Skip to content

ਨਿੱਜੀ ਡਾਟਾ ਦੀ ਵਰਤੋਂ​—ਫਰਾਂਸ

ਨਿੱਜੀ ਡਾਟਾ ਦੀ ਵਰਤੋਂ​—ਫਰਾਂਸ

ਇਸ ਡਾਟਾ ਪ੍ਰਾਈਵੇਸੀ ਨੋਟਿਸ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਗਵਾਹ ਪ੍ਰਚਾਰਕਾਂ ਦਾ ਨਿੱਜੀ ਡਾਟਾ ਕਿਉਂ ਅਤੇ ਕਿਵੇਂ ਇਕੱਠਾ ਕਰਦੇ ਅਤੇ ਵਰਤਦੇ ਹਨ। ਨਾਲੇ ਇਸ ਵਿਚ ਦੱਸਿਆ ਗਿਆ ਹੈ ਕਿ ਪ੍ਰਚਾਰਕਾਂ ਕੋਲ ਉਨ੍ਹਾਂ ਦੇ ਨਿੱਜੀ ਡਾਟਾ ਸੰਬੰਧੀ ਕਿਹੜੇ ਹੱਕ ਹਨ। ਇਸ ਨੋਟਿਸ ਵਿਚ ਜਦੋਂ “ਤੁਸੀਂ” ਜਾਂ “ਤੁਹਾਡਾ” ਦਾ ਹਵਾਲਾ ਦਿੱਤਾ ਗਿਆ ਹੈ, ਤਾਂ ਇਹ ਯਹੋਵਾਹ ਦੇ ਗਵਾਹਾਂ ਦੀ ਮੰਡਲੀ ਵਿਚ ਬਪਤਿਸਮਾ-ਰਹਿਤ ਜਾਂ ਬਪਤਿਸਮਾ-ਪ੍ਰਾਪਤ ਪ੍ਰਚਾਰਕਾਂ a ਨੂੰ ਦਰਸਾਉਂਦਾ ਹੈ। ਨਾਲੇ ਯਹੋਵਾਹ ਦੇ ਗਵਾਹ ਧਰਮ ਅਤੇ ਧਾਰਮਿਕ ਗਤੀਵਿਧੀਆਂ ਨੂੰ ਬਣਾਈ ਰੱਖਣ ਅਤੇ ਇਨ੍ਹਾਂ ਦਾ ਪ੍ਰਬੰਧ ਕਰਨ ਲਈ ਵੀ ਇਨ੍ਹਾਂ ਦਾ ਨਿੱਜੀ ਡਾਟਾ ਵਰਤਦੇ ਹਨ।

ਯਹੋਵਾਹ ਦੇ ਗਵਾਹ ਵਿਸ਼ਵ ਪੱਧਰ ʼਤੇ ਕੰਮ ਕਰਦੇ ਹਨ। ਇਸ ਨੋਟਿਸ ਵਿਚ ਜਦੋਂ “ਧਾਰਮਿਕ ਸੰਗਠਨ”, “ਸਾਡਾ”, “ਅਸੀਂ”, ਜਾਂ “ਸਾਡੇ” ਦਾ ਹਵਾਲਾ ਦਿੱਤਾ ਗਿਆ ਹੈ, ਤਾਂ ਇਹ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਧਾਰਮਿਕ ਸੰਗਠਨ ਨੂੰ ਦਰਸਾਉਂਦਾ ਹੈ ਜਾਂ ਯਹੋਵਾਹ ਦੇ ਗਵਾਹਾਂ ਦੁਆਰਾ ਵਰਤੀਆਂ ਜਾਂਦੀਆਂ ਇੱਕ ਜਾਂ ਵਧੇਰੇ ਸੰਸਥਾਵਾਂ ਨੂੰ ਦਰਸਾਉਂਦਾ ਹੈ। ਇਨ੍ਹਾਂ ਵਿਚ ਸਥਾਨਕ ਮੰਡਲੀਆਂ, ਦੇਸ਼ ਦੇ ਸ਼ਾਖ਼ਾ ਦਫ਼ਤਰ ਅਤੇ ਯਹੋਵਾਹ ਦੇ ਗਵਾਹਾਂ ਦੁਆਰਾ ਵਰਤੀਆਂ ਜਾਂਦੀਆਂ ਹੋਰ ਸੰਸਥਾਵਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇਕ ਜਾਂ ਵਧੇਰੇ ਸੰਸਥਾਵਾਂ ਤੁਹਾਡੇ ਨਿੱਜੀ ਡਾਟਾ ਦਾ ਡਾਟਾ ਕੰਟ੍ਰੋਲਰ ਹਨ। ਇਹ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਤੁਸੀਂ ਸਾਨੂੰ ਕਿਹੋ ਜਿਹੀ ਜਾਣਕਾਰੀ ਦਿੱਤੀ ਹੈ। L’Association cultuelle Les Témoins de Jéhovah de France ਫਰਾਂਸ ਦੀਆਂ ਮੰਡਲੀਆਂ ਦੇ ਪ੍ਰਚਾਰਕਾਂ ਦਾ ਡਾਟਾ ਕੰਟ੍ਰੋਲਰ ਹੈ।

ਜਿਵੇਂ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਵਿਚ ਦੱਸਿਆ ਗਿਆ ਹੈ ਕਿ ਜਦੋਂ ਤੁਸੀਂ ਪ੍ਰਚਾਰਕ ਬਣਦੇ ਹੋ, ਤਾਂ ਅਸੀਂ ਤੁਹਾਡਾ ਨਿੱਜੀ ਡਾਟਾ ਸਿੱਧਾ ਤੁਹਾਡੇ ਤੋਂ, ਜਨਤਕ ਤੌਰ ʼਤੇ ਉਪਲਬਧ ਸ੍ਰੋਤਾਂ ਤੋਂ ਜਾਂ ਦੂਜਿਆਂ ਤੋਂ ਇਕੱਠਾ ਕਰਦੇ ਹਾਂ। ਇਸ ਕਰਕੇ ਤੁਸੀਂ ਭਗਤੀ ਦੇ ਕੰਮਾਂ ਵਿਚ ਹਿੱਸਾ ਲੈ ਸਕਦੇ ਹੋ ਅਤੇ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਕਰਨ ਵਿਚ ਤੁਹਾਡੀ ਮਦਦ ਕੀਤੀ ਜਾ ਸਕਦੀ ਹੈ।​—1 ਪਤਰਸ 5:2.

ਜੇ ਤੁਹਾਨੂੰ ਤੁਹਾਡੇ ਨਿੱਜੀ ਡਾਟਾ ਦੀ ਵਰਤੋਂ ਬਾਰੇ ਕੋਈ ਸਵਾਲ ਹੈ ਜਾਂ ਤੁਸੀਂ ਸਥਾਨਕ ਡਾਟਾ ਸੁਰੱਖਿਆ ਅਧਿਕਾਰੀ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਤਾਂ ਹੇਠਾਂ ਦਿੱਤੇ ਪਤੇ ʼਤੇ ਈ-ਮੇਲ ਭੇਜੋ:

DataProtectionOfficer.fr@jw.org.

ਤੁਸੀਂ ਆਪਣੇ ਨਿੱਜੀ ਡਾਟਾ ਦੀ ਵਰਤੋਂ ਬਾਰੇ ਹੋਰ ਜਾਣਕਾਰੀ ਹੇਠਾਂ ਪੜ੍ਹ ਸਕਦੇ ਹੋ।

ਅਸੀਂ ਤੁਹਾਡੇ ਬਾਰੇ ਜੋ ਨਿੱਜੀ ਡਾਟਾ ਇਕੱਠਾ ਕਰਦੇ ਹਾਂ

ਯਹੋਵਾਹ ਦੇ ਗਵਾਹਾਂ ਦੇ ਧਰਮ ਅਤੇ ਧਾਰਮਿਕ ਗਤੀਵਿਧੀਆਂ ਨੂੰ ਬਣਾਈ ਰੱਖਣ ਅਤੇ ਇਨ੍ਹਾਂ ਦਾ ਪ੍ਰਬੰਧ ਕਰਨ ਲਈ ਅਸੀਂ ਤੁਹਾਡੇ ਕੋਲੋਂ ਜੋ ਜ਼ਿਆਦਾਤਰ ਨਿੱਜੀ ਡਾਟਾ ਇਕੱਠਾ ਕਰਦੇ ਹਾਂ, ਉਹ ਤੁਸੀਂ ਆਪਣੀ ਇੱਛਾ ਨਾਲ ਸਾਨੂੰ ਦਿੰਦੇ ਹੋ। ਇਸ ਕਰਕੇ ਤੁਸੀਂ ਆਮ ਤੌਰ ਤੇ ਦੇਖ ਪਾਉਂਦੇ ਹੋ ਕਿ ਸਾਡੇ ਦੁਆਰਾ ਇਕੱਠਾ ਕੀਤਾ ਤੁਹਾਡਾ ਨਿੱਜੀ ਡਾਟਾ ਕਿੱਥੇ ਹੈ ਅਤੇ ਕਿਵੇਂ ਵਰਤਿਆ ਜਾ ਰਿਹਾ ਹੈ। ਇਸ ਡਾਟਾ ਵਿਚ ਹੇਠ ਲਿਖੀਆਂ ਗੱਲਾਂ ਸ਼ਾਮਲ ਹੁੰਦੀਆਂ ਹਨ:

