Skip to content

ਕੁਕੀਜ਼ ਅਤੇ ਹੋਰ ਤਕਨਾਲੋਜੀ ਦੀ ਵਰਤੋਂ ਸੰਬੰਧੀ ਗਲੋਬਲ ਪਾਲਸੀ

ਕੁਕੀਜ਼ ਅਤੇ ਹੋਰ ਤਕਨਾਲੋਜੀ ਦੀ ਵਰਤੋਂ ਸੰਬੰਧੀ ਗਲੋਬਲ ਪਾਲਸੀ

ਹੋਰ ਵੈੱਬਸਾਈਟਾਂ ਦੀ ਤਰ੍ਹਾਂ ਜਦੋਂ ਤੁਸੀਂ ਇਸ ਵੈੱਬਸਾਈਟ ʼਤੇ ਜਾਂਦੇ ਹੋ, ਤਾਂ “ਕੁਕੀਜ਼,” “ਵੈੱਬ ਬੀਕਨ” ਅਤੇ ਹੋਰ ਤਕਨਾਲੋਜੀ ਦੇ ਜ਼ਰੀਏ ਕੁਝ ਜਾਣਕਾਰੀ ਆਪਣੇ ਆਪ ਤੁਹਾਡੇ ਫ਼ੋਨ, ਟੈਬਲਟ ਜਾਂ ਕੰਪਿਊਟਰ ʼਤੇ ਸਟੋਰ ਹੋ ਜਾਂਦੀ ਹੈ। ਇਸ ਪ੍ਰਾਈਵੇਸੀ ਪਾਲਸੀ ਦੀਆਂ “ਕੁਕੀਜ਼” ਵਿਚ ਬਹੁਤ ਕੁਝ ਸ਼ਾਮਲ ਹੈ, ਜਿਵੇਂ ਕਿ localStorage ਵਰਗੀਆਂ ਤਕਨਾਲੋਜੀਆਂ। ਇਹ ਵੈੱਬਸਾਈਟ ਕੁਕੀਜ਼ ਦੀ ਮਦਦ ਨਾਲ ਚੱਲਦੀ ਹੈ ਅਤੇ ਇਨ੍ਹਾਂ ਦੇ ਜ਼ਰੀਏ ਸਾਨੂੰ ਪਤਾ ਲੱਗਦਾ ਕਿ ਯੂਜ਼ਰ ਇਸ ਵੈੱਬਸਾਈਟ ਨੂੰ ਕਿਵੇਂ ਵਰਤਦੇ ਹਨ। ਇਸ ਜਾਣਕਾਰੀ ਨਾਲ ਅਸੀਂ ਵੈੱਬਸਾਈਟ ਨੂੰ ਹੋਰ ਵਧੀਆ ਬਣਾ ਸਕਦੇ ਹਾਂ। ਅਸੀਂ ਹਰੇਕ ਯੂਜ਼ਰ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਉਨ੍ਹਾਂ ਦੀ ਜਾਣਕਾਰੀ ਲੈਂਦੇ ਹਾਂ ਜੋ ਆਪਣੀ ਇੱਛਾ ਨਾਲ ਇਸ ਵੈੱਬਸਾਈਟ ʼਤੇ ਕੋਈ ਫਾਰਮ ਜਾਂ ਐਪਲੀਕੇਸ਼ਨ ਵਿਚ ਆਪਣਾ ਨਾਂ, ਪਤਾ ਵਗੈਰਾ ਭਰਦੇ ਹਨ।

