਂ ਸਿੱਖਿਆਵਾਂ ਫੈਲ ਗਈਆਂ

ਪੌਲੁਸ ਰਸੂਲ ਦੇ ਮਿਸ਼ਨਰੀਆਂ ਦੌਰਿਆਂ ਕਰਕੇ ਦੂਰ-ਦੂਰ ਦੇਸ਼ਾਂ ਵਿਚ ਪ੍ਰਚਾਰ ਦਾ ਕੰਮ ਸ਼ੁਰੂ ਹੋ ਗਿਆ।

ਪਾਠ 99

ਜੇਲ੍ਹਰ ਨੂੰ ਸੱਚਾਈ ਮਿਲੀ

ਪੌਲੁਸ ਅਤੇ ਸੀਲਾਸ ਨੇ ਜੇਲ੍ਹ ਵਿਚ ਕਿਉਂ ਕੈਦ ਕੀਤਾ ਗਿਆ ਅਤੇ ਜੇਲ੍ਹਰ ਨੂੰ ਸੱਚਾਈ ਕਿਵੇਂ ਮਿਲੀ?

ਪਾਠ 100

ਪੌਲੁਸ ਅਤੇ ਤਿਮੋਥਿਉਸ

ਦੋ ਆਦਮੀਆਂ ਨੇ ਦੋਸਤਾਂ ਅਤੇ ਮਸੀਹੀ ਭਰਾਵਾਂ ਵਜੋਂ ਕਈ ਸਾਲ ਇਕੱਠੇ ਕੰਮ ਕੀਤਾ।

ਪਾਠ 101

ਪੌਲੁਸ ਨੂੰ ਰੋਮ ਭੇਜਿਆ ਗਿਆ

ਸਫ਼ਰ ਖ਼ਤਰਿਆਂ ਭਰਿਆ ਸੀ, ਪਰ ਪੌਲੁਸ ਨੇ ਕਿਸੇ ਵੀ ਮੁਸ਼ਕਲ ਕਰਕੇ ਹਾਰ ਨਹੀਂ ਮੰਨੀ।

ਪਾਠ 102

ਯੂਹੰਨਾ ਦੇ ਦਰਸ਼ਣ

ਯਿਸੂ ਨੇ ਉਸ ਨੂੰ ਭਵਿੱਖ ਬਾਰੇ 16 ਦਰਸ਼ਣ ਦਿਖਾਏ।

ਪਾਠ 103

“ਤੇਰਾ ਰਾਜ ਆਵੇ”

ਯੂਹੰਨਾ ਨੂੰ ਦਰਸ਼ਣ ਵਿਚ ਦਿਖਾਇਆ ਗਿਆ ਕਿ ਪਰਮੇਸ਼ੁਰ ਦਾ ਰਾਜ ਧਰਤੀ ʼਤੇ ਜ਼ਿੰਦਗੀ ਨੂੰ ਬਦਲ ਦੇਵੇਗਾ।