  • ਬੁਨਿਆਦੀ ਡਾਟਾ, ਜਿਵੇਂ ਕਿ ਤੁਹਾਡਾ ਨਾਂ, ਜਨਮ ਤਾਰੀਖ਼ ਅਤੇ ਲਿੰਗ

  • ਸੰਪਰਕ ਡਾਟਾ, ਜਿਵੇਂ ਕਿ ਤੁਹਾਡਾ ਪਤਾ, ਤੁਹਾਡੀ ਈ-ਮੇਲ ਆਈ. ਡੀ., ਟੈਲੀਫ਼ੋਨ ਨੰਬਰ ਅਤੇ ਤੁਹਾਡੀ ਐਮਰਜੈਂਸੀ ਸੰਪਰਕ ਜਾਣਕਾਰੀ

  • ਪਰਮੇਸ਼ੁਰ ਨਾਲ ਤੁਹਾਡੇ ਰਿਸ਼ਤੇ ਸੰਬੰਧਿਤ ਡਾਟਾ, ਜਿਵੇਂ ਕਿ ਬਪਤਿਸਮੇ ਦੀ ਤਾਰੀਖ਼, “ਚੁਣਿਆ ਹੋਇਆ ਮਸੀਹ” ਜਾਂ “ਹੋਰ ਭੇਡ”, ਸਥਾਨਕ ਮੰਡਲੀ ਵਿਚ ਕੋਈ ਜ਼ਿੰਮੇਵਾਰੀ ਜਾਂ ਧਾਰਮਿਕ ਸੰਗਠਨ ਵਿਚ ਕੋਈ ਜ਼ਿੰਮੇਵਾਰੀ, ਤੁਹਾਡੀ ਪ੍ਰਚਾਰ ਦੀ ਰਿਪੋਰਟ, ਪਰਮੇਸ਼ੁਰ ਦੀ ਸੇਵਾ ਵਿਚ ਤੁਹਾਡੀਆਂ ਜ਼ਿੰਮੇਵਾਰੀਆਂ ਅਤੇ ਉਨ੍ਹਾਂ ਦੀਆਂ ਤਾਰੀਖ਼ਾਂ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਤੁਹਾਡੀ ਤਰੱਕੀ ਬਾਰੇ ਹੋਰ ਜਾਣਕਾਰੀ।

ਅਸੀਂ ਤੁਹਾਡੇ ਬਾਰੇ ਜੋ ਨਿੱਜੀ ਡਾਟਾ ਇਕੱਠਾ ਕਰਦੇ ਹਾਂ, ਉਸ ਵਿਚ ਕੁਝ ਖ਼ਾਸ ਕਿਸਮ ਦਾ ਨਿੱਜੀ ਡਾਟਾ ਵੀ ਸ਼ਾਮਲ ਹੋ ਸਕਦਾ ਹੈ। (ਖ਼ਾਸ ਕਿਸਮ ਦਾ ਡਾਟਾ)। ਖ਼ਾਸ ਕਿਸਮਾਂ ਵਿਚ ਹੋਰ ਗੱਲਾਂ ਨਾਲ ਇਹ ਗੱਲਾਂ ਵੀ ਸ਼ਾਮਲ ਹੁੰਦੀਆਂ ਹਨ, ਨਾਗਰਿਕਤਾ ਅਤੇ ਧਾਰਮਿਕ ਵਿਸ਼ਵਾਸ।

ਤੁਹਾਡਾ ਨਿੱਜੀ ਡਾਟਾ ਵਰਤਣ ਦਾ ਮਕਸਦ ਅਤੇ ਕਾਨੂੰਨੀ ਆਧਾਰ

ਸਾਡੀ ਪਾਲਸੀ ਹੈ ਕਿ ਅਸੀਂ ਸਿਰਫ਼ ਉਹੀ ਨਿੱਜੀ ਡਾਟਾ ਇਕੱਠਾ ਕਰੀਏ ਜੋ ਸਾਡੇ ਕੰਮਾਂ ਲਈ ਜ਼ਰੂਰੀ ਹੈ ਅਤੇ ਜੋ ਕਾਨੂੰਨੀ ਆਧਾਰ ʼਤੇ ਜਾਇਜ਼ ਹੈ।

ਯਹੋਵਾਹ ਦੇ ਗਵਾਹਾਂ ਦੇ ਧਰਮ ਅਤੇ ਧਾਰਮਿਕ ਗਤੀਵਿਧੀਆਂ ਨੂੰ ਬਣਾਈ ਰੱਖਣ ਅਤੇ ਇਨ੍ਹਾਂ ਦਾ ਪ੍ਰਬੰਧ ਕਰਨ ਦੇ ਸਾਡੇ ਜਾਇਜ਼ ਹਿੱਤਾਂ ਮੁਤਾਬਕ ਜਦੋਂ ਤੁਸੀਂ ਪ੍ਰਚਾਰਕ ਬਣਦੇ ਹੋ, ਤਾਂ ਅਸੀਂ ਕਾਨੂੰਨੀ ਆਧਾਰ ʼਤੇ ਤੁਹਾਡਾ ਨਿੱਜੀ ਡਾਟਾ ਇਕੱਠਾ ਕਰਦੇ ਹਾਂ ਤੇ ਇਸ ਨੂੰ ਵਰਤਦੇ ਹਾਂ। ਇੱਦਾਂ ਕਰਨ ਕਰਕੇ ਤੁਸੀਂ ਭਗਤੀ ਦੇ ਕੰਮਾਂ ਵਿਚ ਹਿੱਸਾ ਲੈ ਸਕਦੇ ਹੋ ਅਤੇ ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਕਰਨ ਵਿਚ ਤੁਹਾਡੀ ਮਦਦ ਕੀਤੀ ਜਾ ਸਕਦੀ ਹੈ। ਜੋ ਡਾਟਾ ਅਸੀਂ ਵਰਤਦੇ ਹਾਂ ਜੇ ਉਸ ਵਿਚ ਖ਼ਾਸ ਕਿਸਮਾਂ ਦਾ ਨਿੱਜੀ ਡਾਟਾ ਹੈ, ਜਿਵੇਂ ਕਿ ਤੁਹਾਡੇ ਧਾਰਮਿਕ ਵਿਸ਼ਵਾਸ, ਤਾਂ ਅਸੀਂ ਉਸ ਡਾਟਾ ਨੂੰ ਪੂਰੀ ਸੁਰੱਖਿਆ ਨਾਲ ਵਰਤਦੇ ਹਾਂ ਅਤੇ ਤੁਹਾਡੀ ਮਰਜ਼ੀ ਤੋਂ ਬਗੈਰ ਇਹ ਡਾਟਾ ਧਾਰਮਿਕ ਸੰਗਠਨ ਤੋਂ ਬਾਹਰ ਨਹੀਂ ਭੇਜਦੇ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਨਿੱਜੀ ਡਾਟਾ ਨੂੰ ਆਪਣੇ ਜਾਇਜ਼ ਹਿੱਤਾਂ ਮੁਤਾਬਕ ਵਰਤੀਏ, ਅਸੀਂ ਤੁਹਾਡੇ ਅਤੇ ਤੁਹਾਡੇ ਅਧਿਕਾਰਾਂ ʼਤੇ ਪੈਣ ਵਾਲੇ ਕਿਸੇ ਵੀ ਸੰਭਵ ਅਸਰ ʼਤੇ ਗੌਰ ਕਰਦੇ ਹਾਂ ਅਤੇ ਇਸ ਤੋਂ ਬਚਾਅ ਲਈ ਕਦਮ ਚੁੱਕਦੇ ਹਾਂ।

ਅਸੀਂ ਕਿਸੇ ਕਾਨੂੰਨੀ ਮੰਗ ਦੀ ਪਾਲਣਾ ਕਰਨ ਲਈ ਵੀ ਤੁਹਾਡੇ ਨਿੱਜੀ ਡਾਟਾ ਦੀ ਵਰਤੋਂ ਕਰ ਸਕਦੇ ਹਾਂ। ਕਿਸੇ ਐਮਰਜੈਂਸੀ ਵੇਲੇ ਤੁਹਾਡੀ ਜਾਂ ਕਿਸੇ ਹੋਰ ਵਿਅਕਤੀ ਦੀ ਲੋੜੀਂਦੀ ਮਦਦ ਕਰਨ ਲਈ ਅਸੀਂ ਨਿੱਜੀ ਡਾਟਾ ਵਰਤ ਸਕਦੇ ਹਾਂ।

ਆਮ ਤੌਰ ਤੇ ਅਸੀਂ ਸਿਰਫ਼ ਕਿਸੇ ਦੀ ਸਹਿਮਤੀ ਦੇ ਆਧਾਰ ʼਤੇ ਨਿੱਜੀ ਡਾਟਾ ਨਹੀਂ ਵਰਤਦੇ, ਸਗੋਂ ਅਕਸਰ ਕਾਨੂੰਨੀ ਆਧਾਰ ʼਤੇ ਇੱਦਾਂ ਕਰਦੇ ਹਾਂ। ਪਰ ਅਸੀਂ ਤੁਹਾਡੇ ਨਿੱਜੀ ਡਾਟਾ ਬਾਰੇ ਦਿੱਤੀ ਤੁਹਾਡੀ ਸਹਿਮਤੀ ʼਤੇ ਉਦੋਂ ਭਰੋਸਾ ਕਰਦੇ ਹਾਂ ਜਦੋਂ ਤੁਸੀਂ ਆਪਣੇ ਨਿੱਜੀ ਡਾਟਾ ਬਾਰੇ ਖੁੱਲ੍ਹ ਕੇ ਸਮਝਾਉਂਦੇ ਹੋ। ਧਿਆਨ ਦਿਓ ਕਿ ਅਸੀਂ ਬੱਚਿਆਂ ਦਾ ਨਿੱਜੀ ਡਾਟਾ ਵਰਤਦੇ ਵੇਲੇ ਉਨ੍ਹਾਂ ਦੇ ਮਾਪਿਆਂ ਜਾਂ ਕਾਨੂੰਨੀ ਤੌਰ ਤੇ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲਿਆਂ ਦੀ ਸਹਿਮਤੀ ਲੈਂਦੇ ਹਾਂ।