ਕੁਕੀਜ਼। ਵੱਖੋ-ਵੱਖਰੀਆਂ ਕੁਕੀਜ਼ ਅਲੱਗ-ਅਲੱਗ ਕੰਮ ਕਰਦੀਆਂ ਹਨ ਜਿਸ ਨਾਲ ਤੁਸੀਂ ਆਸਾਨੀ ਨਾਲ ਵੈੱਬਸਾਈਟ ਚਲਾ ਸਕਦੇ ਹੋ। ਅਸੀਂ ਇਸ ਲਈ ਕੁਕੀਜ਼ ਵਰਤਦੇ ਹਾਂ ਤਾਂਕਿ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਪਹਿਲਾਂ ਸਾਡੀ ਵੈੱਬਸਾਈਟ ਖੋਲ੍ਹੀ ਸੀ ਕਿ ਨਹੀਂ ਜਾਂ ਤੁਸੀਂ ਵੈੱਬਸਾਈਟ ʼਤੇ ਕੀ ਕੁਝ ਖੋਲ੍ਹਿਆ ਸੀ। ਮਿਸਾਲ ਲਈ, ਤੁਸੀਂ ਜਿਸ ਭਾਸ਼ਾ ਵਿਚ ਪਹਿਲਾਂ ਵੈੱਬਸਾਈਟ ਖੋਲ੍ਹੀ ਸੀ ਉਹ ਕੁਕੀਜ਼ ਵਿਚ ਸਟੋਰ ਹੋ ਜਾਂਦੀ ਹੈ ਅਤੇ ਦੁਬਾਰਾ ਵੈੱਬਸਾਈਟ ਖੋਲ੍ਹਣ ਤੇ ਉਹੀ ਭਾਸ਼ਾ ਪਹਿਲਾਂ ਨਜ਼ਰ ਆਉਂਦੀ ਹੈ। ਅਸੀਂ ਮਸ਼ਹੂਰੀ ਕਰਨ ਲਈ ਕੁਕੀਜ਼ ਨਹੀਂ ਵਰਤਦੇ।

ਇਸ ਵੈੱਬਸਾਈਟ ʼਤੇ ਵਰਤੀਆਂ ਜਾਣ ਵਾਲੀਆਂ ਕੁਕੀਜ਼ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ:

  1. 1. ਜ਼ਰੂਰੀ ਕੁਕੀਜ਼ (Strictly Necessary Cookies)। ਵੈੱਬਸਾਈਟ ਦੇ ਕੁਝ ਫੀਚਰਾਂ ਨੂੰ ਵਰਤਣ ਲਈ ਇਹ ਕੁਕੀਜ਼ ਜ਼ਰੂਰੀ ਹੁੰਦੀਆਂ ਹਨ ਜਿਵੇਂ ਕਿ ਲਾਗ-ਇਨ ਕਰਨਾ ਜਾਂ ਵੈੱਬਸਾਈਟ ʼਤੇ ਫਾਰਮ ਭਰਨੇ। ਇਨ੍ਹਾਂ ਕੁਕੀਜ਼ ਤੋਂ ਬਗੈਰ ਕੁਝ ਸੇਵਾਵਾਂ ਤੁਹਾਨੂੰ ਨਹੀਂ ਦਿੱਤੀਆਂ ਜਾ ਸਕਦੀਆਂ ਜਿਵੇਂ ਕਿ ਦਾਨ ਦੇਣਾ। ਇਨ੍ਹਾਂ ਵਿਚ ਉਹ ਵੀ ਕੁਕੀਜ਼ ਸ਼ਾਮਲ ਹਨ ਜਿਨ੍ਹਾਂ ਦੇ ਜ਼ਰੀਏ ਅਸੀਂ ਤੁਹਾਡੇ ਵੱਲੋਂ ਬਰਾਉਜ਼ਰ ਇਸਤੇਮਾਲ ਕਰਦੇ ਸਮੇਂ ਕੋਈ ਖ਼ਾਸ ਸੇਵਾ ਉਪਲਬਧ ਕਰਾਉਂਦੇ ਹਾਂ। ਇਹ ਕੁਕੀਜ਼ ਤੁਹਾਡੇ ਬਾਰੇ ਅਜਿਹੀ ਜਾਣਕਾਰੀ ਇਕੱਠੀ ਨਹੀਂ ਕਰਦੀਆਂ ਜੋ ਚੀਜ਼ਾਂ ਖ਼ਰੀਦਣ ਜਾਂ ਵੇਚਣ ਲਈ ਵਰਤੀ ਜਾ ਸਕਦੀ ਹੈ ਜਾਂ ਇਹ ਦੱਸਣ ਲਈ ਕਿ ਤੁਸੀਂ ਇੰਟਰਨੈੱਟ ʼਤੇ ਕੀ-ਕੀ ਖੋਲ੍ਹਿਆ ਸੀ।

  2. 2. ਖ਼ਾਸ ਕੰਮ ਕਰਨ ਵਾਲੀਆਂ ਕੁਕੀਜ਼ (Functionality Cookies)। ਇਨ੍ਹਾਂ ਦੀ ਮਦਦ ਨਾਲ ਵੈੱਬਸਾਈਟ ਯਾਦ ਰੱਖਦੀ ਹੈ ਕਿ ਤੁਸੀਂ ਕੀ-ਕੀ ਵਰਤਿਆ (ਜਿਵੇਂ ਯੂਜ਼ਰ ਨਾਮ, ਭਾਸ਼ਾ ਜਾਂ ਦੇਸ਼) ਅਤੇ ਅਜਿਹੇ ਫੀਚਰ ਪ੍ਰਦਾਨ ਕਰਦੀ ਹੈ ਜਿਨ੍ਹਾਂ ਨਾਲ ਤੁਸੀਂ ਹੋਰ ਆਸਾਨੀ ਨਾਲ ਵੈੱਬਸਾਈਟ ਵਰਤ ਸਕਦੇ ਹੋ।

