Skip to content

ਦੂਜੇ ਧਰਮਾਂ ਬਾਰੇ ਯਹੋਵਾਹ ਦੇ ਗਵਾਹਾਂ ਦਾ ਕੀ ਵਿਚਾਰ ਹੈ?

ਦੂਜੇ ਧਰਮਾਂ ਬਾਰੇ ਯਹੋਵਾਹ ਦੇ ਗਵਾਹਾਂ ਦਾ ਕੀ ਵਿਚਾਰ ਹੈ?

 ਅਸੀਂ ਬਾਈਬਲ ਦੀ ਸਲਾਹ ਮੁਤਾਬਕ “ਸਾਰਿਆਂ ਦਾ ਆਦਰ” ਕਰਦੇ ਹਾਂ, ਭਾਵੇਂ ਉਨ੍ਹਾਂ ਦਾ ਕੋਈ ਵੀ ਧਰਮ ਹੋਵੇ। (1 ਪਤਰਸ 2:17) ਮਿਸਾਲ ਲਈ, ਕੁਝ ਦੇਸ਼ਾਂ ਵਿਚ ਲੱਖਾਂ ਹੀ ਯਹੋਵਾਹ ਦੇ ਗਵਾਹ ਹਨ। ਪਰ ਅਸੀਂ ਉਨ੍ਹਾਂ ਦੇਸ਼ਾਂ ਦੇ ਸਿਆਸਤਦਾਨਾਂ ʼਤੇ ਜ਼ੋਰ ਨਹੀਂ ਪਾਉਂਦੇ ਕਿ ਉਹ ਹੋਰ ਧਰਮਾਂ ਦਾ ਕੰਮ ਬੰਦ ਕਰ ਦੇਣ ਜਾਂ ਉਨ੍ਹਾਂ ʼਤੇ ਪਾਬੰਦੀ ਲਾ ਦੇਣ। ਨਾਲੇ ਅਸੀਂ ਰੈਲੀਆਂ ਵਗੈਰਾ ਕਰ ਕੇ ਸਿਆਸਤਦਾਨਾਂ ʼਤੇ ਅਜਿਹੇ ਕਾਨੂੰਨ ਬਣਾਉਣ ਲਈ ਜ਼ੋਰ ਨਹੀਂ ਪਾਉਂਦੇ ਜਿਨ੍ਹਾਂ ਕਰਕੇ ਲੋਕ ਸਾਡੀਆਂ ਸਿੱਖਿਆਵਾਂ ਅਤੇ ਧਰਮ ਨੂੰ ਮੰਨਣ। ਇਸ ਦੀ ਬਜਾਇ ਅਸੀਂ ਲੋਕਾਂ ਨਾਲ ਉਸੇ ਤਰ੍ਹਾਂ ਪੇਸ਼ ਆਉਂਦੇ ਹਾਂ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਪੇਸ਼ ਆਉਣ।—ਮੱਤੀ 7:12.