ਹੇਠਾਂ ਦਿੱਤੀ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਤੁਹਾਡਾ ਨਿੱਜੀ ਡਾਟਾ ਵਰਤਦੇ ਹਾਂ ਅਤੇ ਕਿਹੜੇ ਕਾਨੂੰਨੀ ਆਧਾਰ ʼਤੇ ਅਸੀਂ ਭਰੋਸਾ ਕਰਦੇ ਹਾਂ। ਜੇ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ, ਤਾਂ ਕਿਰਪਾ ਕਰਕੇ ਉੱਪਰ ਦਿੱਤੇ ਪਤੇ ʼਤੇ ਸਥਾਨਕ ਡਾਟਾ ਸੁਰੱਖਿਆ ਅਧਿਕਾਰੀ ਨਾਲ ਸੰਪਰਕ ਕਰੋ।

ਮਕਸਦ ਅਤੇ/ਜਾਂ ਕੰਮ

ਡਾਟਾ ਦੀ ਕਿਸਮ

ਡਾਟਾ ਵਰਤਣ ਦਾ ਕਾਨੂੰਨੀ ਆਧਾਰ

ਡਾਟਾ ਦੀ ਸੰਭਾਲ (ਰਿਟੈਂਸ਼ਨ)

  • ਮੰਡਲੀ ਦੇ ਪ੍ਰਚਾਰਕਾਂ ਦਾ ਰਿਕਾਰਡ ਕਾਇਮ ਰੱਖਣਾ (ਧਾਰਮਿਕ ਰਿਕਾਰਡ)

  • ਬੁਨਿਆਦੀ ਡਾਟਾ

  • ਪਰਮੇਸ਼ੁਰ ਨਾਲ ਰਿਸ਼ਤੇ ਸੰਬੰਧਿਤ ਡਾਟਾ

  • ਨਿੱਜੀ ਡਾਟਾ ਦੀਆਂ ਖ਼ਾਸ ਕਿਸਮਾਂ: ਧਾਰਮਿਕ ਵਿਸ਼ਵਾਸ

  • ਜਾਇਜ਼ ਹਿੱਤ: ਯਹੋਵਾਹ ਦੇ ਗਵਾਹਾਂ ਦੇ ਧਰਮ ਅਤੇ ਧਾਰਮਿਕ ਗਤੀਵਿਧੀਆਂ ਨੂੰ ਬਣਾਈ ਰੱਖਣਾ ਅਤੇ ਇਨ੍ਹਾਂ ਦਾ ਪ੍ਰਬੰਧ ਕਰਨਾ

  • ਜੋਸ਼ੀਲੇ ਪ੍ਰਚਾਰਕ: ਹੁਣ ਤੇ ਪਿਛਲੇ ਸੇਵਾ ਸਾਲ ਦੇ

  • ਢਿੱਲੇ ਪੈ ਚੁੱਕੇ ਪ੍ਰਚਾਰਕ: ਆਖ਼ਰੀ ਸਾਲ ਜਦੋਂ ਪ੍ਰਚਾਰਕ ਜੋਸ਼ੀਲਾ ਸੀ

  • ਉਨ੍ਹਾਂ ਦਾ ਰਿਕਾਰਡ ਨਹੀਂ ਰੱਖਿਆ ਜਾਂਦਾ ਜੋ ਹੁਣ ਯਹੋਵਾਹ ਦੇ ਗਵਾਹ ਨਹੀਂ ਹਨ

  • ਨੋਟ ਕਰੋ: ਇਕ ਸੇਵਾ ਸਾਲ ਸਤੰਬਰ ਤੋਂ ਅਗਸਤ ਤਕ ਹੁੰਦਾ ਹੈ

  • ਮੀਟਿੰਗਾਂ ਵਿਚ ਹਿੱਸਾ ਲੈਣਾ, ਵਲੰਟੀਅਰ ਵਜੋਂ ਕੰਮ ਕਰਨੇ, ਯਹੋਵਾਹ ਦੇ ਗਵਾਹਾਂ ਦੇ ਪ੍ਰਾਜੈਕਟ

  • ਬੁਨਿਆਦੀ ਡਾਟਾ

  • ਕੋਈ ਕੰਮ ਜਾਂ ਪ੍ਰਾਜੈਕਟ: ਸੰਪਰਕ ਡਾਟਾ ਅਤੇ ਪਰਮੇਸ਼ੁਰ ਨਾਲ ਤੁਹਾਡੇ ਰਿਸ਼ਤੇ ਸੰਬੰਧਿਤ ਥੋੜ੍ਹਾ-ਬਹੁਤਾ ਡਾਟਾ

  • ਨਿੱਜੀ ਡਾਟਾ ਦੀਆਂ ਖ਼ਾਸ ਕਿਸਮਾਂ: ਧਾਰਮਿਕ ਵਿਸ਼ਵਾਸ

  • ਜਾਇਜ਼ ਹਿੱਤ: ਯਹੋਵਾਹ ਦੇ ਗਵਾਹਾਂ ਦੇ ਧਰਮ ਅਤੇ ਧਾਰਮਿਕ ਗਤੀਵਿਧੀਆਂ ਨੂੰ ਬਣਾਈ ਰੱਖਣਾ ਅਤੇ ਇਨ੍ਹਾਂ ਦਾ ਪ੍ਰਬੰਧ ਕਰਨਾ

  • ਮੀਟਿੰਗਾਂ ਵਿਚ ਹਿੱਸਾ ਲੈਣ ਸੰਬੰਧੀ ਡਾਟਾ ਨਹੀਂ ਰੱਖਿਆ ਜਾਂਦਾ

  • ਵਲੰਟੀਅਰ ਵਜੋਂ ਕੰਮ ਜਾਂ ਕਿਸੇ ਪ੍ਰਾਜੈਕਟ ਵਿਚ ਕੰਮ ਕਰਨ ਲਈ ਜਿੰਨਾ ਸਮਾਂ ਤੁਹਾਡੀ ਲੋੜ ਹੋਵੇਗੀ, ਉੱਨੇ ਸਮੇਂ ਲਈ ਡਾਟਾ ਰੱਖਿਆ ਜਾਵੇਗਾ

  • ਮੰਡਲੀ ਵਿਚ ਕਿਸੇ ਜ਼ਿੰਮੇਵਾਰੀ ਨੂੰ ਨਿਭਾਉਣਾ; ਇਸ ਵਿਚ ਤੁਹਾਡਾ ਨਾਂ, ਤੁਹਾਡੀ ਜ਼ਿੰਮੇਵਾਰੀ, ਜਾਂ ਸਥਾਨਕ ਮੰਡਲੀ ਵਿਚ ਤੁਹਾਡੀ ਭੂਮਿਕਾ, ਜਾਂ ਕੁਝ ਖ਼ਾਸ ਹਾਲਾਤਾਂ ਵਿਚ ਧਾਰਮਿਕ ਸੰਗਠਨ ਵਿਚ ਭੂਮਿਕਾ, ਨੋਟਿਸ ਬੋਰਡ ʼਤੇ ਤੁਹਾਡੀ ਜ਼ਿੰਮੇਵਾਰੀ ਜਾਂ ਡਾਟਾ ਪ੍ਰੋਟੈਕਸ਼ਨ ਇਕ ਭਰੋਸੇਯੋਗ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਡਾਟਾ ਸਾਂਝਾ ਕਰਨਾ ਸ਼ਾਮਲ ਹੋ ਸਕਦਾ ਹੈ

  • ਬੁਨਿਆਦੀ ਡਾਟਾ

  • ਪਰਮੇਸ਼ੁਰ ਨਾਲ ਤੁਹਾਡੇ ਰਿਸ਼ਤੇ ਸੰਬੰਧਿਤ ਥੋੜ੍ਹਾ-ਬਹੁਤਾ ਡਾਟਾ: ਸਥਾਨਕ ਮੰਡਲੀ ਵਿਚ ਜਾਂ ਯਹੋਵਾਹ ਦੇ ਗਵਾਹਾਂ ਵਿਚ ਕੋਈ ਜ਼ਿੰਮੇਵਾਰੀ ਜਾਂ ਭੂਮਿਕਾ

  • ਨਿੱਜੀ ਡਾਟਾ ਦੀਆਂ ਖ਼ਾਸ ਕਿਸਮਾਂ: ਧਾਰਮਿਕ ਵਿਸ਼ਵਾਸ

  • ਜਾਇਜ਼ ਹਿੱਤ: ਯਹੋਵਾਹ ਦੇ ਗਵਾਹਾਂ ਦੇ ਧਰਮ ਅਤੇ ਧਾਰਮਿਕ ਗਤੀਵਿਧੀਆਂ ਨੂੰ ਬਣਾਈ ਰੱਖਣਾ ਅਤੇ ਇਨ੍ਹਾਂ ਦਾ ਪ੍ਰਬੰਧ ਕਰਨਾ