  3. 3. ਜਾਂਚ ਕਰਨ ਵਾਲੀਆਂ ਕੁਕੀਜ਼ (Analytical Cookies)। ਇਨ੍ਹਾਂ ਨੂੰ ਜਾਣਕਾਰੀ ਇਕੱਠੀ ਕਰਨ ਲਈ ਵਰਤਿਆ ਜਾਂਦਾ ਹੈ ਕਿ ਲੋਕ ਇਸ ਵੈੱਬਸਾਈਟ ਨੂੰ ਕਿਵੇਂ ਵਰਤਦੇ ਹਨ। ਮਿਸਾਲ ਲਈ, ਇਸ ਵੈੱਬਸਾਈਟ ʼਤੇ ਕਿੰਨੀ ਵਾਰ ਕੋਈ ਗਿਆ ਜਾਂ ਕਿੰਨੇ ਸਮੇਂ ਲਈ। ਇਹ ਜਾਣਕਾਰੀ ਇਸ ਵੈੱਬਸਾਈਟ ਨੂੰ ਹੋਰ ਵਧੀਆ ਬਣਾਉਣ ਲਈ ਵਰਤੀ ਜਾਂਦੀ ਹੈ।

ਸਾਡੇ ਸਭ ਤੋਂ ਜ਼ਿਆਦਾ ਕੁਕੀਜ਼ ਫਰਸਟ ਪਾਰਟੀ ਦੀਆਂ ਹੁੰਦੀਆਂ ਹਨ ਜੋ ਸਾਡੀ ਵੈੱਬਸਾਈਟ ਨੇ ਤੈਅ ਕੀਤੀਆਂ ਹੁੰਦੀਆਂ ਹਨ। ਕੁਝ ਕੁਕੀਜ਼ ਥਰਡ ਪਾਰਟੀ ਹੁੰਦੀਆਂ ਹਨ, ਜੋ ਵੱਖੋ-ਵੱਖਰੇ ਵੈੱਬਸਾਈਟ ਨੇ ਤੈਅ ਕੀਤੀਆਂ ਹੁੰਦੀਆਂ ਹਨ। ਅਸੀਂ ਇਸ ਬਾਰੇ ਜ਼ਰੂਰ ਸਾਫ਼ ਦੱਸਾਂਗੇ ਕਿਹੜੀਆਂ ਕੁਕੀਜ਼ ਥਰਡ ਪਾਰਟੀ ਹੁੰਦੀਆਂ ਹਨ।

ਵੈੱਬ ਬੀਕਨ। ਸਾਡੀ ਵੈੱਬਸਾਈਟ ਦੇ ਪੇਜਾਂ ʼਤੇ ਛੋਟੀਆਂ-ਛੋਟੀਆਂ ਇਲੈਕਟ੍ਰਾਨਿਕ ਫਾਈਲਾਂ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਵੈੱਬ ਬੀਕਨ ਕਿਹਾ ਜਾਂਦਾ ਹੈ। ਇਨ੍ਹਾਂ ਦੀ ਮਦਦ ਨਾਲ ਅਸੀਂ ਰਿਕਾਰਡ ਰੱਖਦੇ ਹਾਂ ਕਿ ਤੁਸੀਂ ਕਿਹੜੇ ਪੇਜ ʼਤੇ ਕਦੋਂ ਗਏ ਸੀ। ਵੈੱਬ ਬੀਕਨ ਨਾਲ ਦੇਖਿਆ ਜਾਂਦਾ ਹੈ ਕਿ ਇਸ ਵੈੱਬਸਾਈਟ ਨੂੰ ਕਿਵੇਂ ਵਰਤਿਆ ਗਿਆ ਹੈ ਤੇ ਇਹ ਕਿੰਨੇ ਕੁ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ।

