Skip to content

ਕੀ ਯਹੋਵਾਹ ਦੇ ਗਵਾਹਾਂ ਵਿਚ ਔਰਤਾਂ ਵੀ ਪ੍ਰਚਾਰ ਕਰਦੀਆਂ ਹਨ?

ਕੀ ਯਹੋਵਾਹ ਦੇ ਗਵਾਹਾਂ ਵਿਚ ਔਰਤਾਂ ਵੀ ਪ੍ਰਚਾਰ ਕਰਦੀਆਂ ਹਨ?

 ਹਾਂ ਜੀ, ਸਾਰੇ ਯਹੋਵਾਹ ਦੇ ਗਵਾਹ ਪ੍ਰਚਾਰ ਕਰਦੇ ਹਨ ਜਿਨ੍ਹਾਂ ਵਿਚ ਲੱਖਾਂ ਹੀ ਔਰਤਾਂ ਵੀ ਹਨ। ਬਾਈਬਲ ਵਿਚ ਪਹਿਲਾਂ ਹੀ ਲਿਖਿਆ ਗਿਆ ਸੀ ਕਿ ‘ਖ਼ਬਰ ਦੇਣ ਵਾਲੀਆਂ [“ਔਰਤਾਂ,” NW] ਦਾ ਵੱਡਾ ਦਲ ਹੈ।’—ਜ਼ਬੂਰਾਂ ਦੀ ਪੋਥੀ 68:11.

 ਜਿਹੜੀਆਂ ਔਰਤਾਂ ਯਹੋਵਾਹ ਦੀਆਂ ਗਵਾਹ ਹਨ, ਉਹ ਬਾਈਬਲ ਵਿਚ ਦੱਸੀਆਂ ਔਰਤਾਂ ਦੀ ਮਿਸਾਲ ਦੀ ਰੀਸ ਕਰਦੀਆਂ ਹਨ। (ਕਹਾਉਤਾਂ 31:10-31) ਭਾਵੇਂ ਕਿ ਉਹ ਮੰਡਲੀ ਵਿਚ ਅਗਵਾਈ ਨਹੀਂ ਕਰਦੀਆਂ, ਪਰ ਉਹ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੀਆਂ ਹਨ। ਉਹ ਆਪਣੇ ਬੱਚਿਆਂ ਨੂੰ ਵੀ ਬਾਈਬਲ ਦੇ ਅਸੂਲ ਸਿਖਾਉਂਦੀਆਂ ਹਨ। (ਕਹਾਉਤਾਂ 1:8) ਉਹ ਆਪਣੀਆਂ ਗੱਲਾਂ ਤੇ ਕੰਮਾਂ ਰਾਹੀਂ ਦੂਜਿਆਂ ʼਤੇ ਚੰਗਾ ਅਸਰ ਪਾਉਣ ਲਈ ਸਖ਼ਤ ਮਿਹਨਤ ਕਰਦੀਆਂ ਹਨ।—ਤੀਤੁਸ 2:3-5.