  • ਮੰਡਲੀ ਦੀ ਮੀਟਿੰਗ ਲਈ ਸ਼ਡਿਉਲ ਉਦੋਂ ਤਕ ਰੱਖਿਆ ਜਾਂਦਾ ਹੈ ਜਦ ਤਕ ਨਵੇਂ ਸ਼ਡਿਉਲ ਦੀ ਲੋੜ ਨਹੀਂ ਪੈਂਦੀ

  • ਮੰਡਲੀ ਪ੍ਰਚਾਰ ਦੇ ਗਰੁੱਪ ਦੀਆਂ ਜ਼ਿੰਮੇਵਾਰੀਆਂ ਵਾਲੀ ਹਾਲ ਹੀ ਦੀ ਜਾਣਕਾਰੀ ਨੂੰ ਸੰਭਾਲ ਕੇ ਰੱਖਦੀ ਹੈ

  • ਕਿਸੇ ਕੰਮ ਦੇ ਮਕਸਦ ਅਤੇ ਜ਼ਿੰਮੇਵਾਰੀ ਜਾਂ ਭੂਮਿਕਾ ਦੇ ਆਧਾਰ ʼਤੇ ਜਿੰਨਾ ਸਮਾਂ ਜ਼ਰੂਰੀ ਹੋਵੇ

  • ਯਹੋਵਾਹ ਦੇ ਗਵਾਹਾਂ ਦੇ ਬਜ਼ੁਰਗਾਂ ਰਾਹੀਂ ਪ੍ਰਚਾਰਕਾਂ ਦੀ ਦੇਖ-ਭਾਲ ਅਤੇ ਚਰਵਾਹੀ ਕਰਨੀ

  • ਬੁਨਿਆਦੀ ਡਾਟਾ

  • ਸੰਪਰਕ ਡਾਟਾ

  • ਪਰਮੇਸ਼ੁਰ ਨਾਲ ਰਿਸ਼ਤੇ ਸੰਬੰਧਿਤ ਡਾਟਾ

  • ਨਿੱਜੀ ਡਾਟਾ ਦੀਆਂ ਖ਼ਾਸ ਕਿਸਮਾਂ: ਧਾਰਮਿਕ ਵਿਸ਼ਵਾਸ

  • ਜਾਣ-ਪਛਾਣ ਚਿੱਠੀਆਂ ਸਥਾਨਕ ਰਿਟੈਂਸ਼ਨ ਪਾਲਸੀ ਮੁਤਾਬਕ ਰੱਖੀਆਂ ਜਾਂਦੀਆਂ ਹਨ

  • ਕਿਸੇ ਕੰਮ ਦੇ ਮਕਸਦ ਲਈ ਜਿੰਨਾ ਸਮਾਂ ਜ਼ਰੂਰੀ ਹੋਵੇ

  • ਐਮਰਜੈਂਸੀ ਸੰਪਰਕ ਜਾਣਕਾਰੀ ਨੂੰ ਵਰਤਣਾ

  • ਬੁਨਿਆਦੀ ਡਾਟਾ

  • ਸੰਪਰਕ ਡਾਟਾ

  • ਪ੍ਰਚਾਰਕ ਦੇ ਫ਼ਾਇਦੇ ਲਈ। ਪ੍ਰਚਾਰਕ ਆਪਣੀ ਜ਼ਰੂਰੀ ਜਾਣਕਾਰੀ ਦੀ ਸੂਚਨਾ ਆਪਣੇ ਐਮਰਜੈਂਸੀ ਸੰਪਰਕ ਨੂੰ ਦਿੰਦਾ ਹੈ।

  • ਜਿੰਨਾ ਸਮਾਂ ਪ੍ਰਚਾਰਕ ਮੰਡਲੀ ਵਿਚ ਰਹਿੰਦਾ ਹੈ

  • ਯਹੋਵਾਹ ਦੇ ਗਵਾਹਾਂ ਦੇ ਧਰਮ ਅਤੇ ਧਾਰਮਿਕ ਗਤੀਵਿਧੀਆਂ ਨੂੰ ਬਣਾਈ ਰੱਖਣ ਅਤੇ ਇਨ੍ਹਾਂ ਦਾ ਪ੍ਰਬੰਧ ਕਰਨ ਲਈ ਕੋਈ ਹੋਰ ਕੰਮ ਜੋ ਸਾਨੂੰ ਜ਼ਰੂਰੀ ਲੱਗੇ ਜਾਂ ਕਾਨੂੰਨ ਮੁਤਾਬਕ ਉਸ ਦੀ ਲੋੜ ਹੋਵੇ। (ਅਜਿਹੇ ਹਾਲਾਤਾਂ ਵਿਚ ਤੁਹਾਡਾ ਡਾਟਾ ਵਰਤਣ ਤੋਂ ਪਹਿਲਾਂ ਤੁਹਾਨੂੰ ਨੋਟੀਫੀਕੇਸ਼ਨ ਆਉਂਦੀ ਹੈ)

  • ਬੁਨਿਆਦੀ ਡਾਟਾ

  • ਸੰਪਰਕ ਡਾਟਾ

  • ਪਰਮੇਸ਼ੁਰ ਨਾਲ ਰਿਸ਼ਤੇ ਸੰਬੰਧਿਤ ਡਾਟਾ

  • ਨਿੱਜੀ ਡਾਟਾ ਦੀਆਂ ਖ਼ਾਸ ਕਿਸਮਾਂ: ਧਾਰਮਿਕ ਵਿਸ਼ਵਾਸ

  • ਜਾਇਜ਼ ਹਿੱਤ: ਯਹੋਵਾਹ ਦੇ ਗਵਾਹਾਂ ਦੇ ਧਰਮ ਅਤੇ ਧਾਰਮਿਕ ਗਤੀਵਿਧੀਆਂ ਨੂੰ ਬਣਾਈ ਰੱਖਣਾ ਅਤੇ ਇਨ੍ਹਾਂ ਦਾ ਪ੍ਰਬੰਧ ਕਰਨਾ; ਜਾਂ

  • ਕਾਨੂੰਨੀ ਮੰਗ; ਜਾਂ

  • ਸਹਿਮਤੀ

  • ਕਿਸੇ ਕੰਮ ਦੇ ਮਕਸਦ ਲਈ ਜਾਂ ਕਾਨੂੰਨ ਮੁਤਾਬਕ ਜਿੰਨਾ ਸਮਾਂ ਜ਼ਰੂਰੀ ਹੋਵੇ

ਡਾਟਾ ਦੀ ਸੰਭਾਲ (ਰਿਟੈਂਸ਼ਨ)

ਅਸੀਂ ਤੁਹਾਡਾ ਨਿੱਜੀ ਡਾਟਾ ਉਦੋਂ ਤਕ ਸੰਭਾਲ ਕੇ ਰੱਖਦੇ ਹਾਂ ਜਦੋਂ ਤਕ ਇਹ ਉੱਪਰ ਦੱਸੇ ਇਸ ਸੈਕਸ਼ਨ “ਤੁਹਾਡਾ ਨਿੱਜੀ ਡਾਟਾ ਵਰਤਣ ਦਾ ਮਕਸਦ ਅਤੇ ਕਾਨੂੰਨੀ ਆਧਾਰ” ਵਿਚ ਦੱਸੇ ਮਕਸਦ ਮੁਤਾਬਕ ਜ਼ਰੂਰੀ ਹੁੰਦਾ ਹੈ।

ਨਿੱਜੀ ਡਾਟਾ ਨੂੰ ਸੰਭਾਲ ਕੇ ਰੱਖਣ ਦੀ ਮਿਆਦ ਠਹਿਰਾਉਣ ਲਈ ਅਸੀਂ ਜ਼ਰੂਰੀ ਕਾਨੂੰਨੀ ਲੋੜਾਂ, ਖ਼ਰਚਾ, ਡਾਟਾ ਕਿਹੋ ਜਿਹਾ ਹੈ ਅਤੇ ਨਿੱਜੀ ਡਾਟਾ ਕਿੰਨਾ ਕੁ ਸੰਵੇਦਨਸ਼ੀਲ ਹੈ ਉਸ ਦਾ ਪੂਰਾ ਧਿਆਨ ਰੱਖਦੇ ਹਾਂ। ਇਸ ਤੋਂ ਇਲਾਵਾ, ਇਹ ਵੀ ਦੇਖਦੇ ਹਾਂ ਕਿ ਜੇ ਕੋਈ ਤੁਹਾਡੇ ਨਿੱਜੀ ਡਾਟਾ ਨੂੰ ਨਾਜਾਇਜ਼ ਵਰਤਦਾ ਹੈ ਜਾਂ ਨਿੱਜੀ ਡਾਟਾ ਦਾ ਖੁਲਾਸਾ ਕਰ ਦਿੰਦਾ ਹੈ, ਤਾਂ ਇਸ ਦੇ ਕਿਹੜੇ ਸੁਭਾਵਕ ਖ਼ਤਰੇ ਹੋ ਸਕਦੇ ਹਨ। ਨਾਲੇ ਅਸੀਂ ਇਹ ਵੀ ਧਿਆਨ ਰੱਖਦੇ ਹਾਂ ਕਿ ਅਸੀਂ ਕਿਹੜੇ ਮਕਸਦ ਨਾਲ ਤੁਹਾਡਾ ਨਿੱਜੀ ਡਾਟਾ ਵਰਤਦੇ ਹਾਂ ਅਤੇ ਕੀ ਅਸੀਂ ਕਿਸੇ ਹੋਰ ਤਰੀਕੇ ਨਾਲ ਇਹ ਮਕਸਦ ਪੂਰਾ ਕਰ ਸਕਦੇ ਹਾਂ।

