10 ਸਵਾਲ ਜੋ ਨੌਜਵਾਨ ਪੁੱਛਦੇ ਹਨ

ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਸਲਾਹ ਅਤੇ ਸੁਝਾਅ ਲਓ।

ਸਵਾਲ 1

ਮੈਂ ਕੌਣ ਹਾਂ?

ਜਦੋਂ ਤੁਹਾਨੂੰ ਆਪਣੇ ਅਸੂਲਾਂ, ਖੂਬੀਆਂ, ਹੱਦਾਂ ਤੇ ਟੀਚਿਆਂ ਬਾਰੇ ਪਤਾ ਹੋਵੇਗਾ, ਤਾਂ ਤੁਸੀਂ ਕੋਈ ਗ਼ਲਤ ਕੰਮ ਕਰਨ ਦੇ ਦਬਾਅ ਹੇਠ ਆਉਣ ਦੀ ਬਜਾਇ ਸਹੀ ਫ਼ੈਸਲੇ ਕਰ ਸਕੋਗੇ।

ਸਵਾਲ 2

ਮੈਨੂੰ ਆਪਣੇ ਰੰਗ-ਰੂਪ ਦਾ ਕਿਉਂ ਫ਼ਿਕਰ ਪਿਆ ਰਹਿੰਦਾ ਹੈ?

ਕੀ ਤੁਹਾਨੂੰ ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖ ਕੇ ਦੁੱਖ ਹੁੰਦਾ ਹੈ? ਕੁਝ ਹੱਦ ਤਕ ਆਪਣੀ ਦਿੱਖ ਨਿਖਾਰਨ ਲਈ ਤੁਸੀਂ ਕੀ ਕਰ ਸਕਦੇ ਹੋ?

ਸਵਾਲ 3

ਮੈਂ ਆਪਣੇ ਮੰਮੀ-ਡੈਡੀ ਨਾਲ ਗੱਲ ਕਿਵੇਂ ਕਰਾਂ?

ਇਨ੍ਹਾਂ ਸੁਝਾਵਾਂ ਦੀ ਮਦਦ ਨਾਲ ਤੁਹਾਡੇ ਲਈ ਆਪਣੇ ਮੰਮੀ-ਡੈਡੀ ਨਾਲ ਗੱਲ ਕਰਨ ਵਿਚ ਆਸਾਨੀ ਹੋਵੇਗੀ।

ਸਵਾਲ 4

ਜੇ ਮੇਰੇ ਤੋਂ ਗ਼ਲਤੀ ਹੋ ਜਾਂਦੀ ਹੈ, ਤਾਂ ਮੈਂ ਕੀ ਕਰਾਂ?

ਸਾਡੇ ਤੋਂ ਕਦੀ-ਨਾ-ਕਦੀ ਗ਼ਲਤੀ ਹੋ ਹੀ ਜਾਂਦੀ ਹੈ। ਹਰ ਕਿਸੇ ਤੋਂ ਗ਼ਲਤੀ ਹੁੰਦੀ ਹੈ, ਪਰ ਗ਼ਲਤੀ ਹੋਣ ਤੇ ਅਸੀਂ ਕੀ ਕਰ ਸਕਦੇ ਹਾਂ?

ਸਵਾਲ 5

ਜੇ ਮੈਨੂੰ ਸਕੂਲੇ ਤੰਗ ਕੀਤਾ ਜਾਂਦਾ ਹੈ?

ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਕੁਝ ਕਰ ਹੀ ਨਹੀਂ ਸਕਦੇ। ਪਰ ਤੁਸੀਂ ਦਿਮਾਗ਼ ਲੜਾ ਕੇ ਤੰਗ ਕਰਨ ਵਾਲਿਆਂ ਨੂੰ ਭਜਾ ਸਕਦੇ ਹੋ।

ਸਵਾਲ 6

ਮੈਂ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰਾਂ?

ਸਹੀ ਗੱਲ ’ਤੇ ਪੱਕੇ ਖੜ੍ਹੇ ਰਹਿਣਾ ਔਖਾ ਹੋ ਸਕਦਾ ਹੈ।

ਸਵਾਲ 7

ਮੈਂ ਸੈਕਸ ਕਰਨ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰਾਂ?

ਧਿਆਨ ਦਿਓ ਕਿ ਉਨ੍ਹਾਂ ਕੁਝ ਨੌਜਵਾਨਾਂ ਨੂੰ ਹੱਦਾਂ ਨਾ ਬਣਾਈ ਰੱਖਣ ਕਰਕੇ ਕੀ ਨਤੀਜੇ ਭੁਗਤਣੇ ਪਏ।

ਸਵਾਲ 8

ਜੇ ਕਿਸੇ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ, ਉਦੋਂ ਕੀ?

ਨੌਜਵਾਨਾਂ ਨੂੰ ਖ਼ਾਸ ਕਰਕੇ ਇਸ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਤੁਸੀਂ ਇਸ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ?

ਸਵਾਲ 9

ਕੀ ਮੈਨੂੰ ਵਿਕਾਸਵਾਦ ਵਿਚ ਵਿਸ਼ਵਾਸ ਕਰਨਾ ਚਾਹੀਦਾ?

ਕਿਹੜੀ ਗੱਲ ਦੀ ਤੁੱਕ ਬਣਦੀ ਹੈ?

ਸਵਾਲ 10

ਬਾਈਬਲ ਮੇਰੀ ਮਦਦ ਕਿਵੇਂ ਕਰ ਸਕਦੀ ਹੈ?

ਬਹੁਤ ਸਾਰੇ ਲੋਕ ਕਹਿੰਦੇ ਹਨ ਬਾਈਬਲ ਕਥਾ-ਕਹਾਣੀਆਂ ਦੀ ਕਿਤਾਬ ਹੈ ਜਾਂ ਇਹ ਪੁਰਾਣੀ ਹੋ ਚੁੱਕੀ ਹੈ ਜਾਂ ਇਸ ਨੂੰ ਸਮਝਣਾ ਬਹੁਤ ਔਖਾ ਹੈ। ਪਰ ਇਨ੍ਹਾਂ ਵਿੱਚੋਂ ਕੋਈ ਵੀ ਗੱਲ ਸੱਚ ਨਹੀਂ ਹੈ।