IP ਐਡਰੈਸ ਦੀ ਵਰਤੋਂ। IP ਐਡਰੈਸ ਇਕ ਕੋਡ ਨੰਬਰ ਹੁੰਦਾ ਹੈ ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਇੰਟਰਨੈੱਟ ʼਤੇ ਤੁਹਾਡਾ ਕਿਹੜਾ ਕੰਪਿਊਟਰ ਹੈ। IP ਐਡਰੈਸ ਅਤੇ ਬਰਾਉਜ਼ਰਾਂ ਨੂੰ ਵਰਤ ਕੇ ਅਸੀਂ ਦੇਖਦੇ ਹਾਂ ਕਿ ਇਸ ਵੈੱਬਸਾਈਟ ਨੂੰ ਕਿੱਦਾਂ-ਕਿੱਦਾਂ ਵਰਤਿਆ ਗਿਆ ਹੈ ਤੇ ਇਸ ʼਤੇ ਆਉਂਦੀਆਂ ਮੁਸ਼ਕਲਾਂ ਨੂੰ ਸੁਲਝਾਇਆ ਜਾਂਦਾ ਹੈ ਤੇ ਹੋਰ ਵਧੀਆ ਤਰੀਕੇ ਨਾਲ ਸੇਵਾਵਾਂ ਮੁਹੱਈਆ ਕਰਾਈਆਂ ਜਾਂਦੀਆਂ ਹਨ। ਪਰ ਜੇ ਤੁਸੀਂ ਆਪਣੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਤਾਂ IP ਐਡਰੈਸ ਤੋਂ ਇਹ ਨਹੀਂ ਪਤਾ ਲੱਗਦਾ ਕਿ ਤੁਸੀਂ ਕੌਣ ਹੋ।

ਤੁਹਾਡੀ ਪਸੰਦ। ਜਦੋਂ ਤੁਸੀਂ ਵੈੱਬਸਾਈਟ ਖੋਲ੍ਹੀ ਸੀ, ਤਾਂ ਬਰਾਉਜ਼ਰਾਂ ਨੂੰ ਕੁਕੀਜ਼ ਭੇਜੇ ਗਏ ਅਤੇ ਤੁਹਾਡੇ ਕੰਪਿਊਟਰ ʼਤੇ ਸੇਵ ਹੋਏ। ਸਾਡੀ ਵੈੱਬਸਾਈਟ ਵਰਤਣ ਦਾ ਮਤਲਬ ਹੈ ਕਿ ਤੁਸੀਂ ਕੁਕੀਜ਼ ਅਤੇ ਅਜਿਹੀ ਤਕਨਾਲੋਜੀ ਦੀ ਵਰਤੋਂ ਨਾਲ ਸਹਿਮਤ ਹੋ। ਜੇ ਤੁਸੀਂ ਕੁਕੀਜ਼ ਨੂੰ ਬੰਦ ਕਰਨਾ ਚਾਹੁੰਦੇ ਹੋ, ਤਾਂ ਆਪਣੇ ਬਰਾਉਜ਼ਰ ਦੀ ਸੈਟਿੰਗ ਵਿਚ ਦੇਖੋ; ਪਰ ਧਿਆਨ ਦਿਓ ਕਿ ਕੁਕੀਜ਼ ਤੋਂ ਬਿਨਾਂ ਤੁਸੀਂ ਸਾਡੀ ਵੈੱਬਸਾਈਟ ਦੇ ਸਾਰੇ ਫੀਚਰਾਂ ਦਾ ਫ਼ਾਇਦਾ ਨਹੀਂ ਲੈ ਸਕੋਗੇ। ਅਲੱਗ ਬਰਾਉਜ਼ਰਾਂ ʼਤੇ ਕੁਕੀਜ਼ ਬੰਦ ਕਰਨ ਦੇ ਅਲੱਗ ਤਰੀਕੇ ਹੁੰਦੇ। ਆਪਣੇ ਬਰਾਉਜ਼ਰ ਦੀ ਹੈਲਪ ਫਾਈਲ ਦੇਖੋ।

ਹੇਠ ਦਿੱਤੀ ਕੋਈ ਵੈੱਬਸਾਈਟ ਚੁਣੋ ਅਤੇ ਦੇਖੋ ਕਿ ਅਸੀਂ ਉਸ ਵੈੱਬਸਾਈਟ ʼਤੇ ਕੁਕੀਜ਼ ਦਾ ਇਸਤੇਮਾਲ ਕਿਵੇਂ ਕਰਦੇ ਹਾਂ।

See also Cookies and Similar Technologies Used by Several of Our Websites.