ਦੁਨੀਆਂ ਭਰ ਵਿਚ ਡਾਟਾ ਨੂੰ ਸੰਭਾਲ ਕੇ ਰੱਖਣ ਦਾ ਸਮਾਂ ਵੱਖੋ-ਵੱਖਰੇ ਦੇਸ਼ਾਂ ਜਾਂ ਕਾਨੂੰਨ ਮੁਤਾਬਕ ਅਲੱਗ-ਅਲੱਗ ਹੋ ਸਕਦਾ ਹੈ। ਨਾਲੇ ਇਹ ਸਥਾਨਕ ਕਾਨੂੰਨ ਅਤੇ ਡਾਟਾ ਨੂੰ ਸੰਭਾਲ ਕੇ ਰੱਖਣ ਦੀਆਂ ਜ਼ਰੂਰਤਾਂ ਮੁਤਾਬਕ ਠਹਿਰਾਇਆ ਗਿਆ ਹੈ। ਜੇ ਕਾਨੂੰਨ ਜਾਂ ਨਿਯਮ ਮੁਤਾਬਕ ਨਿੱਜੀ ਡਾਟਾ ਨੂੰ ਸੰਭਾਲ ਕੇ ਰੱਖਣ ਦੇ ਸਮੇਂ ਨੂੰ ਵਧਾਉਣ ਅਤੇ ਸਾਡੇ ਕਾਨੂੰਨੀ ਹੱਕਾਂ ਨੂੰ ਲਾਗੂ ਕਰਨ ਜਾਂ ਬਚਾਉਣ ਦੀ ਲੋੜ ਪਵੇ, ਤਾਂ ਨਿੱਜੀ ਡਾਟਾ ਨੂੰ ਲੰਬੇ ਸਮੇਂ ਲਈ ਵੀ ਸੰਭਾਲ ਕੇ ਰੱਖਿਆ ਜਾ ਸਕਦਾ ਹੈ।

ਕੁਝ ਹਾਲਾਤਾਂ ਵਿਚ ਖੋਜਾਂ ਅਤੇ ਅੰਕੜਿਆਂ ਵਾਸਤੇ ਅਸੀਂ ਤੁਹਾਡਾ ਨਿੱਜੀ ਡਾਟਾ ਬੇਨਾਮ ਰੱਖਦੇ ਹਾਂ (ਤਾਂਕਿ ਇਸ ਦਾ ਤੁਹਾਡੇ ਨਾਲ ਕੋਈ ਨਾਤਾ ਨਾ ਰਹੇ)। ਇਸ ਹਾਲਾਤ ਵਿਚ ਅਸੀਂ ਇਸ ਜਾਣਕਾਰੀ ਨੂੰ ਤੁਹਾਨੂੰ ਅਗਲਾ ਨੋਟਿਸ ਦਿੱਤੇ ਬਿਨਾਂ ਕਾਫ਼ੀ ਵਾਰ ਵਰਤ ਸਕਦੇ ਹਾਂ।

ਅਸੀਂ ਤੁਹਾਡੇ ਨਿੱਜੀ ਡਾਟਾ ਨੂੰ ਸੰਭਾਲ ਕੇ ਰੱਖਣ ਲਈ ਜੋ ਸਮਾਂ ਠਹਿਰਾਉਂਦੇ ਹਾਂ, ਉਸ ਬਾਰੇ ਜੇ ਤੁਸੀਂ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਉੱਪਰ ਦਿੱਤੇ ਪਤੇ ʼਤੇ ਸਥਾਨਕ ਡਾਟਾ ਸੁਰੱਖਿਆ ਅਧਿਕਾਰੀ ਨਾਲ ਸੰਪਰਕ ਕਰੋ।

ਨਿੱਜੀ ਡਾਟਾ ਭੇਜਣਾ

ਯਹੋਵਾਹ ਦੇ ਗਵਾਹ ਵਿਸ਼ਵ ਪੱਧਰ ʼਤੇ ਕੰਮ ਕਰਦੇ ਹਨ। ਇਸ ਲਈ ਸਾਨੂੰ ਕੁਝ ਕਦਮ ਚੁੱਕਣੇ ਪੈਂਦੇ ਹਨ, ਜਿਵੇਂ ਕਿ ਸੰਸਥਾਵਾਂ ਨੂੰ ਸੂਚਨਾ ਤਕਨਾਲੋਜੀ ਸੇਵਾਵਾਂ (information technology services) ਮੁਹੱਈਆ ਕਰਵਾਉਣੀਆਂ। ਇਸ ਨੋਟਿਸ ਅਤੇ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਵਿਚ ਦੱਸੇ ਮਕਸਦ ਮੁਤਾਬਕ ਲੋੜ ਪੈਣ ਤੇ ਯਹੋਵਾਹ ਦੇ ਗਵਾਹਾਂ ਵੱਲੋਂ ਵਰਤੀਆਂ ਜਾਂਦੀਆਂ ਬਹੁਤ ਸਾਰੀਆਂ ਸੰਸਥਾਵਾਂ ਤੋਂ ਕੁਝ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ। ਉਦਾਹਰਣ ਲਈ, ਜਦੋਂ ਤੁਸੀਂ ਕਿਸੇ ਹੋਰ ਮੰਡਲੀ ਵਿਚ ਜਾਣ ਦਾ ਫ਼ੈਸਲਾ ਕਰਦੇ ਹੋ, ਤਾਂ ਤੁਹਾਡਾ ਨਿੱਜੀ ਡਾਟਾ (ਬੁਨਿਆਦੀ, ਸੰਪਰਕ ਅਤੇ ਪਰਮੇਸ਼ੁਰ ਨਾਲ ਰਿਸ਼ਤੇ ਸੰਬੰਧਿਤ ਡਾਟਾ) ਤੁਹਾਡੀ ਨਵੀਂ ਮੰਡਲੀ ਨੂੰ ਭੇਜਿਆ ਜਾਂਦਾ ਹੈ। ਕੁਝ ਹਾਲਾਤਾਂ ਵਿਚ ਯਹੋਵਾਹ ਦੇ ਗਵਾਹਾਂ ਦਾ ਸਥਾਨਕ ਬ੍ਰਾਂਚ ਆਫ਼ਿਸ ਤੁਹਾਡਾ ਨਿੱਜੀ ਡਾਟਾ ਵਰਤ ਸਕਦਾ ਹੈ ਤਾਂਕਿ ਤੁਸੀਂ ਆਪਣੀ ਨਵੀਂ ਮੰਡਲੀ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਪੂਰੀ ਤਰ੍ਹਾਂ ਹਿੱਸਾ ਲੈਣਾ ਜਾਰੀ ਰੱਖ ਸਕੋ। ਨਾਲੇ ਇਸ ਕਰਕੇ ਅਸੀਂ ਆਪਣੇ ਧਾਰਮਿਕ ਰਿਕਾਰਡ ਅਪਡੇਟਡ ਰੱਖ ਸਕਦੇ ਹਾਂ। ਇਸ ਵਿਚ ਯੂਰਪੀ ਸੰਘ (EU)/ਯੂਰਪੀਅਨ ਆਰਥਿਕ ਖੇਤਰ (EEA) ਤੋਂ ਬਾਹਰਲੇ ਦੇਸ਼ਾਂ ਅਤੇ ਉਨ੍ਹਾਂ ਦੇਸ਼ਾਂ ਵਿਚ ਡਾਟਾ ਭੇਜਣਾ ਸ਼ਾਮਲ ਹੋ ਸਕਦਾ ਹੈ ਜਿਨ੍ਹਾਂ ਵਿਚ ਨਿੱਜੀ ਜਾਣਕਾਰੀ ਦੀ ਖ਼ਾਸ ਸੁਰੱਖਿਆ ਦਾ ਕੋਈ ਕਾਨੂੰਨ ਨਹੀਂ ਹੈ।

ਧਾਰਮਿਕ ਸੰਗਠਨ ਦੇ ਅੰਦਰ ਨਿੱਜੀ ਡਾਟਾ ਭੇਜਣ ਵੇਲੇ ਇਸ ਦੀ ਸੁਰੱਖਿਆ ਅਤੇ ਇਸ ਨੂੰ ਸਹੀ ਰੱਖਣ ਲਈ ਅਸੀਂ ਉਚਿਤ ਸੁਰੱਖਿਆ ਅਤੇ ਕਾਨੂੰਨੀ ਸਾਵਧਾਨੀ ਵਰਤਦੇ ਹਾਂ। ਜਦੋਂ ਅਸੀਂ ਤੁਹਾਡਾ ਨਿੱਜੀ ਡਾਟਾ EU/EEA ਦੇ ਅੰਦਰ ਇਕੱਠਾ ਕਰਦੇ ਹਾਂ, ਤਾਂ EU/EEA ਦੇ ਬਾਹਰੋਂ ਡਾਟਾ ਸਿਰਫ਼ ਤਾਂ ਹੀ ਭੇਜਿਆ ਜਾਵੇਗਾ

  • ਜੇ ਜਿਸ ਵਿਅਕਤੀ ਨੂੰ ਡਾਟਾ ਭੇਜਿਆ ਜਾ ਰਿਹਾ ਹੈ, ਉਹ ਅਜਿਹੇ ਦੇਸ਼ ਵਿਚ ਹੈ ਜਿੱਥੇ ਤੁਹਾਡੇ ਨਿੱਜੀ ਡਾਟਾ ਨੂੰ ਕਾਫ਼ੀ ਹੱਦ ਤਕ ਸੁਰੱਖਿਆ ਮਿਲੇ; ਅਤੇ/ਜਾਂ

  • ਜੇ ਨਿੱਜੀ ਡਾਟਾ EU/EEA ਦੇ ਬਾਹਰੋਂ ਡਾਟਾ ਪ੍ਰੋਸੈਸਰਾਂ ਜਾਂ ਡਾਟਾ ਕੰਟ੍ਰੋਲਰਾਂ ਨੂੰ ਭੇਜਿਆ ਜਾਂਦਾ ਹੈ। ਪਰ ਇਹ ਇਕਰਾਰਨਾਮੇ ਅਧੀਨ ਹੋਣਾ ਚਾਹੀਦਾ ਹੈ ਜੋ EU ਦੀਆਂ ਮੰਗਾਂ ਨੂੰ ਪੂਰਾ ਕਰੇ, ਜਿਵੇਂ ਕਿ ਯੂਰਪੀਅਨ ਕਮਿਸ਼ਨ ਦੁਆਰਾ ਮਾਨਤਾ ਪ੍ਰਾਪਤ ਮਿਆਰੀ ਇਕਰਾਰਨਾਮੇ ਦੀਆਂ ਧਾਰਾਵਾਂ; ਅਤੇ/ਜਾਂ

  • ਜੇ ਤੁਹਾਡੀ ਸਹਿਮਤੀ ਹੋਵੇ।

ਡਾਟਾ ਦੀ ਸੁਰੱਖਿਆ

ਅਸੀਂ ਆਪਣੇ ਕੰਮਾਂ ਦੌਰਾਨ ਜੋ ਜਾਣਕਾਰੀ ਇਕੱਠੀ ਕਰਦੇ ਹਾਂ, ਉਸ ਨੂੰ ਅਸੀਂ ਸੁਰੱਖਿਅਤ ਅਤੇ ਗੁਪਤ ਰੱਖਦੇ ਹਾਂ। ਕੋਈ ਹੋਰ ਇਸ ਜਾਣਕਾਰੀ ਨੂੰ ਹਾਸਲ ਨਹੀਂ ਕਰ ਸਕਦਾ। ਨਾਲੇ ਜਾਣਕਾਰੀ ਨੂੰ ਗੁਆਚਣ, ਇਸ ਦੀ ਦੁਰਵਰਤੋਂ ਅਤੇ ਗ਼ਲਤ ਤਰੀਕੇ ਨਾਲ ਇਸ ਦੇ ਖੁਲਾਸੇ ਤੋਂ ਰੋਕਣ ਲਈ ਪਾਲਸੀਆਂ ਅਤੇ ਤਰੀਕੇ ਤਿਆਰ ਕੀਤੇ ਗਏ ਹਨ।

ਅਸੀਂ ਉਚਿਤ ਤਕਨੀਕੀ ਅਤੇ ਸੰਗਠਨ ਵੱਲੋਂ ਮਿਲਦੇ ਸੁਝਾਅ ਲਾਗੂ ਕਰ ਕੇ ਡਾਟਾ ਨੂੰ ਵਰਤਦਿਆਂ ਇਸ ਨੂੰ ਖ਼ਤਰੇ ਤੋਂ ਬਚਾਉਣ ਲਈ ਉਚਿਤ ਸੁਰੱਖਿਆ ਦਾ ਧਿਆਨ ਰੱਖਦੇ ਹਾਂ। ਇੱਦਾਂ ਕਰਦਿਆਂ ਅਸੀਂ ਬਦਲਦੀ ਤਕਨਾਲੋਜੀ; ਲਾਗੂ ਕਰਨ ਦਾ ਖ਼ਰਚਾ, ਇਹ ਕਿਹੋ ਜਿਹਾ ਹੈ, ਇਹ ਦੀ ਕਿੰਨੀ ਕੁ ਲੋੜ ਹੈ, ਇਸ ਦਾ ਸੰਬੰਧ ਅਤੇ ਇਸ ਨੂੰ ਵਰਤਣ ਦਾ ਮਕਸਦ ਧਿਆਨ ਵਿਚ ਰੱਖਦੇ ਹਾਂ। ਨਾਲੇ ਵੱਖੋ-ਵੱਖਰੀਆਂ ਸੰਭਾਵਨਾਵਾਂ ਦੇ ਖ਼ਤਰੇ ਅਤੇ ਵਿਅਕਤੀਆਂ ਦੇ ਹੱਕਾਂ ਦੀ ਅਹਿਮੀਅਤ ਅਤੇ ਉਨ੍ਹਾਂ ਦੀ ਸੁਭਾਵਕ ਆਜ਼ਾਦੀ ਨੂੰ ਵੀ ਧਿਆਨ ਵਿਚ ਰੱਖਦੇ ਹਾਂ। ਇਸ ਵਿਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ, ਪਰ ਇਹ ਸਿਰਫ਼ ਇਨ੍ਹਾਂ ਤਕ ਹੀ ਸੀਮਿਤ ਨਹੀਂ ਹਨ:

  • ਜਾਣਕਾਰੀ ਹਾਸਲ ਕਰਨ ਦਾ ਅਧਿਕਾਰ ਦੇਣਾ, ਗੁਪਤ ਰੱਖਣਾ ਅਤੇ ਮਿਲਾਵਟ ਨਾ ਹੋਣ ਦੇਣਾ;

  • ਗੱਲਬਾਤ ਅਤੇ ਕੰਮ ਦੀ ਸੁਰੱਖਿਆ;

  • ਨਿੱਜੀ ਡਾਟਾ ʼਤੇ ਕਿਸੇ ਦੀ ਜਾਣਕਾਰੀ ਨੂੰ ਗੁਪਤ ਰੱਖਣਾ (pseudonymization), ਬੇਨਾਮ ਨਿੱਜੀ ਡਾਟਾ (anonymization) ਅਤੇ ਨਿੱਜੀ ਡਾਟਾ ਵਿਚ ਦਿੱਤੀ ਜਾਣਕਾਰੀ ਨੂੰ ਖ਼ਾਸ ਕੋਡ ਨਾਲ ਸੁਰੱਖਿਅਤ ਕਰਨਾ (encryption)

  • ਡਾਟਾ ਨੂੰ ਵਰਤਦਿਆਂ ਸੁਰੱਖਿਆ ਦਾ ਧਿਆਨ ਰੱਖਣ ਲਈ ਤਕਨੀਕੀ ਅਤੇ ਸੰਗਠਨ ਵੱਲੋਂ ਦਿੱਤੇ ਸੁਝਾਅ ਕਿੰਨੇ ਸਹੀ ਹਨ, ਉਨ੍ਹਾਂ ਦੀ ਜਾਂਚ ਕਰਨੀ।

ਅਸੀਂ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਜਿਨ੍ਹਾਂ ਕੋਲ ਨਿੱਜੀ ਡਾਟਾ ਦੀ ਸਥਾਈ ਜਾਂ ਬਾਕਾਇਦਾ ਪਹੁੰਚ ਹੈ ਜਾਂ ਜੋ ਨਿੱਜੀ ਡਾਟਾ ਵਰਤਣ ਵਿਚ ਸ਼ਾਮਲ ਹਨ, ਉਨ੍ਹਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਹੱਕਾਂ ਅਤੇ ਜ਼ਿੰਮੇਵਾਰੀਆਂ ਬਾਰੇ ਦੱਸਿਆ ਗਿਆ ਹੈ।

ਨਿੱਜੀ ਡਾਟਾ ਦਾ ਖੁਲਾਸਾ

ਅਸੀਂ ਹੇਠਾਂ ਦਿੱਤੇ ਹਾਲਾਤਾਂ ਮੁਤਾਬਕ ਹੀ ਤੁਹਾਡਾ ਨਿੱਜੀ ਡਾਟਾ ਸਾਂਝਾ ਕਰ ਸਕਦੇ ਹਾਂ:

  • ਜੇ ਇਹ ਇਸ ਸੈਕਸ਼ਨ “ਤੁਹਾਡਾ ਨਿੱਜੀ ਡਾਟਾ ਵਰਤਣ ਦਾ ਮਕਸਦ ਅਤੇ ਕਾਨੂੰਨੀ ਆਧਾਰ” ਵਿਚ ਦੱਸੇ ਮਕਸਦ ਮੁਤਾਬਕ ਹੋਵੇ। ਇਸ ਵਿਚ ਧਾਰਮਿਕ ਸੰਗਠਨ ਦੇ ਅੰਦਰ ਡਾਟਾ ਸਾਂਝਾ ਕਰਨਾ ਸ਼ਾਮਲ ਹੈ;

  • ਜੇ ਕਾਨੂੰਨ ਮੁਤਾਬਕ ਜਾਇਜ਼ ਹੋਵੇ;

  • ਜੇ ਸਾਨੂੰ ਲੱਗਦਾ ਹੈ ਕਿ ਇੱਦਾਂ ਜਾਣਕਾਰੀ ਦਾ ਖੁਲਾਸਾ ਕਰਨ ਨਾਲ ਸਾਡੇ ਹੱਕਾਂ, ਸਾਡੀ ਜਾਇਦਾਦ ਜਾਂ ਸੁਰੱਖਿਆ ਦੀ ਹਿਫਾਜ਼ਤ ਹੋਵੇਗੀ;

  • ਜੇ ਅਦਾਲਤ ਦੀ ਕਾਰਵਾਈ, ਅਦਾਲਤ ਦੇ ਹੁਕਮ, ਜਾਂ ਹੋਰ ਕਾਨੂੰਨੀ ਮੰਗ ਜਾਂ ਕਿਸੇ ਕਾਨੂੰਨੀ, ਜਾਂ ਸਰਕਾਰੀ ਪੁੱਛ-ਗਿੱਛ ਲਈ ਮੰਨਣਾ ਜ਼ਰੂਰੀ ਹੋਵੇ ; ਜਾਂ

  • ਜੇ ਸਾਡੇ ਕੋਲ ਤੁਹਾਡੀ ਸਹਿਮਤੀ ਹੋਵੇ

ਨਿੱਜੀ ਡਾਟਾ ਪ੍ਰਾਪਤ ਕਰਨ ਵਾਲੀ ਥਰਡ ਪਾਰਟੀ ਵਿੱਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ:

  • ਰੈਗੂਲੇਟਰੀ ਸੰਸਥਾਵਾਂ

  • ਅਦਾਲਤਾਂ, ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ

  • ਸੇਵਾ ਜਾਂ ਮਦਦ ਕਰਨ ਵਾਲੇ

ਨਿੱਜੀ ਡਾਟਾ ਸੰਬੰਧਿਤ ਤੁਹਾਡੇ ਕਾਨੂੰਨੀ ਹੱਕ

ਸਾਡੇ ਕੋਲ ਤੁਹਾਡੀ ਜੋ ਨਿੱਜੀ ਜਾਣਕਾਰੀ ਹੈ, ਉਸ ਬਾਰੇ ਤੁਹਾਡੇ ਸਥਾਨਕ ਕਾਨੂੰਨ ਮੁਤਾਬਕ ਤੁਹਾਡੇ ਕੋਲ ਕੁਝ ਖ਼ਾਸ ਹੱਕ ਹੋ ਸਕਦੇ ਹਨ। ਇਸ ਵਿਚ ਹੇਠਾਂ ਦਿੱਤੇ ਹੱਕ ਸ਼ਾਮਲ ਹੋ ਸਕਦੇ ਹਨ:

  • ਇਹ ਜਾਣਨ ਦਾ ਹੱਕ ਕਿ ਤੁਹਾਡਾ ਨਿੱਜੀ ਡਾਟਾ ਕਿੱਦਾਂ ਵਰਤਿਆ ਜਾਂਦਾ ਹੈ। ਤੁਹਾਡੇ ਕੋਲ ਇਹ ਜਾਣਨ ਦਾ ਹੱਕ ਹੈ ਕਿ ਅਸੀਂ ਤੁਹਾਡੇ ਨਿੱਜੀ ਡਾਟਾ ਨੂੰ ਕਿਵੇਂ ਵਰਤਾਂਗੇ ਅਤੇ ਸਾਂਝਾ ਕਰਾਂਗੇ।

  • ਨਿੱਜੀ ਡਾਟਾ ਨੂੰ ਹਾਸਲ ਕਰਨ ਦਾ ਹੱਕ। ਤੁਹਾਡੇ ਕੋਲ ਇਹ ਪਤਾ ਕਰਨ ਦਾ ਹੱਕ ਹੈ ਕਿ ਅਸੀਂ ਤੁਹਾਡਾ ਨਿੱਜੀ ਡਾਟਾ ਵਰਤ ਰਹੇ ਹਾਂ ਜਾਂ ਨਹੀਂ। ਨਾਲੇ ਤੁਹਾਡੇ ਕੋਲ ਤੁਹਾਡੇ ਨਿੱਜੀ ਡਾਟਾ ਨੂੰ ਹਾਸਲ ਕਰਨ ਦਾ ਵੀ ਹੱਕ ਹੈ।

  • ਗ਼ਲਤ ਨਿੱਜੀ ਡਾਟਾ ਨੂੰ ਸਹੀ ਕਰਨ ਦਾ ਹੱਕ। ਤੁਹਾਡੇ ਕੋਲ ਗ਼ਲਤ ਜਾਂ ਅਧੂਰਾ ਨਿੱਜੀ ਡਾਟਾ ਸਹੀ ਕਰਨ ਦਾ ਹੱਕ ਹੈ, ਜਿਵੇਂ ਕਿ ਜੇ ਤੁਸੀਂ ਆਪਣੀ ਸੰਪਰਕ ਜਾਣਕਾਰੀ ਬਦਲੀ ਹੈ।

  • ਕੁਝ ਖ਼ਾਸ ਹਾਲਾਤਾਂ ਵਿਚ ਨਿੱਜੀ ਡਾਟਾ ਨੂੰ ਡਿਲੀਟ ਕਰਾਉਣ ਦਾ ਹੱਕ। ਇਸ ਨੂੰ “ਭੁੱਲ ਜਾਣ ਦਾ ਅਧਿਕਾਰ” ਵੀ ਕਿਹਾ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਾਰਾ ਡਾਟਾ ਹੀ ਡਿਲੀਟ ਕਰਾ ਦਿਓ। ਅਸੀਂ ਡਾਟਾ ਡਿਲੀਟ ਕਰਾਉਣ ਦੀ ਹਰ ਬੇਨਤੀ ਨੂੰ ਕਾਨੂੰਨ ਮੁਤਾਬਕ ਬੜੇ ਧਿਆਨ ਨਾਲ ਜਾਂਚਦੇ ਹਾਂ।

  • ਆਪਣੀ ਸਹਿਮਤੀ ਵਾਪਸ ਲੈਣ ਦਾ ਹੱਕ। ਜੇ ਅਸੀਂ ਤੁਹਾਡਾ ਨਿੱਜੀ ਡਾਟਾ ਤੁਹਾਡੀ ਸਹਿਮਤੀ ਦੇ ਆਧਾਰ ʼਤੇ ਵਰਤਦੇ ਹਾਂ, ਤਾਂ ਤੁਸੀਂ ਇਸ ਨੂੰ ਕਿਸੇ ਵੀ ਸਮੇਂ ਵਾਪਸ ਲੈ ਸਕਦੇ ਹੋ। ਆਮ ਤੌਰ ਤੇ ਅਸੀਂ ਕਿਸੇ ਦੀ ਸਹਿਮਤੀ ਦੇ ਆਧਾਰ ʼਤੇ ਨਿੱਜੀ ਡਾਟਾ ਨਹੀਂ ਵਰਤਦੇ, ਸਗੋਂ ਅਕਸਰ ਕਾਨੂੰਨੀ ਆਧਾਰ ʼਤੇ ਇੱਦਾਂ ਕਰਦੇ ਹਾਂ।

  • ਕੁਝ ਖ਼ਾਸ ਹਾਲਾਤਾਂ ਵਿਚ ਨਿੱਜੀ ਡਾਟਾ ਦੀ ਵਰਤੋਂ ʼਤੇ ਰੋਕ ਲਾਉਣ ਦਾ ਹੱਕ। ਇਹ ਹੱਕ ਤੁਸੀਂ ਉਦੋਂ ਲੈ ਸਕਦੇ ਹੋ ਜਦੋਂ ਨਿੱਜੀ ਡਾਟਾ ਦੀ ਵਰਤੋਂ ਬਾਰੇ ਕੋਈ ਵਾਦ-ਵਿਵਾਦ ਖੜ੍ਹਾ ਹੁੰਦਾ ਹੈ, ਜੇ ਤੁਸੀਂ ਵਰਤੋਂ ʼਤੇ ਕੋਈ ਸਵਾਲ ਖੜ੍ਹਾ ਕੀਤਾ ਹੈ, ਜੇ ਨਿੱਜੀ ਡਾਟਾ ਦੀ ਵਰਤੋਂ ਗ਼ੈਰ-ਕਾਨੂੰਨੀ ਹੈ ਅਤੇ ਤੁਸੀਂ ਡਾਟਾ ਡਿਲੀਟ ਕਰਾਉਣ ਦੀ ਬਜਾਇ ਇਸ ʼਤੇ ਰੋਕ ਲਗਾਉਣ ਦੀ ਬੇਨਤੀ ਕਰਦੇ ਹੋ। ਜਾਂ ਜੇ ਸਾਨੂੰ ਹੁਣ ਨਿੱਜੀ ਡਾਟਾ ਵਰਤਣ ਦੀ ਲੋੜ ਨਹੀਂ ਹੈ, ਪਰ ਕੋਈ ਕਾਨੂੰਨੀ ਦਾਅਵਾ ਸਥਾਪਿਤ ਕਰਨ, ਲਾਗੂ ਕਰਨ ਜਾਂ ਬਚਾਉਣ ਲਈ ਤੁਹਾਨੂੰ ਤੁਹਾਡੇ ਨਿੱਜੀ ਡਾਟਾ ਦੀ ਲੋੜ ਹੈ।

  • ਡਾਟਾ ਨੂੰ ਇਕ ਥਾਂ ਤੋਂ ਦੂਜੀ ਥਾਂ ʼਤੇ ਭੇਜਣਾ। ਜੇ ਤੁਹਾਡੀ ਸਹਿਮਤੀ ਦੇ ਆਧਾਰ ʼਤੇ ਡਾਟਾ ਵਰਤਿਆ ਜਾ ਰਿਹਾ ਹੈ ਜਾਂ ਜੇ ਇਕਰਾਰਨਾਮੇ ਨੂੰ ਪੂਰਾ ਕਰਨ ਲਈ ਡਾਟਾ ਵਰਤਿਆ ਜਾਂਦਾ ਹੈ ਅਤੇ ਇਸ ਦੀ ਵਰਤੋਂ ਆਟੋਮੈਟਿਕ ਤਰੀਕੇ ਨਾਲ ਹੁੰਦੀ ਹੈ, ਸਿਰਫ਼ ਤਾਂ ਹੀ ਡਾਟਾ ਨੂੰ ਇਕ ਥਾਂ ਤੋਂ ਦੂਜੀ ਥਾਂ ʼਤੇ ਭੇਜਣ ਦਾ ਹੱਕ ਲਾਗੂ ਹੁੰਦਾ ਹੈ।

  • ਕੁਝ ਖ਼ਾਸ ਹਾਲਾਤਾਂ ਵਿਚ ਨਿੱਜੀ ਡਾਟਾ ਦੀ ਵਰਤੋਂ ʼਤੇ ਇਤਰਾਜ਼ ਕਰਨ ਦਾ ਹੱਕ। ਜੇ ਅਸੀਂ ਤੁਹਾਡੇ ਨਿੱਜੀ ਡਾਟਾ ਨੂੰ ਜਾਇਜ਼ ਹਿੱਤ ਦੇ ਆਧਾਰ ʼਤੇ ਵਰਤਦੇ ਹਾਂ, ਤਾਂ ਤੁਹਾਡੇ ਕੋਲ ਇਸ ਦੀ ਵਰਤੋਂ ʼਤੇ ਇਤਰਾਜ਼ ਕਰਨ ਦਾ ਹੱਕ ਹੈ।

ਉੱਪਰ ਦਿੱਤੇ ਪਤੇ ʼਤੇ ਸਥਾਨਕ ਡਾਟਾ ਸੁਰੱਖਿਆ ਅਧਿਕਾਰੀ ਨਾਲ ਸੰਪਰਕ ਕਰ ਕੇ ਤੁਸੀਂ ਆਪਣੇ ਕਿਸੇ ਵੀ ਹੱਕ ਨੂੰ ਵਰਤ ਸਕਦੇ ਹੋ।

ਸਾਨੂੰ ਤੁਹਾਡੀ ਪਛਾਣ ਨੂੰ ਪੱਕਾ ਕਰਨ ਲਈ ਅਤੇ ਤੁਹਾਡੇ ਨਿੱਜੀ ਡਾਟਾ ਤੱਕ ਪਹੁੰਚ ਕਰਨ ਦੇ ਤੁਹਾਡੇ ਹੱਕ ਨੂੰ ਸੁਰੱਖਿਅਤ ਰੱਖਣ ਲਈ (ਜਾਂ ਤੁਹਾਡੇ ਕਿਸੇ ਹੋਰ ਹੱਕਾਂ ਦੀ ਵਰਤੋਂ ਕਰਨ ਲਈ) ਤੁਹਾਡੇ ਕੋਲੋਂ ਖ਼ਾਸ ਜਾਣਕਾਰੀ ਦੀ ਬੇਨਤੀ ਕਰਨ ਦੀ ਲੋੜ ਪੈ ਸਕਦੀ ਹੈ। ਇਹ ਡਾਟਾ ਨੂੰ ਸੁਰੱਖਿਅਤ ਰੱਖਣ ਦਾ ਇਕ ਤਰੀਕਾ ਹੈ ਜਿਸ ਰਾਹੀਂ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖਿਆ ਜਾਂਦਾ ਹੈ ਕਿ ਨਿੱਜੀ ਡਾਟਾ ਕਿਸੇ ਅਜਿਹੇ ਵਿਅਕਤੀ ਕੋਲ ਨਾ ਚਲਾ ਜਾਵੇ ਜਿਸ ਕੋਲ ਇਸ ਨੂੰ ਜਾਣਨ ਦਾ ਹੱਕ ਨਹੀਂ ਹੈ। ਛੇਤੀ ਤੋਂ ਛੇਤੀ ਤੁਹਾਨੂੰ ਜਵਾਬ ਦੇਣ ਲਈ ਅਸੀਂ ਤੁਹਾਡੇ ਨਾਲ ਸੰਪਰਕ ਕਰ ਕੇ ਤੁਹਾਡੀ ਬੇਨਤੀ ਨਾਲ ਸੰਬੰਧਿਤ ਹੋਰ ਜਾਣਕਾਰੀ ਪੁੱਛ ਸਕਦੇ ਹਾਂ।

ਜੇ ਤੁਸੀਂ ਯਹੋਵਾਹ ਦੇ ਗਵਾਹਾਂ ਰਾਹੀਂ ਡਾਟਾ ਸੁਰੱਖਿਆ ਕਾਨੂੰਨ ਜਾਂ ਕਿਸੇ ਹੋਰ ਨਿਯਮ ਦੀ ਉਲੰਘਣਾ ਬਾਰੇ ਫ਼ਿਕਰਮੰਦ ਹੋ, ਤਾਂ ਤੁਸੀਂ ਉੱਪਰ ਦਿੱਤੇ ਪਤੇ ʼਤੇ ਸਥਾਨਕ ਡਾਟਾ ਸੁਰੱਖਿਆ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹੋ। ਸਥਾਨਕ ਡਾਟਾ ਸੁਰੱਖਿਆ ਅਧਿਕਾਰੀ ਤੁਹਾਡੇ ਸਵਾਲ ਬਾਰੇ ਜਾਂਚ ਕਰੇਗਾ ਅਤੇ ਤੁਹਾਨੂੰ ਦੱਸੇਗਾ ਕਿ ਇਸ ਦਾ ਜਵਾਬ ਦੇਣ ਦਾ ਕਿਵੇਂ ਪ੍ਰਬੰਧ ਕੀਤਾ ਜਾਵੇਗਾ। ਤੁਹਾਡੇ ਕੋਲ ਡਾਟਾ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਲਈ ਜਿਨ੍ਹਾਂ ਕੋਲ ਅਧਿਕਾਰ ਹੈ, ਉਨ੍ਹਾਂ ਨੂੰ ਸ਼ਿਕਾਇਤ ਕਰਨ ਦਾ ਹੱਕ ਵੀ ਹੈ। ਤੁਸੀਂ ਇੱਦਾਂ ਉੱਥੇ ਵੀ ਕਰ ਸਕਦੇ ਹੋ ਜਿਸ ਦੇਸ਼ ਵਿਚ ਤੁਸੀਂ ਰਹਿੰਦੇ ਹੋ ਜਾਂ ਜਿਸ ਜਗ੍ਹਾ ਡਾਟਾ ਸੁਰੱਖਿਆ ਦੇ ਨਿਯਮਾਂ ਦੀ ਉਲੰਘਣਾ ਹੋਈ ਹੈ ਜਾਂ ਮਾਮਲੇ ਨੂੰ ਸਹਾਇਕ ਅਦਾਲਤ ਵਿਚ ਭੇਜ ਸਕਦੇ ਹੋ।

ਇਸ ਨੋਟਿਸ ਵਿਚ ਬਦਲਾਅ

ਯਹੋਵਾਹ ਦੇ ਗਵਾਹਾਂ ਦੇ ਧਾਰਮਿਕ ਕੰਮਾਂ, ਕਾਨੂੰਨ ਜਾਂ ਤਕਨਾਲੋਜੀ ਵਿਚ ਸਮੇਂ-ਸਮੇਂ ʼਤੇ ਬਦਲਾਅ ਹੋਣ ਕਰਕੇ ਸ਼ਾਇਦ ਡਾਟਾ ਵਰਤਣ ਦੇ ਤਰੀਕਿਆਂ ਵਿਚ ਕੁਝ ਬਦਲਾਅ ਕੀਤੇ ਜਾਣ। ਜੇ ਨਿੱਜੀ ਡਾਟਾ ਦੀ ਵਰਤੋਂ ਵਾਲੇ ਇਸ ਪੇਜ ʼਤੇ ਬਦਲਾਅ ਕਰਨ ਦੀ ਕਦੀ ਲੋੜ ਪੈਂਦੀ ਹੈ, ਤਾਂ ਇਹ ਬਦਲਾਅ ਇਸੇ ਪੇਜ ʼਤੇ ਦਿਖਾਈ ਦੇਣਗੇ ਤਾਂਕਿ ਪ੍ਰਚਾਰਕਾਂ ਨੂੰ ਹਮੇਸ਼ਾ ਪਤਾ ਹੋਵੇ ਕਿ ਅਸੀਂ ਕਿਹੜੀ ਜਾਣਕਾਰੀ ਇਕੱਠੀ ਕਰਦੇ ਹਾਂ ਅਤੇ ਇਸ ਨੂੰ ਕਿਵੇਂ ਵਰਤਦੇ ਹਾਂ। ਕਿਰਪਾ ਕਰਕੇ ਸਮੇਂ-ਸਮੇਂ ʼਤੇ ਇਸ ਪੇਜ ਉੱਤੇ ਕੀਤੇ ਜਾਂਦੇ ਬਦਲਾਅ ਦੇਖਦੇ ਰਹੋ।

a ਪ੍ਰਚਾਰਕ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਯਹੋਵਾਹ ਦੇ ਗਵਾਹਾਂ ਦੀ ਮੰਡਲੀ ਨਾਲ ਮਿਲ ਕੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਨ।